ਪੰਜਾਬ 'ਚ 2 ਦਿਨ ਸਕੂਲ, ਕਾਲਜ ਸਣੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ, ਪਰ ਸਾਰੇ ਬੈਂਕ ਰਹਿਣਗੇ ਖੁੱਲ੍ਹੇ, ਨਹੀਂ ਮਿਲੇਗੀ ਕੋਈ ਛੁੱਟੀ
Holiday in Punjab: ਪੰਜਾਬ ਵਿੱਚ ਮਾਰਚ ਦੇ ਅਖੀਰ ਵਿੱਚ ਦੋ ਹੋਰ ਸਰਕਾਰੀ ਛੁੱਟੀਆਂ ਆਉਣ ਵਾਲੀਆਂ ਹਨ। ਸੂਬਾ ਸਰਕਾਰ (Punjab Government) ਨੇ ਸੋਮਵਾਰ (31 ਮਾਰਚ) ਨੂੰ ਛੁੱਟੀ ਦਾ ਐਲਾਨ ਕੀਤਾ ਹੈ।

Holiday in Punjab: ਪੰਜਾਬ ਵਿੱਚ ਮਾਰਚ ਦੇ ਅਖੀਰ ਵਿੱਚ ਦੋ ਹੋਰ ਸਰਕਾਰੀ ਛੁੱਟੀਆਂ ਆਉਣ ਵਾਲੀਆਂ ਹਨ। ਸੂਬਾ ਸਰਕਾਰ (Punjab Government) ਨੇ ਸੋਮਵਾਰ (31 ਮਾਰਚ) ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਈਦ ਉਲ ਫਿਤਰ ਹੈ, ਭਾਵ ਕਿ ਈਦ ਦਾ ਤਿਉਹਾਰ (Eid-Ul-Fitr) ਮਨਾਇਆ ਜਾਵੇਗਾ। ਇਸ ਕਰਕੇ ਪੰਜਾਬ ਸਰਕਾਰ (Punjab Government) ਨੇ ਪੂਰੇ ਸੂਬੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸਕੂਲ, ਕਾਲਜ, ਦਫ਼ਤਰ ਅਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ। ਤੁਹਾਨੂੰ ਦੱਸ ਦਈਏ ਕਿ 31 ਮਾਰਚ ਨੂੰ ਸੋਮਵਾਰ ਹੈ, ਜਦੋਂ ਕਿ 30 ਮਾਰਚ ਨੂੰ ਐਤਵਾਰ ਹੈ ਅਤੇ ਇਸ ਕਾਰਨ ਲਗਾਤਾਰ ਦੋ ਛੁੱਟੀਆਂ ਹੋਣਗੀਆਂ।
ਈਦ 'ਤੇ ਸਰਕਾਰੀ ਬੈਂਕ ਰਹਿਣਗੇ ਖੁੱਲ੍ਹੇ
ਹਰ ਸਾਲ ਈਦ ਦੇ ਮੌਕੇ 'ਤੇ ਦੇਸ਼ ਵਿੱਚ ਬੈਂਕ ਬੰਦ ਰਹਿੰਦੇ ਹਨ, ਪਰ ਇਸ ਵਾਰ ਆਰਬੀਆਈ (RBI) ਨੇ ਇੱਕ ਵੱਖਰਾ ਕਦਮ ਚੁੱਕਿਆ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਸੋਮਵਾਰ 31 ਮਾਰਚ 2025 ਨੂੰ ਬੈਂਕ ਖੁੱਲ੍ਹੇ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਈਦ ਦੇ ਬਾਵਜੂਦ ਬੈਂਕ ਖੁੱਲ੍ਹੇ ਰਹਿਣਗੇ। ਇਹ ਹਦਾਇਤਾਂ ਉਨ੍ਹਾਂ ਸਾਰੇ ਬੈਂਕਾਂ 'ਤੇ ਲਾਗੂ ਹੋਣਗੀਆਂ ਜੋ ਸਰਕਾਰੀ ਲੈਣ-ਦੇਣ ਨਾਲ ਨਜਿੱਠਦੇ ਹਨ। ਆਰਬੀਆਈ ਨੇ ਇਹ ਫੈਸਲਾ ਵਿੱਤੀ ਸਾਲ 2024-25 ਦੇ ਲੈਣ-ਦੇਣ ਨੂੰ ਸਹੀ ਢੰਗ ਨਾਲ ਨਿਪਟਾਉਣ ਲਈ ਲਿਆ ਹੈ।
ਇਸ ਕਰਕੇ ਇਸ ਵਾਲ 31 ਮਾਰਚ ਨੂੰ ਕਿਸੇ ਵੀ ਬੈਂਕ ਵਿੱਚ ਛੁੱਟੀ ਨਹੀਂ ਰਹੇਗੀ, ਸਾਰੇ ਬੈਂਕ ਖੁੱਲ੍ਹੇ ਰਹਿਣਗੇ, ਹਾਲਾਂਕਿ ਕਈ ਬੈਂਕ ਵਾਲਿਆਂ ਨੇ ਆਪਣਾ ਈਦ ਦਾ ਤਿਉਹਾਰ ਵੀ ਮਨਾਉਣਾ ਹੋਵੇਗਾ ਪਰ ਉਹ ਨਾ ਚਾਹ ਕੇ ਵੀ ਛੁੱਟੀ ਨਹੀਂ ਲੈ ਸਕਣਗੇ, ਕਿਉਂਕਿ 31 ਮਾਰਚ ਵਿੱਤੀ ਸਾਲ ਦਾ ਅਖੀਰਲਾ ਦਿਨ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਆਰਬੀਆਈ ਨੇ ਇਹ ਫੈਸਲਾ ਲਿਆ ਹੈ, ਜੇਕਰ ਛੁੱਟੀ ਕਰ ਦਿੱਤੀ ਗਈ ਤਾਂ ਕਈ ਕੰਮ ਹਨ, ਜਿਹੜੇ 31 ਤਰੀਕ ਤੱਕ ਨਿਪਟਾਉਣੇ ਹਨ, ਉਹ ਸਾਰੇ ਰਹਿ ਜਾਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
