ਜੰਡਿਆਲਾ ਗੁਰੂ ਦੇ ਫੂਡ ਸਪਲਾਈ ਵਿਭਾਗ 'ਚੋਂ ਗਾਇਬ ਹੋਇਆ ਕਰੋੜਾਂ ਦਾ ਅਨਾਜ
ਅਨਾਜ ਖੁਰਦ ਬੁਰਦ ਹੋਣ ਬਾਬਤ ਜਾਂਚ ਕਰਨ ਲਈ ਬਕਾਇਦਾ ਡਾਇਰੈਕਟਰ ਨੇ ਪੱਤਰ ਜਾਰੀ ਕਰਕੇ ਟੀਮ ਨੂੰ ਜੰਡਿਆਲਾ ਭੇਜਿਆ।
ਅੰਮ੍ਰਿਤਸਰ: ਜੰਡਿਆਲਾ ਗੁਰੂ ਵਿਖੇ ਪਨਗ੍ਰੇਨ ਗੁਦਾਮਾਂ 'ਚੋਂ ਫੂਡ ਸਪਲਾਈ ਵਿਭਾਗ ਦਾ ਕਰੋੜਾਂ ਦਾ ਅਨਾਜ ਗਾਇਬ ਹੋਣ ਦੀ ਖ਼ਬਰ ਹੈ। ਫੂਡ ਸਪਲਾਈ ਵਿਭਾਗ ਨੇ ਇਸ ਸਬੰਧੀ ਜਾਂਚ ਆਰੰਭ ਦਿੱਤੀ ਹੈ।
ਜਾਂਚ ਕਰਨ ਲਈ ਡਾਇਰੈਕਟਰ ਖੁਰਾਕ ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲਿਆਂ ਦੇ ਡਾਇਰੈਕਟਰ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਜ਼ਿਲ੍ਹਾ ਫੂਡ ਕੰਟੋਲਰ ਨੂੰ ਚਾਰ ਜ਼ਿਲ੍ਹਿਆਂ ਗੁਰਦਾਸਪੁਰ, ਫਿਰੋਜ਼ਪੁਰ, ਕਪੂਰਥਲਾ ਤੇ ਤਰਨਤਾਰਨ ਦੇ ਡੇਢ ਦਰਜਨ ਦੇ ਕਰੀਬ ਅਧਿਕਾਰੀਆਂ ਦੀ ਟੀਮ ਨਾਲ ਭੇਜਿਆ। ਜਿਨਾਂ ਨੇ ਅੱਜ ਜੰਡਿਆਲਾ ਗੁਰੂ ਜਾ ਕੇ ਪਨਗ੍ਰੇਨ ਦੇ ਗੁਦਾਮ 'ਚ ਜਾਂਚ ਸ਼ੁਰੂ ਕਰ ਦਿੱਤੀ
ਇਸ ਸੰਬੰਧੀ ਅਨਾਜ ਖੁਰਦ ਬੁਰਦ ਹੋਣ ਬਾਬਤ ਜਾਂਚ ਕਰਨ ਲਈ ਬਕਾਇਦਾ ਡਾਇਰੈਕਟਰ ਨੇ ਪੱਤਰ ਜਾਰੀ ਕਰਕੇ ਟੀਮ ਨੂੰ ਜੰਡਿਆਲਾ ਭੇਜਿਆ।
ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਦਾਮ 'ਚੋਂ ਇਕ ਲੱਖ ਦੇ ਕਰੀਬ ਕਣਕ ਦੀਆਂ ਬੋਰੀਆਂ ਗਾਇਬ ਹਨ, ਜਿਸ ਦੀ ਕੀਮਤ ਕਰੋੜਾਂ 'ਚ ਹੋ ਸਕਦੀ ਹੈ ਪਰ ਅਸਲ ਅੰਕੜਾ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪਰ ਜੇਕਰ ਪੂਰੀ ਜਾਂਚ ਠੀਕ ਢੰਗ ਨਾਲ ਨੇਪਰੇ ਚੜੀ ਤਾਂ ਵਿਭਾਗ ਦੇ ਕਈ ਅਧਿਕਾਰੀ ਇਸ ਦੀ ਲਪੇਟ 'ਚ ਆਉਣਗੇ।
ਇਸ ਬਾਬਤ ਜ਼ਿਲ੍ਹੇ ਦੇ ਡੀਐਫਐਸਸੀ ਰਿਸ਼ੀ ਰਾਜ ਮਹਿਰਾ ਨਾਲ ਵਾਰ-ਵਾਰ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨਾਂ ਨੇ ਫੋਨ ਚੁੱਕਣ ਦੀ ਖੇਚਲ ਨਹੀਂ ਕੀਤੀ।
ਗੁਦਾਮ ਦੇ ਨਿਗਰਾਨ ਇੰਚਾਰਜ ਵਜੋਂ ਵਿਭਾਗ ਦੇ ਇੰਸਪੈਕਟਰ ਪੱਧਰ ਦੇ ਅਧਿਕਾਰੀ ਨੂੰ ਤੈਨਾਤ ਕੀਤਾ ਗਿਆ ਸੀ ਤੇ ਜਾਣਕਾਰੀ ਮੁਤਾਬਕ ਵਿਭਾਗ ਨੂੰ ਮੌਕੇ ਤੋਂ ਰਿਕਾਰਡ ਵੀ ਨਹੀਂ ਮਿਲਿਆ ਤੇ ਜੇਕਰ ਅਧਿਕਾਰੀ ਅਨਾਜ ਦੇ ਖੁਰਦ ਬੁਰਦ ਹੋਣ ਬਾਰੇ ਰਿਪੋਰਟ ਦਫਤਰ ਦਾਖਲ ਕਰਦੇ ਹਨ ਤੇ ਇਸ ਬਾਬਤ ਵਿਜੀਲੈਂਸ ਕੋਲ ਐਫਆਈਆਰ ਦਰਜ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ: Afghanistan ਅਫਗਾਨ ਸਿੱਖ ਬਣੇ ਤਾਲਿਬਾਨ ਦਾ ਨਿਸ਼ਾਨਾ, ਗੁਰਦੁਆਰੇ ਚੋਂ ਹਟਾਇਆ ਗਿਆ ਨਿਸ਼ਾਨ ਸਾਹਿਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904