Night Curfew Reality Check in Mohali: ਪੰਜਾਬ 'ਚ ਨਾਈਟ ਕਰਫਿਊ ਦਾ ਰਿਐਲਟੀ ਚੈੱਕ, ਜਾਣੋ ਕਿਵੇਂ ਦਾ ਰਿਹਾ ਮੋਹਾਲੀ 'ਚ ਅਸਰ
ਮੋਹਾਲੀ 'ਚ ਵੀ ਬਾਕੀ ਜ਼ਿਲ੍ਹਿਆਂ ਦੀ ਤਰ੍ਹਾਂ ਸ਼ੁਕਰਵਾਰ ਤੋਂ ਰਾਤ 11 ਵਜੇ ਤੋਂ ਲੈਕੇ ਸਵੇਰੇ 5 ਵਜੇ ਤਕ ਕਰਫਿਊ ਲਾਗੂ ਕੀਤਾ ਗਿਆ। ABP Sanjha ਦੀ ਟੀਮ ਨੇ ਸ਼ੁਕਰਵਾਰ ਰਾਤ ਨੂੰ ਮੋਹਾਲੀ ਦੇ ਵੱਖ-ਵੱਖ ਇਲਾਕਿਆਂ ਵਿਚ ਰਿਐਲਟੀ ਚੈੱਕ ਕੀਤਾ।
ਮੋਹਾਲੀ: ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਕਰਕੇ ਪੰਜਾਬ ਸਰਕਾਰ ਵਲੋਂ ਸੂਬੇ ਦੇ ਅੱਠ ਜ਼ਿਲ੍ਹਿਆਂ 'ਚ ਨਾਈਟ ਕਰਫਿਊ ਲਾਗੂ ਕੀਤਾ ਗਿਆ ਹੈ। ਜਿਸ ਦੀ ਗ੍ਰਾਉਂਡ ਰਿਐਲਟੀ ਚੈੱਕ ਕਰਨ ਲਈ ਏਬੀਪੀ ਸਾਂਝਾ ਦੀ ਟੀਮ ਨੇ ਇਸ ਦੀ ਬਾਰੇ ਪਤਾ ਲਗਾਉਣ ਲਈ ਰਿਐਲਟੀ ਚੈੱਕ ਕੀਤਾ ਕਿ ਕੀ ਮੋਹਾਲੀ 'ਚ ਨਾਈਟ ਕਰਫਿਊ ਦੀ ਕਿੰਨੀ ਕੁ ਪਾਲਣਾ ਹੋ ਰਹੀ ਹੈ।
ਮੋਹਾਲੀ 'ਚ ਵੀ ਬਾਕੀ ਜ਼ਿਲ੍ਹਿਆਂ ਦੀ ਤਰ੍ਹਾਂ ਸ਼ੁਕਰਵਾਰ ਤੋਂ ਰਾਤ 11 ਵਜੇ ਤੋਂ ਲੈਕੇ ਸਵੇਰੇ 5 ਵਜੇ ਤਕ ਕਰਫਿਊ ਲਾਗੂ ਕੀਤਾ ਗਿਆ। ABP Sanjha ਦੀ ਟੀਮ ਨੇ ਸ਼ੁਕਰਵਾਰ ਰਾਤ ਨੂੰ ਮੋਹਾਲੀ ਦੇ ਵੱਖ-ਵੱਖ ਇਲਾਕਿਆਂ ਵਿਚ ਰਿਐਲਟੀ ਚੈੱਕ ਕੀਤਾ ਜਿਸ ਦੌਰਾਨ ਟੀਮ ਨੂੰ ਵੇਖਣ ਨੂੰ ਮਿਲਿਆ ਕਿ ਢਾਬੇ ਅਤੇ ਸ਼ਰਾਬ ਦੇ ਠੇਕਿਆਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਰਾਤ ਦੇ 11 ਵਜੇ ਤੋਂ ਪਹਿਲਾ ਹੀ ਬੰਦ ਹੋ ਚੁਕੀਆਂ ਸੀ।
ਹਾਲਾਂਕਿ ਠੇਕੇ ਵੀ 11 ਵਜੇ ਤੋਂ ਕੁਛ ਸਮਾਂ ਬਾਅਦ ਬੰਦ ਹੋ ਗਏ ਸੀ ਪਰ ਕਈਂ ਢਾਬੇ ਰਾਤ 11 :30 ਵਜੇ ਤੱਕ ਵੀ ਖੁਲ੍ਹੇ ਸੀ। ਜਦੋਂ ABP Sanjha ਦੇ ਕੈਮਰਾ ਵਿਚ ਇਹ ਢਾਬੇ ਕੈਦ ਹੋਏ ਤਾਂ ਉਨ੍ਹਾਂ ਨੇ ਸ਼ਟਰ ਬੰਦ ਕਰ ਦਿੱਤੇ। ਨਾਲ ਹੀ ਪੁਲਿਸ ਦੀਆਂ ਟੀਮਾਂ ਵੀ ਮੋਹਾਲੀ ਦੇ ਵੱਖ-ਵੱਖ ਬਜ਼ਾਰਾਂ ਵਿਚ ਜਾਕੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਵਾਸਤੇ ਕਹਿ ਰਹੇ ਸੀ। ਇਸ ਦੇ ਨਾਲ ਹੀ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਵੇਖਣ ਨੂੰ ਮਿਲੀ ਕਿ ਜਦੋਂ ਇੱਥੇ ਆਏ ਕੁਝ ਗਾਹਕਾਂ ਨੂੰ ਕਰਫਿਊ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਰਫਿਊ ਬਾਰੇ ਕੁਝ ਨਹੀਂ ਪਤਾ।
ਇਹ ਵੀ ਪੜ੍ਹੋ: ਮੁਕਤਸਰ ਦੇ ਸਾਬਕਾ ਕਾਂਗਰਸੀ ਵਿਧਾਇਕ ਅਤੇ ਐਸਜੀਪੀਸੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਦੀ ਕੋਰੋਣਾ ਨਾਲ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904