Jalandhar News: ਸੰਤ ਸੀਚੇਵਾਲ ਦਾ ਨਵਾਂ ਉਪਰਾਲਾ, ਬਾਬਾ ਨਾਨਕ ਦੀ ਨਗਰੀ ਨੂੰ ਦੇਸ਼ ਦੇ ਖੂਬਸੂਰਤ ਸ਼ਹਿਰਾਂ 'ਚ ਸ਼ਾਮਲ ਕਰਵਾਉਣ ਲਈ ਹੰਭਲਾ
Jalandhar News: ਸ਼੍ਰੀ ਗੁਰੂ ਨਾਨਕ ਦੇ ਜੀ ਦੀ ਨਗਰੀ ਸੁਲਤਾਨਪੁਰ ਲੋਧੀ ਨੂੰ ਦੇਸ਼ ਦੇ ਖੂਬਸੂਰਤ ਸ਼ਹਿਰਾਂ ਵਿੱਚ ਸ਼ਾਮਲ ਕਰਵਾਉਣ ਲਈ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁਹਿੰਮ ਆਰੰਭ ਦਿੱਤੀ ਹੈ।
Jalandhar News: ਸ਼੍ਰੀ ਗੁਰੂ ਨਾਨਕ ਦੇ ਜੀ ਦੀ ਨਗਰੀ ਸੁਲਤਾਨਪੁਰ ਲੋਧੀ ਨੂੰ ਦੇਸ਼ ਦੇ ਖੂਬਸੂਰਤ ਸ਼ਹਿਰਾਂ ਵਿੱਚ ਸ਼ਾਮਲ ਕਰਵਾਉਣ ਲਈ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁਹਿੰਮ ਆਰੰਭ ਦਿੱਤੀ ਹੈ। ਇਹ ਮੁਹਿੰਮ ਵਾਰਡ ਨੰਬਰ ਤਿੰਨ ਤੋਂ ਸ਼ੁਰੂ ਕੀਤੀ ਗਈ ਹੈ। ਵਾਰਡ ਦੀਆਂ ਗਲੀਆਂ ਵਿੱਚੋਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਖੁਦ ਕੂੜਾ ਇੱਕਠਾ ਕੀਤਾ।
ਉਨ੍ਹਾਂ ਨੇ ਇਸ ਵਾਰਡ ਵਿੱਚ ਆਉਂਦੀਆਂ ਦੁਕਾਨਾਂ ’ਤੇ ਜਾ ਕੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੇ ਵਪਾਰਕ ਅਦਾਰਿਆਂ ਵਿੱਚ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਡਸਟਬਿਨਾਂ ਵਿੱਚ ਪਾਉਣ ਤਾਂ ਜੋ ਸ਼ਹਿਰ ਨੂੰ ਮੁਕੰਮਲ ਤੌਰ ’ਤੇ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ।
ਸੰਤ ਸੀਚੇਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਸੰਗਤ ਦੇ ਸਹਿਯੋਗ ਨਾਲ ਪਵਿੱਤਰ ਕਾਲੀ ਵੇਈਂ ਨੂੰ ਨਿਰਮਲ ਬਣਾਇਆ ਗਿਆ ਹੈ, ਉਸੇ ਤਰ੍ਹਾਂ ਲੋਕਾਂ ਦੇ ਸਹਿਯੋਗ ਨਾਲ ਬਾਬੇ ਨਾਨਕ ਦੀ ਇਤਿਹਾਸਕ ਨਗਰੀ ਨੂੰ ਸਾਫ-ਸੁਥਰੀ ਤੇ ਸੁੰਦਰ ਬਣਾਇਆ ਜਾਵੇਗਾ। ਸੰਤ ਸੀਚੇਵਾਲ ਨੇ ਦੱਸਿਆ ਸਾਲ 2023 ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖ ਕਰਨ ਦੇ ਸਾਲ ਵਜੋਂ ਮਨਾਇਆ ਜਾ ਰਿਹਾ ਹੈ।
ਇਤਿਹਾਸਕ ਪਿੰਡ ਡੱਲਾ ਨੂੰ ਗੋਦ ਲਿਆ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਤਿਹਾਸਕ ਪਿੰਡ ਡੱਲਾ ਨੂੰ ਗੋਦ ਲਿਆ ਹੈ। ਇਸ ਦੇ ਨਾਲ ਹੀ ਸੰਤ ਸੀਚੇਵਾਲ ਨੇ ਕਿਹਾ ਹੈ ਕਿ ਪਿੰਡ ਡੱਲਾ ਨੂੰ ਧਾਰਮਿਕ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਪਿੰਡ ਅੱਠ ਗੁਰੂ ਸਾਹਿਬਾਨਾਂ ਤੇ 72 ਬ੍ਰਾਹਮ ਗਿਆਨੀਆਂ ਦੀ ਚਰਨਛੋਹ ਪ੍ਰਾਪਤ ਥਾਂ ਹੈ।
ਉਨ੍ਹਾਂ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ ਸੀਚੇਵਾਲ ਮਾਡਲ ਤਹਿਤ ਪੜਾਅਵਾਰ ਟਰੀਟਮੈਂਟ ਪਲਾਂਟ ਬਣਾਉਣ ਲਈ 8.50 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਪਿੰਡ ਦੀ ਪੰਚਾਇਤ ਵਲੋਂ ਦੱਸੀਆਂ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਕਿਹਾ ਇਸ ਪਿੰਡ ਨੂੰ ਪੰਜਾਬ ਦਾ ਮਾਡਲ ਪਿੰਡ ਬਣਾਉਣ ਲਈ ਯਤਨ ਕਰਨਗੇ।