ਪੜਚੋਲ ਕਰੋ
Advertisement
ਚੰਡੀਗੜ੍ਹ 'ਚ ਲੱਗੀ ਧਾਰਾ-144, ਸਿੱਧੂ ਦੀ ਤਾਜਪੋਸ਼ੀ ਲਈ ਕਿਵੇਂ ਹੋਏਗਾ ਵੱਡਾ ਇਕੱਠ?
ਇੱਕ ਪਾਸੇ ਸ਼ਹਿਰ ਵਿੱਚ ਧਾਰਾ 144 ਲਾਗੂ ਹੈ, ਦੂਜੇ ਪਾਸੇ ਪੰਜਾਬ ਕਾਂਗਰਸ ਨੇ ਆਪਣੇ ਵਿਧਾਇਕਾਂ ਨੂੰ ਵੱਡੀ ਗਿਣਤੀ ਵਿੱਚ ਸਮਰਥਕਾਂ ਨੂੰ ਲਿਆਉਣ ਲਈ ਹੁਕਮ ਦੇ ਦਿੱਤੇ ਹਨ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਚੰਡੀਗੜ੍ਹ ਪੁਲਿਸ ਲਈ ਚੁਣੌਤੀ ਬਣ ਗਈ ਹੈ। ਇੱਕ ਪਾਸੇ ਸ਼ਹਿਰ ਵਿੱਚ ਧਾਰਾ 144 ਲਾਗੂ ਹੈ, ਦੂਜੇ ਪਾਸੇ ਪੰਜਾਬ ਕਾਂਗਰਸ ਨੇ ਆਪਣੇ ਵਿਧਾਇਕਾਂ ਨੂੰ ਵੱਡੀ ਗਿਣਤੀ ਵਿੱਚ ਸਮਰਥਕਾਂ ਨੂੰ ਲਿਆਉਣ ਲਈ ਹੁਕਮ ਦੇ ਦਿੱਤੇ ਹਨ। ਪੁਲਿਸ ਦੇ ਹੱਥਾਂ-ਪੈਰਾਂ ਦੀ ਪੈ ਗਈ ਹੈ। ਇਸੇ ਲਈ ਪੁਲਿਸ ਨੇ ਵੀਰਵਾਰ ਦੀ ਰਾਤ ਨੂੰ ਸੈਕਟਰ-16 ਚੌਕ ਤੋਂ ਪੀਜੀਆਈ ਪਹੁੰਚਣ ਲਈ ਬਦਲਵੇਂ ਰਸਤੇ ਤੈਅ ਕਰ ਦਿੱਤੇ ਹਨ।
ਅੱਜ ਨਵਜੋਤ ਸਿੱਧੂ ਦਾ ਤਾਜਪੋਸ਼ੀ ਸਮਾਰੋਹ ਸੈਕਟਰ-15 ਕਾਂਗਰਸ ਭਵਨ ਵਿਖੇ ਹੋਣਾ ਹੈ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਸਾਰੇ ਵਿਧਾਇਕਾਂ ਨੂੰ ਆਪਣੇ ਨਾਲ 1,000 ਸਮਰਥਕਾਂ ਨੂੰ ਲਿਆਉਣ ਦੀ ਹਦਾਇਤ ਕੀਤੀ ਗਈ ਹੈ। ਜੇ ਬਹੁਤ ਸਾਰੇ ਸਮਰਥਕ ਇਕੱਠੇ ਹੁੰਦੇ ਹਨ ਤਾਂ ਵੱਡੀ ਭੀੜ ਇਕੱਠੀ ਹੋਣੀ ਨਿਸ਼ਚਤ ਹੈ। ਉਸੇ ਸਮੇਂ, ਇਹ ਵੀ ਪ੍ਰਸ਼ਨ ਹੈ ਕਿ ਕੀ ਅਜਿਹੀ ਭੀੜ ਦੇ ਵਿਚਕਾਰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਏਗੀ।
ਪਿਛਲੇ ਹਫਤੇ ਭਾਜਪਾ ਨੇਤਾਵਾਂ 'ਤੇ ਹੋਏ ਹਮਲੇ ਤੋਂ ਬਾਅਦ, ਚੰਡੀਗੜ੍ਹ ਪ੍ਰਸ਼ਾਸਨ ਨੇ ਧਾਰਾ 144 ਲਗਾਉਣ ਦੀਆਂ ਹਦਾਇਤਾਂ ਦਿੱਤੀਆਂ ਸਨ। ਇੰਝ ਹੁਣ ਚੰਡੀਗੜ੍ਹ ਪੁਲਿਸ ਸਾਹਵੇਂ ਵੀ ਵੱਡੀ ਚੁਣੌਤੀ ਹੈ ਕਿ ਉਹ ਅੱਜ ਸ਼ੁੱਕਰਵਾਰ ਦੀ ਸਥਿਤੀ ਨੂੰ ਕਿਵੇਂ ਸੰਭਾਲਦੇ ਹਨ। ਭੀੜ ਦੇ ਮੱਦੇਨਜ਼ਰ, ਚੰਡੀਗੜ੍ਹ ਪੁਲਿਸ ਨੇ ਪ੍ਰੋਗਰਾਮ ਹੋਣ ਤੱਕ ਜੀਐਮਐਸਐਚ ਚੌਕ ਤੋਂ ਪੀਜੀਆਈ ਤੱਕ ਸੜਕ ਬੰਦ ਕਰ ਦਿੱਤੀ ਹੈ।
ਪੀਜੀਆਈ ਕਿਵੇਂ ਪਹੁੰਚਣਾ ਹੈ?
ਹਾਊਸਿੰਗ ਬੋਰਡ, ਜ਼ੀਰਕਪੁਰ ਅਤੇ ਮੁਹਾਲੀ ਤੋਂ ਆਉਣ ਵਾਲੇ ਮਰੀਜ਼ਾਂ ਤੇ ਐਂਬੂਲੈਂਸਾਂ ਨੂੰ ਪਹਿਲਾਂ ਮਟਕਾ ਚੌਕ ਪਹੁੰਚਣਾ ਹੋਵੇਗਾ। ਉੱਥੋਂ, ਹਾਈਕੋਰਟ ਦੀ ਸੜਕ 'ਤੇ ਅੱਗੇ ਵਧਦਿਆਂ ਅਤੇ ਸੈਕਟਰ 3/4/9/ 10 'ਚ ਪੁੱਜਣਾ ਹੋਵੇਗਾ। ਉਸ ਤੋਂ ਬਾਅਦ ਖੱਬੇ ਮੁੜਨ ਅਤੇ ਸਿੱਧੇ ਜਾਣ ਤੋਂ ਬਾਅਦ, ਇਕ ਟੀ-ਪੁਆਇੰਟ ਆਵੇਗਾ। ਉੱਥੋਂ ਤੁਹਾਨੂੰ ਖੱਬਾ ਮੁੜਨਾ ਪਏਗਾ ਤੇ ਪੀਜੀਆਈ (PGI) ਦੇ ਓਪੀਡੀ ਗੇਟ ਨੰਬਰ ਦੋ 'ਤੇ ਪਹੁੰਚਣਾ ਪਏਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement