ਪੜਚੋਲ ਕਰੋ

Punjab News: ਪੰਜਾਬ 'ਚ ਨਹੀਂ ਰੁਕ ਰਹੀ ਨਾਜਾਇਜ਼ ਮਾਈਨਿੰਗ, ਅੱਜ ਫਿਰ ਵੱਡਾ ਐਕਸ਼ਨ, 6 ਟਿੱਪਰ ਤੇ 2 ਜੇਸੀਬੀ ਜ਼ਬਤ

Hoshiarpur News: ਪੰਜਾਬ 'ਚ ਨਾਜਾਇਜ਼ ਮਾਈਨਿੰਗ ਨਹੀਂ ਰੁਕ ਰਹੀ ਹੈ। ਅੱਜ ਫਿਰ ਮਾਈਨਿੰਗ ਵਿਭਾਗ ਦੀ ਟੀਮ ਨੇ ਵੱਡਾ ਐਕਸ਼ਨ ਕੀਤਾ ਹੈ। ਮਾਈਨਿੰਗ ਵਿਭਾਗ ਨੇ 6 ਟਿੱਪਰ ਤੇ 2 ਜੇਸੀਬੀ ਜ਼ਬਤ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ।

Hoshiarpur News: ਪੰਜਾਬ 'ਚ ਨਾਜਾਇਜ਼ ਮਾਈਨਿੰਗ ਨਹੀਂ ਰੁਕ ਰਹੀ ਹੈ। ਅੱਜ ਫਿਰ ਮਾਈਨਿੰਗ ਵਿਭਾਗ ਦੀ ਟੀਮ ਨੇ ਵੱਡਾ ਐਕਸ਼ਨ ਕੀਤਾ ਹੈ। ਮਾਈਨਿੰਗ ਵਿਭਾਗ ਨੇ 6 ਟਿੱਪਰ ਤੇ 2 ਜੇਸੀਬੀ ਜ਼ਬਤ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ। ਮਾਈਨਿੰਗ ਵਿਭਾਗ ਨੇ ਇਹ ਕਾਰਵਾਈ ਹੁਸ਼ਿਆਰਪੁਰ-ਟਾਂਡਾ ਰੋਡ ’ਤੇ ਲਾਚੋਵਾਲ ਚਡਿਆਲ ਚੋਆ ਵਿੱਚ ਕੀਤੀ ਹੈ। ਇੱਥੇ ਸ਼ਰੇਆਮ ਨਾਜਾਇਜ਼ ਮਾਈਨਿੰਗ ਹੋ ਰਹੀ ਸੀ।

ਹਾਸਲ ਜਾਣਕਾਰੀ ਮੁਤਾਬਕ ਨਾਜਾਇਜ਼ ਮਾਈਨਿੰਗ ’ਤੇ ਸ਼ਿਕੰਜਾ ਕੱਸਦਿਆਂ ਪੁਲਿਸ ਤੇ ਮਾਈਨਿੰਗ ਵਿਭਾਗ ਦੀ ਟੀਮ ਨੇ ਹੁਸ਼ਿਆਰਪੁਰ-ਟਾਂਡਾ ਰੋਡ ’ਤੇ ਲਾਚੋਵਾਲ ਚਡਿਆਲ ਚੋਆ ਵਿੱਚ ਵੱਡੀ ਕਾਰਵਾਈ ਕਰਦਿਆਂ ਅੱਜ ਤੜਕੇ 5 ਵਜੇ ਉੱਥੋਂ 6 ਟਿੱਪਰ ਤੇ 2 ਜੇਸੀਬੀ ਕਬਜ਼ੇ ਵਿੱਚ ਲੈਣ ਵਿੱਚ ਸਫ਼ਲਤਾ ਹਾਸਲ ਕੀਤੀ। ਟੀਮ ਨੂੰ ਪੁੱਜਦਾ ਦੇਖ ਕੇ ਨਾਜਾਇਜ਼ ਮਾਈਨਿੰਗ ਕਰ ਰਹੇ ਵਿਅਕਤੀ ਉਥੋਂ ਭੱਜ ਗਏ ਪਰ ਪੁਲਿਸ ਨੇ ਉਕਤ ਮਸ਼ੀਨਰੀ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਡੀਐਸਪੀ (ਦਿਹਾਤੀ) ਤਲਵਿੰਦਰ, ਸੀਆਈਏ ਇੰਚਾਰਜ ਬਲਵਿੰਦਰ ਪਾਲ ਤੇ ਥਾਣਾ ਸਦਰ ਦੇ ਇੰਚਾਰਜ ਐਸਆਈ ਜਸਵੰਤ ਸਿੰਘ, ਮਾਈਨਿੰਗ ਵਿਭਾਗ ਦੇ ਐਸਡੀਓ ਕਰਨਦੀਪ ਸਿੰਘ, ਇੰਸਪੈਕਟਰ ਮਨਿੰਦਰ ਸਿੰਘ, ਆਕਾਸ਼ ਤੇ ਇੰਸਪੈਕਟਰ ਆਯੂਸ਼ ਦੀ ਅਗਵਾਈ ਵਿੱਚ ਪੁਲੀਸ ਨੇ ਇਹ ਕਾਰਵਾਈ ਕੀਤੀ।

ਡੀਐਸਪੀ ਤਲਵਿੰਦਰ ਨੇ ਦੱਸਿਆ ਕਿ ਐਸਐਸਪੀ ਸੁਰਿੰਦਰ ਲਾਂਬਾ ਦੀਆਂ ਹਦਾਇਤਾਂ ’ਤੇ ਕਾਰਵਾਈ ਕਰਦਿਆਂ ਸਾਰੀ ਮਸ਼ੀਨਰੀ ਜ਼ਬਤ ਕਰਕੇ ਥਾਣਾ ਬੁੱਲੋਵਾਲ ਵਿਖੇ ਖੜ੍ਹੀ ਕਰ ਦਿੱਤੀ ਗਈ ਹੈ ਤੇ ਇਸ ਸਬੰਧੀ ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Manoj Bajpayee: 2024 ਦੀਆਂ ਲੋਕਸਭਾ ਚੋਣਾਂ ਲੜਨਗੇ ਬਾਲੀਵੁੱਡ ਐਕਟਰ ਮਨੋਜ ਬਾਜਪਾਈ? ਬੋਲੇ- '25 ਸਾਲਾਂ ਤੋਂ ਹਰ ਪਾਰਟੀ ਦੇ ਰਹੀ ਆਫਰ'

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ: 100 Websites blocked: ਭਾਰਤ ਸਰਕਾਰ ਦਾ ਵੱਡਾ ਐਕਸ਼ਨ, 100 ਵੈਬਸਾਈਟਾਂ ਕੀਤੀਆਂ ਬਲੌਕ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Bank Holiday: 4 ਦਿਨ ਬੰਦ ਰਹਿਣਗੇ ਬੈਂਕ, ਬਸ ਕੱਲ੍ਹ ਦਾ ਹੀ ਦਿਨ ਰਹੇਗਾ ਵਰਕਿੰਗ, ਜਾਣੋ ਆਪਣੇ ਸ਼ਹਿਰ ਦੀ ਬੈਂਕ Holiday List

IPL 2025: ਅਰਸ਼ਦੀਪ ਸਿੰਘ ਆ ਕੀ ਕਰ ਬੈਠੇ, ਮੈਗਾ ਨਿਲਾਮੀ ਤੋਂ ਪਹਿਲਾਂ ਖੜ੍ਹਾ ਹੋਇਆ ਵਿਵਾਦ, ਪ੍ਰੀਤੀ ਜ਼ਿੰਟਾ ਲਏਗੀ ਐਕਸ਼ਨ!

ਕੇਂਦਰ ਤੋਂ ਮੰਗਿਆ 1200 ਕਰੋੜ ਨਹੀਂ ਮਿਲਿਆ ਤਾਂ ਭੜਕੀ ਆਪ,ਕਿਹਾ- ਪੱਖਪਾਤੀ ਤੇ ਬਦਲਾਖੋਰੀ ਰਵੱਈਆ, ਜ਼ਿੰਮੇਵਾਰੀ ਤੋਂ ਭੱਜੀ ਭਾਜਪਾ

ਮਹਿਲਾ ਬਣ ਕੇ ਉਲੰਪਿਕ ਮੈਡਲ ਜਿੱਤਣ ਵਾਲੀ ਮੁੱਕੇਬਾਜ਼ ਇਮਾਨ ਖਲੀਫ਼ ਨਿਕਲੀ ਮਰਦ! ਮੈਡੀਕਲ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

ABP Premium

ਵੀਡੀਓਜ਼

100 ਰੁਪਏ ਦੇ ਸ਼ਗਨ ਪਿੱਛੇ ਵੋਟਾਂ ਨਾ ਪਾ ਦਿਓ-ਭਗਵੰਤ ਮਾਨਸੀਐਮ ਮਾਨ ਨੇ ਸੁਣਾਇਆ ਰਜਿੰਦਰ ਕੌਰ ਭੱਠਲ ਵਾਲਾ ਕਿੱਸਾRaja Warring ਲੁਧਿਆਣੇ ਭੱਜ ਗਿਆ-CM Bhagwant Mannਕੇਂਦਰ ਸਰਕਾਰ ਨੇ ਰੱਦ ਕੀਤੀ ਪੰਜਾਬ ਦੀ ਸਪੈਸ਼ਲ ਗਰਾਂਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Holiday: 4 ਦਿਨ ਬੰਦ ਰਹਿਣਗੇ ਬੈਂਕ, ਬਸ ਕੱਲ੍ਹ ਦਾ ਹੀ ਦਿਨ ਰਹੇਗਾ ਵਰਕਿੰਗ, ਜਾਣੋ ਆਪਣੇ ਸ਼ਹਿਰ ਦੀ ਬੈਂਕ Holiday List
Bank Holiday: 4 ਦਿਨ ਬੰਦ ਰਹਿਣਗੇ ਬੈਂਕ, ਬਸ ਕੱਲ੍ਹ ਦਾ ਹੀ ਦਿਨ ਰਹੇਗਾ ਵਰਕਿੰਗ, ਜਾਣੋ ਆਪਣੇ ਸ਼ਹਿਰ ਦੀ ਬੈਂਕ Holiday List
IPL 2025: ਅਰਸ਼ਦੀਪ ਸਿੰਘ ਆ ਕੀ ਕਰ ਬੈਠੇ, ਮੈਗਾ ਨਿਲਾਮੀ ਤੋਂ ਪਹਿਲਾਂ ਖੜ੍ਹਾ ਹੋਇਆ ਵਿਵਾਦ, ਪ੍ਰੀਤੀ ਜ਼ਿੰਟਾ ਲਏਗੀ ਐਕਸ਼ਨ!
IPL 2025: ਅਰਸ਼ਦੀਪ ਸਿੰਘ ਆ ਕੀ ਕਰ ਬੈਠੇ, ਮੈਗਾ ਨਿਲਾਮੀ ਤੋਂ ਪਹਿਲਾਂ ਖੜ੍ਹਾ ਹੋਇਆ ਵਿਵਾਦ, ਪ੍ਰੀਤੀ ਜ਼ਿੰਟਾ ਲਏਗੀ ਐਕਸ਼ਨ!
ਕੇਂਦਰ ਤੋਂ ਮੰਗਿਆ 1200 ਕਰੋੜ ਨਹੀਂ ਮਿਲਿਆ ਤਾਂ ਭੜਕੀ ਆਪ,ਕਿਹਾ- ਪੱਖਪਾਤੀ ਤੇ ਬਦਲਾਖੋਰੀ ਰਵੱਈਆ, ਜ਼ਿੰਮੇਵਾਰੀ ਤੋਂ ਭੱਜੀ ਭਾਜਪਾ
ਕੇਂਦਰ ਤੋਂ ਮੰਗਿਆ 1200 ਕਰੋੜ ਨਹੀਂ ਮਿਲਿਆ ਤਾਂ ਭੜਕੀ ਆਪ,ਕਿਹਾ- ਪੱਖਪਾਤੀ ਤੇ ਬਦਲਾਖੋਰੀ ਰਵੱਈਆ, ਜ਼ਿੰਮੇਵਾਰੀ ਤੋਂ ਭੱਜੀ ਭਾਜਪਾ
ਮਹਿਲਾ ਬਣ ਕੇ ਉਲੰਪਿਕ ਮੈਡਲ ਜਿੱਤਣ ਵਾਲੀ ਮੁੱਕੇਬਾਜ਼ ਇਮਾਨ ਖਲੀਫ਼ ਨਿਕਲੀ ਮਰਦ! ਮੈਡੀਕਲ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਮਹਿਲਾ ਬਣ ਕੇ ਉਲੰਪਿਕ ਮੈਡਲ ਜਿੱਤਣ ਵਾਲੀ ਮੁੱਕੇਬਾਜ਼ ਇਮਾਨ ਖਲੀਫ਼ ਨਿਕਲੀ ਮਰਦ! ਮੈਡੀਕਲ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਰਾਤ ਦੇ ਖਾਣੇ ਦਾ ਸਹੀ ਸਮੇਂ ਕੀ?ਜਾਣੋ ਲੇਟ ਨਾਈਟ ਖਾਣ ਦੇ ਨੁਕਸਾਨ, ਹੋ ਸਕਦੀ ਇਹ ਗੰਭੀਰ ਬਿਮਾਰੀ

HC ‘ਚ ਅੰਮ੍ਰਿਤਪਾਲ ਤੇ ਸਾਥੀਆਂ ‘ਤੇ NSA ਵਧਾਉਣ ਦੇ ਮਾਮਲੇ ਦੀ ਹੋਈ ਸੁਣਵਾਈ, ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ, 4 ਦਸੰਬਰ ਨੂੰ ਹੋਵੇਗੀ ਸੁਣਵਾਈ

ਲਾਰੈਂਸ ਬਿਸ਼ਨੋਈ ਦੇ ਪਰਿਵਾਰ ‘ਚ ਕੌਣ-ਕੌਣ ਤੇ ਕਿੰਨੇ ਲੋਕ ਅਪਰਾਧ ਦੀ ਦੁਨੀਆ ‘ਚ ਹੋਏ ਦਾਖਲ, ਪੜ੍ਹੋ ਪੂਰੀ ਕੁੰਡਲੀ

ਕੇਂਦਰ ਨੇ ਠੁਕਰਾਈ ਪੰਜਾਬ ਦੀ ਪਰਾਲੀ ਸਾਂਭਣ ਲਈ ਮੰਗੇ ਪੈਸਿਆਂ ਦੀ ਮੰਗ, ਕਿਹਾ-ਹਰਿਆਣਾ ਵਾਂਗ ਆਪਣੇ ਬਜਟ 'ਚੋਂ ਦਿਓ ਕਿਸਾਨਾਂ ਨੂੰ ਰਿਆਇਤਾਂ, ਜਵਾਬ ਸੁਣ ਔਖੀ-ਭਾਰੀ ਹੋਈ ਆਪ

Embed widget