(Source: ECI/ABP News)
ਵੱਡੀ ਖ਼ਬਰ! ਪਟਿਆਲਾ 'ਚ ਹਿੰਸਕ ਘਟਨਾ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਬੰਦ, IG ਤੇ SSP ਬਦਲਿਆ
ਵੱਡੀ ਖ਼ਬਰ! ਪਟਿਆਲਾ 'ਚ ਹਿੰਸਕ ਘਟਨਾ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਬੰਦ
![ਵੱਡੀ ਖ਼ਬਰ! ਪਟਿਆਲਾ 'ਚ ਹਿੰਸਕ ਘਟਨਾ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਬੰਦ, IG ਤੇ SSP ਬਦਲਿਆ Internet services shut down after violent incident in Patiala ਵੱਡੀ ਖ਼ਬਰ! ਪਟਿਆਲਾ 'ਚ ਹਿੰਸਕ ਘਟਨਾ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਬੰਦ, IG ਤੇ SSP ਬਦਲਿਆ](https://feeds.abplive.com/onecms/images/uploaded-images/2022/04/30/96079cce6a0f7c5cd6ea558b85313970_original.webp?impolicy=abp_cdn&imwidth=1200&height=675)
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ : ਪਟਿਆਲਾ 'ਚ ਹਿੰਸਕ ਘਟਨਾ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਬੰਦ ਸਵੇਰੇ 9.30 ਤੋਂ ਸ਼ਾਮ 6 ਵਜੇ 'ਚ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਪਟਿਆਲਾਸਿਟੀ ਦੇ ਆਈਜੀ ਤੇ ਐਸਐਸਪੀ ਤੇ ਐਸੀ ਨੂੰ ਬਦਲ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਥਾਂ ਨਵੇਂ ਅਧਿਕਾਰੀ ਦੀ ਨਿਯੁਕਤੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੁੱਖਵਿੰਦਰ ਛੀਨਾ ਨੂੰ ਆਈਜੀ, ਦੀਪਕ ਪ੍ਰਤੀਕ ਨੂੰ ਐਸਐਸਪੀ ਤੇ ਵਜ਼ੀਰ ਸਿੰਘ ਨੂੰ ਐਸਪੀ ਲਾਇਆ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਸੀਨੀਅਰ ਅਧਿਕਾਰੀਆਂ ਦੀ ਢਿੱਲ ਕਾਰਜ਼ੁਗਾਰੀ ਕਾਰਨ ਇਹ ਬਦਲੀਆਂ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇੰਟੈਲੀਜੈਂਸ ਨੇ ਪੁਲਿਸ ਨੂੰ ਪਹਿਲਾਂ ਹੀ ਇਤਲਾਹ ਕੀਤਾ ਸੀ ਪਟਿਆਲਾ 'ਚ ਅਜਿਹੀ ਹਿੰਸਾ ਵਾਪਰ ਸਕਦੀ ਹੈ।
ਪਟਿਆਲਾ ਦੀ ਹਿੰਸਕ ਘਟਨਾ ਦੇ ਵਿਰੋਧ ਵਿੱਚ ਹਿੰਦੂ ਸੰਗਠਨਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਲਈ ਕਈ ਜ਼ਿਲ੍ਹਿਆਂ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਮੈਡੀਕਲ ਸਟਾਫ਼ ਨੂੰ ਹਸਪਤਾਲਾਂ ਵਿੱਚ ਹਾਜ਼ਰ ਰਹਿਣ ਤੇ ਚੌਕੀਦਾਰਾਂ ਨੂੰ ਸਰਕਾਰੀ ਇਮਾਰਤਾਂ ਦੀ ਨਿਗਰਾਨੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਕੀ ਹੈ ਮਾਮਲਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)