ਪੜਚੋਲ ਕਰੋ
ਬੈਂਕ ਅਧਿਕਾਰੀ ਵਿਅਕਤੀਆਂ ਦੀ ਥਾਂ ਚੱਪਲਾਂ ਤੋਂ ਕਰਵਾ ਰਹੇ ਕੋਰੋਨਾ ਨਿਯਮਾਂ ਦੀ ਪਾਲਣਾ, ਵੇਖੋ ਤਸਵੀਰਾਂ
Sangru_Bank_(4)
1/6

ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਪੁਲਿਸ ਚੌਕੀ ਕੋਲ ਸਥਿਤ ਪੀਐਨਬੀ ਬੈਂਕ ਅਕਸਰ ਸੁਰਖੀਆਂ ਵਿਚ ਹੀ ਰਹਿੰਦਾ ਹੈ। ਇਸ ਬੈਂਕ ਤੋਂ ਜਿੱਥੇ ਖਾਤਾਧਾਰਕ ਦੁਖੀ ਹਨ ਉੱਥੇ ਹੀ ਇਸ ਸਾਖਾ ‘ਚ ਕੋਰੋਨਾ ਨਿਯਮਾਂ ਦੀ ਪਾਲਣਾ ਬਿਲਕੁਲ ਨਹੀਂ ਕਰਵਾਈ ਜਾ ਰਹੀ। ਇਸ ਬੈਂਕ ਦੇ ਅੱਗੇ ਨਾ ਹੀ ਛਾਂ ਦਾ ਪ੍ਰਬੰਧ ਹੈ ਅਤੇ ਨਾ ਹੀ ਇੱਥੇ ਕੋਈ ਸੈਨੇਟਾਈਜ਼ਰ ਰੱਖਿਆ ਗਿਆ ਹੈ।
2/6

ਇਸ ਦੇ ਨਾਲ ਹੀ ਇਸ ਸ਼ਾਖਾ ‘ਚ ਖਾਤਾਧਾਰਕਾਂ ਲਈ ਪਾਣੀ ਦਾ ਵੀ ਪ੍ਰਬੰਧ ਨਹੀਂ ਹੈ। ਉਚਿਤ ਦੂਰੀ ਦੀ ਪਾਲਣਾ ਕਰਵਾਉਣ ਲਈ ਦਾਇਰੇ ਬਣਾਏ ਹੋਏ ਹਨ, ਉਨ੍ਹਾਂ ਵਿਚ ਖਾਤਾਧਾਰਕਾਂ ਨੂੰ ਨਹੀਂ ਸਗੋਂ ਉਨ੍ਹਾਂ ਦੀ ਥਾਂ ਖਾਤਾਧਾਰਕਾਂ ਦੀਆਂ ਚੱਪਲਾਂ ਰਖਵਾਈਆਂ ਜਾਂਦੀਆਂ ਹਨ।
3/6

ਸਿਰਫ ਇਹੀ ਨਹੀਂ ਸਰਕਾਰ ਨੇ ਇਕੱਠ ਕਰਨ ਦਾ ਹੁਕਮ ਜਾਰੀ ਕੀਤਾ ਹੈ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਦੀ ਹਿਦਾਇਤਾਂ ਦਿੱਤੀਆਂ ਹਨ ਪਰ ਇੱਥੇ ਖਾਤਾਧਾਰਕਾਂ ਨੂੰ ਇਕੱਠੇ ਕਰਕੇ ਇੱਕ ਥਾਂ ਬੈਠਾ ਦਿੱਤਾ ਜਾਂਦਾ ਹੈ। ਕੀ ਇਹ ਉਚਿਤ ਦੂਰੀ ਦੀ ਪਾਲਣਾ ਕਰਵਾਈ ਜਾ ਰਹੀ ਹੈ ਜੋ ਆਪਣੇ ਪਿੱਛੇ ਕਈ ਸਵਾਲ ਛੱਡਦੀ ਹੈ।
4/6

ਸਮਾਜ ਸੇਵਕ ਵਿੱਕੀ ਕਾਮਰੇਡ ਅਤੇ ਪਰਮਿੰਦਰ ਸਿੰਘ ਭੁਟਾਲ ਨੇ ਦੱਸਿਆ ਕਿ ਅਸੀਂ ਇੱਥੇ ਹਰ ਰੋਜ਼ ਖੱਜਲ ਖੁਆਰ ਹੁੰਦੇ ਹਾਂ। ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਸ਼ਹਿਰ ਦੇ ਸਮਾਜ ਸੇਵੀ ਮਨੀਸ਼ ਕੁਮਾਰ ਨੇ ਹੈਰਾਨੀਜਨਕ ਤੱਥਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ, ਇਹ ਪਹਿਲੀ ਵਾਰ ਦੇਖਿਆ ਗਿਆ ਹੈ ਕਿ ਕੋਰੋਨਾ ਨਿਯਮਾਂ ਦੀ ਪਾਲਣਾ ਬੂਟ-ਚੱਪਲਾਂ ਤੋਂ ਕਰਵਾਈ ਜਾ ਰਹੀ ਹੈ।
5/6

ਸ਼ਹਿਰ ਦੇ ਬਹੁਤ ਸਾਰੇ ਖਪਤਕਾਰਾਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐੱਸਡੀਐੱਮ ਲਹਿਰਾ ਤੋਂ ਮੰਗ ਕਰਦਿਆਂ ਕਿਹਾ ਹੈ, ਕਿ ਇਸ ਬੈਂਕ ਵਿਚ ਉਚਿਤ ਪ੍ਰਬੰਧ ਕਰਵਾਏ ਜਾਣ ਅਤੇ ਇਸ ਤੋਂ ਇਲਾਵਾ ਹੋਰ ਬੈਂਕਾਂ ਵਿੱਚ ਵੀ ਕੋਰੋਨਾ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰਵਾਏ ਜਾਣ।
6/6

ਇਸ ਬਾਰੇ ਜਦੋਂ ਬੈਂਕ ਮੈਨੇਜਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
Published at : 11 May 2021 03:48 PM (IST)
ਹੋਰ ਵੇਖੋ
Advertisement
Advertisement





















