ਪੜਚੋਲ ਕਰੋ

ਜਲ੍ਹਿਆਂਵਾਲਾ ਕਾਂਡ: ਇਸ ਦਿਨ ਅੰਗਰੇਜ਼ਾਂ ਨੇ ਨਿਹੱਥੇ ਭਾਰਤੀਆਂ 'ਤੇ ਚਲਾਈਆਂ ਸੀ ਗੋਲੀਆਂ, 'ਅੰਮ੍ਰਿਤਸਰ ਦੇ ਕਸਾਈ' ਦੀ ਹੋਈ ਸੀ ਇੰਨੀ ਮਾੜੀ ਮੌਤ

ਅੰਗਰੇਜ਼ਾਂ ਨੇ 10 ਮਿੰਟ ਦੇ ਅੰਦਰ ਲਗਪਗ 1650 ਰਾਉਂਡ ਫਾਇਰ ਕੀਤੇ ਸੀ। ਇਨ੍ਹਾਂ ਗੋਲੀਆਂ ਤੋਂ ਬਚਣ ਲਈ ਲੋਕਾਂ ਨੇ ਬਾਗ ਵਿੱਚ ਬਣੇ ਖੂਹ ਵਿੱਚ ਛਾਲ ਮਾਰ ਦਿੱਤੀ।

Jallianwala Bagh Massacre History know why General Dyer ordered to fire on women in Jallianwala Bagh

Jallianwala Bagh History: 13 ਅਪ੍ਰੈਲ 1919 ਦੀ ਵਿਸਾਖੀ ਦੇ ਸ਼ੁਭ ਮੌਕੇ 'ਤੇ ਭਾਰਤ ਨੂੰ ਅਜਿਹੇ ਜ਼ਖ਼ਮ ਲੱਗੇ ਜੋ 103 ਸਾਲ ਬਾਅਦ ਵੀ ਭੁਲਾਏ ਨਹੀਂ ਜਾ ਸਕਦੇ। ਅੱਜ ਅਸੀਂ ਤੁਹਾਨੂੰ ਗੁਲਾਮ ਭਾਰਤ ਦੀ ਅਜਿਹੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਨੂੰ ਕਈ ਸਾਲ ਬੀਤ ਚੁੱਕੇ ਹਨ, ਪਰ ਇਹ ਸਾਨੂੰ ਦੱਸਦੀ ਹੈ ਕਿ ਸਾਡੇ ਪੁਰਖਿਆਂ ਨੇ ਆਜ਼ਾਦੀ ਲਈ ਕੀ ਸੰਘਰਸ਼ ਕੀਤਾ। ਇਹ ਕਹਾਣੀ ਭਾਰਤ ਦੇ ਆਮ ਲੋਕਾਂ 'ਤੇ ਬ੍ਰਿਟਿਸ਼ ਸਰਕਾਰ ਵੱਲੋਂ ਕੀਤੇ ਗਏ ਸਭ ਤੋਂ ਵੱਡੇ ਅੱਤਿਆਚਾਰਾਂ ਵਿੱਚੋਂ ਇੱਕ ਹੈ। ਜਲ੍ਹਿਆਂਵਾਲਾ ਬਾਗ ਦਾ ਸਾਕਾ ਵਿਸਾਖੀ ਵਾਲੇ ਦਿਨ ਯਾਨੀ 13 ਅਪ੍ਰੈਲ ਨੂੰ ਹੋਇਆ ਸੀ। ਅੱਜ ਯਾਨੀ 13 ਅਪ੍ਰੈਲ 2022 ਨੂੰ ਇਸ ਸਾਕੇ ਨੂੰ 103 ਸਾਲ ਪੂਰੇ ਹੋ ਗਏ ਹਨ। ਹਰ ਭਾਰਤੀ ਇਸ ਦਿਨ ਨੂੰ ਸ਼ਹੀਦੀ ਦਿਵਸ ਵਜੋਂ ਮਨਾਉਂਦਾ ਹੈ। ਇਸ ਦਿਨ ਪੰਜਾਬ ਦੇ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਖੂਨ ਦੀਆਂ ਨਦੀਆਂ ਵਗੀਆਂ ਸੀ। ਆਓ ਜਾਣਦੇ ਹਾਂ ਜਲ੍ਹਿਆਂਵਾਲਾ ਬਾਗ ਸਾਕੇ ਦੇ ਇਤਿਹਾਸ ਬਾਰੇ-

ਜਲ੍ਹਿਆਂਵਾਲਾ ਬਾਗ ਦਾ ਸਾਕਾ ਕਦੋਂ ਵਾਪਰਿਆ ਸੀ?

ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਜਗ੍ਹਾ ਦਾ ਨਾਂ ਜਲ੍ਹਿਆਂਵਾਲਾ ਬਾਗ ਹੈ। 13 ਅਪ੍ਰੈਲ 1919 ਨੂੰ ਵਿਸਾਖੀ ਦੇ ਸ਼ੁਭ ਮੌਕੇ 'ਤੇ ਵੱਡੀ ਗਿਣਤੀ 'ਚ ਲੋਕ ਇੱਥੇ ਇਕੱਠੇ ਹੋਏ ਤੇ ਆਜ਼ਾਦੀ ਘੁਲਾਟੀਆਂ ਸਤਿਆਪਾਲ ਤੇ ਸੈਫੂਦੀਨ ਦੀ ਗ੍ਰਿਫਤਾਰੀ ਵਿਰੁੱਧ ਮੀਟਿੰਗ ਕੀਤੀ ਸੀ। ਹਾਲਾਂਕਿ ਇਸ ਦਿਨ ਅੰਗਰੇਜ਼ੀ ਸਰਕਾਰ ਨੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਸੀ। ਪਰ ਇਸ ਦੇ ਵਿਰੋਧ ਵਿੱਚ ਸ਼ਹਿਰ ਦੀਆਂ ਕਈ ਔਰਤਾਂ, ਬੱਚੇ ਤੇ ਮਰਦ ਘਰਾਂ ਤੋਂ ਬਾਹਰ ਆ ਕੇ ਜਲਿਆਂਵਾਲਾ ਬਾਗ ਵਿੱਚ ਬੈਠ ਗਏ। ਉੱਥੇ ਲੋਕ ਸ਼ਾਂਤਮਈ ਢੰਗ ਨਾਲ ਬੈਠੇ ਸੀ। ਇਸ ਦੇ ਨਾਲ ਹੀ ਵਿਸਾਖੀ ਮੌਕੇ ਮੇਲਾ ਦੇਖਣ ਲਈ ਕੁਝ ਲੋਕ ਵੀ ਪੁੱਜੇ ਹੋਏ ਸੀ।

ਇਸੇ ਦੌਰਾਨ ਅੰਗਰੇਜ਼ ਬ੍ਰਿਗੇਡੀਅਰ ਜਨਰਲ ਰੇਜੀਨਾਲਡ ਡਾਇਰ (ਜਨਰਲ ਡਾਇਰ) ਨੇ ਅੰਗਰੇਜ਼ ਸਿਪਾਹੀਆਂ ਨੂੰ ਉੱਥੇ ਬੈਠੇ ਵਿਰੋਧ ਕਰ ਰਹੇ ਬੱਚਿਆਂ, ਔਰਤਾਂ ਤੇ ਮਰਦਾਂ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਇਸ ਕਤਲੇਆਮ ਵਿੱਚ ਕਈ ਪਰਿਵਾਰ ਮਾਰੇ ਗਏ। ਕਤਲੇਆਮ ਵਿੱਚ ਲੋਕਾਂ ਨੂੰ ਬਚਣ ਦਾ ਮੌਕਾ ਵੀ ਨਹੀਂ ਮਿਲਿਆ। ਜਲ੍ਹਿਆਂਵਾਲਾ ਬਾਗ ਚਾਰੇ ਪਾਸਿਓਂ ਘਰਾਂ ਨਾਲ ਘਿਰਿਆ ਹੋਇਆ ਸੀ ਅਤੇ ਇੱਕ ਹੀ ਨਿਕਾਸ ਸੀ ਜੋ ਬਹੁਤ ਤੰਗ ਸੀ। ਇਸ ਕਾਰਨ ਲੋਕ ਉਥੋਂ ਬਾਹਰ ਨਹੀਂ ਨਿਕਲ ਸਕੇ ਤੇ ਫਸ ਗਏ।

ਲਾਸ਼ਾਂ ਨਾਲ ਭਰ ਗਿਆ ਸੀ ਖੂਹ

ਅੰਗਰੇਜ਼ਾਂ ਨੇ ਸਿਰਫ਼ 10 ਮਿੰਟਾਂ ਵਿੱਚ ਹੀ 1650 ਦੇ ਕਰੀਬ ਗੋਲੀਆਂ ਚਲਾਈਆਂ ਸੀ। ਇਨ੍ਹਾਂ ਗੋਲੀਆਂ ਤੋਂ ਬਚਣ ਲਈ ਲੋਕਾਂ ਨੇ ਬਾਗ ਵਿੱਚ ਬਣੇ ਖੂਹ ਵਿੱਚ ਛਾਲ ਮਾਰ ਦਿੱਤੀ। ਕੁਝ ਹੀ ਸਮੇਂ ਵਿੱਚ ਖੂਹ ਲਾਸ਼ਾਂ ਨਾਲ ਭਰ ਗਿਆ। ਵੈਸੇ ਅੱਜ ਵੀ ਜਲ੍ਹਿਆਂਵਾਲਾ ਬਾਗ ਦੇ ਸਾਕੇ ਵਿਚ ਕਿੰਨੇ ਲੋਕ ਸ਼ਹੀਦ ਹੋਏ ਸੀ, ਇਸ ਦਾ ਸਹੀ ਅੰਕੜਾ ਨਹੀਂ ਮਿਲ ਸਕਿਆ। ਪਰ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ 484 ਸ਼ਹੀਦਾਂ ਦੇ ਨਾਂਅ ਦਰਜ ਹਨ। ਅੰਗਰੇਜ਼ੀ ਸਰਕਾਰ ਦੇ ਦਸਤਾਵੇਜ਼ਾਂ ਵਿੱਚ 379 ਲੋਕਾਂ ਦੀ ਮੌਤ ਹੋਈ ਤੇ 200 ਤੋਂ ਵੱਧ ਲੋਕ ਜ਼ਖਮੀ ਹੋਏ। ਪਰ, ਅਪੁਸ਼ਟ ਅੰਕੜਿਆਂ ਮੁਤਾਬਕ, ਲਗਪਗ 1000 ਲੋਕ ਸ਼ਹੀਦ ਹੋਏ ਅਤੇ 2000 ਤੋਂ ਵੱਧ ਲੋਕ ਜ਼ਖਮੀ ਹੋਏ ਸੀ।

ਇਸ ਤਰ੍ਹਾਂ ਜਲ੍ਹਿਆਂਵਾਲਾ ਬਾਗ ਸਾਕੇ ਦਾ ਬਦਲਾ ਲਿਆ ਗਿਆ

ਇਸ ਜਲ੍ਹਿਆਂਵਾਲਾ ਬਾਗ ਦੇ ਸਾਕੇ ਵਿੱਚ ਊਧਮ ਸਿੰਘ ਵੀ ਮੌਜੂਦ ਸੀ। 21 ਸਾਲਾਂ ਬਾਅਦ ਉਹ 1940 ਵਿੱਚ ਲੰਡਨ ਪਹੁੰਚਿਆ। ਇੱਥੇ ਉਨ੍ਹਾਂ ਨੇ ਅੰਗਰੇਜ਼ ਅਫ਼ਸਰ ਜਨਰਲ ਡਾਇਰ ਨੂੰ ਗੋਲੀ ਮਾਰ ਕੇ ਖ਼ਤਮ ਕੀਤਾ, ਜਿਸ ਨੇ ਜਲ੍ਹਿਆਂਵਾਲਾ ਬਾਗ ਵਿਖੇ ਆਮ ਲੋਕਾਂ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ ਪਰ, ਬਾਅਦ ਵਿੱਚ ਲੰਡਨ ਦੀ ਇੱਕ ਅਦਾਲਤ ਵਿੱਚ ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਸ ਫਾਂਸੀ ਤੋਂ ਬਾਅਦ ਭਾਰਤ ਵਿੱਚ ਆਜ਼ਾਦੀ ਦੀ ਲੜਾਈ ਤੇਜ਼ ਹੋ ਗਈ ਤੇ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ।

 ਇਹ ਪੜ੍ਹੋ:  WhatsApp Feature: ਵ੍ਹੱਟਸਐਪ ਐਂਡ੍ਰਾਇਡ ਤੇ ਆਈਫੋਨ ਯੂਜ਼ਰਸ ਲਈ ਲੈ ਕੇ ਆ ਰਿਹਾ ਸ਼ਾਨਦਾਰ ਫੀਚਰ, ਨਾਂ ਹੋਵੇਗਾ ਵੱਖਰਾ:

ਟਾਪ ਹੈਡਲਾਈਨ

Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਪੰਜਾਬ ਸਿਆਸਤ 'ਚ ਮੱਚਿਆ ਹੜਕੰਪ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ...
ਪੰਜਾਬ ਸਿਆਸਤ 'ਚ ਮੱਚਿਆ ਹੜਕੰਪ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ...
Punjab News: ਪੰਜਾਬ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਸਰਕਾਰੀ ਮੁਲਾਜ਼ਮਾਂ ਸਣੇ 14 ਮੁਲਾਜ਼ਮ ਗ੍ਰਿਫ਼ਤਾਰ! ਹੈਰਾਨ ਕਰ ਦਏਗਾ ਮਾਮਲਾ...
ਪੰਜਾਬ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਸਰਕਾਰੀ ਮੁਲਾਜ਼ਮਾਂ ਸਣੇ 14 ਮੁਲਾਜ਼ਮ ਗ੍ਰਿਫ਼ਤਾਰ! ਹੈਰਾਨ ਕਰ ਦਏਗਾ ਮਾਮਲਾ...
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: 'ਆਪ' ਵਿਧਾਇਕ ਪਠਾਨਮਾਜਰਾ ਦੇ ਪੁੱਤਰ ਦੀ ਰਿੰਗ ਸੈਰੇਮਨੀ, ਹਰਜਸ਼ਨ-ਸ਼ੁਭਨੂਰ ਨੇ ਇੱਕ-ਦੂਜੇ ਨੂੰ ਪਹਿਨਾਈ ਅੰਗੂਠੀ; ਸਮਾਰੋਹ 'ਚ ਸ਼ਾਮਲ ਹੋਈਆਂ ਕਈ ਸਿਆਸੀ ਹਸਤੀਆਂ...
'ਆਪ' ਵਿਧਾਇਕ ਪਠਾਨਮਾਜਰਾ ਦੇ ਪੁੱਤਰ ਦੀ ਰਿੰਗ ਸੈਰੇਮਨੀ, ਹਰਜਸ਼ਨ-ਸ਼ੁਭਨੂਰ ਨੇ ਇੱਕ-ਦੂਜੇ ਨੂੰ ਪਹਿਨਾਈ ਅੰਗੂਠੀ; ਸਮਾਰੋਹ 'ਚ ਸ਼ਾਮਲ ਹੋਈਆਂ ਕਈ ਸਿਆਸੀ ਹਸਤੀਆਂ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ! ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਸਣੇ 50 ਪਰਿਵਾਰ AAP ‘ਚ ਹੋਏ ਸ਼ਾਮਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ! ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਸਣੇ 50 ਪਰਿਵਾਰ AAP ‘ਚ ਹੋਏ ਸ਼ਾਮਲ...
ਹੁਣ ਖਾਤੇ 'ਚ ਆਉਣਗੇ ਰਾਸ਼ਨ ਦੇ ਪੈਸੇ, ਪਰ 30 ਦਿਨਾਂ 'ਚ ਖਰੀਦਿਆ ਅਨਾਜ ਤਾਂ ਕੀ ਹੋਵੇਗਾ?
ਹੁਣ ਖਾਤੇ 'ਚ ਆਉਣਗੇ ਰਾਸ਼ਨ ਦੇ ਪੈਸੇ, ਪਰ 30 ਦਿਨਾਂ 'ਚ ਖਰੀਦਿਆ ਅਨਾਜ ਤਾਂ ਕੀ ਹੋਵੇਗਾ?
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, CEO ਪੰਜਾਬ ਦੀ ਵੈਬਸਾਈਟ 'ਤੇ ਇਦਾਂ ਚੈੱਕ ਕਰੋ ਆਪਣਾ ਨਾਮ; ਵੋਟ ਕੱਟੀ ਤਾਂ EPIC ਨੰਬਰ ਤੋਂ ਲੱਗੇਗਾ ਪਤਾ
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, CEO ਪੰਜਾਬ ਦੀ ਵੈਬਸਾਈਟ 'ਤੇ ਇਦਾਂ ਚੈੱਕ ਕਰੋ ਆਪਣਾ ਨਾਮ; ਵੋਟ ਕੱਟੀ ਤਾਂ EPIC ਨੰਬਰ ਤੋਂ ਲੱਗੇਗਾ ਪਤਾ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੰਜਾਬ ਦੇ ਵਿੱਤ ਮੰਤਰੀ ਦੇ ਤਿੰਨ ਸਾਥੀਆਂ ਦੀ ਮੌਤ, ਸਾਰੇ AAP ਦੇ ਮੈਂਬਰ ਸਨ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੰਜਾਬ ਦੇ ਵਿੱਤ ਮੰਤਰੀ ਦੇ ਤਿੰਨ ਸਾਥੀਆਂ ਦੀ ਮੌਤ, ਸਾਰੇ AAP ਦੇ ਮੈਂਬਰ ਸਨ; ਮੱਚਿਆ ਚੀਕ ਚੀਹਾੜਾ
ਅੱਜ ਕਿਸ ਰੇਟ 'ਤੇ ਮਿਲੇਗਾ 14 ਕਿਲੋ ਵਾਲਾ ਸਿਲੰਡਰ, ਜਾਣ ਲਓ ਅੱਜ ਦੀਆਂ ਕੀਮਤਾਂ
ਅੱਜ ਕਿਸ ਰੇਟ 'ਤੇ ਮਿਲੇਗਾ 14 ਕਿਲੋ ਵਾਲਾ ਸਿਲੰਡਰ, ਜਾਣ ਲਓ ਅੱਜ ਦੀਆਂ ਕੀਮਤਾਂ
Canada Student Protest: ਵਿਦਿਆਰਥੀਆਂ ਦੇ ਧਰਨੇ ਵਾਲੀ ਥਾਂ ’ਤੇ CBSA ਦੀ ਰੇਡ
Canada Student Protest: ਵਿਦਿਆਰਥੀਆਂ ਦੇ ਧਰਨੇ ਵਾਲੀ ਥਾਂ ’ਤੇ CBSA ਦੀ ਰੇਡ
Embed widget