(Source: ECI/ABP News)
Punjab News: ਕੀ ਵਾਕਿਆ ਹੀ ਮਜ਼ਦੂਰ, ਡੀਸੀ ਤੇ ਮੰਤਰੀਆਂ ਦੇ ਬੱਚੇ ਇੱਕੋ ਬੈਂਚ ਉੱਤੇ ਬੈਠ ਕੇ ਪੜ੍ਹਨਗੇ, ਪੂਰਾ ਹੋਏਗਾ ਸੀਐਮ ਭਗਵੰਤ ਮਾਨ ਦਾ ਸੁਫਨਾ ?
ਪੰਜਾਬ ਦੇ ਸਕੂਲਾਂ ਨੂੰ ਵਿਸ਼ਵ ਪੱਧਰ ਦਾ ਬਣਾਉਣ ਦਾ ਸੁਫ਼ਨਾ ਉਨ੍ਹਾਂ ਨੂੰ ਸੌਣ ਨਹੀਂ ਦਿੰਦਾ। ਇਸ ਦੇ ਨਾਲ ਹੀ ਚਰਚਾ ਛਿੜ ਗਈ ਹੈ ਕਿ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਐਮੀਨੈਂਸ ਸਕੂਲ ਪ੍ਰਾਜੈਕਟ ਨਾਲ ਵਾਕਿਆ ਹੀ ਮੁੱਖ ਮੰਤਰੀ ਦਾ ਸੁਫਨਾ ਪੂਰਾ ਹੋਏਗਾ।
![Punjab News: ਕੀ ਵਾਕਿਆ ਹੀ ਮਜ਼ਦੂਰ, ਡੀਸੀ ਤੇ ਮੰਤਰੀਆਂ ਦੇ ਬੱਚੇ ਇੱਕੋ ਬੈਂਚ ਉੱਤੇ ਬੈਠ ਕੇ ਪੜ੍ਹਨਗੇ, ਪੂਰਾ ਹੋਏਗਾ ਸੀਐਮ ਭਗਵੰਤ ਮਾਨ ਦਾ ਸੁਫਨਾ ? Is it true that children of workers DC and ministers will sit on the same bench and study Punjab News: ਕੀ ਵਾਕਿਆ ਹੀ ਮਜ਼ਦੂਰ, ਡੀਸੀ ਤੇ ਮੰਤਰੀਆਂ ਦੇ ਬੱਚੇ ਇੱਕੋ ਬੈਂਚ ਉੱਤੇ ਬੈਠ ਕੇ ਪੜ੍ਹਨਗੇ, ਪੂਰਾ ਹੋਏਗਾ ਸੀਐਮ ਭਗਵੰਤ ਮਾਨ ਦਾ ਸੁਫਨਾ ?](https://feeds.abplive.com/onecms/images/uploaded-images/2023/01/22/aa81ebd9c00feb6ae4fc8368f8a2a5831674364064363370_original.jpg?impolicy=abp_cdn&imwidth=1200&height=675)
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਐਮੀਨੈਂਸ ਸਕੂਲ ਪ੍ਰਾਜੈਕਟ ਨਾਲ ਆਉਣ ਵਾਲੇ ਸਮੇਂ ਵਿੱਚ ਮਜ਼ਦੂਰ, ਡੀਸੀ ਤੇ ਮੰਤਰੀਆਂ ਦੇ ਬੱਚੇ ਇੱਕੋ ਬੈਂਚ ਉੱਤੇ ਬੈਠ ਕੇ ਪੜ੍ਹਨਗੇ। ਉਨ੍ਹਾਂ ਕਿਹਾ ਕਿ ਹੈ ਕਿ ਪੰਜਾਬ ਦੇ ਸਕੂਲਾਂ ਨੂੰ ਵਿਸ਼ਵ ਪੱਧਰ ਦਾ ਬਣਾਉਣ ਦਾ ਸੁਫ਼ਨਾ ਉਨ੍ਹਾਂ ਨੂੰ ਸੌਣ ਨਹੀਂ ਦਿੰਦਾ। ਇਸ ਦੇ ਨਾਲ ਹੀ ਚਰਚਾ ਛਿੜ ਗਈ ਹੈ ਕਿ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਐਮੀਨੈਂਸ ਸਕੂਲ ਪ੍ਰਾਜੈਕਟ ਨਾਲ ਵਾਕਿਆ ਹੀ ਮੁੱਖ ਮੰਤਰੀ ਦਾ ਸੁਫਨਾ ਪੂਰਾ ਹੋਏਗਾ।
ਸਾਡੇ ਪੰਜਾਬ ਦੇ ਬੱਚਿਆਂ ਨੂੰ ਅਸੀਂ ਅਜਿਹੀ ਆਧੁਨਿਕ ਸਿੱਖਿਆ ਦੇਵਾਂਗੇ ਕਿ ਜਦੋਂ ਉਹ ਦੁਨੀਆ ਦੇ ਕਿਸੇ ਵੀ ਕੋਨੇ ’ਚ ਜਾਣ ਤਾਂ ਉਹ ਮਾਣ ਨਾਲ ਕਹਿਣ ਕਿ ਅਸੀਂ ਪੰਜਾਬ ’ਚੋਂ ਪੜ੍ਹ ਕੇ ਆਏ ਹਾਂ।
— AAP Punjab (@AAPPunjab) January 21, 2023
—CM @BhagwantMann pic.twitter.com/2ejG7gEfF9
ਇਹ ਵੀ ਅਹਿਮ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੱਚਿਆਂ ਦਾ ਭਵਿੱਖ ਤਬਾਹ ਕਰਨ ਲਈ ਸਿੱਧੇ ਤੌਰ ’ਤੇ ਪਹਿਲੇ ਸਿਆਸਤਦਾਨਾਂ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਨ੍ਹਾਂ ਸਿਆਸਤਦਾਨਾਂ ਦੀਆਂ ਚਾਲਾਂ ਨੂੰ ਸਮਝ ਲਿਆ ਸੀ, ਜਿਸ ਕਰਕੇ ਐਤਕੀ ਗੈਰ-ਸਿਆਸੀ ਪਿਛੋਕੜ ਵਾਲੇ ਨਵੇਂ ਚਿਹਰਿਆਂ ਨੂੰ ਵਿਧਾਇਕ ਬਣਾ ਕਿ ਸੂਬੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਜਿਨ੍ਹਾਂ ਵਿੱਚ ਪ੍ਰਸਿੱਧ ਡਾਕਟਰ, ਵਕੀਲ, ਕਲਾਕਾਰ ਤੇ ਹੋਰ ਸ਼ਖ਼ਸੀਅਤਾਂ ਸ਼ਾਮਲ ਹਨ।
ਉਨ੍ਹਾਂ ਕਿਹਾ, ‘‘ਵਿਰੋਧੀ ਧਿਰ ਦੇ ਆਗੂ ਤਾਂ ਹੁਣ ਵੀ ਸਾਨੂੰ ਨਿੰਦਣ ਦਾ ਕੋਈ ਮੌਕਾ ਨਹੀਂ ਛੱਡਦੇ ਕਿਉਂਕਿ ਅਸੀਂ ਸੱਤਾ ਵਿੱਚ ਆਉਂਦੇ ਹੀ ਪੰਜਾਬ ਵਿੱਚ ਮਾਫ਼ੀਆ ਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਈ ਹੈ।’’ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿਤਾ ਕੇ ਉਨ੍ਹਾਂ ਵਿੱਚ ਭਰੋਸਾ ਪ੍ਰਗਟਾਇਆ ਹੈ ਅਤੇ ਉਹ ਇਹ ਭਰੋਸਾ ਕਿਸੇ ਵੀ ਕੀਮਤ ’ਤੇ ਟੁੱਟਣ ਨਹੀਂ ਦੇਣਗੇ।
ਉਨ੍ਹਾਂ ਕਿਹਾ ਕਿ ਐਮੀਨੈਂਸ ਸਕੂਲ ਨੂੰ ਜੇਕਰ ਪੰਜਾਬੀ ਵਿੱਚ ਕਹਿਣਾ ਹੋਵੇ ਤਾਂ ਇਹ ਹੁਨਰ ਨੂੰ ਤਲਾਸ਼ਣ ਵਾਲਾ ਸਕੂਲ ਹੈ ਤੇ ਹੁਨਰ ਕੋਈ ਅਮੀਰੀ ਜਾਂ ਗਰੀਬੀ ਨਹੀਂ ਦੇਖਦਾ। ਇਹ ਸਕੂਲ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲਾ ਪ੍ਰੀਖਿਆਵਾਂ ਵਿੱਚ ਕਾਨਵੈਂਟ ਸਕੂਲਾਂ ’ਦੇ ਬੱਚਿਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣਗੇ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮਜ਼ਦੂਰ, ਡੀਸੀ ਤੇ ਮੰਤਰੀਆਂ ਦੇ ਬੱਚੇ ਇੱਕੋ ਬੈਂਚ ਉੱਤੇ ਬੈਠ ਕੇ ਪੜ੍ਹਨਗੇ। ਬਾਕੀ ਮਾਪਿਆਂ ਦੀ ਆਪਣੀ ਮਰਜ਼ੀ ਹੋਵੇਗੀ ਕਿ ਉਹ ਆਪਣੇ ਬੱਚਿਆਂ ਨੂੰ ਮਹਿੰਗੀਆਂ ਫੀਸਾਂ ਵਾਲੇ ਸਕੂਲਾਂ ਵਿੱਚ ਪੜ੍ਹਾਉਣਾ ਚਾਹੁੰਦੇ ਹਨ ਜਾਂ ਮੁਫ਼ਤ ਸਿੱਖਿਆ ਵਾਲੇ ਸਕੂਲ ਵਿੱਚ। ਉਨ੍ਹਾਂ ਕਿਹਾ ਕਿ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਬਣਾਏ ਗਏ ਇਹ 117 ਸਕੂਲ ਮਿਆਰੀ ਸਿੱਖਿਆ ਦੇ ਮੰਦਰ ਹਨ। ਇਸ ਸਮਾਗਮ ਵਿੱਚ 117 ਐਮੀਨੈਂਸ ਸਕੂਲਾਂ ਦੇ ਪ੍ਰਿੰਸੀਪਲ ਤੇ ਸਿੰਗਾਪੁਰ ਜਾ ਰਹੇ 36 ਪ੍ਰਿੰਸੀਪਲ ਵੀ ਹਾਜ਼ਰ ਸਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)