ਪੰਜਾਬ 'ਚ ਕਿਵੇਂ ਵਧਿਆ ਟਰਾਂਸਪੋਰਟ ਮਾਫ਼ੀਆਂ ? ਸੀਐਮ ਭਗਵੰਤ ਮਾਨ ਲੁਧਿਆਣਾ 'ਚ ਵੱਡਾ ਖੁਲਾਸਾ
Punjab Open Debate Updates - ਤੀ 03.11.2018 ਤੋਂ ਦਿੱਲੀ ਏਅਰਪੋਰਟ ਲਈ ਬੱਸ ਸਰਵਿਸ ਬੰਦ ਕਰ ਦਿੱਤੀ ਗਈ ਸੀ। ਕੇਵਲ 4 ਬੱਸਾਂ ਹੀ ਦਿੱਲੀ ਏਅਰਪੋਰਟ ਲਈ ਚਲਾਈਆਂ ਜਾਂਦੀਆਂ ਸਨ। ਪ੍ਰਾਈਵੇਟ ਬੱਸਾਂ ਦਾ ਕਿਰਾਇਆ ਪਹਿਲਾਂ 2700 ਤੋਂ 4500 ਰੁਪਏ ਸੀ
ਲੁਧਿਆਣਾ ਵਿੱਚ ਹੋਈ ਡਿਬੇਟ ਦੌਰਾਨ ਸੀਐਮ ਭਗਵੰਤ ਮਾਨ ਨੇ ਦੱਸਿਆ ਕਿ ਮਿਤੀ 03.11.2018 ਤੋਂ ਦਿੱਲੀ ਏਅਰਪੋਰਟ ਲਈ ਬੱਸ ਸਰਵਿਸ ਬੰਦ ਕਰ ਦਿੱਤੀ ਗਈ ਸੀ। ਕੇਵਲ 4 ਬੱਸਾਂ ਹੀ ਦਿੱਲੀ ਏਅਰਪੋਰਟ ਲਈ ਚਲਾਈਆਂ ਜਾਂਦੀਆਂ ਸਨ। ਪ੍ਰਾਈਵੇਟ ਬੱਸਾਂ ਦਾ ਕਿਰਾਇਆ ਪਹਿਲਾਂ 2700 ਤੋਂ 4500 ਰੁਪਏ ਸੀ ਅਤੇ ਸਰਕਾਰੀ ਬੱਸਾਂ ਚੱਲਣ ਉਪਰੰਤ ਕਿਰਾਇਆ 1800 ਤੋਂ 2500 'ਤੇ ਆ ਗਿਆ ਹੈ।
ਮਿਤੀ 15.06.2022 ਤੋਂ ਮੌਜੂਦਾ ਸਰਕਾਰ ਵੱਲੋਂ ਦਿੱਲੀ ਏਅਰਪੋਰਟ ਲਈ ਵਾਲਵੋ ਬੱਸ ਸਰਵਿਸ ਦੁਬਾਰਾ ਸ਼ੁਰੂ ਕੀਤੀ ਗਈ। ਮੌਜੂਦਾ ਸਮੇਂ ਵਿੱਚ 19 ਬੱਸਾਂ ਚਲਾਈਆਂ ਜਾ ਰਹੀਆਂ ਹਨ। ਮਿਤੀ 15.06.2022 ਤੋਂ 15.10.2023 ਤੱਕ 42.32 ਕਰੋੜ ਕਮਾਏ ਗਏ ਅਤੇ 26,2,707 ਸਵਾਰੀਆਂ/ਐਨ.ਆਰ.ਆਈਜ਼ ਨੇ ਸੇਵਾ ਦਾ ਲਾਭ ਲਿਆ। ਪਨਬੱਸ/ਪੀ.ਆਰ.ਟੀ.ਸੀ. ਵੱਲੋਂ 1160 ਰੁਪਏ ਪ੍ਰਤੀ ਸਵਾਰੀ ਕਿਰਾਇਆ ਲਿਆ ਜਾ ਰਿਹਾ ਹੈ।
ਜ਼ਿਲ੍ਹਾ ਹੈਡਕੁਆਰਟਰਾਂ ਤੋਂ ਚੰਡੀਗੜ੍ਹ ਲਈ 73 ਏ.ਸੀ. ਬੱਸ ਪਰਮਿਟ
ਸੋਧੀ ਹੋਈ ਟਰਾਂਸਪੋਰਟ ਸਕੀਮ ਮਿਤੀ 21.10.1997 ਅਧੀਨ ਸਾਲ 1997 ਤੋਂ 2011 ਤੱਕ ਪ੍ਰਾਈਵੇਟ (Private) ਆਪ੍ਰੇਟਰਾਂ ਨੂੰ AC ਬੱਸਾਂ ਲਈ ਕੁੱਲ 73 ਸਟੇਜ ਕੈਰਿਜ ਪਰਮਿਟ ਦਿੱਤੇ ਗਏ ਸਨ। ਹਾਲਾਂਕਿ ਸਕੀਮ ਦੀ ਇਸ ਵਿਵਸਥਾ ਨੂੰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਹੁਕਮ 21.10.2003 ਰਾਹੀਂ ਰੱਦ ਕਰ ਦਿੱਤਾ ਸੀ।
ਉਪਰੋਕਤ ਹੁਕਮਾਂ ਦੀ ਪ੍ਰੋੜਤਾ ਮਾਣਯੋਗ ਹਾਈ ਕੋਰਟ ਵੱਲੋਂ 20.12.2012 ਨੂੰ ਦੁਬਾਰਾ ਕਰ ਦਿੱਤੀ ਗਈ ਸੀ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਿਤੀ 20.12.2012 ਨੂੰ ਹੁਕਮ ਕੀਤੇ ਕਿ ਉਪਰੋਕਤ ਸਾਰੇ AC ਪਰਮਿਟ ਦੁਬਾਰਾ ਪ੍ਰਮਾਣਿਤ ਨਹੀਂ ਕੀਤੇ ਜਾਣਗੇ।
ਉਸ ਸਮੇਂ ਦੀ ਸਰਕਾਰ ਵੱਲੋਂ ਮਾਣਯੋਗ ਹਾਈ ਕੋਰਟ ਦੇ ਹੁਕਮ ਮੰਨਣ ਦੀ ਬਜਾਏ ਅਪੀਲ ਕਰਨੀ ਬਿਹਤਰ ਸਮਝੀ ਗਈ ਸੀ ਪਰ ਅਪੀਲ ਵਿੱਚ ਮਾਣਯੋਗ ਸੁਪਰੀਮ ਕੋਰਟ ਨੇ ਆਪਣੇ ਹੁਕਮ 20.12.2016 ਰਾਹੀਂ ਸਕੀਮ ਦੀ ਵਿਵਸਥਾ ਨੂੰ ਰੱਦ ਕਰਨਾ ਜਾਇਜ਼ ਠਹਿਰਇਆ ਸੀ।
ਉਸ ਸਮੇਂ ਤੋਂ ਲੈ ਕੇ ਦਸੰਬਰ 2021 ਤੱਕ ਵੱਖ-ਵੱਖ ਕਾਰਨਾਂ ਕਰਕੇ ਇਨ੍ਹਾਂ ਪਰਮਿਟਾਂ ਨੂੰ ਰੱਦ ਕਰਨ ਲਈ ਨੋਟਿਸ ਜਾਰੀ ਨਹੀਂ ਕੀਤੇ ਜਾ ਸਕੇ ਸਨ ਅਤੇ ਅਖ਼ੀਰ ਵਿੱਚ 14.12.2021 ਨੂੰ ਨੋਟਿਸ ਜਾਰੀ ਕੀਤੇ ਗਏ। ਜਿਨ੍ਹਾਂ ਉੱਪਰ ਹੁਕਮ ਸੁਣਾਉਣ ਦੀ ਮਾਣਯੋਗ ਹਾਈ ਕੋਰਟ ਵੱਲੋਂ ਰੋਕ ਲਾਈ ਹੋਈ ਹੈ ਅਤੇ ਮਾਣਯੋਗ ਕੋਰਟ ਵਿੱਚ ਅਗਲੀ ਸੁਣਵਾਈ ਮਿਤੀ 31.10.2023 ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial