ਪੜਚੋਲ ਕਰੋ
Advertisement
ਪੰਜਾਬ 'ਚ ਮਾਸਕ ਨਾ ਪਾਉਣ ‘ਤੇ ਕੱਟੇ 69,150 ਲੋਕਾਂ ਚਲਾਨ, ਜਾਣੋ ਕਿੰਨੀ ਹੋਈ ਕਮਾਈ
ਮਾਸਕ ਨਾ ਪਾਉਣ ਕਰ ਕੇ ਸੂਬੇ 'ਚ ਜਿੱਥੇ 11 ਦਿਨਾਂ 'ਚ 70 ਹਜ਼ਾਰ ਲੋਕਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ, ਉਥੇ ਸੂਬੇ 'ਚ 70 ਦਿਨਾਂ ਤੋਂ ਲੱਗੇ ਕਰਫਿਊ ਦੌਰਾਨ ਕਰਫਿਊ ਨਿਯਮਾਂ ਦੀ ਉਲੰਘਣਾ ਲਈ ਸਿਰਫ਼ 10,800 ਚਲਾਨ ਕੱਟੇ ਗਏ ਹਨ।
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਲੋਕ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਦਾ ਪਾਲਣ ਕਰਦੇ ਦਿਖਾਈ ਨਹੀਂ ਦੇ ਰਹੇ। ਅਜਿਹੇ ਲੋਕ ਥਾਂ-ਥਾਂ ਥੁੱਕ ਰਹੇ ਹਨ ਅਤੇ ਮਾਸਕ ਵੀ ਪਾਉਣਾ ਕਿਸੇ ਲਈ ਜ਼ਰੂਰੀ ਨਹੀਂ ਸਮਝ ਰਹੇ। ਸੂਬੇ 'ਚ 21 ਮਈ ਤੋਂ ਮਾਸਕ ਨਾ ਪਾਉਣ 'ਤੇ 500 ਰੁਪਏ ਦੇ ਜੁਰਮਾਨੇ ਦਾ ਪ੍ਰਬੰਧ ਕੀਤਾ ਹੈ।
ਮਾਸਕ ਨਾ ਪਾਉਣ ਦੇ ਚਲਾਨ ਬਠਿੰਡਾ 'ਚ ਸਭ ਤੋਂ ਜ਼ਿਆਦਾ ਹੋਏ ਹਨ, ਜਿੱਥੇ ਪਹਿਲਾਂ 11 ਦਿਨਾਂ 'ਚ 5110 ਚਲਾਨ ਕੱਟੇ ਗਏ ਹਨ। ਦੂਜੇ ਨੰਬਰ ‘ਤੇ ਲੁਧਿਆਣਾ ਸਿਟੀ ‘ਚ 5037 ਚਲਾਨ ਕੱਟੇ ਗਏ ਹਨ। ਹਾਲਾਂਕਿ ਲੁਧਿਆਣਾ ਦਿਹਾਤੀ ‘ਚ 1083 ਹੋਰ ਲੋਕਾਂ ਦੇ ਵੀ ਚਲਾਨ ਕੀਤੇ ਗਏ ਹਨ ਪਰ ਜੇ ਸ਼ਹਿਰੀ ਤੇ ਦਿਹਾਤੀ ਇਲਾਕਿਆਂ ਨੂੰ ਮਿਲਾ ਦਿੱਤਾ ਜਾਵੇ ਤਾਂ ਜਲੰਧਰ ਚਲਾਨਾਂ ਦੇ ਮਾਮਲੇ 'ਚ ਪਹਿਲੇ ਸਥਾਨ ‘ਤੇ ਹੈ।
ਇਸ ਤੋਂ ਇਲਾਵਾ ਮੋਗਾ 'ਚ 4283, ਮਾਨਸਾ 'ਚ 3942, ਕਪੂਰਥਲਾ 'ਚ 3565, ਫਤਹਿਗੜ੍ਹ ਸਾਹਿਬ 'ਚ 3109, ਹੁਸ਼ਿਆਰਪੁਰ 'ਚ 3103, ਫ਼ਾਜ਼ਿਲਕਾ 'ਚ 2899, ਬਟਾਲਾ 'ਚ 2886, ਤਰਨਤਾਰਨ 'ਚ 2825, ਐਸਬੀਐਸ ਨਗਰ 'ਚ 2605, ਸ੍ਰੀ ਮੁਕਤਸਰ ਸਾਹਿਬ 'ਚ 2421, ਅੰਮ੍ਰਿਤਸਰ ਸਿਟੀ 'ਚ 2423 ਤੇ ਅੰਮ੍ਰਿਤਸਰ ਦਿਹਾਤ 'ਚ 1489, ਫ਼ਿਰੋਜ਼ਪੁਰ 'ਚ 2404, ਸੰਗਰੂਰ 'ਚ 2384, ਪਟਿਆਲਾ 'ਚ 2262, ਗੁਰਦਾਸਪੁਰ 'ਚ 1562, ਐਸਏਐਸ ਨਗਰ 'ਚ 1452, ਬਰਨਾਲਾ 'ਚ 1544, ਖੰਨਾ 'ਚ 1195, ਰੂਪਨਗਰ 'ਚ 988, ਪਠਾਨਕੋਟ 'ਚ 792, ਫ਼ਰੀਦਕੋਟ 'ਚ 623 ਚਲਾਨ ਕੱਟੇ ਗਏ।
ਵੱਖ-ਵੱਖ ਮਹਿਕਮਿਆਂ, ਬੋਰਡਾਂ ਅਤੇ ਕਾਰਪੋਰੇਸ਼ਨਾਂ 'ਚ ਤਾਇਨਾਤ ਅਧਿਕਾਰੀ ਅਤੇ ਕਰਮਚਾਰੀ ਵੀ ਸਮਾਜਿਕ ਦੂਰੀ ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਲਗਾਤਾਰ ਉਲੰਘਣ ਕਰ ਰਹੇ ਹਨ। ਇਸ ਦੇ ਚੱਲਦਿਆਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 21 ਮਈ ਤੋਂ 31 ਮਈ ਤਕ ਸੂਬੇ ‘'ਚ ਮਾਸਕ ਨਾ ਪਾਉਣ ‘ਤੇ 69150 ਲੋਕਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ। ਪ੍ਰਤੀ ਚਲਾਨ 500 ਰੁਪਏ ਦੀ ਦਰ ਨਾਲ ਇਨ੍ਹਾਂ ਚਲਾਨਾਂ ‘ਤੇ ਵਸੂਲੀ 3 ਕਰੋੜ 45 ਲੱਖ 75 ਹਜ਼ਾਰ ਰੁਪਏ ਦੀ ਬਣਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement