(Source: ECI/ABP News/ABP Majha)
Punjab News: ਮਜੀਠਾ ਹਲਕੇ ਦੇ ਵਿੱਚ BJP ਉਮੀਦਵਾਰ ਤਰਨ ਜੀਤ ਸੰਧੂ ਦਾ ਕਿਸਾਨਾਂ ਵੱਲੋਂ ਵਿਰੋਧ, ਦਿਖਾਈਆਂ ਕਾਲੀਆਂ ਝੰਡੀਆਂ
Majitha Constituency:ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਭਾਜਪਾ ਦੇ ਉਮੀਦਵਾਰਾਂ ਦਾ ਖੂਬ ਵਿਰੋਧ ਕੀਤਾ ਜਾ ਰਿਹਾ ਹੈ। ਮਜੀਠਾ ਹਲਕੇ ਦੇ ਵਿੱਚ BJP ਉਮੀਦਵਾਰ ਤਰਨ ਜੀਤ ਸੰਧੂ ਦਾ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ..
Punjab News: ਮਜੀਠਾ ਹਲਕੇ ਦੇ ਵਿੱਚ BJP ਉਮੀਦਵਾਰ ਤਰਨ ਜੀਤ ਸੰਧੂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਜਿਸ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤਰਨਜੀਤ ਸਿੰਘ ਸੰਧੂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਇਸ ਮੌਕੇ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲਗਾਈ ਗਈ। ਕਿਸਾਨ ਆਗੂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਦੇ ਰਾਹੀਂ ਸੁਨੇਹਾ ਭੇਜੀਆ ਕਿ ਭਾਜਪਾ ਆਗੂ ਸਾਡੇ ਨਾਲ ਸਵਾਲ ਜਵਾਬ ਕਰੇ ਪਰ ਭਾਜਪਾ ਉਮੀਦਵਾਰ ਸਾਡੇ ਨਾਲ ਸਵਾਲ ਜਵਾਬ ਕਰਨ ਤੋਂ ਭੱਜ ਰਹੇ ਹਨ।
ਭਾਜਪਾ ਉਮੀਦਵਾਰ ਕਿਸਾਨਾਂ ਦੇ ਸਵਾਲ ਜਵਾਬ ਤੋਂ ਭੱਜ ਰਹੇ ਹਨ
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਭਾਜਪਾ ਦਾ ਇੱਕ ਵੱਡੇ ਪੱਧਰ ਦਾ ਅਧਿਕਾਰੀ ਜਿਹੜਾ ਕਿ ਵਿਦੇਸ਼ਾਂ ਵਿੱਚ ਆਪਣੀ ਡਿਊਟੀ ਨਿਭਾ ਚੁੱਕਾ ਹੈ ਪਰ ਉਹ ਵੀ ਸਾਡੇ ਸਵਾਲਾਂ ਤੋਂ ਭੱਜਦਾ ਨਜ਼ਰ ਆ ਰਿਹਾ ਹੈ, ਤਰਨ ਜੀਤ ਸੰਧੂ ਕੋਲ ਵੀ ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। ਉਹਨਾਂ ਕਿਹਾ ਕਿ ਲਖੀਮਪੁਰ ਖੀਰੀ ਦਾ ਵੀ ਅਜੇ ਤੱਕ ਸਾਨੂੰ ਕੋਈ ਜਵਾਬ ਨਹੀਂ ਮਿਲਿਆ, ਨਾ ਹੀ ਸਾਨੂੰ ਕੋਈ ਇਨਸਾਫ ਦਿੱਤਾ ਗਿਆ, ਨਾ ਹੀ ਉਹ ਦੱਸ ਰਹੇ ਨੇ ਕਿ ਐਮਐਸਪੀ ਗਰੰਟੀ ਕਾਨੂੰਨ ਕਿਉਂ ਨਹੀਂ ਬਣਾਇਆ ਗਿਆ । ਭਾਰਤ ਨੂੰ ਡਬਲਟੀਓ ਬਿੱਲ ਚੋਂ ਬਾਹਰ ਲੈ ਕੇ ਆਉਣਾ ਮਜ਼ਦੂਰਾਂ ਦੀ 200 ਦਿਨ ਨਰੇਗਾ ਨਹੀਂ ਚਲਾਈ ਜਾ ਰਹੀ ,ਨਾ ਹੀ ਉਹਨਾਂ ਦੀ 700 ਦਿਹਾੜੀ ਕੀਤੀ ਜਾ ਰਹੀ ਹੈ।
ਪੰਧੇਰ ਨੇ ਕਿਹਾ-ਇਹ ਜਿੱਥੇ ਜਿੱਥੇ ਆਉਣਗੇ ਇਸ ਤਰ੍ਹਾਂ ਹੀ ਭਾਜਪਾ ਗਠਜੋੜ ਦਾ ਵਿਰੋਧ ਲਗਾਤਾਰ ਜਾਰੀ ਰਹੇਗਾ। ਉਹਨਾਂ ਕਿਹਾ ਕਿ ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਨਹੀਂ ਜਾਣ ਦਿੱਤਾ ਗਿਆ। ਉਹਨਾਂ ਕਿਹਾ ਕਿੰਨਾ ਸਮਾਂ ਹੋ ਗਿਆ ਹਰਿਆਣੇ ਬਾਰਡਰਾਂ 'ਤੇ ਬੈਠੇ। ਸਾਡੇ ਕਿਸਾਨ ਸ਼ੁਭ ਕਰਨ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਸਾਡਾ ਕਸੂਰ ਕੀ ਹੈ? ਸਰਕਾਰ ਇੰਨੀ ਘਬਰਾ ਚੁੱਕੀ ਹੈ ਕਿ ਆਈਸ ਅਫਸਰ ਤੋਂ ਵੀ ਉੱਚਾ ਅਹੁਦਾ ਹੈ ਤਰਨਜੀਤ ਸਿੰਘ ਸੰਧੂ ਦਾ, ਪਰ ਉਹ ਕਿਉਂ ਭੱਜ ਰਹੇ ਹਨ ਸਾਡੇ ਸਵਾਲਾਂ ਤੋਂ ਕੱਲ ਨੂੰ ਐਮਪੀ ਬਣ ਗਏ ਤਾਂ ਸਾਡਾ ਕੀ ਸਵਾਰਨਗੇ। ਅਸੀਂ ਸ਼ਾਂਤਮਈ ਢੰਗ ਨਾਲ ਉਨ੍ਹਾਂ ਕੋਲ ਜਾਣਾ ਸੀ ਪਰ ਉਹ ਸਾਨੂੰ ਜਵਾਬ ਦੇਣ ਤੋਂ ਭੱਜਦੇ ਨਜ਼ਰ ਆ ਰਹੇ ਹਨ। ਉਹ ਕਹਿ ਦਿੰਦੇ ਹਨ ਕਿ ਸਾਡੀ ਵੀਡੀਓ ਵੀ ਨਹੀਂ ਬਣਨ ਦੇਣੀ। ਕਿਸਾਨ ਆਗੂ ਨੇ ਕਿਹਾ ਕਿ ਉਹ ਪੰਜਾਬ ਪੁਲਿਸ ਦੇ ਹੈਡਕੁਾਰਵਟਰ ਚੰਡੀਗੜ੍ਹ ਵਿਖੇ ਭਾਜਪਾ ਦਾ ਝੰਡਾ ਲੱਗਣ ਵਾਲਾ ਹੈ। ਪੰਜਾਬ ਪੁਲਿਸ ਭਾਜਪਾ ਦੇ ਰੰਗ ਵਿੱਚ ਰੰਗਦੀ ਹੋਈ ਨਜ਼ਰ ਆ ਰਹੀ ਹੈ ।
ਭਗਵੰਤ ਮਾਨ ਭਾਜਪਾ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ
ਭਗਵੰਤ ਮਾਨ ਭਾਜਪਾ ਦੀ ਬੀ ਟੀਮ ਨਜ਼ਰ ਆ ਰਹੀ ਹੈ ਸਾਡੇ ਕਿਸਾਨਾਂ ਮਜ਼ਦੂਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਅਸੀਂ ਅੱਜ ਦਾ ਪ੍ਰੋਗਰਾਮ ਸ਼ਾਂਤਮਈ ਢੰਗ ਨਾਲ ਕਰ ਰਹੇ ਹਾਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸਾਡਾ ਕੋਈ ਡਰ ਨਹੀਂ ਸਾਡਾ ਕੋਈ ਉਹਨਾਂ ਦੀ ਰੈਲੀ 'ਚ ਖਲਲ ਪਾਉਣ ਦਾ ਮਤਲਬ ਨਹੀਂ ਹੈ। ਸਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣ, ਬਸ ਇਲੈਕਸ਼ਨ ਕਮਿਸ਼ਨਰ ਭਾਜਪਾ ਦਾ ਹੈ। ਉਹ ਡਰੇ ਪਏ ਹਨ ਕੱਲੀ ਸਿਕਿਉਰਟੀ ਭਾਜਪਾ ਨੂੰ ਚਾਹੀਦੀ ਹੈ ਬਾਕੀ ਦੇਸ਼ ਦੇ ਨਾਗਰਿਕਾਂ ਨੂੰ ਕਿਸੇ ਨੂੰ ਨਹੀਂ ਚਾਹੀਦੀ। ਪੰਜਾਬ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ, ਖੁੱਲੇਆਮ ਕਤਲ ਵਰਗੀਆਂ ਵਾਰਦਾਤਾਂ ਹੋ ਰਹੀਆਂ ਹਨ। ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਸਿਰਫ ਭਾਜਪਾ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਭੱਜਦੀ ਫਿਰਦੀ ਨਜ਼ਰ ਆ ਰਹੀ ਹੈ।