Sidhu Moose Wala: ਪੁੱਤ ਦੇ ਕਤਲ ਨੂੰ 394 ਦਿਨ ਹੋ ਗਏ ਪਰ ਕਾਤਲਾਂ 'ਤੇ ਤੈਅ ਨਹੀਂ ਹੋਏ ਦੋਸ਼ -ਬਲਕੌਰ ਸਿੰਘ
ਬਲਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਤੋਂ 394 ਦਿਨ ਬੀਤਣ ਉਤੇ ਵੀ ਇਨਸਾਫ਼ ਦੀ ਕੋਈ ਆਸ ਨਹੀਂ ਰਹੀ। ਇਸੇ ਕਰਕੇ ਹੀ ਸਭ ਪ੍ਰਸ਼ੰਸਕਾਂ ਨੂੰ ਆਪੋ ਆਪਣੇ ਧਰਮਾਂ ਮੁਤਾਬਕ ਇਨਸਾਫ਼ ਲਈ ਦੁਆਵਾਂ ਕਰਨ ਲਈ ਅਪੀਲ ਕੀਤੀ ਗਈ ਹੈ।
Sidhu Moose Wala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਨੌਜਵਾਨ ਪੁੱਤ ਦੇ ਕਤਲ ਨੂੰ ਅੱਜ 394 ਦਿਨ ਹੋ ਗਏ ਹਨ ਪਰ ਭਗਵੰਤ ਮਾਨ ਦੀ ਸਰਕਾਰ ਨੇ ਹਾਲੇ ਤੱਕ ਇਨਸਾਫ਼ ਲਈ ਕੋਈ ਸਾਥ ਨਹੀਂ ਦਿੱਤਾ।
ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ 28 ਜੂਨ ਨੂੰ ਮਾਨਸਾ ਵਿਖੇ ਸੀਜੇਐੱਮ ਅਦਾਲਤ ਵਿੱਚ ਮਰਹੂਮ ਪੰਜਾਬੀ ਗਾਇਕ ਦੇ ਕਥਿਤ ਕਾਤਲਾਂ ਦੀ ਪੇਸ਼ੀ ਹੈ, ਜਿਨ੍ਹਾਂ ਉਪਰ ਹਾਲੇ ਤੱਕ ਦੋਸ਼ ਆਇਦ ਨਹੀਂ ਹੋ ਸਕੇ।
DAY 394 AFTER SIDHU - We still await #JusticeForSidhuMoosewala
— Sardar Balkaur Singh Sidhu (@iBalkaurSidhu) June 27, 2023
28th COURT HEARING is on June 28 - Will all arrested be produced before the CJM as per the court orders @BhagwantMann?
In 27 hearings, NO CHARGES HAVE BEEN FRAMED on any of the arrested, INCLUDING LAWRENCE BISHNOI.
ਜ਼ਿਕਰਯੋਗ ਹੈ ਕਿ ਮਾਨਸਾ ਦੇ ਸੀਜੇਐੱਮ ਵਲੋਂ ਪੰਜਾਬ ਦੀਆਂ ਜੇਲ੍ਹਾਂ ਦੇ ਸੁਪਰਡੈਂਟਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਮੂਸੇਵਾਲਾ ਕਤਲ ਨਾਲ ਜੁੜੇ ਸਾਰੇ ਮੁਲਜ਼ਮਾਂ ਨੂੰ 28 ਜੂਨ ਦੀ ਪੇਸ਼ੀ ਮੌਕੇ ਅਦਾਲਤ ਵਿੱਚ ਨਿੱਜੀ ਜਾਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕਰਨ।
ਇਹ ਵੀ ਪੜ੍ਹੋ: Sidhu Moose Wala: ਗੈਂਗਸਟਰ ਹੁਣ ਦਿੱਲੀ ਨਹੀਂ ਸਗੋਂ ਬਠਿੰਡਾ ਜੇਲ੍ਹ 'ਚ ਰਹਿਣਾ ਕਰਦੇ ਨੇ ਪਸੰਦ-ਬਲਕੌਰ ਸਿੰਘ
ਇਸੇ ਦੌਰਾਨ ਹੀ ਬਲਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਤੋਂ 394 ਦਿਨ ਬੀਤਣ ਉਤੇ ਵੀ ਇਨਸਾਫ਼ ਦੀ ਕੋਈ ਆਸ ਨਹੀਂ ਰਹੀ। ਇਸੇ ਕਰਕੇ ਹੀ ਸਭ ਪ੍ਰਸ਼ੰਸਕਾਂ ਨੂੰ ਆਪੋ ਆਪਣੇ ਧਰਮਾਂ ਮੁਤਾਬਕ ਇਨਸਾਫ਼ ਲਈ ਦੁਆਵਾਂ ਕਰਨ ਲਈ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ: Sidhu Moose Wala: ਮੇਰਾ ਇੱਕ ਪੁੱਤ ਜਹਾਨੋਂ ਗਿਆ ਪਰ ਉਹ ਲੱਖਾਂ-ਕਰੋੜਾਂ ਪੁੱਤ ਮੇਰੀ ਝੋਲੀ ਪਾ ਗਿਆ-ਚਰਨ ਕੌਰ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :