ਚੰਡੀਗੜ੍ਹ: ਕਈ ਸਿੱਖ ਕੈਦੀਆਂ ਨੂੰ ਵੱਖ-ਵੱਖ ਜੇਲ੍ਹਾਂ ’ਚ ਤਬਦੀਲ ਕੀਤੇ ਜਾਣ ਦਾ ਮੁੱਦਾ ਗਰਮਾ ਗਿਆ ਹੈ। ਇਸ ਦੇ ਰੋਸ ਵਜੋਂ ਐਤਵਾਰ ਨਾਭਾ ਜੇਲ੍ਹ ਵਿਚ ਕੈਦ ਕੱਟ ਰਹੇ ਸਿੰਘਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਦੋਸ਼ ਹੈ ਕਿ ਜੇਲ੍ਹ ਸੁਪਰਡੈਂਟ ਰੰਜਿਸ਼ ਤਹਿਤ ਉਨ੍ਹਾਂ ਨਾਲ ਮਾੜਾ ਸਲੂਕ ਕਰਦਾ ਹੈ।


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲਿਆ ਹੈ। ਜਥੇਦਾਰ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜੇਲ੍ਹ ਪ੍ਰਸ਼ਾਸਨ ਵੱਲੋਂ ਸਿੱਖ ਬੰਦੀਆਂ ਨਾਲ ਕੀਤੇ ਬੁਰੇ ਵਤੀਰੇ ਬਾਰੇ ਚੇਤਾਵਨੀ ਦੇਵੇ। ਉਨ੍ਹਾਂ ਕਿਹਾ ਸਿੱਖ ਕੈਦੀਆਂ ਦੀਆਂ ਮੁਸ਼ਕਲਾਂ ਦਾ ਹੱਲ ਕੱਢਿਆ ਜਾਵੇ ਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਭੁੱਖ ਹੜਤਾਲ ਖਤਮ ਕਰਵਾਈ ਜਾਵੇ।


ਭੁੱਖ ਹੜਤਾਲ ਤੇ ਬੈਠੇ ਸਿੱਖ ਕੈਦੀਆਂ ਦੀ ਮੰਗ ਹੈ ਕਿ ਹੋਰ ਜੇਲ੍ਹਾਂ ਵਿਚ ਭੇਜੇ ਗਏ ਕੈਦੀਆਂ ਨੂੰ ਮੁੜ ਇਸੇ ਜੇਲ੍ਹ ਵਿਚ ਲਿਆਂਦਾ ਜਾਵੇ। ਦਰਅਸਲ ਜੇਲ੍ਹ ਪ੍ਰਸ਼ਾਸਨ ਨੇ 4 ਹਵਾਲਾਤੀ ਤੇ 1 ਕੈਦੀ ਨੂੰ ਵੱਖ ਵੱਖ ਜੇਲ੍ਹਾਂ ਵਿਚ ਭੇਜ ਦਿੱਤਾ।


ਉਧਰ, ਏਡੀਜੀਪੀ ਜੇਲ੍ਹ ਪੀ.ਕੇ ਸਿਨਹਾ ਨੇ ਬੰਦੀ ਸਿੰਘਾਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕੁਝ ਕੈਦੀਆਂ ਵੱਲੋਂ ਜੇਲ੍ਹ ਪ੍ਰਬੰਧਾਂ ਨੂੰ ਖ਼ਰਾਬ ਕੀਤਾ ਜਾ ਰਿਹਾ ਸੀ, ਜਿਸ ਕਾਰਨ 5 ਕੈਦੀਆਂ ਦੀ ਜੇਲ੍ਹ ਬਦਲੀ ਗਈ ਹੈ। ਉਨ੍ਹਾਂ ਕਿਹਾ ਕਿ ਬੰਦੀਆਂ ਤੇ ਹਵਾਲਾਤੀਆਂ ਦੀ ਬਦਲੀ ਕਰਨਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਹੈ।


ਇਹ ਵੀ ਪੜ੍ਹੋ:


ਬੇਅਦਬੀ ਕਾਂਡ ਬਾਰੇ ਪੁਲਿਸ ਦਾ ਵੱਡਾ ਦਾਅਵਾ, ਡੇਰਾ ਸਿਰਸਾ ਨਾਲ ਜੋੜੇ ਤਾਰ


ਅਦਾਲਤੀ ਚੱਕਰਾਂ ਤੋਂ ਅੱਕੇ ਪ੍ਰਾਈਵੇਟ ਸਕੂਲ ਵੱਲੋਂ ਮਾਪਿਆਂ ਨੂੰ ਖੁਦ ਰਾਹਤ ਦਾ ਐਲਾਨ


ਵਿਦੇਸ਼ਾਂ 'ਚ ਫਸੇ ਭਾਰਤੀਆਂ ਲਈ ਵੱਡੀ ਰਾਹਤ, ਮੁਹਾਲੀ ਤੇ ਅੰਮ੍ਰਿਤਸਰ ਤੋਂ ਉੱਡਣਗੇ ਜਹਾਜ਼


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ