![ABP Premium](https://cdn.abplive.com/imagebank/Premium-ad-Icon.png)
ਅੰਮ੍ਰਿਤਸਰ ਲਾਰੈਂਸ ਰੋਡ 'ਤੇ ਨਾਮੀ ਬਾਂਸਲ ਸਵੀਟਸ 'ਤੇ ਇਨਕਮ ਟੈਕਸ ਦੀ ਰੇਡ
ਸਰਵੇ ਹਾਲੇ ਵੀ ਜਾਰੀ ਹੈ। ਇਨਕਮ ਟੈਕਸ 'ਚ ਬੇਨਿਯਮੀਆਂ ਦੀ ਜਾਂਚ ਲਈ ਇਹ ਸਰਵੇ ਕੀਤਾ ਜਾ ਰਿਹਾ ਹੈ। ਜਲੰਧਰ ਤੋਂ ਆਈਆਂ ਇਨਕਮ ਟੈਕਸ ਦੀਆਂ ਟੀਮਾਂ ਵੱਲੋਂ ਬਾਂਸਲ ਸਵੀਟਸ ਤੇ ਰਿਹਾਇਸ਼ 'ਤੇ ਕਿਸੇ ਨੂੰ ਆਉਣ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਰਹੀ ਹੈ।
![ਅੰਮ੍ਰਿਤਸਰ ਲਾਰੈਂਸ ਰੋਡ 'ਤੇ ਨਾਮੀ ਬਾਂਸਲ ਸਵੀਟਸ 'ਤੇ ਇਨਕਮ ਟੈਕਸ ਦੀ ਰੇਡ Income tax raid on renowned Bansal Sweets on Lawrence Road, Amritsar ਅੰਮ੍ਰਿਤਸਰ ਲਾਰੈਂਸ ਰੋਡ 'ਤੇ ਨਾਮੀ ਬਾਂਸਲ ਸਵੀਟਸ 'ਤੇ ਇਨਕਮ ਟੈਕਸ ਦੀ ਰੇਡ](https://feeds.abplive.com/onecms/images/uploaded-images/2022/07/07/cb43b77215f8779f741b6bb9242ac8541657172547_original.jpeg?impolicy=abp_cdn&imwidth=1200&height=675)
ਅੰਮ੍ਰਿਤਸਰ : ਅੰਮ੍ਰਿਤਸਰ ਦੇ ਲਾਰੈਂਸ ਰੋਡ 'ਤੇ ਸਥਿਤ ਨਾਮਵਰ ਬਾਂਸਲ ਸਵੀਟਸ 'ਤੇ ਅਤੇ ਮਾਲਕਾਂ ਦੀ ਰਿਹਾਇਸ਼ ਕਸਟਮ ਚੌਕ ਨੇੜੇ ਅੱਜ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਰੇਡ ਕੀਤੀ ਹੈ। ਇਨਕਮ ਟੈਕਸ ਦੀਆਂ ਟੀਮਾਂ ਇਕੋ ਵੇਲੇ ਬਾਂਸਲ ਸਵੀਟਸ, ਰਿਹਾਇਸ਼ ਤੇ ਇਕ ਹੋਰ ਮਾਲਕੀ ਵਾਲੀ ਫਰਮ ਗੋਕੁਲ ਚੰਦ ਐਂਡ ਸੰਨਜ਼ 'ਤੇ ਸਵੇਰ ਤੋਂ ਰੇਡ ਕੀਤੀ ਤੇ ਸਰਵੇ ਸ਼ੁਰੂ ਕੀਤਾ ਹੈ।
ਸਰਵੇ ਹਾਲੇ ਵੀ ਜਾਰੀ ਹੈ। ਇਨਕਮ ਟੈਕਸ 'ਚ ਬੇਨਿਯਮੀਆਂ ਦੀ ਜਾਂਚ ਲਈ ਇਹ ਸਰਵੇ ਕੀਤਾ ਜਾ ਰਿਹਾ ਹੈ। ਜਲੰਧਰ ਤੋਂ ਆਈਆਂ ਇਨਕਮ ਟੈਕਸ ਦੀਆਂ ਟੀਮਾਂ ਵੱਲੋਂ ਬਾਂਸਲ ਸਵੀਟਸ ਤੇ ਰਿਹਾਇਸ਼ 'ਤੇ ਕਿਸੇ ਨੂੰ ਆਉਣ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਰਹੀ ਹੈ।
CM Maan Marriage: ਵਿਆਹ ਦੇ ਬੰਧਨ 'ਚ ਬੱਝੇ ਮੁੱਖ ਮੰਤਰੀ ਮਾਨ, ਸੀਐਮ ਹਾਊਸ 'ਚ ਲਈਆਂ ਲਾਵਾਂ
Bhagwant Mann Marriage: ਮੁੱਖ ਮੰਤਰੀ ਭਗਵੰਤ ਮਾਨ ਡਾ: ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ।ਸੀਐਮ ਹਾਊਸ ਅੰਦਰੋਂ ਵਿਆਹ ਸਮਾਗਮ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਾਰਟੀ ਦੇ ਚੋਟੀ ਦੇ ਨੇਤਾ ਅਤੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਰਿਵਾਰ ਸਮੇਤ ਪਹੁੰਚੇ ਹਨ।
ਮੁੱਖ ਮੰਤਰੀ ਪੀਲੇ ਰੰਗ ਦੀ ਪੁਸ਼ਾਕ ਅਤੇ ਪੀਲੀ ਦਸਤਾਰ ਸਜਾ ਵਿਆਹ ਲਈ ਫੱਬੇ। ਉਨ੍ਹਾਂ ਦੀ ਲਾੜੀ ਵੀ ਲਾਲ ਰੰਗੇ ਦੇ ਜੋੜੇ 'ਚ ਬੇਹੱਦ ਖੂਬਸੂਰਤ ਲਗ ਰਹੀ ਸੀ।ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮੁੱਖ ਮੰਤਰੀ ਦਾ ਸੀਐਮ ਹਾਊਸ ਦੇ ਅੰਦਰ ਹੀ ਵਿਆਹ ਹੋਇਆ ਹੋਵੇ।ਸਿੱਖ ਰੀਤੀ ਰਿਵਾਜਾਂ ਅਨੁਸਾਰ ਹੋ ਰਿਹਾ ਸੀਐਮ ਮਾਨ ਦਾ ਵਿਆਹ, ਸੀਐਮ ਹਾਊਸ 'ਚ ਹੋ ਰਹੇ ਆਨੰਦ ਕਾਰਜ
ਸਿੱਖ ਰੀਤੀ ਰਿਵਾਜਾਂ ਅਨੁਸਾਰ ਸੀਐਮ ਮਾਨ ਨੇ ਸੀਐਮ ਹਾਊਸ ਅੰਦਰ ਆਨੰਦ ਕਾਰਜ ਕਰਵਾਏ।ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਉਨ੍ਹਾਂ ਦੇ ਪਰਿਵਾਰ ਨਾਲ ਕਾਫੀ ਕਰੀਬੀ ਹੈ। ਇਹ ਲੋਕ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਹਨ। ਭਗਵੰਤ ਮਾਨ ਦੀ ਮਾਂ ਵੀ ਗੁਰਪ੍ਰੀਤ ਕੌਰ ਨੂੰ ਪਸੰਦ ਕਰਦੀ ਹੈ। ਜੇਕਰ ਗੁਰਪ੍ਰੀਤ ਕੌਰ ਦੀ ਗੱਲ ਕਰੀਏ ਤਾਂ ਉਹ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟੀ ਹੈ। ਉਸਦੀ ਇੱਕ ਭੈਣ ਆਸਟ੍ਰੇਲੀਆ ਵਿੱਚ ਰਹਿੰਦੀ ਹੈ ਅਤੇ ਦੂਜੀ ਭੈਣ ਅਮਰੀਕਾ ਵਿੱਚ ਰਹਿੰਦੀ ਹੈ। ਗੁਰਪ੍ਰੀਤ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਹੈ।1993 ਵਿੱਚ ਜਨਮੀ ਗੁਰਪ੍ਰੀਤ ਕੌਰ ਨੇ ਹਰਿਆਣਾ ਦੇ ਮੁਲਾਣਾ ਵਿੱਚ ਸਥਿਤ ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਤੋਂ ਆਪਣੀ ਐਮਬੀਬੀਐਸ ਪੂਰੀ ਕੀਤੀ ਹੈ।
ਗੁਰਪ੍ਰੀਤ ਕੌਰ ਕੌਣ ਹੈ ਅਤੇ ਕੀ ਕਰਦੀ ਹੈ?
ਗੁਰਪ੍ਰੀਤ ਕੌਰ ਦੀ ਉਮਰ 32 ਸਾਲ ਹੈ ਅਤੇ ਉਹ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਦੀ ਰਹਿਣ ਵਾਲੀ ਹੈ।
ਉਸਦੇ ਪਿਤਾ ਇੱਕ ਕਿਸਾਨ ਹਨ ਅਤੇ ਉਸਦੀ ਮਾਂ ਇੱਕ ਘਰੇਲੂ ਔਰਤ ਹੈ।
ਗੁਰਪ੍ਰੀਤ ਦੀਆਂ ਦੋ ਹੋਰ ਭੈਣਾਂ ਹਨ ਜੋ ਵਿਦੇਸ਼ ਵਿੱਚ ਰਹਿੰਦੀਆਂ ਹਨ।
ਗੁਰਪ੍ਰੀਤ ਪੜ੍ਹਾਈ ਵਿੱਚ ਬਹੁਤ ਦਿਲਚਸਪੀ ਰੱਖਦਾ ਹੈ ਅਤੇ ਉਸਨੇ ਡਾਕਟਰੀ ਦੀ ਪੜ੍ਹਾਈ ਕੀਤੀ ਹੈ।
ਉਸ ਨੇ ਮੌਲਾਨਾ ਮੈਡੀਕਲ ਕਾਲਜ, ਹਰਿਆਣਾ ਤੋਂ ਪੜ੍ਹਾਈ ਕੀਤੀ ਹੈ।
ਇੰਨਾ ਹੀ ਨਹੀਂ, ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਪ੍ਰੀਤ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਭਗਵੰਤ ਮਾਨ ਦੀ ਕਾਫੀ ਮਦਦ ਕੀਤੀ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)