ਪੜਚੋਲ ਕਰੋ
(Source: ECI/ABP News)
ਹਨੀਪ੍ਰੀਤ ਨੇ ਛੇਤੀ ਹੀ 'ਬਾਹਰ ਆਉਣ' ਦਾ ਕੀਤਾ ਐਲਾਨ

ਪੁਰਾਣੀ ਤਸਵੀਰ
ਚੰਡੀਗੜ੍ਹ: ਅੱਜ ਅਦਾਲਤ 'ਚ ਪੇਸ਼ੀ 'ਤੇ ਆਈ ਹਨੀਪ੍ਰੀਤ ਆਸ਼ਾਵਾਦੀ ਜਾਪੀ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਜੇਲ੍ਹੋਂ ਛੇਤੀ ਹੀ ਬਾਹਰ ਆਉਣ ਦਾ ਭਰੋਸਾ ਦੇਣ ਬਾਰੇ ਪਤਾ ਲੱਗਾ ਹੈ। ਹਨੀਪ੍ਰੀਤ ਵਿਰੁੱਧ ਅਦਾਲਤ ਵਿੱਚ ਅੱਜ ਦੋਸ਼ ਤੈਅ ਕੀਤੇ ਜਾਣੇ ਸਨ ਪਰ ਆਪਣੇ ਵਕੀਲਾਂ ਸਦਕਾ ਹਨੀਪ੍ਰੀਤ ਨੂੰ ਆਰਜ਼ੀ ਰਾਹਤ ਮਿਲ ਗਈ। ਅਦਾਲਤ ਨੇ ਅਗਲੀ ਸੁਣਵਾਈ 21 ਫਰਵਰੀ 'ਤੇ ਪਾ ਦਿੱਤੀ ਹੈ।
ਸੂਤਰਾਂ ਮੁਤਾਬਕ ਹਨੀਪ੍ਰੀਤ ਨੇ ਆਪਣੇ ਅੱਜ ਸੁਣਵਾਈ ਮੌਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਈ ਵਾਰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਛੇਤੀ ਹੀ ਬਾਹਰ ਆਵਾਂਗੀ।
ਪੰਚਕੂਲਾ ਹਿੰਸਾ ਮਾਮਲੇ 'ਚ ਅੱਜ ਹਨੀਪ੍ਰੀਤ ਸਮੇਤ 15 ਮੁਲਜ਼ਮਾਂ ਨੂੰ ਅੱਜ ਹੇਠਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅੱਜ ਪੰਚਕੂਲਾ ਹਿੰਸਾ ਦੇ ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕੀਤੇ ਜਾਣੇ ਸਨ ਪਰ ਬਚਾਅ ਪੱਖ ਦੇ ਵਕੀਲਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਪੂਰੀ ਚਾਰਜਸ਼ੀਟ ਨਹੀਂ ਦਿੱਤੀ ਗਈ।
ਵਕੀਲਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੋਸ਼ ਪੱਤਰ ਦੇ ਸਿਰਫ 150 ਪੇਜ ਹੀ ਦਿੱਤੇ ਗਏ ਸਨ। ਅਦਾਲਤ ਨੇ ਪੰਚਕੂਲਾ ਪੁਲਿਸ ਨੂੰ ਕਿਹਾ ਕਿ ਮੁਲਜ਼ਮ ਪੱਖ ਨੂੰ ਪੂਰਾ ਰਿਕਾਰਡ ਦਿੱਤਾ ਜਾਵੇ। ਇਸ ਤੋਂ ਪਹਿਲਾਂ ਅੱਜ ਹਨੀਪ੍ਰੀਤ ਤੇ ਉਸ ਦੀ ਸਾਥਣ ਸਰਬਜੀਤ ਨੂੰ ਅੰਬਾਲਾ ਤੋਂ ਪੰਚਕੂਲਾ ਅਦਾਲਤ ਲਿਆਂਦਾ ਗਿਆ। ਹਨੀਪ੍ਰੀਤ ਨੇ ਕਾਲੇ ਰੰਗ ਦਾ ਸੂਟ ਤੇ ਸਲੇਟੀ ਰੰਗ ਦਾ ਸਵੈਟਰ ਪਾਇਆ ਹੋਇਆ ਸੀ। ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਵਾਰੀ ਆਉਣ ਤਕ ਹਨੀਪ੍ਰੀਤ ਨੂੰ ਬਖ਼ਸ਼ੀਖਾਨੇ ਬਿਠਾਇਆ ਗਿਆ ਤੇ ਉੱਥੇ ਉਸ ਨੇ ਚਾਹ ਵੀ ਪੀਤੀ।
ਬਚਾਅ ਪੱਖ ਦੇ ਵਕੀਲਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਪੂਰਾ ਰਿਕਾਰਡ ਮਿਲਣ ਤੋਂ ਬਾਅਦ ਅਗਲੀ ਪੇਸ਼ੀ 'ਤੇ ਉਹ ਦੋਸ਼ ਤੈਅ ਕਰਨ ਤੋਂ ਪਹਿਲਾਂ ਸਰਕਾਰੀ ਵਕੀਲ ਨਾਲ ਬਹਿਸ ਕਰਨਾ ਚਾਹੁਣਗੇ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਫਿਲਹਾਲ ਦੋਸ਼ ਤੈਅ ਹੋਣ ਵਿੱਚ ਸਮਾਂ ਲੱਗ ਸਕਦਾ ਹੈ।
25 ਅਗਸਤ 2017 ਨੂੰ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੰਚਕੂਲਾ ਵਿੱਚ ਡੇਰਾ ਸਮਰਥਕਾਂ ਜੰਮ ਕੇ ਭੰਨਤੋੜ ਤੇ ਅੱਗਜ਼ਨੀ ਕੀਤੀ ਸੀ। ਪੁਲਿਸ ਤੇ ਫ਼ੌਜ ਵੱਲੋਂ ਕੀਤੀ ਫਾਇਰਿੰਗ ਵਿੱਚ 32 ਲੋਕਾਂ ਦੀ ਜਾਨ ਚਲੀ ਗਈ ਸੀ। ਹਨੀਪ੍ਰੀਤ ਤੇ ਬਾਕੀ ਮੁਲਜ਼ਮਾਂ ਨੂੰ ਹਿੰਸਾ ਦੀ ਸਾਜਿਸ਼ ਰਚਣ, ਦੰਗਾ ਭੜਕਾਉਣ ਤੇ ਸੂਬਾ ਸਰਕਾਰ ਦੇ ਵਿਰੁੱਧ ਤਖ਼ਤਾ ਪਲਟਣ ਦੀ ਕੋਸ਼ਿਸ਼ ਦੇ ਇਲਜ਼ਾਮ ਚਾਰਜਸ਼ੀਟ ਵਿੱਚ ਲਾਏ ਗਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਆਟੋ
Advertisement
ਟ੍ਰੈਂਡਿੰਗ ਟੌਪਿਕ
