Punjab News: ਮੋਗਾ 'ਚ ਸ਼ੱਕ ਦੇ ਚਲਦਿਆਂ ਪਿਓ ਨੇ ਜਵਾਨ ਧੀ ਦਾ ਕੀਤਾ ਕਤਲ, ਪੁਲਿਸ ਕੋਲ ਲਾਪਤਾ ਦੀ ਲਿਖਵਾਈ ਸੀ ਰਿਪੋਰਟ
ਬਲਦੇਵ ਸਿੰਘ ਆਪਣੀ ਧੀ ਰਮਨਦੀਪ ਕੌਰ ਉੱਤੇ ਸ਼ੱਕ ਕਰਦਾ ਸੀ ਜਿਸ ਦੇ ਚਲਦੇ ਉਸਨੇ 11 ਸਤੰਬਰ ਨੂੰ ਆਪਣੀ ਕੁੜੀ ਦਾ ਕਤਲ ਕਰਕੇ ਲਾਸ਼ ਨੂੰ ਘਰ ਤੋਂ ਥੋੜੀ ਦੂਰ ਗੰਦੇ ਨਾਲੇ ਵਿੱਚ ਸੁੱਟ ਦਿੱਤਾ ਤੇ 16 ਸਤੰਬਰ ਨੂੰ ਚੜਿੱਕ ਪੁਲਿਸ ਥਾਣੇ ਵਿੱਚ ਸ਼ਿਕਾਇਤ ਕੀਤੀ ਕਿ ਉਸ ਦੀ ਕੁੜੀ 11 ਸਤੰਬਰ ਤੋਂ ਲਾਪਤਾ ਹੈ।
Punjab News: ਮੋਗਾ ਦੇ ਪਿੰਡ ਤਾਰੇਵਾਲਾ ਦੇ ਗੰਦੇ ਨਾਲੇ ਵਿੱਚੋਂ ਇੱਕ ਕੁੜੀ ਦੀ ਗਲੀ-ਸੜੀ ਲਾਸ਼ ਮਿਲੀ ਹੈ ਜਿਸ ਦੀ ਜਾਂਚ ਤੋਂ ਬਾਅਦ ਖ਼ੁਲਾਸਾ ਹੋਇਆ ਕਿ ਇਸ ਕੁੜੀ ਦਾ ਕਤਲ ਉਸ ਦੇ ਆਪਣੇ ਪਿਓ ਨੇ ਹੀ ਕੀਤਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਕੁੜੀ ਦੇ ਪਿਓ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕੁੜੀ ਦਾ ਕਤਲ ਕਰਕੇ ਲਿਖਵਾਈ ਸੀ ਲਾਪਤਾ ਦੀ ਰਿਪੋਰਟ
ਜਾਣਕਾਰੀ ਮੁਤਾਬਕ, ਬਲਦੇਵ ਸਿੰਘ ਆਪਣੀ ਧੀ ਰਮਨਦੀਪ ਕੌਰ ਉੱਤੇ ਸ਼ੱਕ ਕਰਦਾ ਸੀ ਜਿਸ ਦੇ ਚਲਦੇ ਉਸਨੇ 11 ਸਤੰਬਰ ਨੂੰ ਆਪਣੀ ਕੁੜੀ ਦਾ ਕਤਲ ਕਰਕੇ ਲਾਸ਼ ਨੂੰ ਘਰ ਤੋਂ ਥੋੜੀ ਦੂਰ ਗੰਦੇ ਨਾਲੇ ਵਿੱਚ ਸੁੱਟ ਦਿੱਤਾ ਤੇ 16 ਸਤੰਬਰ ਨੂੰ ਚੜਿੱਕ ਪੁਲਿਸ ਥਾਣੇ ਵਿੱਚ ਸ਼ਿਕਾਇਤ ਕੀਤੀ ਕਿ ਉਸ ਦੀ ਕੁੜੀ 11 ਸਤੰਬਰ ਤੋਂ ਲਾਪਤਾ ਹੈ।
ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੂੰ 2 ਦਿਨ ਪਹਿਲਾਂ ਕੁੜੀ ਦੀ ਗੰਦੇ ਨਾਲੇ ਵਿੱਚੋਂ ਲਾਸ਼ ਮਿਲੀ ਹੈ ਤਾਂ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਨਾਲੇ ਚੋਂ ਬਾਹਰ ਕਢਵਾਇਆ ਤੇ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਦੌਰਾਨ ਪਰਿਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਤੇ ਜਦੋਂ ਪਰਿਵਾਰ ਉੱਤੇ ਥੋੜੀ ਜਿਹੀ ਸਖ਼ਤੀ ਕੀਤੀ ਗਈ ਤਾਂ ਪਿਓ ਨੇ ਪੁਲਿਸ ਸਾਹਮਣੇ ਮੰਨ ਲਿਆ ਕਿ ਉਸ ਨੇ ਆਪਣੀ ਕੁੜੀ ਦਾ ਕਤਲ ਕਰਕੇ ਲਾਸ਼ ਨੂੰ ਗੰਦੇ ਨਾਲੇ ਵਿੱਚ ਸੁੱਟ ਦਿੱਤਾ ਹੈ।
ਉੱਥੇ ਹੀ ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੁੜੀ ਦੀ ਗਲੀ-ਸੜੀ ਲਾਸ਼ ਮਿਲੀ ਸੀ ਜਿਸ ਦੇ ਪੈਰ ਬੰਨੇ ਹੋਏ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਕੁੜੀ ਦੇ ਪਿਓ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਲਦੇਵ ਸਿੰਘ ਨੇ ਹੀ ਕਤਲ ਕਰਕੇ ਕੁੜੀ ਦੀ ਲਾਸ਼ ਨੂੰ ਗੰਦੇ ਨਾਲੇ ਵਿੱਚ ਸੁੱਟ ਦਿੱਤਾ ਤੇ ਪੁਲਿਸ ਕੋਲ ਆ ਕੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ। ਬਲਦੇਵ ਸਿੰਘ ਆਪਣੀ ਕੁੜੀ ਉੱਤੇ ਸ਼ੱਕ ਕਰਦਾ ਸੀ ਜਿਸ ਦੇ ਕਾਰਨ ਉਸ ਨੇ ਉਸ ਦਾ ਕਤਲ ਕਰ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।