ਇੰਟੈਲੀਜੈਂਸ ਟੀਮ ਨੇ ਕਾਬੂ ਕੀਤਾ ਖਾਲਿਸਤਾਨੀ ਸਮਰਥਕ, ਰੈਫਰੈਂਡਮ 2020 ਬਾਰੇ ਸਮੱਗਰੀ ਵੀ ਬਰਾਮਦ
ਵੀਰਵਾਰ ਨੂੰ ਦੋਰਾਹਾ ਦੇ ਪਿੰਡ ਰਾਮਪੁਰ ਵਿੱਚ ਉਸ ਵੇਲੇ ਹਲਚੱਲ ਮੱਚ ਗਈ ਜਦੋਂ ਇੰਟੈਲੀਜੈਂਸ ਟੀਮ ਨੇ ਇੱਕ ਘਰ ਅੰਦਰ ਛਾਪਾ ਮਾਰਿਆ।
ਦੋਰਾਹਾ: ਵੀਰਵਾਰ ਨੂੰ ਦੋਰਾਹਾ ਦੇ ਪਿੰਡ ਰਾਮਪੁਰ ਵਿੱਚ ਉਸ ਵੇਲੇ ਹਲਚੱਲ ਮੱਚ ਗਈ ਜਦੋਂ ਇੰਟੈਲੀਜੈਂਸ ਟੀਮ ਨੇ ਇੱਕ ਘਰ ਅੰਦਰ ਛਾਪਾ ਮਾਰਿਆ। ਪੁਲਿਸ ਨੇ ਫਿਲਹਾਲ ਇਸ ਛਾਪੇਮਾਰੀ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਪਰ ਸੂਤਰਾਂ ਅਨੁਸਾਰ ਘਰ ਅੰਦਰੋਂ ਖਾਲਿਸਤਾਨ ਸਮਰਥਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ।
ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਛਾਪੇਮਾਰੀ ਦੌਰਾਨ ਘਰ ਅੰਦਰੋਂ ਪ੍ਰਿੰਟਿੰਗ ਪ੍ਰੈੱਸ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਇੰਟੈਲੀਜੈਂਸ ਦੀ ਟੀਮ ਨੂੰ ਪਤਾ ਲੱਗਾ ਹੈ ਕਿ ਘਰ ਅੰਦਰ ਰਹਿਣ ਵਾਲਾ ਨੌਜਵਾਨ ਰੈਫਰੈਂਡਮ 2020 ਨੂੰ ਲੈ ਕੇ ਸਮੱਗਰੀ ਤਿਆਰ ਕਰਦਾ ਸੀ। ਨੌਜਵਾਨ ਨੇ ਘਰ ਅੰਦਰ ਹੀ ਪ੍ਰਿੰਟਿੰਗ ਪ੍ਰੈੱਸ ਲਾਈ ਹੋਈ ਸੀ। ਘਰ ਅੰਦਰੋਂ ਰੈਫਰੈਂਡਮ 2020 ਤੇ ਖਾਲਿਸਤਾਨ ਨਾਲ ਸਬੰਧਤ ਸਮੱਗਰੀ ਮਿਲੀ ਹੈ।
ਡੀਐਸਪੀ ਦਵਿੰਦਰ ਸਿੰਘ ਅੱਤਰੀ ਨੇ ਦੱਸਿਆ ਕਿ ਰੇਡ ਇੰਟੈਲੀਜੈਂਸ ਟੀਮ ਵੱਲੋਂ ਕੀਤੀ ਗਈ ਸੀ। ਹਾਲੇ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਇਸ ਦਾ ਸਬੰਧੀ ਵਧੇਰੇ ਜਾਣਕਾਰੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :