ਜਲੰਧਰ ਦਾ ਤੰਬਾਕੂ ਕਾਰੋਬਾਰੀ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ
ਵਰੁਣ ਮਹਾਜਨ ਨੇ ਗਰਚਾ ਤੋਂ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਐਸਐਸਪੀ ਨੂੰ ਇਸ ਬਾਰੇ ਸ਼ਿਕਾਇਤ ਕੀਤੀ।
ਜਲੰਧਰ: ਇੱਥੋਂ ਦੇ ਤੰਬਾਕੂ ਕਾਰੋਬਾਰੀ ਵਰੁਣ ਮਹਾਜਨ ਨੂੰ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਂਦਿਆਂ ਫੜਿਆ ਹੈ। ਅਸਿਸਟੈਂਟ ਕਮਿਸ਼ਨਰ ਆਬਕਾਰੀ ਤੇ ਟੈਕਸ ਵਿਭਾਗ ਦੇ ਡੀਐਸ ਗਰਚਾ ਨੇ ਵਰੁਣ ਮਹਾਜਨ ਨੂੰ ਰੰਗੇ ਹੱਥੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਤੇ ਵਿਜੀਲੈਂਸ ਬਿਊਰੋ ਦੇ ਹਵਾਲੇ ਕਰ ਦਿੱਤਾ।
ਵਰੁਣ ਮਹਾਜਨ ਨੇ ਗਰਚਾ ਤੋਂ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਐਸਐਸਪੀ ਨੂੰ ਇਸ ਬਾਰੇ ਸ਼ਿਕਾਇਤ ਕੀਤੀ। ਮਾਮਲੇ 'ਤੇ ਕਾਰਵਾਈ ਕਾਰਵਾਈ ਕਰਦਿਆਂ ਮੁਲਜ਼ਮ ਵਰੁਣ ਮਹਾਜਨ ਤੋਂ ਰਿਸ਼ਵਤ ਦੀ ਰਕਮ ਬਰਾਮਦ ਕਰ ਲਈ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੀਫ ਡਾਇਰਕੈਟਰ-ਕਮ-ਡੀ.ਜੀ.ਪੀ ਵਿਜੀਲੈਂਸ ਬਿਓਰੋ ਪੰਜਾਬ ਸ੍ਰੀ ਬੀ.ਕੇ. ਉੱਪਲ਼ ਨੇ ਦੱਸਿਆ ਕਿ ਪ੍ਰਾਇਵੇਟ ਵਿਅਕਤੀ ਵਰੁਣ ਮਹਾਜਨ ਨੂੰ ਸ਼ਿਕਾਇਤ ਕਰਤਾ ਵਧੀਕ ਕਮਿਸ਼ਨਰ ਸਟੇਟ ਟੈਕਸ (ਏ.ਸੀ.ਐਸ.ਟੀ) (ਜੀ.ਐਸ.ਟੀ) ਜਲੰਧਰ ਦੀਪੇਂਦਰ ਸਿੰਘ ਗਰਚਾ ਦੀ ਸ਼ਿਕਾਇਤ ਉਤੇ 50,000 ਰੁਪਏ ਦੀ ਰਿਸ਼ਵਤ ਦਿੰਦਿਆਂ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਅਧਿਕਾਰੀ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਜਲੰਧਰ ਰੇਲਵੇ ਸਟੇਸ਼ਨ ਉਤੇ ਆਈ ਤੰਬਾਕੂ ਪਦਾਰਥਾਂ ਦੀ ਖੇਪ ਨੂੰ ਬਿਨਾ ਜੀ.ਐਸ.ਟੀ. ਅਦਾ ਕੀਤੇ ਛੱਡਣ ਦੇ ਇਵਜ ਵਿਚ ਮੁਲਜ਼ਮ ਵਰੁਣ ਮਹਾਜਨ ਵੱਲੋਂ ਉਸ ਨੂੰ 50000 ਰੁਪਏ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ ਤੇ ਉਹ ਇਸ ਬਾਰੇ ਪਰੇਸ਼ਾਨ ਕਰ ਰਿਹਾ ਹੈ।
ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਮੁਲਜ਼ਮ ਵਰੁਣ ਮਹਾਜਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਵਧੀਕ ਕਮਿਸ਼ਨਰ ਸਟੇਟ ਟੈਕਸ ਨੂੰ 50,000 ਰੁਪਏ ਦੀ ਰਿਸਵਤ ਦਿੰਦਿਆਂ ਮੌਕੇ ਉਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਮੁਲਜਮ ਖਿਲਾਫ ਭ੍ਰਿਸਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ: ਬੈਂਕ ਅਧਿਕਾਰੀ ਵਿਅਕਤੀਆਂ ਦੀ ਥਾਂ ਚੱਪਲਾਂ ਤੋਂ ਕਰਵਾ ਰਹੇ ਕੋਰੋਨਾ ਨਿਯਮਾਂ ਦੀ ਪਾਲਣਾ, ਵੇਖੋ ਤਸਵੀਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin