Punjab Municipal Election 2021: ਪੰਜਾਬ ਦੇ ਇਨ੍ਹਾਂ ਬੂਥਾਂ 'ਤੇ ਗੜਬੜੀ ਦਾ ਖਤਰਾ! 1708 ਸੰਵੇਦਨਸ਼ੀਲ ਤੇ 161 ਅਤਿ ਸੰਵੇਦਨਸ਼ੀਲ ਬੂਥਾਂ 'ਤੇ ਸਭ ਦੀਆਂ ਨਜ਼ਰਾਂ
ਕਮਿਸ਼ਨ ਵੱਲੋਂ ਜਾਰੀ ਸੂਚੀ ਮੁਤਾਬਕ ਸੂਬੇ 'ਚ 1708 ਸੰਵੇਦਨਸ਼ੀਲ ਤੇ 861 ਅਤਿ ਸੰਵੇਦਨਸ਼ੀਲ ਪੋਲਿੰਗ ਬੂਥ ਐਲਾਨੇ ਗਏ ਹਨ। ਇਨ੍ਹਾਂ ਵਿੱਚੋਂ 216 ਪੋਲਿੰਗ ਬੂਥ ਮੋਹਾਲੀ ਨਗਰ ਜ਼ਿਲ੍ਹੇ ਵਿੱਚ ਸੰਵੇਦਨਸ਼ੀਲ ਹਨ, ਜਦੋਂਕਿ ਅਤਿ ਸੰਵੇਦਨਸ਼ੀਲ ਬੂਥਾਂ ਵਿੱਚ ਸਭ ਤੋਂ ਵੱਧ ਬੂਥ 111 ਮਾਨਸਾ ਜ਼ਿਲ੍ਹੇ ਵਿੱਚ ਹਨ।
ਚੰਡੀਗੜ੍ਹ: ਪੰਜਾਬ ਦੀਆਂ 8 ਨਗਰ ਨਿਗਮਾਂ ਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਸਖਤ ਸੁਰੱਖਿਆ ਪਹਿਰੇ ਹੇਠ ਹੋ ਰਹੀਆਂ ਹਨ। ਪੰਜਾਬ ਵਿੱਚ ਕੁਲ 4102 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 1708 ਸੰਵੇਦਨਸ਼ੀਲ ਬੂਥ ਤੇ 161 ਅਤਿ ਸੰਵੇਦਨਸ਼ੀਲ ਬੂਥ ਹਨ।
ਚੋਣ ਕਮਿਸ਼ਨ ਮੁਤਾਬਕ ਚੋਣਾਂ ਨੂੰ ਨਿਰਪੱਖ ਤੇ ਅਮਨ-ਅਮਾਨ ਨਾਲ ਨੇਪਰੇ ਚੜ੍ਹਾਉਣ ਲਈ ਕੁੱਲ 30 ਆਈਏਐਸ/ਪੀਸੀਐਸ ਅਫਸਰ ਬਤੌਰ ਨਿਗਰਾਨ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਪੁਲੀਸ ਦੇ ਆਈਜੀ/ਡੀਆਈਜੀ ਰੈਂਕ ਦੇ ਪੁਲਿਸ ਨਿਗਰਾਨ ਵੀ ਤਾਇਨਾਤ ਕੀਤੇ ਹਨ।
ਕਮਿਸ਼ਨ ਵੱਲੋਂ ਜਾਰੀ ਸੂਚੀ ਮੁਤਾਬਕ ਸੂਬੇ 'ਚ 1708 ਸੰਵੇਦਨਸ਼ੀਲ ਤੇ 861 ਅਤਿ ਸੰਵੇਦਨਸ਼ੀਲ ਪੋਲਿੰਗ ਬੂਥ ਐਲਾਨੇ ਗਏ ਹਨ। ਇਨ੍ਹਾਂ ਵਿੱਚੋਂ 216 ਪੋਲਿੰਗ ਬੂਥ ਮੋਹਾਲੀ ਨਗਰ ਜ਼ਿਲ੍ਹੇ ਵਿੱਚ ਸੰਵੇਦਨਸ਼ੀਲ ਹਨ, ਜਦੋਂਕਿ ਅਤਿ ਸੰਵੇਦਨਸ਼ੀਲ ਬੂਥਾਂ ਵਿੱਚ ਸਭ ਤੋਂ ਵੱਧ ਬੂਥ 111 ਮਾਨਸਾ ਜ਼ਿਲ੍ਹੇ ਵਿੱਚ ਹਨ।
ਕਮਿਸ਼ਨ ਦੀ ਸੂਚੀ ਮੁਤਾਬਕ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੇ ਮਾਮਲੇ ਵਿੱਚ ਮੁਹਾਲੀ ਜ਼ਿਲ੍ਹੇ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਵਿੱਚ 209, ਫਿਰੋਜ਼ਪੁਰ ਵਿੱਚ 152, ਸੰਗਰੂਰ ਵਿੱਚ 146, ਹੁਸ਼ਿਆਰਪੁਰ ਵਿੱਚ 123, ਜਲੰਧਰ ਵਿੱਚ 117, ਪਟਿਆਲਾ ਵਿੱਚ 88, ਬਰਨਾਲਾ ਵਿੱਚ 71, ਲੁਧਿਆਣਾ 'ਚ 69, ਫਰੀਦਕੋਟ ਤੇ ਨਵਾਂ ਸ਼ਹਿਰ ਵਿੱਚ 65-65, ਫਤਿਹਗੜ੍ਹ ਸਾਹਿਬ ਵਿੱਚ 51, ਮੋਗਾ ਵਿੱਚ 50, ਕਪੂਰਥਲਾ ਵਿੱਚ 46, ਮੁਕਤਸਰ ਵਿੱਚ 45, ਫਾਜ਼ਿਲਕਾ ਵਿੱਚ 39, ਗੁਰਦਾਸਪੁਰ ਤੇ ਰੋਪੜ ਵਿੱਚ 35-35, ਅੰਮ੍ਰਿਤਸਰ ਵਿੱਚ 31, ਪਠਾਨਕੋਟ ਵਿੱਚ 23, ਮਾਨਸਾ ਵਿੱਚ 21 ਤੇ ਤਰਨ ਤਾਰਨ ਵਿੱਚ 11 ਪੋਲਿੰਗ ਬੂਥ ਸੰਵੇਦਨਸ਼ੀਲ ਹਨ।
ਇਨ੍ਹਾਂ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਤੋਂ ਬਾਅਦ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੇ ਮਾਮਲੇ ਵਿੱਚ ਪਟਿਆਲਾ ਵਿੱਚ 86, ਮੋਗਾ ਵਿੱਚ 78, ਬਠਿੰਡਾ ਵਿੱਚ 77, ਫਿਰੋਜ਼ਪੁਰ ਵਿੱਚ 74, ਸੰਗਰੂਰ ਵਿੱਚ 68, ਫਾਜ਼ਿਲਕਾ ਵਿੱਚ 62, ਅੰਮ੍ਰਿਤਸਰ ਜ਼ਿਲ੍ਹੇ ਵਿੱਚ 53, ਫਰੀਦਕੋਟ ਵਿੱਚ 51, ਮੁਹਾਲੀ ਵਿੱਚ 44, ਪੋਲਿੰਗ ਬੂਥ ਤਰਨ ਤਾਰਨ ਵਿੱਚ 42, ਲੁਧਿਆਣਾ ਵਿੱਚ 34, ਬਰਨਾਲਾ ਤੇ ਮੁਕਤਸਰ ਵਿੱਚ 24-24, ਗੁਰਦਾਸਪੁਰ ਵਿੱਚ 15, ਫਤਿਹਗੜ੍ਹ ਸਾਹਿਬ ਵਿੱਚ 12 ਤੇ ਜਲੰਧਰ ਵਿੱਚ ਛੇ ਸ਼ਾਮਲ ਹਨ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin