(Source: ECI/ABP News/ABP Majha)
Hoshiarpur news: ਹੁਸ਼ਿਆਰਪੁਰ 'ਚ ਈ-ਰਿਕਸ਼ਾ ਚਾਲਕਾਂ ਦਾ ਕਹਿਰ, ਸ਼ਰੇਆਮ ਕਰ ਰਹੇ ਮਨਮਰਜ਼ੀ, ਪ੍ਰਸ਼ਾਸ਼ਨ ਕਰ ਰਿਹਾ ਨਜ਼ਰਅੰਦਾਜ਼
Hoshiarpur news: ਹੁਸ਼ਿਆਰਪੁਰ ਵਿੱਚ ਈ-ਰਿਕਸ਼ਾ ਚਾਲਕ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਹਨ। ਉਹ ਜਿੱਥੇ-ਮਰਜ਼ੀ ਆਪਣਾ ਈ-ਰਿਕਸ਼ਾ ਲਾ ਲੈਂਦੇ ਹਨ ਅਤੇ ਕਿਤੇ ਮਰਜ਼ੀ ਚਲੇ ਜਾਂਦੇ ਹਨ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
Hoshiarpur news: ਹੁਸ਼ਿਆਰਪੁਰ ‘ਚ ਈ-ਰਿਕਸ਼ਾ ਚਾਲਕ ਆਪਣੀ ਮਨਮਰਜ਼ੀ ਕਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਈ-ਰਿਕਸ਼ਾ ਚਾਲਕ ਰਿਕਸ਼ਾ ਦੀ ਛੱਤ ‘ਤੇ ਪੇਟੀ ਰੱਖ ਕੇ ਸ਼ਹਿਰ ਦੇ ਅੰਦਰ ਬਿਨਾਂ ਕਿਸੇ ਰੋਕ-ਟੋਕ ਤੋਂ ਘੁੰਮਦੇ ਨਜ਼ਰ ਆ ਰਹੇ ਹਨ।
ਉੱਥੇ ਹੀ ਈ-ਰਿਕਸ਼ਾ ਵਾਲੇ ਕਚਿਹਰੀਆਂ ਦੇ ਬਾਹਰ ਆਪਣੀ ਮਰਜ਼ੀ ਨਾਲ ਸਟਾਪ ਬਣਾ ਕੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਈ ਰਿਕਸ਼ਾ ਚਾਲਕ ਵਾਹਨਾਂ ਨੂੰ ਅੱਗੇ-ਪਿੱਛੇ ਲਗਾ ਕੇ ਅਕਸਰ ਚਾਹ ਪੀਣ ਜਾਂ ਸਵਾਰੀ ਨਾਲ ਬਜਾਰ ਚਲੇ ਜਾਂਦੇ ਹਨ, ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: Punjab news: 2 ਈਸਾਈ ਪਰਿਵਾਰਾਂ ਨੇ ਆਪਸੀ ਲੜਾਈ ਵਿੱਚ ਗੁਰੂਘਰ ਦੀ ਕੀਤੀ ਭੰਨਤੋੜ, ਸੰਗਤ ਵੱਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਇਸ ਦੇ ਨਾਲ ਹੀ ਸ਼ਹਿਰ ‘ਚ 80 % ਈ-ਰਿਕਸ਼ਾ ਚਾਲਕ ਬਿਨਾਂ ਨੰਬਰ ਪਲੇ ਤੋਂ ਰਿਕਸ਼ਾ ਚਲਾ ਰਹੇ ਹਨ ਜਿਸ ਬਾਰੇ ਵਾਰ-ਵਾਰ ਮੀਡੀਆ ‘ਚ ਖਬਰਾਂ ਨਸ਼ਰ ਹੋਣ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ, ਜਿਸ ਕਰਕੇ ਕਈ ਸਵਾਲ ਖੜ੍ਹੇ ਹੁੰਦੇ ਹਨ।
ਇਹ ਵੀ ਪੜ੍ਹੋ: AAP Protest: ਦਿੱਲੀ ਵਿੱਚ ਆਪ ਨੇ ਕੀਤਾ ਰੋਸ ਪ੍ਰਦਰਸ਼ਨ, 'ਗਲੀ-ਗਲੀ 'ਚ ਸ਼ੋਰ ਹੈ ਭਾਜਪਾ ਵੋਟ ਚੋਰ ਹੈ' ਦੇ ਲਾਏ ਨਾਅਰੇ