ਭਾਰਤੀ ਰੇਲਵੇ ਵੱਲੋਂ ਸਿੱਖਾਂ ਨੂੰ ਵੱਡਾ ਤੋਹਫ਼ਾ, ਤੀਰਥ ਸਥਾਨਾਂ ਦੇ ਦਰਸ਼ਨ ਲਈ ਗੁਰਦੁਆਰਾ ਸਰਕਟ ਟ੍ਰੇਨ
IRCTC ਧਾਰਮਿਕ ਸੈਰ-ਸਪਾਟਾ ਨੂੰ ਬੜਾਵਾ ਦੇਣ ਲਈ ਦੇਖੋ ਆਪਣਾ ਦੇਸ਼ (Dekho Apna Desh) ਦੀ ਪਹਿਲ ਦੇ ਤਹਿਤ ਚਲਾਉਣ ਜਾ ਰਹੀ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਖਤਰਾ ਘੱਟ ਹੋ ਗਿਆ ਹੈ। ਤੀਜੀ ਲਹਿਰ ਦੇ ਖਦਸ਼ੇ ਦੇ ਵਿਚ ਸਿੱਖ ਸ਼ਰਧਾਲੂਆਂ ਨੂੰ ਰੇਲਵੇ ਵੱਡਾ ਤੋਹਫ਼ਾ ਦੇਣ ਦੀ ਤਿਆਰੀ 'ਚ ਹੈ। ਰੇਲਵੇ ਸਿੱਖ ਸ਼ਰਧਾਲੂਆਂ ਲਈ ਉਨ੍ਹਾਂ ਦੇ ਤੀਰਥ ਸਥਾਨਾਂ ਦੇ ਦਰਸ਼ਨ ਲਈ ਗੁਰਦੁਆਰਾ ਸਰਕਟ ਟ੍ਰੇਨ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ।
IRCTC ਧਾਰਮਿਕ ਸੈਰ-ਸਪਾਟਾ ਨੂੰ ਬੜਾਵਾ ਦੇਣ ਲਈ ਦੇਖੋ ਆਪਣਾ ਦੇਸ਼ (Dekho Apna Desh) ਦੀ ਪਹਿਲ ਦੇ ਤਹਿਤ ਚਲਾਉਣ ਜਾ ਰਹੀ ਹੈ।
ਜਾਣਕਾਰੀ ਦੇ ਮੁਤਾਬਕ ਇਹ ਟ੍ਰੇਨ ਅੰਮ੍ਰਿਤਸਰ 'ਚ ਸ਼ੁਰੂ ਹੋਕੇ ਇੱਥੇ ਆਕੇ ਹੀ ਆਪਣੀ ਯਾਤਰਾ ਪੂਰੀ ਕਰੇਗੀ। ਦੱਸਿਆ ਜਾ ਰਿਾਹ ਹੈ ਕਿ ਇਹ ਯਾਤਰਾ 11 ਦਿਨਾਂ ਦੀ ਹੋਵੇਗੀ। ਇਸ 'ਚ ਚਾਰ ਪ੍ਰਮੁੱਖ ਸਥਾਨਾਂ ਯਾਨੀ ਗੁਰਦੁਆਰਿਆਂ ਨੂੰ ਕਵਰ ਕਰੇਗੀ। ਇਸ 'ਚ ਅੰਮ੍ਰਿਤਸਰ ਸਾਹਿਬ, ਬਿਹਾਰ ਦੀ ਰਾਜਧਾਨੀ ਪਟਨਾ ਸਾਹਿਬ, ਨਾਂਦੇੜ, ਮਹਾਰਾਸ਼ਟਰ 'ਚ ਹਜ਼ੂਰ ਸਾਹਿਬ, ਬਠਿੰਡਾ 'ਚ ਦਮਦਮਾ ਸਾਹਿਬ ਸ਼ਾਮਿਲ ਹੈ।
ਜਾਣਕਾਰੀ ਮੁਤਾਬਕ ਸਪੈਸ਼ਲ ਟ੍ਰੇਨ 'ਚ ਸਲੀਪਰ ਕਲਾਸ ਤੇ ਏਸੀ ਕਲਾਸ ਸਮੇਤ 16 ਕੋਚ ਹੋਣਗੇ। ਤਹਾਨੂੰ ਦੱਸ ਦੇਈਏ ਕਿ ਇਨੀਂ ਦਿਨੀਂ ਰੇਲਵੇ ਦੇਸ਼ ਦੀ ਸੰਸਕ੍ਰਿਤਕ ਤੇ ਧਾਰਮਿਕ ਵਿਰਾਸਤ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਕਈ ਟ੍ਰੇਨਾਂ ਚਲਾ ਰਿਹਾ ਹੈ। ਰਮਾਇਣ ਸਰਕਿਟ ਤੇ ਬ੍ਰੁੱਧ ਸਰਕਟ ਤੋਂ ਬਾਅਦ ਗੁਰਦੁਆਰਾ ਸਰਕਿਟ ਨਵੀਨੀਕਰਨ ਯੋਜਨਾ ਹੋਵੇਗੀ।
ਤਹਾਨੂੰ ਦੱਸ ਦੇਈਏ ਕਿ ਇਨ੍ਹਾ ਸਪੈਸ਼ਲ ਟ੍ਰੇਨਾਂ 'ਚ ਕਨਫਰਮ ਟਿਕਟ ਵਾਲੇ ਯਾਤਰੀਆਂ ਨੂੰ ਹੀ ਸਫ਼ਰ ਦੀ ਇਜਾਜ਼ਤ ਹੁੰਦੀ ਹੈ। ਇਸ ਦੇ ਨਾਲ ਹੀ ਯਾਤਰੀਆਂ ਦੀ ਯਾਤਰਾ ਦੌਰਾਨ ਕੋਵਿਡ 19 ਨਾਲ ਸਬੰਧਤ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਹੋਵੇਗਾ। ਰੇਲ ਪ੍ਰਸ਼ਾਸਨ ਨੇ ਸਾਫ ਕੀਤਾ ਹੈ ਕਿ ਯਾਤਰਾ ਦੌਰਾਨ ਯਾਤਰੀਆਂ ਨੂੰ ਕੋਵਿਡ 19 ਦੇ ਸੁਰੱਖਿਆ ਸਬੰਧੀ ਮਾਪਦੰਡਾਂ ਦਾ ਸਖਤੀ ਨਾਲ ਪਾਲਣ ਕਰਨਾ ਪਵੇਗਾ।
ਸਫ਼ਰ ਦੌਰਾਨ ਯਾਤਰੀਆਂ ਨੂੰ ਮਾਸਕ ਪਹਿਣਨਾ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਹੋਵੇਗਾ। ਇਸ ਦੇ ਨਾਲ ਹੀ ਸਫਰ ਦੌਰਾਨ ਯਾਤਰੀਆਂ ਨੂੰ ਮਾਸਕ ਪਹਿਣਨਾ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ।