(Source: ECI/ABP News)
Jalandhar News : ਮਸ਼ਹੂਰ ਕੁਲ੍ਹੜ-ਪੀਜ਼ਾ ਜੋੜਾ ਫਿਰ ਸੁਰਖੀਆਂ 'ਚ, ਗੁਆਂਢੀ ਦੁਕਾਨਦਾਰ ਨਾਲ ਹੱਥੋਪਾਈ, ਗਾਲੀ-ਗਲੋਚ ਦੀ ਵੀਡੀਓ ਵਾਇਰਲ
Jalandhar News: ਮਸ਼ਹੂਰ ਕੁਲ੍ਹੜ-ਪੀਜ਼ਾ ਜੋੜਾ ਇੱਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ। ਦੋਵਾਂ ਦਾ ਗੁਆਂਢੀ ਦੁਕਾਨਦਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਹੈ। ਇਸ ਝਗੜੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
![Jalandhar News : ਮਸ਼ਹੂਰ ਕੁਲ੍ਹੜ-ਪੀਜ਼ਾ ਜੋੜਾ ਫਿਰ ਸੁਰਖੀਆਂ 'ਚ, ਗੁਆਂਢੀ ਦੁਕਾਨਦਾਰ ਨਾਲ ਹੱਥੋਪਾਈ, ਗਾਲੀ-ਗਲੋਚ ਦੀ ਵੀਡੀਓ ਵਾਇਰਲ Jalandhar News : Kulhar Pizza couple dispute with neighboring shopkeeper in Jalandhar Jalandhar News : ਮਸ਼ਹੂਰ ਕੁਲ੍ਹੜ-ਪੀਜ਼ਾ ਜੋੜਾ ਫਿਰ ਸੁਰਖੀਆਂ 'ਚ, ਗੁਆਂਢੀ ਦੁਕਾਨਦਾਰ ਨਾਲ ਹੱਥੋਪਾਈ, ਗਾਲੀ-ਗਲੋਚ ਦੀ ਵੀਡੀਓ ਵਾਇਰਲ](https://feeds.abplive.com/onecms/images/uploaded-images/2022/12/05/52df2b7a4f11a505e0214fe82724a3701670213640515345_original.jpg?impolicy=abp_cdn&imwidth=1200&height=675)
Jalandhar News: ਮਸ਼ਹੂਰ ਕੁਲ੍ਹੜ-ਪੀਜ਼ਾ ਜੋੜਾ ਇੱਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ। ਦੋਵਾਂ ਦਾ ਗੁਆਂਢੀ ਦੁਕਾਨਦਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਹੈ। ਇਸ ਝਗੜੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ 'ਚ ਪਤੀ-ਪਤਨੀ ਤੇ ਉਨ੍ਹਾਂ ਦੇ ਗੁਆਂਢੀ ਇੱਕ-ਦੂਜੇ ਨੂੰ ਗਾਲਾਂ ਕੱਢ ਰਹੇ ਹਨ।
ਜਲੰਧਰ ਸ਼ਹਿਰ ਦੇ ਵਾਲਮੀਕੀ ਚੌਂਕ 'ਚ ਕੁਲ੍ਹੜ ਪੀਜ਼ਾ ਜੋੜੇ ਤੇ ਉਨ੍ਹਾਂ ਦੇ ਗੁਆਂਢੀਆਂ ਵਿਚਾਲੇ ਤਕਰਾਰ ਹੋ ਗਈ। ਕੁਲ੍ਹੜ ਪੀਜ਼ਾ ਦੇ ਮਾਲਕ ਸਹਿਜ ਅਰੋੜਾ ਨੇ ਆਪਣੇ ਗੁਆਂਢੀ ਨੂੰ ਰਾਹ ਵਿੱਚ ਬੰਨ੍ਹੀਆਂ ਰੱਸੀਆਂ ਵਿੱਚੋਂ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਕੁਝ ਲੋਕਾਂ ਨੇ ਦੋਵਾਂ ਨੂੰ ਵੱਖ-ਵੱਖ ਕਰ ਦਿੱਤਾ। ਇਸ ਤੋਂ ਬਾਅਦ ਲੋਕ ਸਹਿਜ ਨੂੰ ਪਿਛਲੇ ਪਾਸੇ ਲੈ ਜਾਂਦੇ ਹਨ। ਇਸ ਮਗਰੋਂ ਉਸ ਦੀ ਪਤਨੀ ਗਾਲ੍ਹਾਂ ਕੱਢਦੇ ਹੋਏ ਝਗੜੇ ਵਿੱਚ ਪੈ ਜਾਂਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)