ਪੜਚੋਲ ਕਰੋ

ਪੰਜ ਦਰਿਆਵਾਂ ਦੀ ਧਰਤੀ 'ਤੇ ਪੀਣ ਵਾਲੇ ਪਾਣੀ ਨੂੰ ਤਰਸਣਗੇ ਪੰਜਾਬੀ, ਪੜ੍ਹੋ ਹੋਸ਼ ਉਡਾ ਦੇਣ ਵਾਲੀ ਰਿਪੋਰਟ

ਪੰਜ ਦਰਿਆਵਾਂ ਦੀ ਧਰਤੀ ਦੇ ਬਾਸਿੰਦੇ ਹੁਣ ਪੀਣ ਵਾਲੇ ਪਾਣੀ ਨੂੰ ਵੀ ਤਰਸਣਗੇ। ਪੈਸੇ ਦੀ ਦੌੜ ਨੇ ਪੰਜਾਬੀਆਂ ਨੂੰ ਅਜਿਹੇ ਮੁਕਾਮ 'ਤੇ ਲਿਆ ਖੜ੍ਹਾ ਕੀਤਾ ਹੈ ਕਿ ਸੂਬੇ ਦੀ ਲਗਪਗ 40 ਫ਼ੀਸਦ ਧਰਤੀ ਹੇਠਲਾ ਪਾਣੀ ਪੀਣਯੋਗ ਹੀ ਨਹੀਂ ਰਿਹਾ। ਪੰਜਾਬ ਦੇ ਪਾਣੀ ਵਿੱਚ ਖ਼ਤਰਨਾਕ ਰਸਾਇਣਾਂ, ਭਾਰੀ ਧਾਤਾਂ ਤੇ ਰੇਡੀਓਐਕਟਿਵ ਸਮੱਗਰੀ ਦੀ ਮਾਤਰਾ ਮਿਥੇ ਮਿਆਰਾਂ ਨਾਲੋਂ ਕਿਤੇ ਵੱਧ ਹੈ।

ਚੰਡੀਗੜ੍ਹ: ਪੰਜ ਦਰਿਆਵਾਂ ਦੀ ਧਰਤੀ ਦੇ ਬਾਸਿੰਦੇ ਹੁਣ ਪੀਣ ਵਾਲੇ ਪਾਣੀ ਨੂੰ ਵੀ ਤਰਸਣਗੇ। ਪੈਸੇ ਦੀ ਦੌੜ ਨੇ ਪੰਜਾਬੀਆਂ ਨੂੰ ਅਜਿਹੇ ਮੁਕਾਮ 'ਤੇ ਲਿਆ ਖੜ੍ਹਾ ਕੀਤਾ ਹੈ ਕਿ ਸੂਬੇ ਦੀ ਲਗਪਗ 40 ਫ਼ੀਸਦ ਧਰਤੀ ਹੇਠਲਾ ਪਾਣੀ ਪੀਣਯੋਗ ਹੀ ਨਹੀਂ ਰਿਹਾ। ਪੰਜਾਬ ਦੇ ਪਾਣੀ ਵਿੱਚ ਖ਼ਤਰਨਾਕ ਰਸਾਇਣਾਂ, ਭਾਰੀ ਧਾਤਾਂ ਤੇ ਰੇਡੀਓਐਕਟਿਵ ਸਮੱਗਰੀ ਦੀ ਮਾਤਰਾ ਮਿਥੇ ਮਿਆਰਾਂ ਨਾਲੋਂ ਕਿਤੇ ਵੱਧ ਹੈ। ਦੱਸ ਦਈਏ ਕਿ ਦਹਾਕਿਆਂ ਤੋਂ ਸਮੇਂ ਦੀਆਂ ਸਰਕਾਰਾਂ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਸੂਬੇ ਦੇ ਧਰਤੀ ਹੇਠਲੇ ਪਾਣੀ ਦੇ ਮਿਆਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਇਹ ਤੱਥ ਪੰਜਾਬ ਦੇ ਧਰਤੀ ਹੇਠਲੇ ਪਾਣੀ ਬਾਰੇ ਕੰਪਟਰੋਲਰ ਔਡੀਟਰ ਜਨਰਲ (ਕੈਗ) ਵੱਲੋਂ ਤਿਆਰ ਆਪਣੀ ਕਿਸਮ ਦੀ ਪਹਿਲੀ ਰਿਪੋਰਟ ਵਿੱਚ ਉਭਰ ਕੇ ਸਾਹਮਣੇ ਆਏ ਹਨ। ਜਲ ਸਰੋਤਾਂ ਬਾਰੇ ਵਿਭਾਗ ਦੇ ਸੂਤਰਾਂ ਅਨੁਸਾਰ 26 ਸਫ਼ਿਆਂ ਦੀ ਇਹ ਰਿਪੋਰਟ ਵੀਰਵਾਰ ਨੂੰ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਰੱਖੀ ਜਾਵੇਗੀ। ਕੈਗ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿੱਚ ਮਿਥੀ ਹੱਦ ਨਾਲੋਂ ਵੱਧ ਰਸਾਇਣਾਂ ਤੇ ਭਾਰੀ ਧਾਤਾਂ ਮਿਲੀਆਂ ਹਨ। ਮਨੁੱਖੀ ਵਰਤੋਂ ਦੀ ਗੱਲ ਤਾਂ ਛੱਡੋ, ਪੰਜਾਬ ਦਾ 10 ਫੀਸਦ ਧਰਤੀ ਹੇਠਲਾ ਪਾਣੀ ਤਾਂ ਸਿੰਜਾਈ ਲਈ ਵੀ ਵਰਤੋਂ ਯੋਗ ਨਹੀਂ। ਇਸ ਤੋਂ ਇਲਾਵਾ 30 ਫੀਸਦ ਜ਼ਮੀਨੀ ਪਾਣੀ ਮਿਥੇ ਮਿਆਰ ਨਾਲੋਂ ਵੱਧ ਖਾਰਾ ਹੈ, ਜੋ ਮਨੁੱਖੀ ਵਰਤੋਂ ਲਈ ਅਸੁਰੱਖਿਅਤ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਕੀ ਹਾਲ? ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ, ਗੁਰਦਾਸਪੁਰ ਤੇ ਮੁਕਤਸਰ ਜ਼ਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ ਸਭ ਤੋਂ ਵੱਧ ਦੂਸ਼ਿਤ ਹੈ। ਜ਼ਿਲ੍ਹਾ ਰੂਪਨਗਰ, ਫਤਹਿਗੜ੍ਹ ਸਾਹਿਬ, ਲੁਧਿਆਣਾ, ਨਵਾਂਸ਼ਹਿਰ, ਪਟਿਆਲਾ ਵਿਚਲਾ ਧਰਤੀ ਹੇਠਲਾ ਪਾਣੀ ਕੈਡਮੀਅਮ ਦੀ ਮਾਤਰਾ ਵੱਧ ਹੋਣ ਕਾਰਨ ਦੂਸ਼ਿਤ ਹੈ। ਸੰਗਰੂਰ, ਐਸਏਐਸ ਨਗਰ, ਤਰਨ ਤਾਰਨ, ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਗੁਰਦਾਸਪੁਰ, ਕਪੂਰਥਲਾ, ਮਾਨਸਾ, ਰੂਪਨਗਰ ਦੇ ਪਾਣੀ ਵਿੱਚ ਕਰੋਮੀਅਮ ਦੀ ਮਾਤਰਾ ਵੱਧ ਹੈ ਜਦਕਿ ਸੂਬੇ ਦੇ ਦੱਖਣ-ਪੱਛਮੀ ਜ਼ਿਲ੍ਹਿਆਂ (ਮਾਨਸਾ, ਬਠਿੰਡਾ, ਮੋਗਾ, ਫ਼ਰੀਦਕੋਟ, ਬਰਨਾਲਾ, ਸੰਗਰੂਰ) ਵਿਚਲੇ ਧਰਤੀ ਹੇਠਲੇ ਪਾਣੀ ਵਿੱਚ ਭਾਰੀ ਧਾਤਾਂ ਤੋਂ ਇਲਾਵਾ ਯੂਰੇਨੀਅਮ (ਰੇਡੀਓਐਕਟਿਵ ਸਮੱਗਰੀ) ਦੀ ਮਾਤਰਾ ਲੋੜ ਨਾਲੋਂ ਵੱਧ ਪਾਈ ਗਈ ਹੈ।

ਟਾਪ ਹੈਡਲਾਈਨ

Gangster Deport: ਵੱਡੀ ਖ਼ਬਰ, ਬਦਨਾਮ ਗੈਂਗਸਟਰ ਵਿਦੇਸ਼ ਤੋਂ ਹੋਇਆ ਡਿਪੋਰਟ, 6 ਮਹੀਨੇ ਚੱਲਿਆ ਆਪਰੇਸ਼ਨ ਨੋਮੈਡ ਹੰਟ; ਕਤਲ ਦੇ ਮਾਮਲਿਆਂ ਸਣੇ ਕਈ...
ਵੱਡੀ ਖ਼ਬਰ, ਬਦਨਾਮ ਗੈਂਗਸਟਰ ਵਿਦੇਸ਼ ਤੋਂ ਹੋਇਆ ਡਿਪੋਰਟ, 6 ਮਹੀਨੇ ਚੱਲਿਆ ਆਪਰੇਸ਼ਨ ਨੋਮੈਡ ਹੰਟ; ਕਤਲ ਦੇ ਮਾਮਲਿਆਂ ਸਣੇ ਕਈ...
ਕੇਂਦਰੀ ਮੰਤਰੀ ਤੋਂ ਬਾਅਦ 3 ਸੂਬਿਆਂ 'ਚ ਹੰਗਾਮਾ, ਸਿੱਖਿਆ ਮੰਤਰੀਆਂ ਦੇ ਅਸਤੀਫੇ ਦੀ ਮੰਗ
ਕੇਂਦਰੀ ਮੰਤਰੀ ਤੋਂ ਬਾਅਦ 3 ਸੂਬਿਆਂ 'ਚ ਹੰਗਾਮਾ, ਸਿੱਖਿਆ ਮੰਤਰੀਆਂ ਦੇ ਅਸਤੀਫੇ ਦੀ ਮੰਗ
ਅੱਜ ਬੰਦ ਰਹੇਗਾ ਪੰਜਾਬ, ਜਲੰਧਰ ਦੇ ਸਕੂਲਾਂ 'ਚ ਛੁੱਟੀ; ਬਜ਼ਾਰ ਬੰਦ ਕਰਨ ਦੀ ਅਪੀਲ
ਅੱਜ ਬੰਦ ਰਹੇਗਾ ਪੰਜਾਬ, ਜਲੰਧਰ ਦੇ ਸਕੂਲਾਂ 'ਚ ਛੁੱਟੀ; ਬਜ਼ਾਰ ਬੰਦ ਕਰਨ ਦੀ ਅਪੀਲ
ਲੇਡੀ ਇੰਸਪੈਕਟਰ ਨਾਲ ਰੇਪ ਕੇਸ 'ਚ ਵੱਡਾ ਖੁਲਾਸਾ! ਦੋਸ਼ੀ SI ਦੇ ਦਾਦਾ-ਪਿਓ...
ਲੇਡੀ ਇੰਸਪੈਕਟਰ ਨਾਲ ਰੇਪ ਕੇਸ 'ਚ ਵੱਡਾ ਖੁਲਾਸਾ! ਦੋਸ਼ੀ SI ਦੇ ਦਾਦਾ-ਪਿਓ...

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Accident in Himachal: ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ, ਅੰਮ੍ਰਿਤਸਰ ਦੇ ਸ਼ਰਧਾਲੂਆਂ ਦੀ ਹਿਮਾਚਲ 'ਚ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ; 2 ਦੀ ਮੌਤ, 13 ਜ਼ਖਮੀ...
ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ, ਅੰਮ੍ਰਿਤਸਰ ਦੇ ਸ਼ਰਧਾਲੂਆਂ ਦੀ ਹਿਮਾਚਲ 'ਚ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ; 2 ਦੀ ਮੌਤ, 13 ਜ਼ਖਮੀ...
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Suhagrat before the Marriage : ਇੱਥੇ ਪਹਿਲਾਂ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ , ਕਈ ਸਾਲਾਂ ਤੋਂ ਚੱਲ ਰਹੀ ਹੈ ਇਹ ਪਰੰਪਰਾ
Suhagrat before the Marriage : ਇੱਥੇ ਪਹਿਲਾਂ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ , ਕਈ ਸਾਲਾਂ ਤੋਂ ਚੱਲ ਰਹੀ ਹੈ ਇਹ ਪਰੰਪਰਾ
Embed widget