ਵਿਦਿਆਰਥੀਆਂ ਦੇ ਲਈ ਅਹਿਮ ਖਬਰ! ਪੰਜਾਬ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਕਦੋਂ ਲੱਗੇਗਾ ਸਕੂਲ ਤੇ ਕਿੰਨੇ ਵਜੇ ਹੋਵੇਗੀ ਛੁੱਟੀ
ਮੌਸਮ ਵਿੱਚ ਆ ਰਹੀ ਤਬਦੀਲੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। 1 ਅਕਤੂਬਰ ਤੋਂ ਸਕੂਲ ਨਵੇਂ ਸਮੇਂ ਅਨੁਸਾਰ ਖੁੱਲਣਗੇ। ਇਹ ਨਵਾਂ ਸਮਾਂ ਸਿਰਫ਼ ਅਕਤੂਬਰ ਮਹੀਨੇ ਲਈ ਲਾਗੂ ਹੋਵੇਗਾ..

New Timings for All Schools in Punjab: ਮੌਸਮ ਵਿੱਚ ਆ ਰਹੀ ਤਬਦੀਲੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। 1 ਅਕਤੂਬਰ ਤੋਂ ਸਕੂਲ ਨਵੇਂ ਸਮੇਂ ਅਨੁਸਾਰ ਖੁੱਲਣਗੇ। ਇਹ ਨਵਾਂ ਸਮਾਂ ਸਿਰਫ਼ ਅਕਤੂਬਰ ਮਹੀਨੇ ਲਈ ਲਾਗੂ ਹੋਵੇਗਾ ਅਤੇ ਮਹੀਨੇ ਦੇ ਅੰਤ ਤੋਂ ਬਾਅਦ ਸਕੂਲਾਂ ਦਾ ਸਮਾਂ ਫਿਰ ਤੋਂ ਸਮੀਖਿਆ ਕਰਕੇ ਬਦਲਿਆ ਜਾ ਸਕਦਾ ਹੈ। ਇਸ ਬਦਲਾਅ ਦਾ ਮਕਸਦ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਆਸਾਨੀ ਅਤੇ ਸੁਵਿਧਾ ਪੈਦਾ ਕਰਨਾ ਹੈ।
ਇੰਨੇ ਵਜੇ ਖੁੱਲਣਗੇ ਸਕੂਲ ਤੇ ਹੋਏਗੀ ਇਸ ਸਮੇਂ ਛੁੱਟੀ
ਜਾਣਕਾਰੀ ਮੁਤਾਬਕ, 1 ਅਕਤੂਬਰ 2025 ਤੋਂ ਸੂਬੇ ਦੇ ਸਮੂਹ ਪ੍ਰਾਇਮਰੀ ਸਕੂਲ ਸਵੇਰੇ 8.30 ਵਜੇ ਤੋਂ 2.30 ਵਜੇ ਤੱਕ ਖੁੱਲ੍ਹਣਗੇ। ਇਸੇ ਤਰ੍ਹਾਂ ਸਮੂਹ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8.30 ਵਜੇ ਤੋਂ 2.50 ਵਜੇ ਤਕ ਖੁੱਲ੍ਹਿਆ ਕਰਨਗੇ। ਇਹ ਹੁਕਮ 1 ਅਕਤੂਬਰ ਤੋਂ 31 ਅਕਤੂਬਰ ਤੱਕ ਲਾਗੂ ਰਹਿਣਗੇ।
ਨਵੀਂ ਜਾਰੀ ਕੀਤੀ ਗਈ ਸਮਾਂ-ਸਾਰਣੀ ਅਨੁਸਾਰ, ਸਕੂਲ ਵਿਚ ਸਵੇਰ ਦੀ ਸਭਾ ਹੁਣ ਸਵੇਰੇ 8.30 ਵਜੇ ਸ਼ੁਰੂ ਹੋਵੇਗੀ। ਪੰਜਵੇਂ ਪੀਰੀਅਡ ਤੋਂ ਬਾਅਦ ਅੱਧੇ ਸਮੇਂ ਦੀ ਬਰੇਕ (ਛੁੱਟੀ) ਹੋਵੇਗੀ, ਜਿਸ ਦੌਰਾਨ ਬੱਚੇ ਆਪਣਾ ਖਾਣਾ-ਪੀਣਾ ਲੈ ਸਕਦੇ ਹਨ। ਬਰੇਕ ਦਾ ਸਮਾਂ 12:15 ਵਜੇ ਤੋਂ 12:50 ਵਜੇ ਤਕ ਰਹੇਗਾ। ਇਸ ਸਮਾਂ-ਸਾਰਣੀ ਅਨੁਸਾਰ, ਸਕੂਲ ਦੀ ਆਖ਼ਰੀ ਛੁੱਟੀ ਦੁਪਹਿਰ 2:50 ਵਜੇ ਹੋਵੇਗੀ।
1 ਨਵੰਬਰ ਤੋਂ ਫਿਰ ਬਦਲੇਗਾ ਸਮਾਂ
1 ਨਵੰਬਰ ਤੋਂ ਸਕੂਲਾਂ ਦਾ ਸਮਾਂ ਫ਼ਿਰ ਤੋਂ ਬਦਲਿਆ ਜਾਵੇਗਾ। ਫ਼ਿਰ ਸਾਰੇ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਖੁੱਲ੍ਹਣਗੇ ਤੇ ਦੁਪਹਿਰ 3 ਵਜੇ ਛੁੱਟੀ ਹੋਇਆ ਕਰੇਗੀ। ਇਸੇ ਤਰ੍ਹਾਂ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9 ਤੋਂ ਦੁਪਹਿਰ 3.20 ਵਜੇ ਤੱਕ ਦਾ ਹੋ ਜਾਵੇਗਾ। ਇਹ ਸ਼ਡਿਊਲ 1 ਨਵੰਬਰ ਤੋਂ 28 ਫ਼ਰਵਰੀ ਤੱਕ ਲਾਗੂ ਰਹੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















