Motorcycle Rally in Sangrur: ਸੰਗਰੂਰ ਦੇ ਵੱਖ-ਵੱਖ ਪਿੰਡਾਂ 'ਚ ਵਿਸ਼ਾਲ ਮੋਟਰਸਾਈਕਲ ਰੈਲੀ ਦੌਰਾਨ ਹੋਏ ਵੱਡੇ ਐਲਾਨ, ਖਾਸ ਤੌਰ 'ਤੇ ਪਹੁੰਚੀ ਸੋਨੀਆ ਮਾਨ
ਪੰਜਾਬੀ ਅਦਾਕਾਰਾ ਸੋਨਿਆ ਮਾਨ ਨੇ ਕਿਹਾ ਕਿ ਉਹ ਦਿੱਲੀ ਦੇ ਟਿਕਰੀ ਬਾਰਡਰ 'ਤੇ ਕਿਸਾਨਾਂ ਦੇ ਨਾਲ ਪਹਿਲੇ ਦਿਨ ਚੋਂ ਡਟੀ ਹੋਈ ਹੈ। ਤੇ ਅੱਜ ਖਾਸ ਤੌਰ 'ਤੇ ਪੰਜਾਬ ਪਹੁੰਚੀ।
ਦਿੱਲੀ ਬਾਰਡਰ 'ਤੇ ਚੱਲ ਰਹੇ ਕਿਸਾਨ ਸੰਘਰਸ਼ ਦੇ ਚਲਦਿਆਂ ਸੰਗਰੂਰ ਦੇ ਵੱਖ-ਵੱਖ ਪਿੰਡਾਂ 'ਚ ਵਿਸ਼ਾਲ ਮੋਟਰਸਾਈਕਲ ਰੈਲੀਆਂ ਕੱਢੀਆਂ ਗਈਆ। ਇਨ੍ਹਾਂ ਰੈਲੀ ਵਿੱਚ ਵੱਡੀ ਤਾਦਾਦ ਵਿੱਚ ਨੌਜਵਾਨ ਕਿਸਾਨ ਸ਼ਾਮਿਲ ਹੋਏ। ਇਸ ਦੇ ਨਾਲ ਹੀ ਪੰਜਾਬੀ ਕਲਾਕਾਰ ਸੋਨਿਆ ਮਾਨ ਵੀ ਇਸ ਰੈਲੀ 'ਚ ਨੌਜਵਾਨਾਂ ਦਾ ਹੌਂਸਲਾ ਵਧਾਉਣ ਲਈ ਸ਼ਾਮਿਲ ਹੋਈ।
ਦੱਸ ਦਈਏ ਕਿ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਸ਼ਹੀਦ ਭਗਤ ਸਿੰਘ ਦੇ 23 ਮਾਰਚ ਸ਼ਹੀਦੀ ਦਿਨ ਦੇ ਚਲਦਿਆਂ ਦਿੱਲੀ ਬਾਰਡਰ ਪਹੁੰਚਣ ਲਈ ਸੱਦਾ ਦਿੱਤਾ ਗਿਆ ਹੈ। ਇਸ ਰੈਲੀ ਦਾ ਮਕਸੱਦ ਪਿੰਡ-ਪਿੰਡ ਜਾਕੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਉਹ 23 ਮਾਰਚ ਨੂੰ ਦਿੱਲੀ ਪਹੁੰਚਣ। ਜਿਸ ਤੋਂ ਬਾਅਦ ਖ਼ਬਰਾਂ ਹਨ ਕਿ ਪੰਜਾਬ ਵਲੋਂ 22 ਮਾਰਚ ਨੂੰ ਨੌਜਵਾਨਾਂ ਦੇ ਵੱਡੇ ਕਾਫਿਲੇ ਦਿੱਲੀ ਪਹੁੰਚਣਗੇ।
ਇਸ ਦੇ ਨਾਲ ਹੀ ਬੰਗਾਲ ਵਿੱਚ ਵੀ ਲਗਾਤਾਰ ਕਿਸਾਨ ਆਪਣੀ ਅਵਾਜ ਬੁਲੰਦ ਕਰ ਰਹੇ ਹਨ। ਨਾਲ ਹੀ ਪੰਜਾਬ ਵਿੱਚ ਕਿਸਾਨ ਮੋਟਰਸਾਇਕਿਲ ਰੈਲੀ ਕੱਢ ਰਹੇ ਹਨ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਦਿੱਲੀ ਬਾਰਡਰ ਪਹੁੰਚਣਗੇ।
ਸੰਗਰੂਰ ਦੇ ਲੋਂਗੋਵਾਲ ਵਿਚ ਕੀਰਤੀ ਕਿਸਾਨ ਯੂਨੀਅਨ ਵਲੋਂ ਇੱਕ ਵਿਸ਼ਾਲ ਮੋਟਰਸਾਇਕਿਲ ਰੈਲੀ ਕੱਢੀ ਗਈ। ਇਸ ਦੌਰਾਨ 23 ਮਾਰਚ ਨੂੰ ਬਸੰਤੀ ਰੰਗ ਦੀ ਪੱਗ ਬੰਨ੍ਹ ਕੇ ਪੰਜਾਬ-ਹਰਿਆਣਾ ਦੇ ਨੌਜਵਾਨ ਪਹੁੰਚਣਗੇ। ਦੱਸ ਦਈਏ ਕਿ ਸੰਗਰੂਰ ਦੇ ਲੋਗੋਂਵਾਲ ਵਲੋਂ ਸ਼ੁਰੂ ਹੋਕੇ ਇਹ ਰੈਲੀ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਵਾਪਸ ਪੁੱਜੇਗੀ ਅਤੇ ਹਰ ਕਿਸੇ ਨੂੰ ਸੁਨੇਹਾ ਦਵੇਗੀ ਕਿ ਉਹ 22 ਮਾਰਚ ਨੂੰ ਵੱਡੇ ਕਾਫਿਲੇ ਦੇ ਰੂਪ 'ਚ ਦਿੱਲੀ ਪਹੁੰਚਣ।
ਇਸ ਦੌਰਾਨ ਪੰਜਾਬੀ ਅਦਾਕਾਰਾ ਸੋਨਿਆ ਮਾਨ ਨੇ ਕਿਹਾ ਕਿ ਉਹ ਦਿੱਲੀ ਦੇ ਟਿਕਰੀ ਬਾਰਡਰ 'ਤੇ ਕਿਸਾਨਾਂ ਦੇ ਨਾਲ ਪਹਿਲੇ ਦਿਨ ਚੋਂ ਡਟੀ ਹੋਈ ਹੈ। ਤੇ ਅੱਜ ਖਾਸ ਤੌਰ 'ਤੇ ਪੰਜਾਬ ਪਹੁੰਚੀ ਹੈ ਤਾਂ ਜੋ ਨੌਜਵਾਨ ਮੁੰਡੀਆਂ ਅਤੇ ਕੁੜੀਆਂ ਸਾਡੇ ਨਾਲ ਜੁੜਣ। ਉਨ੍ਹਾਂ ਨੇ ਅੱਗੇ ਕਿਹਾ ਕਿ ਦਿੱਲੀ ਵਿੱਚ ਸਾਡੇ ਬੁਜ਼ੁਰਗ ਕਿਸਾਨ ਅਤੇ ਬੁਜੁਰਗ ਔਰਤ ਕਿਸਾਨ ਬੈਠੇ ਹਨ ਜਿਨ੍ਹਾਂ ਨੂੰ ਸਾਡੀ ਜ਼ਰੂਰਤ ਹੈ, ਇਸਲਈ ਉਹ ਵੀ ਅਪੀਲ ਕਰਦੀ ਹੈ ਕਿ ਸਭ 23 ਮਾਰਚ ਨੂੰ ਦਿੱਲੀ ਜ਼ਰੂਰ ਪਹੁੰਚਣ।
ਇਹ ਵੀ ਪੜ੍ਹੋ: Night Curfew Reality Check in Mohali: ਪੰਜਾਬ 'ਚ ਨਾਈਟ ਕਰਫਿਊ ਦਾ ਰਿਐਲਟੀ ਚੈੱਕ, ਜਾਣੋ ਕਿਵੇਂ ਦਾ ਰਿਹਾ ਮੋਹਾਲੀ 'ਚ ਅਸਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904