ਪੜਚੋਲ ਕਰੋ

ਜੇ ਆਪ ਸੱਚਮੁੱਚ ਲੋਕਾਂ ਦਾ ਭਰੋਸਾ ਪਰਖਣਾ ਚਾਹੁੰਦੀ ਤਾਂ ਵਿਧਾਨ ਸਭਾ ਭੰਗ ਕਰ ਕੇ ਤਾਜ਼ਾ ਚੋਣਾਂ ਕਰਵਾਏ : ਬਿਕਰਮ ਸਿੰਘ ਮਜੀਠੀਆ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਅੱਜ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਵੱਲੋਂ ਇਸਦੇ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਕਰਨ ਦੇ ਲਾਏ ਦੋਸ਼ਾਂ ਦੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਉਣ ਦੇ ਹੁਕਮ ਦੇਣ।

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਅੱਜ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਵੱਲੋਂ ਇਸਦੇ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਕਰਨ ਦੇ ਲਾਏ ਦੋਸ਼ਾਂ ਦੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਉਣ ਦੇ ਹੁਕਮ ਦੇਣ ਅਤੇ ਕਿਹਾ ਕਿ ਸਿਰਫ ਪਾਰਦਰਸ਼ੀ ਜਾਂਚ ਹੀ ਕੇਸ ਦੀ ਸੱਚਾਈ ਸਾਹਮਣੇ ਲਿਆ ਸਕਦੀ ਹੈ।
 
ਅਕਾਲੀ ਆਗੂ ਨੇ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਕਿਸੇ ਭਾਜਪਾ ਆਗੂ ਜਾਂ ਕਿਸੇ ਵਿਚੋਲੇ ਨੇ ਆਪ ਵਿਧਾਇਕਾਂ ਨੂੰ ਹਰੇਕ ਲਈ 25 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਜਿਹੋ ਜਿਹਾ ਦਾਅਵਾ ਮੰਤਰੀਆਂ ਹਰਪਾਲ ਚੀਮਾ ਤੇ ਅਮਨ ਅਰੋੜਾ ਨੇ ਕੀਤਾ ਸੀ। 

ਉਹਨਾਂ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਫਿਰ ਕੇਸ ਵਿਚ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਆਪ ਵੱਲੋਂ ਲਗਾਏ ਦੋਸ਼ ਗਲਤ ਪਾਏ ਜਾਂਦੇ ਹਨ ਤਾਂ ਫਿਰ ਮੰਤਰੀਆਂ ਦੇ ਨਾਲ ਨਾਲ ਉਹਨਾਂ ਵਿਧਾਇਕਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਹਨਾਂ ਨੇ ਲੋਕਾਂ ਨੂੰ ਮੁਰਖ ਬਣਾਇਆ ਤੇ ਲੋਕਾਂ ਦੇ ਫਤਵੇ ਦਾ ਅਪਮਾਨ ਕੀਤਾ।

 ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਸਰਕਾਰ ਵੱਲੋਂ ਦਿੱਲੀ ਦੀਆਂ ਤਰਜੀਹਾਂ ’ਤੇ ਰਾਜਨੀਤੀ ਡਰਾਮਾ ਕਰਨ ਵਾਸਤੇ ਸੱਦੇ ਵਿਸ਼ੇਸ਼ ਸੈਸ਼ਨ ਲਈ ਪ੍ਰਵਾਨਗੀ ਵਾਪਸ ਲੈ ਕੇ ਬਿਲਕੁਲ ਸਹੀ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਇਥੇ ਹੀ ਰੁਕਣ ਨਹੀਂ ਚਾਹੀਦਾ ਬਲਕਿ ਦੋਸ਼ਾਂ ਦੀ ਕੇਂਦਰੀ ਏਜੰਸੀ ਕੋਲੋਂ ਜਾਂਚ ਕਰਵਾਉਣ ਦੇ ਹੁਕਮ ਦੇਣੇ ਚਾਹੀਦੇ ਹਨ।

ਵਿਸ਼ਵਾਸ ਮਤਾ ਪਾਸ ਕਰਨ ਲਈ ਵਿਸ਼ੇਸ਼ ਸੈਸ਼ਨ ਸੱਦਣ ਪਿੱਛੇ ਤਰਕ ਦੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਸਰਕਾਰ ਸੱਚਮੁੱਚ ਲੋਕਾਂ ਦਾ ਸਰਕਾਰ ’ਤੇ ਵਿਸ਼ਵਾਸ ਪਰਖਣਾ ਚਾਹੁੰਦੀ ਹੈ ਤਾਂ ਫਿਰ ਇਸਨੂੰ ਵਿਧਾਨ ਸਭਾ ਭੰਗ ਕਰ ਕੇ ਤੁਰੰਤ ਨਵੇਂ ਸਿਰੇ ਤੋਂ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ।

ਇਹ ਹੀ ਇਸਦੀ ਲੋਕਪ੍ਰਿਅਤਾ ਦੀ ਅਸਲ ਪਰਖ ਹੋਵੇਗੀ।
ਇਸ ਦੌਰਾਨ ਸਰਦਾਰ ਮਜੀਠੀਆ ਨੇ ਇਸ ਰਿਸ਼ਵਤਖੋਰੀ ਮਾਮਲੇ ਵਿਚ ਦਰਜ ਹੋਈ ਐਫ ਆਈ ਆਰ ਪਹਿਲੀ ਵਾਰ ਲੋਕਾਂ ਸਾਹਮਣੇ ਪੇਸ਼ ਕੀਤੀ। ਐਫ ਆਈ ਆਰ ਜਾਰੀ ਕਰਦਿਆਂ ਉਹਨਾਂ ਕਿਹਾ ਕਿ ਕੇਸ ਦਰਜ ਹੋਏ ਨੂੰ 9 ਦਿਨ ਬੀਤ ਚੁੱਕੇ ਹਨ ਪਰ ਹਾਲੇ ਤੱਕ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਕੇਸ ਵਿਚ ਹਾਲੇ ਤੱਕ ਇਕ ਵੀ ਗ੍ਰਿਫਤਾਰੀ ਨਹੀਂ ਹੋਈ। ਉਹਨਾਂ ਇਹ ਵੀ ਦੱਸਿਆ ਕਿ ਇਹ ਐਫ ਆਈ ਆਰ ਅਣਪਛਾਤੇ ਲੋਕਾਂ ਖਿਲਾਫ ਦਰਜ ਕਰਵਾਈ ਗਈ ਹੈ ਹਾਲਾਂਕਿ ਆਪ ਵਿਧਾਇਕਾਂ ਦੇ ਦਾਅਵੇ ਮੁਤਾਬਕ ਉਹਨਾਂ ਨੂੰ ਭਾਜਪਾ ਆਗੂਆਂ ਤੇ ਇਹਨਾਂ ਦੇ ਵਿਚੋਲਿਆਂ ਦੇ ਫੋਨ ਆਏ ਸਨ। 

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਐਫ ਆਈ ਆਰ ਵਿਚ ਆਪ ਵਿਧਾਇਕ ਸ਼ੀਤਲ ਅੰਗੂਰਾਲ ’ਤੇ ਹਮਲੇ ਜਾਂ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਕੋਈ ਜ਼ਿਕਰ ਨਹੀਂ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਹਨਾਂ ਹਾਲਾਤਾਂ ਲਈ ਦੋ ਕਾਰਣ ਹੋ ਸਕਦੇ ਹਨ। ਉਹਨਾਂ ਕਿਹਾ ਕਿ ਜਾਂ ਤਾਂ ਐਫ ਆਈ ਆਰ ਵਿਚ ਕੋਈ ਠੋਸ ਆਧਾਰ ਨਹੀਂ ਹੈ ਤੇ ਇਸੇ ਕਾਰਨ ਕੇਸ ਵਿਚ ਕੋਈ ਕਾਰਵਾਈ ਨਹੀਂ ਹੋਈ ਜਾਂ ਫਿਰ ਸੂਬਾ ਪੁਲਿਸ ਮੁਖੀ ਨੇ ਜਿਹਨਾਂ ਨੂੰ ਇਹ ਮਾਮਲਾ ਸੌਂਪਿਆ ਗਿਆ, ਨੇ ਇਸ ਮਾਮਲੇ ਨਾਲ ਨਜਿੱਠਣ ਵਿਚ ਅਯੋਗਤਾ ਵਿਖਾਈ ਹੈ। 

ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਡੀ ਜੀ ਪੀ ਉਹਨਾਂ ਆਪ ਵਿਧਾਇਕਾਂ ਦੇ ਮੋਬਾਈਲ ਫੋਨ ਜ਼ਬਤ ਕਰਨ ਜਿਹਨਾਂ ਨੇ ਰਿਸ਼ਵਤ ਦੇਣ ਦੀ ਪੇਸ਼ਕਸ਼ ਦੇ ਦੋਸ਼ ਲਗਾਏ ਹਨ ਤੇ ਇਹਨਾਂ ਮੋਬਾਈਲਾਂ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇ। ਸਾਬਕਾ ਮੰਤਰੀ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਵੀ ਬੇਨਤੀ ਕੀਤੀ ਕਿ ਉਹ ਉਹਨਾਂ ਖਿਲਾਫ ਲੱਗੇ ਦੋਸ਼ਾਂ ਦਾ ਸਪਸ਼ਟੀਕਰਨ ਦੇਣ ਅਤੇ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਨ। ਉਹਨਾਂ ਕਿਹਾ ਕਿ ਇਹ ਸ਼ਰਮਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ। 

ਮਜੀਠੀਆ ਨੇ 27 ਸਤੰਬਰ ਨੂੰ ਵਿਧਾਨ ਸਭਾ ਸੈਸ਼ਨ ਸੱਦਣ ਨੂੰ ਵੀ ਸ਼ੱਕੀ ਰਕਾਰ ਦਿੰਦਿਆਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਸਦਾ ਮਕਸਦ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪਹਿਲਾਂ ਤੈਅ ਕੀਤੇ ਏਜੰਡੇ ਨੂੰ ਅੱਗੇ ਤੋਰਨਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ, ਕਾਲੀ ਦੇਵੀ ਮੰਦਿਰ ਪਟਿਆਲਾ ਵਿਖੇ ਹੋਏ ਫਿਰਕੂ ਝੜੱਪ, ਅਗਨੀਪਥ ਸਕੀਮ, ਸਤਲੁਜ ਯਮੁਨਾ ਲਿੰਕ ਨਹਿਰ, ਚੰਡੀਗੜ੍ਹ ’ਤੇ ਪੰਜਾਬ ਦੇ ਦਾਅਵੇ ਨੁੰ ਕਮਜ਼ੋਰ ਕਰਨ, 1000 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ, ਖੇਤੀਬਾੜੀ ਸੰਕਟ ਜਾਂ ਫਿਰ ਅਧਿਆਪਕਾਂ ’ਤੇ ਹੋਏ ਅੰਨੇ ਤਸ਼ੱਦਦ ’ਤੇ ਚਰਚਾ ਵਾਸਤੇ ਵਿਸ਼ੇਸ਼ ਸੈਸ਼ਨ ਨਹੀਂ ਦੱਸਿਆ। ਉਹਨਾਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਸਰਕਾਰ ਰਾਜਨੀਤੀ ਕਰ ਰਹੀ ਹੈ ਤੇ ਉਸਨੂੰ ਕਿਸਾਨਾਂ, ਸਰਕਾਰੀ ਮੁਲਾਜ਼ਮਾਂ, ਬੇਰੋਜ਼ਗਾਰ ਨੌਜਵਾਨਾਂ, ਅਧਿਆਪਕਾਂ, ਗਰੀਬਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੀਆਂ ਮੁਸ਼ਕਿਲਾਂ ਦੀ ਕੋਈ ਪਰਵਾਹ ਨਹੀਂ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਾਵਧਾਨ ਪੰਜਾਬੀਓ ! ਸੜਕ ਹਾਦਸਿਆਂ 'ਚ ਹਰ ਰੋਜ਼ ਕਰੀਬ 400 ਲੋਕਾਂ ਦੀਆਂ ਜਾ ਰਹੀਆਂ ਨੇ ਕੀਮਤੀ ਜਾਨਾਂ,  ਸੰਸਦ 'ਚ ਗੂੰਜਿਆ ਮੁੱਦਾ ਤਾਂ ਜਾਣੋ ਗਡਕਰੀ ਨੇ ਕੀ ਕਿਹਾ ?
ਸਾਵਧਾਨ ਪੰਜਾਬੀਓ ! ਸੜਕ ਹਾਦਸਿਆਂ 'ਚ ਹਰ ਰੋਜ਼ ਕਰੀਬ 400 ਲੋਕਾਂ ਦੀਆਂ ਜਾ ਰਹੀਆਂ ਨੇ ਕੀਮਤੀ ਜਾਨਾਂ, ਸੰਸਦ 'ਚ ਗੂੰਜਿਆ ਮੁੱਦਾ ਤਾਂ ਜਾਣੋ ਗਡਕਰੀ ਨੇ ਕੀ ਕਿਹਾ ?
Studying Abroad: ਕੋਵਿਡ ਤੋਂ ਬਾਅਦ ਹੁਣ ਫਿਰ ਤੋਂ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਵੱਧਿਆ ਰੁਝਾਨ! ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ
Studying Abroad: ਕੋਵਿਡ ਤੋਂ ਬਾਅਦ ਹੁਣ ਫਿਰ ਤੋਂ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਵੱਧਿਆ ਰੁਝਾਨ! ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ
Farmer Protest: ਲੰਡਨ 'ਚ ਵੀ ਕਿਸਾਨ ਕਰ ਰਹੇ ਨੇ ਪ੍ਰਦਰਸ਼ਨ, ਉੱਥੇ ਤਾਂ ਨਹੀਂ ਵਰਤੀ ਗਈ ਤਾਕਤ ਫਿਰ BJP ਇੱਥੋਂ ਦੇ ਕਿਸਾਨਾਂ ਤੋਂ ਕਿਉਂ ਡਰ ਰਹੀ, ਬਾਜਵਾ ਨੇ ਪੁੱਛਿਆ ਵੱਡਾ ਸਵਾਲ
Farmer Protest: ਲੰਡਨ 'ਚ ਵੀ ਕਿਸਾਨ ਕਰ ਰਹੇ ਨੇ ਪ੍ਰਦਰਸ਼ਨ, ਉੱਥੇ ਤਾਂ ਨਹੀਂ ਵਰਤੀ ਗਈ ਤਾਕਤ ਫਿਰ BJP ਇੱਥੋਂ ਦੇ ਕਿਸਾਨਾਂ ਤੋਂ ਕਿਉਂ ਡਰ ਰਹੀ, ਬਾਜਵਾ ਨੇ ਪੁੱਛਿਆ ਵੱਡਾ ਸਵਾਲ
Farmer Protest: ਡੱਲੇਵਾਲ ਨੇ ਖ਼ੂਨ ਨਾਲ ਦਸਤਖ਼ਤ ਕਰਕੇ PM ਮੋਦੀ ਨੂੰ ਭੇਜੀ ਚਿੱਠੀ, ਕਿਹਾ-ਮੇਰੀ ਕੁਰਬਾਨੀ ਲਈ ਰਹੋ ਤਿਆਰ, ਜੇ ਮੈਂ ਮਰ ਗਿਆ ਤਾਂ....
Farmer Protest: ਡੱਲੇਵਾਲ ਨੇ ਖ਼ੂਨ ਨਾਲ ਦਸਤਖ਼ਤ ਕਰਕੇ PM ਮੋਦੀ ਨੂੰ ਭੇਜੀ ਚਿੱਠੀ, ਕਿਹਾ-ਮੇਰੀ ਕੁਰਬਾਨੀ ਲਈ ਰਹੋ ਤਿਆਰ, ਜੇ ਮੈਂ ਮਰ ਗਿਆ ਤਾਂ....
Advertisement
ABP Premium

ਵੀਡੀਓਜ਼

Khanauri Border Press Confrence | ਖਨੌਰੀ ਬਾਰਡਰ ਤੋਂ ਕਿਸਾਨਾਂ ਨੇ ਕੀਤਾ ਵੱਡਾ ਐਲ਼ਾਨ | abp sanjha|Sukhbir Badal 'ਤੇ ਹਮਲੇ ਨੂੰ ਲੈ ਕੇ ਮੁੱਖ ਮੰਤਰੀ Bhagwant Mann ਦਾ ਵੱਡਾ ਬਿਆਨJagjit Singh Dhallewal ਦੇ ਪੋਤਰੇ ਜਿਗਰਪ੍ਰੀਤ ਸਿੰਘ ਨੇ ਆਪਣੇ ਦਾਦੇ ਬਾਰੇ ਕਹਿ ਦਿੱਤੀ ਵੱਡੀ ਗੱਲਪੁਲਸ ਦੇ ਸਾਮਣੇ ਨਾਮਜਦਗੀ ਭਰਨ ਆਏ ਉਮੀਦਵਾਰਾਂ ਦੇ ਕਾਗਜ ਖੋਹ ਭੱਜੇ ਗੁੰਡੇ, ਪਟਿਆਲਾ 'ਚ ਹੋ ਗਿਆ ਵੱਡਾ ਹੰਗਾਮਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਵਧਾਨ ਪੰਜਾਬੀਓ ! ਸੜਕ ਹਾਦਸਿਆਂ 'ਚ ਹਰ ਰੋਜ਼ ਕਰੀਬ 400 ਲੋਕਾਂ ਦੀਆਂ ਜਾ ਰਹੀਆਂ ਨੇ ਕੀਮਤੀ ਜਾਨਾਂ,  ਸੰਸਦ 'ਚ ਗੂੰਜਿਆ ਮੁੱਦਾ ਤਾਂ ਜਾਣੋ ਗਡਕਰੀ ਨੇ ਕੀ ਕਿਹਾ ?
ਸਾਵਧਾਨ ਪੰਜਾਬੀਓ ! ਸੜਕ ਹਾਦਸਿਆਂ 'ਚ ਹਰ ਰੋਜ਼ ਕਰੀਬ 400 ਲੋਕਾਂ ਦੀਆਂ ਜਾ ਰਹੀਆਂ ਨੇ ਕੀਮਤੀ ਜਾਨਾਂ, ਸੰਸਦ 'ਚ ਗੂੰਜਿਆ ਮੁੱਦਾ ਤਾਂ ਜਾਣੋ ਗਡਕਰੀ ਨੇ ਕੀ ਕਿਹਾ ?
Studying Abroad: ਕੋਵਿਡ ਤੋਂ ਬਾਅਦ ਹੁਣ ਫਿਰ ਤੋਂ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਵੱਧਿਆ ਰੁਝਾਨ! ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ
Studying Abroad: ਕੋਵਿਡ ਤੋਂ ਬਾਅਦ ਹੁਣ ਫਿਰ ਤੋਂ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਵੱਧਿਆ ਰੁਝਾਨ! ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ
Farmer Protest: ਲੰਡਨ 'ਚ ਵੀ ਕਿਸਾਨ ਕਰ ਰਹੇ ਨੇ ਪ੍ਰਦਰਸ਼ਨ, ਉੱਥੇ ਤਾਂ ਨਹੀਂ ਵਰਤੀ ਗਈ ਤਾਕਤ ਫਿਰ BJP ਇੱਥੋਂ ਦੇ ਕਿਸਾਨਾਂ ਤੋਂ ਕਿਉਂ ਡਰ ਰਹੀ, ਬਾਜਵਾ ਨੇ ਪੁੱਛਿਆ ਵੱਡਾ ਸਵਾਲ
Farmer Protest: ਲੰਡਨ 'ਚ ਵੀ ਕਿਸਾਨ ਕਰ ਰਹੇ ਨੇ ਪ੍ਰਦਰਸ਼ਨ, ਉੱਥੇ ਤਾਂ ਨਹੀਂ ਵਰਤੀ ਗਈ ਤਾਕਤ ਫਿਰ BJP ਇੱਥੋਂ ਦੇ ਕਿਸਾਨਾਂ ਤੋਂ ਕਿਉਂ ਡਰ ਰਹੀ, ਬਾਜਵਾ ਨੇ ਪੁੱਛਿਆ ਵੱਡਾ ਸਵਾਲ
Farmer Protest: ਡੱਲੇਵਾਲ ਨੇ ਖ਼ੂਨ ਨਾਲ ਦਸਤਖ਼ਤ ਕਰਕੇ PM ਮੋਦੀ ਨੂੰ ਭੇਜੀ ਚਿੱਠੀ, ਕਿਹਾ-ਮੇਰੀ ਕੁਰਬਾਨੀ ਲਈ ਰਹੋ ਤਿਆਰ, ਜੇ ਮੈਂ ਮਰ ਗਿਆ ਤਾਂ....
Farmer Protest: ਡੱਲੇਵਾਲ ਨੇ ਖ਼ੂਨ ਨਾਲ ਦਸਤਖ਼ਤ ਕਰਕੇ PM ਮੋਦੀ ਨੂੰ ਭੇਜੀ ਚਿੱਠੀ, ਕਿਹਾ-ਮੇਰੀ ਕੁਰਬਾਨੀ ਲਈ ਰਹੋ ਤਿਆਰ, ਜੇ ਮੈਂ ਮਰ ਗਿਆ ਤਾਂ....
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਸਹਿਮੇ ਸਿਆਸੀ ਤੇ ਧਾਰਮਿਕ ਲੀਡਰ, ਹੁਣ ਸੁਰੱਖਿਆ ਪਹਿਰਾ ਵਧਾਉਣ ਦੀ ਤਿਆਰੀ
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਸਹਿਮੇ ਸਿਆਸੀ ਤੇ ਧਾਰਮਿਕ ਲੀਡਰ, ਹੁਣ ਸੁਰੱਖਿਆ ਪਹਿਰਾ ਵਧਾਉਣ ਦੀ ਤਿਆਰੀ
Farmers Protest: ਅਨਾਜ ਮੰਡੀਆਂ ਤਬਾਹ ਹੋ ਜਾਣਗੀਆਂ ਤੇ ਸਰਕਾਰੀ ਖ਼ਰੀਦ ਪ੍ਰਣਾਲੀ ਖ਼ਤਮ ਹੋ ਜਾਵੇਗੀ, ਉਗਰਾਹਾਂ ਨੇ ਕੇਂਦਰ ਦੀ ਪਲਾਨਿੰਗ ਬਾਰੇ ਕੀਤਾ ਵੱਡਾ ਖੁਲਾਸਾ
Farmers Protest: ਅਨਾਜ ਮੰਡੀਆਂ ਤਬਾਹ ਹੋ ਜਾਣਗੀਆਂ ਤੇ ਸਰਕਾਰੀ ਖ਼ਰੀਦ ਪ੍ਰਣਾਲੀ ਖ਼ਤਮ ਹੋ ਜਾਵੇਗੀ, ਉਗਰਾਹਾਂ ਨੇ ਕੇਂਦਰ ਦੀ ਪਲਾਨਿੰਗ ਬਾਰੇ ਕੀਤਾ ਵੱਡਾ ਖੁਲਾਸਾ
Punjab Holidays: ਪੰਜਾਬ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ, ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ
ਪੰਜਾਬ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ, ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ
Diljit Dosanjh: ਪੱਗ ਵਾਲੇ ਸਰਦਾਰ ਦਾ ਦੁਨੀਆਂ ਭਰ 'ਚ ਡੰਕਾ! ਦਿਲਜੀਤ ਦੋਸਾਂਝ ਨੇ ਸ਼ਾਹਰੁਖ ਖਾਨ ਨੂੰ ਪਿਛਾੜਿਆ
Diljit Dosanjh: ਪੱਗ ਵਾਲੇ ਸਰਦਾਰ ਦਾ ਦੁਨੀਆਂ ਭਰ 'ਚ ਡੰਕਾ! ਦਿਲਜੀਤ ਦੋਸਾਂਝ ਨੇ ਸ਼ਾਹਰੁਖ ਖਾਨ ਨੂੰ ਪਿਛਾੜਿਆ
Embed widget