ਪੜਚੋਲ ਕਰੋ

ਬੇਅਦਬੀ ਤੇ ਗੋਲੀਕਾਂਡ ਨੂੰ ਲੈ ਕੇ 'AAP' ਤੇ ਖਹਿਰਾ ਦੀ 'PEP' ਭਿੜੀਆਂ

ਚੰਡੀਗੜ੍ਹ: ਬੇਅਦਬੀ ਤੇ ਗੋਲੀਕਾਂਡ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਸੁਖਪਾਲ ਖਹਿਰਾ ਵੱਲੋਂ ਨਵੀਂ ਬਣਾਈ ਗਏ ਪੰਜਾਬੀ ਏਕਤਾ ਪਾਰਟੀ ਵਿਚਾਲੇ ਹੀ ਖੜਕ ਗਈ ਹੈ। ਦੋਵਾਂ ਧਿਰਾਂ ਇੱਕ-ਦੂਜੇ ਉੱਪਰ ਝੂਠ ਬੋਲਣ ਦੇ ਇਲਜ਼ਾਮ ਲਾ ਰਹੀਆਂ ਹਨ। ਆਮ ਜਸਟਿਸ ਜ਼ੋਰਾ ਸਿੰਘ ਦੇ ਖੁਲਾਸਿਆਂ ਨੂੰ ਝੂਠ ਦੱਸਣ ਤੋਂ ਖਫਾ ਆਮ ਆਦਮੀ ਪਾਰਟੀ ਨੇ ਅੱਜ ਖਹਿਰਾ ਉੱਪਰ ਤਿੱਖਾ ਵਾਰ ਕੀਤਾ ਹੈ। 'ਆਪ' ਦੇ ਬੁਲਾਰੇ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਖਹਿਰਾ ਉੱਪਰ ਕਾਂਗਰਸ ਦਾ ਬੁਲਾਰਾ ਹੋਣ ਦਾ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ 'ਚ ਹੋਈ ਬੇਅਦਬੀ ਤੇ ਬਹਿਬਲ ਕਲਾਂ-ਕੋਟਕਪੂਰਾ ਲਈ ਗਠਿਤ ਜ਼ੋਰਾ ਸਿੰਘ ਕਮਿਸ਼ਨ 'ਤੇ ਸਵਾਲ ਖੜ੍ਹੇ ਕਰ ਰਹੇ ਸੁਖਪਾਲ ਖਹਿਰਾ ਬਾਦਲ ਪਿਤਾ-ਪੁੱਤਰ ਤੇ ਉਨ੍ਹਾਂ ਨੂੰ ਬਚਾ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰਿਆਂ 'ਤੇ ਨੱਚਣ ਲੱਗੇ ਹਨ। ਇਸ ਕੌੜੇ ਸੱਚ ਦਾ ਜਵਾਬ ਬਾਦਲਾਂ ਤੇ ਕੈਪਟਨ ਕੋਲ ਨਹੀਂ ਹੈ ਪਰ ਸੁਖਪਾਲ ਖਹਿਰਾ ਉਨ੍ਹਾਂ ਦੇ ਭਾੜੇ ਦੇ ਬੁਲਾਰੇ (ਪ੍ਰੋਕਸੀ ਸਪੋਕਸਪਰਸਨ) ਦੀ ਜ਼ਿੰਮੇਵਾਰੀ ਨਿਭਾਉਣ ਲੱਗੇ ਹਨ। ਸੰਧਵਾਂ ਨੇ ਕਿਹਾ ਕਿ ਜੇਕਰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਬਾਦਲ ਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹਿੰਮਤ ਹੈ ਤਾਂ ਉਹ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਅਧਿਕਾਰਤ ਤੌਰ 'ਤੇ ਜਨਤਕ ਕਰਨ। ਉਹ ਜਸਟਿਸ ਜ਼ੋਰਾ ਸਿੰਘ ਦੀ ਇਸ ਗੱਲ ਨੂੰ ਝੂਠਾ ਸਾਬਤ ਕਰਨ ਕਿ ਬਾਦਲ ਸਰਕਾਰ ਨੇ ਆਪਣੇ ਸਮੁੱਚੇ ਪੁਲਿਸ ਤੇ ਪ੍ਰਸ਼ਾਸਨਿਕ ਤੰਤਰ ਨੂੰ ਅਸਲੀ ਦੋਸ਼ੀ ਫੜਨ ਦੀ ਥਾਂ ਜਾਂਚ ਨੂੰ ਭਟਕਾਉਣ ਤੇ ਦੋਸ਼ੀਆਂ ਸਮੇਤ ਸਾਜ਼ਿਸ਼ ਕਾਰਾਂ ਨੂੰ ਬਚਾਉਣ 'ਤੇ ਝੋਕ ਦਿੱਤਾ ਸੀ। ਸੰਧਵਾਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਕਿਹਾ ਕਿ ਉਹ ਕੇਵਲ ਆਮ ਆਦਮੀ ਪਾਰਟੀ ਨੂੰ ਨੀਵਾਂ ਦਿਖਾਉਣ ਲਈ ਬਾਦਲਾਂ ਤੇ ਕੈਪਟਨ ਦੇ ਪਾਪਾਂ ਦੇ ਭਾਗੀਦਾਰ ਬਣਨ ਤੋਂ ਗੁਰੇਜ਼ ਕਰਨ ਕਿਉਂਕਿ ਬਾਦਲ ਪਹਿਲਾਂ ਹੀ ਬੇਨਕਾਬ ਹਨ ਤੇ ਕੈਪਟਨ ਅੱਜ 667 ਦਿਨਾਂ ਬਾਅਦ ਵੀ ਮੂਕ ਦਰਸ਼ਕ ਬਣੇ ਹੋਏ ਹਨ। ਬਾਦਲ ਤੇ ਕੈਪਟਨ ਆਪਣੀ ਬੇਚੈਨੀ ਨੂੰ ਸੁਖਪਾਲ ਸਿੰਘ ਖਹਿਰਾ ਰਾਹੀਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਸੰਧਵਾਂ ਨੇ ਗ੍ਰੰਥੀ ਸਿੰਘ ਤੇ ਬੁਰਜ਼ ਜਵਾਹਰ ਸਿੰਘ ਵਾਲਾ ਦੇ ਵਾਸੀਆਂ ਵੱਲੋਂ ਪੁਲਿਸ ਉੱਤੇ ਥਰਡ ਡਿਗਰੀ ਤਸ਼ੱਦਦ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਜਸਟਿਸ ਜ਼ੋਰਾ ਸਿੰਘ ਇਹੋ ਤਾਂ ਦੱਸ ਰਹੇ ਹਨ ਕਿ ਪੁਲਿਸ ਅਧਿਕਾਰੀ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਜੋ ਦੱਸਦੇ ਸਨ, ਉਨ੍ਹਾਂ ਉਹੋ ਰਿਪੋਰਟ ਕੀਤਾ ਹੈ। ਜੇਕਰ ਪੁਲਿਸ ਅਧਿਕਾਰੀ ਹਲਫ਼ੀਆ ਬਿਆਨ ਰਾਹੀਂ ਇਹ ਦੱਸਦੇ ਹਨ ਕਿ ਉਨ੍ਹਾਂ 6 ਨਾਮਾਂ ਦੀ ਪੁੱਛਗਿੱਛ ਨਹੀਂ ਕੀਤੀ ਤਾਂ ਜਸਟਿਸ ਜ਼ੋਰਾ ਸਿੰਘ ਕਿਵੇਂ ਕਹਿ ਸਕਦੇ ਹਨ ਕਿ ਪੁੱਛਗਿੱਛ ਹੋਈ ਹੈ ਜਦਕਿ ਦੂਜੇ ਪਾਸੇ ਪੁਲਿਸ ਉੱਪਰ ਤਸ਼ੱਦਦ ਦੇ ਗੰਭੀਰ ਦੋਸ਼ ਲੱਗ ਰਹੇ ਹਨ। ਯਾਦ ਰਹੇ ਖਹਿਰਾ ਦਾ ਕਹਿਣਾ ਹੈ ਕਿ ਜ਼ੋਰਾ ਸਿੰਘ ਵੋਟਾਂ ਵਾਸਤੇ ਗਲਤਬਿਆਨੀ ਕਰ ਰਹੇ ਹਨ। ਉਹ ਦੋ ਗ੍ਰੰਥੀਆਂ ਨੂੰ ਵੀ ਮੀਡੀਆ ਸਾਹਮਣੇ ਲਿਆਏ ਜਿਨ੍ਹਾਂ ਦੱਸਿਆ ਕਿ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਕਿਸ ਤਰੀਕੇ ਨਾਲ ਪੁਲਿਸ ਨੇ ਉਨ੍ਹਾਂ 'ਤੇ ਤਸ਼ਦੱਦ ਕੀਤਾ।

ਟਾਪ ਹੈਡਲਾਈਨ

Dearness Allowance : DA ਨੂੰ ਲੈ ਕੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਚੰਡੀਗੜ੍ਹ 'ਚ ਮਹਾਂਰੈਲੀ, ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂ
Dearness Allowance : DA ਨੂੰ ਲੈ ਕੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਚੰਡੀਗੜ੍ਹ 'ਚ ਮਹਾਂਰੈਲੀ, ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂ
ਸੰਗਰੂਰ ਪੁਲਿਸ ਦੀ ਵੱਡੀ ਸਫ਼ਲਤਾ, ਨਸ਼ਾ ਤਸਕਰਾਂ ਅਤੇ ਹਥਿਆਰਾਂ ਸਮੇਤ ਇਸ਼ਤਿਹਾਰੀ ਮੁਲਜ਼ਮ ਕਾਬੂ
ਸੰਗਰੂਰ ਪੁਲਿਸ ਦੀ ਵੱਡੀ ਸਫ਼ਲਤਾ, ਨਸ਼ਾ ਤਸਕਰਾਂ ਅਤੇ ਹਥਿਆਰਾਂ ਸਮੇਤ ਇਸ਼ਤਿਹਾਰੀ ਮੁਲਜ਼ਮ ਕਾਬੂ
ਗੁਰਪ੍ਰੀਤ ਸਿੰਘ ਭੁੱਲਰ ਦੇ ਤਬਾਦਲੇ 'ਤੇ ਸਿਆਸਤ ਗਰਮ, ਰਵਨੀਤ ਬਿੱਟੂ ਨੇ ਉਠਾਏ ਵੱਡੇ ਸਵਾਲ
ਗੁਰਪ੍ਰੀਤ ਸਿੰਘ ਭੁੱਲਰ ਦੇ ਤਬਾਦਲੇ 'ਤੇ ਸਿਆਸਤ ਗਰਮ, ਰਵਨੀਤ ਬਿੱਟੂ ਨੇ ਉਠਾਏ ਵੱਡੇ ਸਵਾਲ
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲੰਧਰ ਦੇ ਸਕੂਲ 'ਚ ਲਹਿਰਾਇਆ ਖਾਲਿਸਤਾਨੀ ਝੰਡਾ, SFJ ਮੁਖੀ ਪੰਨੂੂ ਨੇ ਦਿੱਤੀ ਧਮਕੀ
ਜਲੰਧਰ ਦੇ ਸਕੂਲ 'ਚ ਲਹਿਰਾਇਆ ਖਾਲਿਸਤਾਨੀ ਝੰਡਾ, SFJ ਮੁਖੀ ਪੰਨੂੂ ਨੇ ਦਿੱਤੀ ਧਮਕੀ
ਲੁਧਿਆਣਾ 'ਚ ਅੰਡਰ ਗਾਰਮੈਂਟਸ 'ਚ ਲੁਕਾ ਕੇ ਕੁੜੀਆਂ ਕਰ ਰਹੀਆਂ ਨਸ਼ੇ ਦੀ ਡਿਲੀਵਰੀ, ਮੱਚਿਆ ਹੜਕੰਪ; ਪੁਲਿਸ ਨੇ ਲਿਆ ਐਕਸ਼ਨ
ਲੁਧਿਆਣਾ 'ਚ ਅੰਡਰ ਗਾਰਮੈਂਟਸ 'ਚ ਲੁਕਾ ਕੇ ਕੁੜੀਆਂ ਕਰ ਰਹੀਆਂ ਨਸ਼ੇ ਦੀ ਡਿਲੀਵਰੀ, ਮੱਚਿਆ ਹੜਕੰਪ; ਪੁਲਿਸ ਨੇ ਲਿਆ ਐਕਸ਼ਨ
1.50 ਲੱਖ ਦੇ ਕਰੀਬ ਪਹੁੰਚਿਆ ਸੋਨਾ,ਚਾਂਦੀ ਵੀ ਹੋਈ ਮਹਿੰਗੀ, ਜਾਣੋ ਅੱਜ ਦੇ ਰੇਟ
1.50 ਲੱਖ ਦੇ ਕਰੀਬ ਪਹੁੰਚਿਆ ਸੋਨਾ,ਚਾਂਦੀ ਵੀ ਹੋਈ ਮਹਿੰਗੀ, ਜਾਣੋ ਅੱਜ ਦੇ ਰੇਟ
ਸਵੇਰੇ-ਸਵੇਰੇ ਕਿੰਨਾ ਦਾ ਮਿਲ ਰਿਹਾ ਗੈਲ ਸਿਲੰਡਰ, ਜਾਣੋ ਅੱਜ ਦੇ ਰੇਟ
ਸਵੇਰੇ-ਸਵੇਰੇ ਕਿੰਨਾ ਦਾ ਮਿਲ ਰਿਹਾ ਗੈਲ ਸਿਲੰਡਰ, ਜਾਣੋ ਅੱਜ ਦੇ ਰੇਟ
ਪੁਲਿਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ 35 ਕਰੋੜ ਦੀ ਹੈਰੋਇਨ ਫੜੀ, 5 ਕਿਲੋ ਖੇਪ ਸਣੇ ਤਸਕਰ ਗ੍ਰਿਫਤਾਰ; ਮੱਚੀ ਸਨਸਨੀ
ਪੁਲਿਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ 35 ਕਰੋੜ ਦੀ ਹੈਰੋਇਨ ਫੜੀ, 5 ਕਿਲੋ ਖੇਪ ਸਣੇ ਤਸਕਰ ਗ੍ਰਿਫਤਾਰ; ਮੱਚੀ ਸਨਸਨੀ
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਤਾਬੜਤੋੜ ਗੋਲੀਬਾਰੀ ਨਾਲ ਦਹਿਲਿਆ ਆਹ ਸਕੂਲ, ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਇੱਕ ਦੀ ਮੌਤ; ਕਈ ਜ਼ਖ਼ਮੀ
ਤਾਬੜਤੋੜ ਗੋਲੀਬਾਰੀ ਨਾਲ ਦਹਿਲਿਆ ਆਹ ਸਕੂਲ, ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਇੱਕ ਦੀ ਮੌਤ; ਕਈ ਜ਼ਖ਼ਮੀ
ਕਾਂਗਰਸ 'ਚ ਵਾਪਸ ਆਉਣਗੇ ਕੈਪਟਨ ਅਮਰਿੰਦਰ ਸਿੰਘ? ਰਾਹੁਲ ਗਾਂਧੀ ਨੇ ਸਾਬਕਾ CM ਦੀ ਕੀਤੀ ਤਾਰੀਫ; ਪੰਜਾਬ ਦੀ ਸਿਆਸਤ 'ਚ ਮਚੀ ਹਲਚਲ
ਕਾਂਗਰਸ 'ਚ ਵਾਪਸ ਆਉਣਗੇ ਕੈਪਟਨ ਅਮਰਿੰਦਰ ਸਿੰਘ? ਰਾਹੁਲ ਗਾਂਧੀ ਨੇ ਸਾਬਕਾ CM ਦੀ ਕੀਤੀ ਤਾਰੀਫ; ਪੰਜਾਬ ਦੀ ਸਿਆਸਤ 'ਚ ਮਚੀ ਹਲਚਲ
Embed widget