ਪੜਚੋਲ ਕਰੋ
Advertisement
ਨੋਟਬੰਦੀ ਕਾਰਨ ਸੈਰ-ਸਪਾਟਾ ਸਨਅਤ ਦੇ ਹੱਥ ਖ਼ਾਲੀ
ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਦੀ ਬੰਦੀ ਦੇ ਫ਼ੈਸਲੇ ਦਾ ਅਸਰ ਦੇਸ਼ ਦੇ ਸੈਰ ਸਪਾਟਾ ਸਨਅਤ ਉੱਤੇ ਵੀ ਪੈਣ ਲੱਗਾ ਹੈ। ਵੱਖ-ਵੱਖ ਥਾਵਾਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਟੂਰਿਜ਼ਮ ਸੈਕਟਰ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੋਂ ਸੈਰ ਸਪਾਟਾ ਸਨਅਤ ਤੇ ਹੋਰ ਸਬੰਧਤ ਕਾਰੋਬਾਰ ’ਤੇ ਬੁਰਾ ਅਸਰ ਪਿਆ ਹੈ। ਸਰਕਾਰ ਦੇ ਫ਼ੈਸਲੇ ਤੋਂ ਬਾਅਦ ਲੋਕਾਂ ਨੂੰ ਨਵੀਂ ਕਰੰਸੀ ਮਿਲਣ ਵਿੱਚ ਮੁਸ਼ਕਲ ਆ ਰਹੀ ਹੈ।
ਸ਼ਹਿਰ ਦੇ ਕਈ ਹੋਟਲਾਂ ਵਿੱਚ ਸੈਲਾਨੀਆਂ ਨੇ ਐਡਵਾਂਸ ਬੁਕਿੰਗ ਰੱਦ ਕਰ ਦਿੱਤੀ ਹੈ। ਇਸ ਤੋਂ ਇਲਾਵਾ ਹੋਟਲਾਂ ਵਿੱਚ ਕਮਰਿਆਂ ਦੀ ਬੁਕਿੰਗ ਘੱਟ ਕੇ 20 ਫ਼ੀਸਦੀ ਤਕ ਰਹਿ ਗਈ ਹੈ। ਨੋਟਬੰਦੀ ਦਾ ਅਸਰ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਉੱਤੇ ਵੀ ਪਿਆ ਹੈ। ਨੋਟਬੰਦੀ ਕਾਰਨ ਇੱਥੇ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵੱਡੇ ਪੱਧਰ ’ਤੇ ਘੱਟ ਗਈ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਹੋਟਲ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਹੋਟਲਾਂ ਵਿੱਚ ਇਸ ਵੇਲੇ ਕਮਰਿਆਂ ਦੀ ਬੁਕਿੰਗ ਨਾ-ਮਾਤਰ ਰਹਿ ਗਈ ਹੈ।
ਹੋਟਲ ਐਸੋਸੀਏਸ਼ਨ ਵਰਲਡ ਸਿਟੀ ਦੇ ਸਰਪ੍ਰਸਤ ਸਤਨਾਮ ਸਿੰਘ ਕੰਡਾ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਨਾਲ ਇਸ ਵੇਲੇ ਤਿੰਨ ਹੋਟਲ ਜੁੜੇ ਹੋਏ ਹਨ। ਇਨ੍ਹਾਂ ਹੋਟਲਾਂ ਵਿੱਚ 54 ਕਮਰੇ ਹਨ ਪਰ ਪਿਛਲੇ ਇੱਕ ਹਫ਼ਤੇ ਤੋਂ ਰੋਜ਼ਾਨਾ ਸਿਰਫ਼ 3 ਤੋਂ 4 ਕਮਰੇ ਹੀ ਬੁੱਕ ਹੋ ਰਹੇ ਹਨ।
ਹੋਟਲ ਸਨਅਤ ਦੇ ਨਾਲ-ਨਾਲ ਟੈਕਸੀ ਕਾਰੋਬਾਰ ਉੱਤੇ ਵੀ ਨੋਟ ਬੰਦੀ ਦਾ ਅਸਰ ਦੇਖਣ ਨੂੰ ਮਿਲਿਆ ਹੈ। ਕੇਂਦਰ ਸਰਕਾਰ ਦੇ ਫੈਸਲੇ ਕਾਰਨ ਉੜੀਸਾ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਤੇ ਸੈਲਾਨੀਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਜਗਨਨਾਥ ਤੇ ਪੁਰੀ ਵਰਗੇ ਪ੍ਰਸਿੱਧ ਮੰਦਰਾਂ ਵਿੱਚ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ।
ਮੰਦਰ ਵਿੱਚ 500 ਅਤੇ 1000 ਹਜ਼ਾਰ ਦੇ ਨੋਟ ਸਵੀਕਾਰ ਨਹੀਂ ਕੀਤੇ ਜਾ ਰਹੇ ਜਿਸ ਕਾਰਨ ਮੰਦਰ ਦੇ ਚੜ੍ਹਾਵੇ ਉੱਤੇ ਵੀ ਅਸਰ ਪਿਆ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਵੀ ਸੈਲਾਨੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ। ਕੁਝ ਹੋਟਲਾਂ ਨੇ ਸੈਲਾਨੀਆਂ ਨੂੰ 50 ਫ਼ੀਸਦੀ ਤੋਂ ਜ਼ਿਆਦਾ ਛੋਟ ਦੇਣੀ ਸ਼ੁਰੂ ਕਰ ਦਿੱਤੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement