CM ਮਾਨ ਨੂੰ ਸਿੱਧੇ ਹੋਏ ਜਗਜੀਤ ਡੱਲੇਵਾਲ, ਵਿਧਾਇਕ ਪਠਾਨਮਾਜਰਾ ਨੂੰ ਲੈਕੇ ਵੀ ਖੋਲ੍ਹੇ ਕਈ ਰਾਜ
ਹਰੀਕੇ ਪੱਤਣ (ਅਸ਼ਰਫ਼ ਢੁੱਡੀ): ਭਾਰਤੀ ਕਿਸਾਨ ਯੁਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸੀਐਮ ਭਗਵੰਤ ਮਾਨ ਸਾਹਬ ਦਰਿਆ ਦੇ ਪੁੱਲ 'ਤੇ ਆ ਕੇ ਕੀ ਕਰਨਾ ਹੈ, ਲੋੜ ਤਾਂ ਉਨ੍ਹਾਂ ਲੋਕਾਂ ਦੀ ਬਾਹ ਫੜਨ ਦੀ ਹੈ, ਜਿਨ੍ਹਾਂ ਦੇ ਘਰ ਉੱਜੜ ਗਏ।

ਹਰੀਕੇ ਪੱਤਣ (ਅਸ਼ਰਫ਼ ਢੁੱਡੀ): ਭਾਰਤੀ ਕਿਸਾਨ ਯੁਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸੀਐਮ ਭਗਵੰਤ ਮਾਨ ਸਾਹਬ ਦਰਿਆ ਦੇ ਪੁੱਲ 'ਤੇ ਆ ਕੇ ਕੀ ਕਰਨਾ ਹੈ, ਲੋੜ ਤਾਂ ਉਨ੍ਹਾਂ ਲੋਕਾਂ ਦੀ ਬਾਹ ਫੜਨ ਦੀ ਹੈ, ਜਿਨ੍ਹਾਂ ਦੇ ਘਰ ਉੱਜੜ ਗਏ। ਜਗਜੀਤ ਸਿੰਘ ਡੱਲੇਵਾਲ ਹਰੀਕੇ ਪੱਤਣ ਵਿਖੇ ਦਰਿਆ ਦੇ ਪੁਲ 'ਤੇ ਖੜ੍ਹੇ ਹੋ ਕੇ ਮੁਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਹੋ ਗਏ ਅਤੇ ਖਰੀਆਂ-ਖਰੀਆਂ ਸੁਣਾਈਆਂ।
ਪੰਜਾਬ ਵਿੱਚ ਹੜਾਂ ਦੇ ਹਾਲਾਤ ਕਰਕੇ ਹਜਾਰਾਂ ਪਿੰਡ ਡੁੱਬ ਗਏ, ਲੋਕਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਅਤੇ ਉਨ੍ਹਾਂ ਲਈ ਮੁੱਖ ਮੰਤਰੀ ਨੂੰ ਮਦਦ ਕਰਨ ਲਈ ਕਿਹਾ। ਹਰੀਕੇ ਪੱਤਣ ਦਰਿਆ ਦੇ ਪੁੱਲ 'ਤੇ ਪੁਲਿਸ ਸੁਰੱਖਿਆ ਦੇ ਪਹਿਰੇ ਨੂੰ ਦੇਖਦੇ ਹੋਏ ਵੀ ਡੱਲੇਵਾਲ ਨੇ ਸਵਾਲ ਚੁੱਕੇ। ਆਪ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵੱਲੋਂ ਕ੍ਰਿਸ਼ਨ ਕੁਮਾਰ ਦੇ ਖਿਲਾਫ ਬੋਲਣ 'ਤੇ ਡੱਲੇਵਾਲ ਨੇ ਕਿਹਾ ਕਿ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਸ਼ੈਲਟਰ ਕੀਤਾ।
ਪਠਾਨਮਾਜਰਾ ਦੇ ਖਿਲਾਫ ਬੀਬੀ ਸ਼ਿਕਾਇਤਾ ਕਰਦੀ ਥੱਕ ਗਈ ਪਰ ਮੁੱਖ ਮੰਤਰੀ ਨੇ ਪਹਿਲਾ ਉਸ ਵਿਧਾਇਕ ਨੂੰ ਬਚਾਇਆ। ਅੱਜ ਕਿਉਂ ਬੋਲ ਰਿਹਾ ਹੈ, ਪਠਾਨਮਾਜਰਾ ਪਹਿਲਾਂ ਕਿਉਂ ਨਹੀ ਬੋਲਿਆ। ਅੱਜ ਇਸ ਲਈ ਬੋਲਿਆ ਕਿਉਂਕਿ ਅੱਜ ਉਸ 'ਤੇ ਮੁਕਦਮਾ ਦਰਜ ਹੋ ਚੁੱਕਿਆ ਹੈ। ਸਰਕਾਰ ਦਾ ਵੀ ਚਿਹਰਾ ਨੰਗਾ ਹੋਇਆ ਹੈ ਪਹਿਲਾ ਐਕਸ਼ਨ ਕਿਉਂ ਨਹੀ ਲਿਆ।
ਇਹ ਸਾਫ ਹੋ ਗਿਆ ਹੈ ਕਿ ਜੋ ਵੀ ਕਿਸਾਨਾਂ ਲਈ ਗਰੀਬਾਂ ਲਈ ਬੋਲੇਗਾ ਸਰਕਾਰਾਂ ਉਸ ਖਿਲਾਫ ਐਕਸ਼ਨ ਲੈਣਗੀਆਂ ਚਾਹੇ ਸੂਬਾ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ। ਕੇਂਦਰ ਸਰਕਾਰ ਨੇ ਕਿਸਾਨਾ ਦੇ ਹੱਕ ਵਿੱਚ ਬੋਲਣ ਵਾਲੇ ਜਗਦੀਪ ਸਿੰਘ ਧਨਖੜ ਅਤੇ ਸਤਿਆਪਾਲ ਮਲਿਕ ਦਾ ਕੀ ਹਾਲ ਕੀਤਾ ਸਭ ਨੂੰ ਪਤਾ ਹੈ। ਸੀਐਮ ਭਗਵੰਤ ਮਾਨ ਦਾ ਸੂਬਾ ਡੁੱਬ ਕੇ ਮਰ ਰਿਹਾ ਹੈ ਤੇ ਸੀਐਮ ਭਗਵੰਤ ਮਾਨ ਨੂੰ ਇਸਦਾ ਦਰਦ ਨਹੀਂ ਆਇਆ। ਲੋਕਾਂ ਦੀ ਸਹੀ ਤਰੀਕੇ ਨਾਲ ਮਦਦ ਕਰਨ ਦੀ ਲੋੜ ਹੈ ਨਾ ਕਿ ਡਰਾਮੇਬਾਜ਼ੀ ਦੀ ਲੋੜ ਹੈ।
ਜ਼ਿਕਰ ਕਰ ਦਈਏ ਕਿ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ, ਜਿਸ ਕਰਕੇ ਕਈ ਮਾਲ-ਡੰਗਰ ਰੁੜ੍ਹ ਗਏ, ਕਈ ਘਰ ਢਹਿ ਗਏ ਅਤੇ ਕਈ ਲੋਕਾਂ ਦਾ ਖਾਸਾ ਨੁਕਸਾਨ ਹੋਇਆ, ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।






















