(Source: ECI/ABP News)
Farmer Protest: ਬੱਸ ਕੁਝ ਦਿਨ ਹੋਰ....! ਪੰਜਾਬ ਦੇ ਟੋਲ ਪਲਾਜ਼ਿਆਂ ਹੋ ਜਾਣਗੇ ਮੁਫ਼ਤ ? ਜਾਣੋ ਕੀ ਹੈ ਵਜ੍ਹਾ
ਕਿਸਾਨਾਂ ਨੇ ਕਿਹਾ ਕਿ 24 ਅਕਤੂਬਰ ਨੂੰ ਦੇਸ਼ ਪੱਧਰ ਤੇ ਪਿੰਡ ਪੱਧਰੀ ਪੁਤਲੇ ਫੂਕੇ ਜਾਣਗੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿਹਾ ਦੇਸ਼ ਵਿਚ ਨਸ਼ਾ ਵਿਕਾਉਣ ਚ ਵੀ ਕਾਰਪ੍ਰੇਟਵ ਦਾ ਵੱਡਾ ਹੱਥ ਹੈ ਇਸ ਲਈ ਅਸੀਂ ਨਸ਼ੇ ਖਿਲਾਫ ਵੀ ਇਹਨਾ ਦਾ ਵਿਰੋਧ ਕਰਦੇ ਹਾਂl
![Farmer Protest: ਬੱਸ ਕੁਝ ਦਿਨ ਹੋਰ....! ਪੰਜਾਬ ਦੇ ਟੋਲ ਪਲਾਜ਼ਿਆਂ ਹੋ ਜਾਣਗੇ ਮੁਫ਼ਤ ? ਜਾਣੋ ਕੀ ਹੈ ਵਜ੍ਹਾ Just a few more days Punjabs toll plazas will become free know the reason Farmer Protest: ਬੱਸ ਕੁਝ ਦਿਨ ਹੋਰ....! ਪੰਜਾਬ ਦੇ ਟੋਲ ਪਲਾਜ਼ਿਆਂ ਹੋ ਜਾਣਗੇ ਮੁਫ਼ਤ ? ਜਾਣੋ ਕੀ ਹੈ ਵਜ੍ਹਾ](https://feeds.abplive.com/onecms/images/uploaded-images/2023/10/23/30141c9bbb8df3c2151ae1c339bd01801698067616193674_original.jpg?impolicy=abp_cdn&imwidth=1200&height=675)
Farmer Protest: ਕੇਂਦਰ ਸਰਕਾਰ ਦੀਆਂ ਲਗਾਤਾਰ ਕਾਰਪੋਰੇਟ ਘਰਾਣਿਆਂ ਪੱਖੀ ਅਤੇ ਕਿਸਾਨ ਮਜਦੂਰ ਵਿਰੋਧੀ ਨੀਤੀਆਂ ਕਾਰਨ ਬੁਰੇ ਦੌਰ ਤੋਂ ਲੰਘ ਰਹੇ ਕਿਸਾਨਾਂ ਮਜ਼ਦੂਰਾ ਨੇ 18 ਸੰਗਠਨਾਂ ਦੀ ਅਗਵਾਹੀ ਵਿੱਚ ਭਾਰਤ ਦੇ 6 ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਿਸਥਾਨ, ਕਰਨਾਟਕ ਅਤੇ ਮੱਧ ਪ੍ਰਦੇਸ਼ ਵਿੱਚ ਕੇਂਦਰ ਦੀ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆ ਨੂੰ ਬਦੀ ਦਾ ਅਸਲੀ ਪ੍ਰਤੀਕ ਮੰਨਦੇ ਹੋਏ ਪੁਤਲੇ ਫੂਕ ਕੇ ਕਿਸਾਨੀ ਦੁਸ਼ਹਿਰਾ ਮਨਾਇਆ। ਜਿਸਦੇ ਚਲਦੇ ਅੰਮ੍ਰਿਤਸਰ ਦੇ ਰਣਜੀਤ ਐਵਨਿਉ 'ਚ ਵੀ ਕਿਸਾਨਾਂ ਵਲੋ ਮੋਦੀ ਦਾ ਪੁਤਲਾ ਫੂਕ ਕੇ ਦੁਸਹਿਰਾ ਮਨਾਇਆ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਦੇ 15 ਅਤੇ ਹਰਿਆਣਾ ਵਿਚ 5 ਜਿਲ੍ਹਿਆਂ ਸਮੇਤ ਦੂਜੇ ਰਾਜਾਂ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਇਹ ਰੋਸ ਮੁਜ਼ਾਹਰੇ ਕੀਤੇ ਗਏ ਹਨ l
ਉਨ੍ਹਾਂ ਕਿਹਾ ਕਿ ਅੱਜ ਦੇ ਮੁਜਾਹਰਿਆਂ ਦੀ ਮੰਗ ਹੈ ਕਿ ਪੂਰੇ ਦੇਸ਼ ਲਈ ਸਾਰੀਆਂ ਫਸਲਾਂ ਦੀ ਖਰੀਦ ਤੇ ਐਮ. ਐਸ. ਪੀ. ਗਰੰਟੀ ਕਨੂੰਨ ਬਣਾ ਕੇ ਸਾਰੀਆਂ ਫਸਲਾਂ ਦਾ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ C2+50% ਦੇ ਫਾਰਮੂਲੇ ਨਾਲ ਦਿੱਤਾ ਜਾਵੇ l ਦਿੱਲੀ ਮੋਰਚੇ ਦੌਰਾਨ ਪਾਏ ਸਭ ਪੁਲਿਸ ਕੇਸ ਰੱਦ ਕੀਤੇ ਜਾਣ, ਲਾਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ ਕੀਤਾ ਜਾਵੇ ਅਤੇ ਅਜੈ ਮਿਸ਼ਰਾ ਟੈਨੀ ਉਪਰ ਬਣਦੀ ਕਾਰਵਾਈ ਕੀਤੀ ਜਾਵੇ, ਕਿਸਾਨ ਅੰਦੋਲਨਾ ਦੌਰਾਨ ਸ਼ਹੀਦ ਹੋਏ ਕਿਸਾਨ ਮਜ਼ਦੂਰਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜਾ ਅਤੇ ਹਰੇਕ ਪਰਿਵਾਰ ਵਿੱਚ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਜੇ ਸਰਕਾਰ ਵੱਲੋਂ ਇਹਨਾਂ ਮੰਗਾਂ 'ਤੇ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਦੇਸ਼ ਭਰ ਦੇ ਕਿਸਾਨ ਮਜਦੂਰ ਸੰਗਠਨ ਇੱਕਠੇ ਹੋ ਕੇ ਕੇਂਦਰ ਸਰਕਾਰ ਵਿਰੁੱਧ ਲੰਬਾ ਤੇ ਨਿਰਣਾਇਕ ਸੰਘਰਸ਼ ਦੇ ਰਾਹ ਤੁਰਨ ਲਈ ਤਿਆਰੀ ਕਰ ਰਹੇ ਹਨ ਅਤੇ ਨਵੰਬਰ ਦੇ ਪਿੱਛਲੇ ਪੰਦਰਵਾੜੇ ਵਿੱਚ ਵੱਖ ਵੱਖ ਰਾਜਾਂ ਅੰਦਰ ਸੜਕਾਂ ਤੇ ਲੱਗੇ ਕਾਰਪੋਰੇਟ ਦੇ ਟੋਲ ਪਲਾਜੇ ਆਮ ਲੋਕਾਂ ਲਈ ਫ੍ਰੀ ਕਰਕੇ ਤਿੱਖਾ ਸੰਘਰਸ਼ ਵੱਢਿਆ ਜਾਵੇਗਾ ।
ਉਨ੍ਹਾਂ ਜਾਣਕਾਰੀ ਦਿੱਤੀ ਕਿ 24 ਅਕਤੂਬਰ ਨੂੰ ਦੇਸ਼ ਪੱਧਰ ਤੇ ਪਿੰਡ ਪੱਧਰੀ ਪੁਤਲੇ ਫੂਕੇ ਜਾਣਗੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿਹਾ ਦੇਸ਼ ਵਿਚ ਨਸ਼ਾ ਵਿਕਾਉਣ ਚ ਵੀ ਕਾਰਪ੍ਰੇਟਵ ਦਾ ਵੱਡਾ ਹੱਥ ਹੈ ਇਸ ਲਈ ਅਸੀਂ ਨਸ਼ੇ ਖਿਲਾਫ ਵੀ ਇਹਨਾ ਦਾ ਵਿਰੋਧ ਕਰਦੇ ਹਾਂl
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)