INDIA Alliance: ਦਿੱਲੀ 'ਚ ਸਥਿਤੀ ਤੈਅ ਪੰਜਾਬ 'ਚ ਰੇੜਕਾ ਬਰਕਰਾਰ, ਕਾਂਗਰਸ ਤੇ AAP ਵਿਚਾਲੇ ਗਠਜੋੜ ਨੂੰ ਲੈ ਕੇ ਦੇਖੋ ਮੀਟਿੰਗ 'ਚੋਂ ਕੀ ਨਿਕਲਿਆ ?
Congress And AAP Seat Sharing: ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ 'ਚ ਆਈਐੱਨਡੀਆਈਏ ਦੀਆਂ ਪਾਰਟੀਆਂ ਨਾਲ ਸੀਟ ਵੰਡ ਦਾ ਆਪਣਾ ਰੋਡਮੈਪ ਤਿਆਰ ਕਰ ਲਿਆ ਹੈ ਜਿਸ ਤਹਿਤ ਪਾਰਟੀ ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਬੰਗਾਲ, ਮਹਾਰਾਸ਼ਟਰ ਸਮੇਤ
Congress And AAP Seat Sharing: ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਕੀ ਸਥਿਤੀ ਰਹਿਣ ਵਾਲੀ ਹੈ। ਇਹ ਹਾਲੇ ਤੱਕ ਕਾਂਗਰਸ ਹਾਈਕਮਾਨ ਸਾਫ਼ ਨਹੀਂ ਕਰ ਸਕੀ। ਵੀਰਵਾਰ ਨੂੰ ਦਿੱਲੀ 'ਚ ਹੋਈ ਕਾਂਗਰਸ ਹਾਈਕਮਾਨ ਦੀ ਮੀਟਿੰਗ ਦੌਰਾਨ ਪੰਜਾਬ 'ਚ ਚੋਣਾਂ 'ਆਪ' ਨਾਲ ਇਕੱਠੇ ਜਾਂ ਇਕੱਲੇ ਲੜਨ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ।
ਮੀਟਿੰਗ ਤੋਂ ਬਾਅਦ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੀਟ ਵੰਡ 'ਤੇ ਕੋਈ ਚਰਚਾ ਨਹੀਂ ਹੋਈ। ਹਾਈਕਮਾਨ ਨੇ ਸਾਨੂੰ ਪੰਜਾਬ ਦੀਆਂ ਸਾਰੀਆਂ 13 ਸੀਟਾਂ ਲਈ ਤਿਆਰੀਆਂ ਕਰਨ ਲਈ ਕਿਹਾ ਹੈ।
ਇਸ ਦੇ ਨਾਲ ਹੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਪਿਛਲੀ ਮੀਟਿੰਗ ਵਿੱਚ ਹੀ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਸੀ। ਪੰਜਾਬ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ, ਪਾਰਟੀ ਜਾਂ ਅਧਿਕਾਰੀਆਂ ਖ਼ਿਲਾਫ਼ ਬੋਲਣ ਵਾਲੇ ਆਗੂਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪਾਰਟੀ ਵਿੱਚ ਅਨੁਸ਼ਾਸਨ ਸਭ ਤੋਂ ਵੱਡਾ ਹੈ। ਕਿਸੇ ਵੀ ਮੰਚ 'ਤੇ ਅਨੁਸ਼ਾਸਨ ਨਹੀਂ ਤੋੜਨਾ ਚਾਹੀਦਾ।
ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ 'ਚ ਆਈਐੱਨਡੀਆਈਏ ਦੀਆਂ ਪਾਰਟੀਆਂ ਨਾਲ ਸੀਟ ਵੰਡ ਦਾ ਆਪਣਾ ਰੋਡਮੈਪ ਤਿਆਰ ਕਰ ਲਿਆ ਹੈ ਜਿਸ ਤਹਿਤ ਪਾਰਟੀ ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਬੰਗਾਲ, ਮਹਾਰਾਸ਼ਟਰ ਸਮੇਤ ਉਨ੍ਹਾਂ ਸੂਬਿਆਂ 'ਚ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਹਾਸਲ ਕਰਨ ਲਈ ਪੂਰਾ ਜ਼ੋਰ ਲਾਏਗੀ ਜਿੱਥੇ ਖੇਤਰੀ ਪਾਰਟੀਆਂ ਦੀ ਦਬਦਬਾ ਹੈ।
ਸੀਟ ਵੰਡ ਦੀ ਇਸ ਕਸਰਤ 'ਚ ਇਹ ਲਗਪਗ ਤੈਅ ਹੋ ਗਿਆ ਹੈ ਕਿ ਦਿੱਲੀ 'ਚ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਚੋਣ ਗੱਠਜੋੜ ਹੋਵੇਗਾ ਪਰ ਪੰਜਾਬ 'ਚ ਸੂਬਾ ਇਕਾਈ ਦੇ ਜ਼ਬਰਦਸਤ ਵਿਰੋਧ ਦੇ ਮੱਦੇਨਜ਼ਰ ਪਾਰਟੀ ਸੂਬੇ 'ਚ ਤਾਲਮੇਲ ਤੋਂ ਪਰਹੇਜ਼ ਕਰੇਗੀ।ਬੰਗਾਲ 'ਚ ਪਾਰਟੀ ਮਮਤਾ ਬੈਨਰਜੀ ਨਾਲ ਗੱਠਜੋੜ ਨੂੰ ਪਹਿਲ ਦੇਵੇਗੀ ਤੇ ਭਾਜਪਾ ਨਾਲ ਇਕਜੁੱਟ ਮੁਕਾਬਲੇ ਦੀ ਲੋੜ ਦੱਸਦਿਆਂ ਖੱਬੇਪੱਖੀਆਂ ਨੂੰ ਸਾਧਣ ਦੀ ਕੋਸ਼ਿਸ਼ ਕਰੇਗੀ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ