ਅੰਮ੍ਰਿਤਸਰ: ਪੰਜਾਬ ਦਾ ਡੀਜੀਪੀ ਬਦਲੇ ਜਾਣ 'ਤੇ ਕਾਂਗਰਸੀ ਲੀਡਰ ਤੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਪੰਜਾਬ ਪੁਲਿਸ ਦਾ ਮਨੋਬਲ ਡੇਗ ਰਹੀ ਹੈ। ਪੰਜਾਬ ਪੁਲਿਸ ਕਿਸੇ ਸਮੇਂ ਸਭ ਤੋਂ ਬਿਹਤਰ ਪੁਲਿਸ ਮੰਨੀ ਜਾਂਦੀ ਰਹੀ ਹੈ ਪਰ ਹੁਣ ਹਾਲਾਤ ਇਹ ਹਨ ਕਿ ਵਾਰਦਾਤਾਂ ਪੰਜਾਬ 'ਚ ਹੋਰ ਰਹੀਆਂ ਹਨ ਤੇ ਮੁਲਜ਼ਮ ਦਿੱਲੀ ਪੁਲਿਸ ਵੱਲੋਂ ਫੜੇ ਜਾ ਰਹੇ ਹਨ।


ਗਿੱਲ ਨੇ ਕਿਹਾ ਕਿ ਪੰਜਾਬ ਨੂੰ ਹਰ ਗੱਲ 'ਤੇ ਦਿੱਲੀ ਤੋਂ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਪੰਜਾਬ ਦੇ ਸਕੂਲ ਇਨ੍ਹਾਂ ਦੀ ਸਰਕਾਰ ਬਣਨ ਤੋਂ ਪਹਿਲਾਂ ਹੀ ਬਿਹਤਰ ਸਨ। ਪੰਜਾਬ ਕੈਬਨਿਟ 'ਚ ਵਾਧੇ ਤੇ ਵਿਭਾਗਾਂ ਦੀ ਵੰਡ 'ਤੇ ਗਿੱਲ ਨੇ ਕਿਹਾ ਕਿ ਇਹ ਮੁੱਖ ਮੰਤਰੀ ਦਾ ਅਧਿਕਾਰ ਹੈ ਤੇ ਉਨ੍ਹਾਂ ਨੇ ਆਪਣੀ ਮਰਜ਼ੀ ਮੁਤਾਬਕ ਫੈਸਲਾ ਲਿਆ ਹੈ। 


ਵਿਧਾਇਕਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਦੇ ਮਾਮਲੇ 'ਤੇ ਮੁੱਖ ਮੰਤਰੀ ਦੇ ਰਵੱਈਏ 'ਤੇ ਗਿੱਲ ਨੇ ਕਿਹਾ ਕਿ ਜੇਕਰ ਭਗਵੰਤ ਮਾਨ 'ਤੇ ਕੋਈ ਪਰਿਵਾਰਕ ਜਿੰਮੇਵਾਰੀ ਨਹੀਂ ਤਾਂ ਬਾਕੀਆਂ 'ਤੇ ਤਾਂ ਹੈ।



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ