ਪੜਚੋਲ ਕਰੋ

ਚੰਨੀ 'ਤੇ ਕੰਗ ਦਾ ਸ਼ਬਦੀ ਹਮਲਾ: ਇਨ੍ਹਾਂ ਲੋਕਾਂ ਨੇ ਗਰੀਬਾਂ ਦੀਆਂ ਵੋਟਾਂ ਲਈਆਂ,ਪਰ ਬਦਲੇ 'ਚ ਉਨ੍ਹਾਂ ਲਈ ਕੁਝ ਨਹੀਂ ਕੀਤਾ, ਸਗੋਂ ਆਪਣੇ ਮਹਿਲ ਬਣਾਏ

Punjab News : ਕਾਂਗਰਸ ਅਤੇ ਉਨ੍ਹਾਂ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਵਰ੍ਹਦਿਆਂ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਚੰਨੀ ਤੁਸ਼ਟੀਕਰਨ ਦੀ ਰਾਜਨੀਤੀ ਕਰ ਰਹੇ ਹਨ ਪਰ ਉਨ੍ਹਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ

Punjab News : ਕਾਂਗਰਸ ਅਤੇ ਉਨ੍ਹਾਂ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਵਰ੍ਹਦਿਆਂ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਚੰਨੀ ਤੁਸ਼ਟੀਕਰਨ ਦੀ ਰਾਜਨੀਤੀ ਕਰ ਰਹੇ ਹਨ ਪਰ ਉਨ੍ਹਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ, ਕਿਉਂਕਿ ਪੰਜਾਬ ਦੇ ਲੋਕ ਸੱਚਾਈ ਜਾਣਦੇ ਹਨ ਅਤੇ ਪਹਿਲਾਂ ਹੀ ਉਸ ਨੂੰ ਨਕਾਰ ਦਿੱਤਾ ਹੈ।

ਸ਼ਨੀਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਚੰਨੀ ਸਿਰਫ ਮੁੱਖ ਮੰਤਰੀ ਹੀ ਨਹੀਂ ਸਨ, ਸਗੋਂ ਇਸ ਤੋਂ ਪਹਿਲਾਂ ਉਹ ਵਿਰੋਧੀ ਧਿਰ ਦੇ ਨੇਤਾ, ਕੈਬਨਿਟ ਮੰਤਰੀ ਅਤੇ ਖਰੜ ਨਗਰ ਨਿਗਮ ਦੇ ਪ੍ਰਧਾਨ ਵੀ ਸਨ। ਪਰ ਹੁਣ ਜਦੋਂ ਵਿਜੀਲੈਂਸ ਉਸ ਦੇ ਭ੍ਰਿਸ਼ਟਾਚਾਰ ਬਾਰੇ ਪੁੱਛਗਿੱਛ ਕਰਨ ਜਾ ਰਹੀ ਹੈ ਤਾਂ ਉਹ ਗਰੀਬ ਵਿਅਕਤੀ ਦਾ ਪੱਤਾ ਖੇਡ ਰਿਹਾ ਹੈ। ਕੰਗ ਨੇ ਚੰਨੀ ਤੇ ਚੁਟਕੀ ਲੈਂਦਿਆਂ ਪੁੱਛਿਆ ਕਿ ਕਿਹੜਾ ਗਰੀਬ ਬੰਦਾ ਵਿਦੇਸ਼ 'ਚ ਮਹੀਨਿਆਂ ਬੱਧੀ ਬਿਤਾਉਂਦਾ ਹੈ ਜਾਂ ਅਮਰੀਕਾ ਤੋਂ ਇਲਾਜ ਕਰਵਾ ਕੇ ਆਪਣੇ ਬੇਟੇ ਦੇ 5 ਸਟਾਰ ਮੈਰਿਜ ਫੰਕਸ਼ਨ ਕਰਦਾ ਹੈ।

ਕੰਗ ਨੇ ਕਿਹਾ ਕਿ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਲਹਿਰ ਨੂੰ ਇੱਕ ਸਾਲ ਹੋ ਗਿਆ ਹੈ ਅਤੇ ਹੁਣ ਤੱਕ ਕਈ ਭ੍ਰਿਸ਼ਟ ਨੇਤਾਵਾਂ ਅਤੇ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾ ਚੁੱਕੀ ਹੈ। ਵਿਜੀਲੈਂਸ ਭ੍ਰਿਸ਼ਟ ਲੋਕਾਂ ਵਿਰੁੱਧ ਕਾਰਵਾਈ ਕਰ ਰਹੀ ਹੈ ਅਤੇ ਉਨ੍ਹਾਂ ਦੀ ਕਾਰਵਾਈ ਕਿਸੇ ਵੀ ਭਾਈਚਾਰੇ ਜਾਂ ਧਰਮ ਨੂੰ ਨਿਸ਼ਾਨਾ ਬਣਾਉਣ ਵਾਲੀ ਨਹੀਂ ਹੈ। ਕੰਗ ਨੇ ਕਿਹਾ ਕਿ ਇਹ ਸਿਰਫ ਕਾਂਗਰਸ ਦੀ ਮਾਨਸਿਕਤਾ ਹੈ ਕਿਉਂਕਿ ਉਨ੍ਹਾਂ ਨੇ 70 ਸਾਲਾਂ ਤੋਂ ਦੇਸ਼ ਦੇ ਗਰੀਬ ਲੋਕਾਂ ਨੂੰ ਵੋਟਾਂ ਲਈ ਵਰਤਿਆ ਹੈ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 10 ਕਰੋੜ ਦੀ ਜਾਇਦਾਦ ਦਾ ਜ਼ਿਕਰ ਕਰਨ ਵਾਲੇ ਚੰਨੀ ਗਰੀਬ ਨਹੀਂ ਹਨ।

ਕੰਗ ਨੇ ਕਿਹਾ ਕਿ ਵਿਸਾਖੀ ਅਤੇ ਅੰਬੇਡਕਰ ਜਯੰਤੀ ਦੇ ਪਵਿੱਤਰ ਮੌਕੇ 'ਤੇ ਚੰਨੀ ਵੱਲੋਂ ਉਨ੍ਹਾਂ ਨੂੰ ਗਰੀਬ ਅਤੇ ਐੱਸ.ਸੀ ਭਾਈਚਾਰੇ ਨਾਲ ਸਬੰਧਤ ਹੋਣ ਦਾ ਡਰਾਮਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਹ ਗੁਰੂ ਸਾਹਿਬ ਦੇ ਉਪਦੇਸ਼ ਦੇ ਉਲਟ ਹੈ ਜਿਸ ਨੇ ਸਾਨੂੰ ਬਰਾਬਰਤਾ ਦਾ ਉਪਦੇਸ਼ ਦਿੱਤਾ ਅਤੇ ਡਾ: ਭੀਮ ਰਾਓ ਅੰਬੇਡਕਰ ਦੇ ਸੰਵਿਧਾਨ ਨੇ ਸਾਰਿਆਂ ਲਈ ਬਰਾਬਰੀ ਦੇ ਅਧਿਕਾਰ ਅਤੇ ਮੌਕੇ ਯਕੀਨੀ ਬਣਾਏ। ਕੰਗ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਗਰੀਬ ਲੋਕਾਂ ਦੀਆਂ ਵੋਟਾਂ ਲਈਆਂ ਅਤੇ ਫਿਰ ਉਨ੍ਹਾਂ ਲਈ ਕੁਝ ਨਹੀਂ ਕੀਤਾ ਪਰ ਭ੍ਰਿਸ਼ਟਾਚਾਰ ਦੀ ਬਦੌਲਤ ਇਹ ਹੁਣ ਕਰੋੜਪਤੀ ਹਨ ਅਤੇ ਆਪਣੇ ਮਹਿਲਾਂ ਦੇ ਮਾਲਕ ਹਨ।

ਕੰਗ ਨੇ ਕਿਹਾ ਕਿ ਜੇਕਰ ਚੰਨੀ ਸੱਚਮੁੱਚ ਹੀ ਐੱਸ.ਸੀ ਭਾਈਚਾਰੇ ਦਾ ਹਮਦਰਦ ਸੀ ਤਾਂ ਉਸ ਨੇ ਐੱਸ.ਸੀ ਵਜ਼ੀਫ਼ਾ ਘੁਟਾਲੇ ਲਈ ਜ਼ਿੰਮੇਵਾਰ ਆਗੂਆਂ ਤੇ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਚੰਨੀ ਨੇ ਆਪਣੇ ਹਲਕੇ ਚਮਕੌਰ ਸਾਹਿਬ ਤੋਂ ਇੱਕ ਵੀ ਐੱਸ.ਸੀ ਭਾਈਚਾਰੇ ਦੇ ਆਗੂ ਨੂੰ ਅੱਗੇ ਕਿਉਂ ਨਹੀਂ ਲਿਆਂਦਾ।

ਕੰਗ ਨੇ ਅੱਗੇ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਅਤੇ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਹੀ ਭਗਤ ਸਿੰਘ ਅਤੇ ਡਾ: ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ 'ਤੇ ਚੱਲ ਰਹੇ ਹਨ। ਡਾ: ਅੰਬੇਡਕਰ ਨੇ ਸਾਨੂੰ ਆਪਣੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਉੱਚਾ ਚੁੱਕਣ ਲਈ ਪ੍ਰੇਰਿਤ ਕੀਤਾ ਅਤੇ ਅਸੀਂ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਸਕੂਲ ਆਫ਼ ਐਮੀਨੈਂਸ ਬਣਾ ਰਹੇ ਹਾਂ। ਸਰਕਾਰੀ ਸਕੂਲਾਂ ਦਾ ਸੁਧਾਰ ਕੀਤਾ ਜਾ ਰਿਹਾ ਹੈ ਤਾਂ ਜੋ ਗਰੀਬ ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀ ਮਿਆਰੀ ਸਿੱਖਿਆ ਪ੍ਰਾਪਤ ਕਰਕੇ ਅਧਿਕਾਰੀ ਬਣ ਸਕਣ। ਇਸ਼ਦੇ ਨਾਲ ਹੀ ਉਨ੍ਹਾਂ ਸਵਾਲ ਕੀਤਾ ਕਿ ਚੰਨੀ ਨੇ ਬਤੌਰ ਵਿਧਾਇਕ,ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਇਨ੍ਹਾਂ ਲੋਕਾਂ ਲਈ ਕੀ ਕੀਤਾ? ਹੁਣ ਉਹ ਲੋਕਾਂ ਦੀ ਹਮਦਰਦੀ ਹਾਸਲ ਕਰਨ ਲਈ ਇਹ ਪੱਤੇ ਖੇਡ ਰਿਹਾ ਹੈ ਪਰ ਲੋਕ ਪਹਿਲਾਂ ਹੀ ਸਭ ਕੁਝ ਜਾਣਦੇ ਹਨ। ਕੰਗ ਨੇ ਕਿਹਾ ਕਿ ਚੰਨੀ ਨੇ ਸੱਤਾ ਵਿੱਚ ਹੁੰਦਿਆਂ ਕਦੇ ਵੀ ਗਰੀਬਾਂ ਜਾਂ ਅਨੁਸੂਚਿਤ ਜਾਤੀ ਭਾਈਚਾਰੇ ਲਈ ਕੁਝ ਨਹੀਂ ਸੋਚਿਆ ਪਰ ਹੁਣ ਉਹ ਸਿੱਖੀ, ਗੁਰੂ ਸਾਹਿਬ ਦੇ ਫਲਸਫੇ ਅਤੇ ਅੰਬੇਡਕਰ ਦੀ ਗੱਲ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇੱਕ ਪਾਸੇ ‘ਆਪ’ ਸਰਕਾਰ ਸਟੱਡੀ ਸੈਂਟਰ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਉਪਰਾਲੇ ਕਰ ਰਹੀ ਹੈ ਅਤੇ ਦੂਜੇ ਪਾਸੇ ਚੰਨੀ ਦਾ ਨਾਂ ਪ੍ਰਵੀਨ ਕੁਮਾਰ ਵਰਗਿਆਂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ’ਤੇ ਨਾਜਾਇਜ਼ ਕਾਲੋਨੀਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ। ਕੰਗ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ ਲਈ ਹਮੇਸ਼ਾ ਗਰੀਬ ਲੋਕਾਂ ਦੀਆਂ ਵੋਟਾਂ ਨੂੰ ਨਿਸ਼ਾਨਾ ਬਣਾਇਆ ਹੈ।

'ਆਪ' ਆਗੂ ਨੇ ਕਿਹਾ ਕਿ ਬਾਦਲ ਕਹਿੰਦੇ ਸਨ ਕਿ ਉਹ ਕਿਸਾਨਾਂ ਦਾ ਨੇਤਾ ਹੈ ਅਤੇ ਅੱਜ ਕਿਸਾਨਾਂ ਦੀ ਹਾਲਤ ਦੇਖੋ। ਕੈਪਟਨ ਆਪਣਾ ਆਰਮੀ ਕਾਰਡ ਖੇਡਦਾ ਸੀ ਅਤੇ ਮੁੱਖ ਮੰਤਰੀ ਹੋਣ ਦੇ ਨਾਤੇ ਉਹ ਪਾਕਿਸਤਾਨ ਡਿਫੈਂਸ ਸਰਵਿਸ ਦੇ ਪੱਤਰਕਾਰ ਨੂੰ ਆਪਣੇ ਘਰ ਮਹਿਮਾਨ ਵਜੋਂ ਰੱਖਦਾ ਸੀ ਅਤੇ ਹੁਣ ਚੰਨੀ ਜੋ ਕਰੋੜਪਤੀ ਹੈ, 'ਗਰੀਬ' ਦਾ ਪੱਤਾ ਖੇਡ ਰਿਹਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Nabha Jail Break Case: ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਰਮਨਜੀਤ ਸਿੰਘ 'ਤੇ ਕੱਸਿਆ ਸ਼ਿਕੰਜਾ,  ਹਾਂਗਕਾਂਗ ਤੋਂ ਲਿਆਂਦਾ ਜਾ ਰਿਹਾ ਭਾਰਤ
Nabha Jail Break Case: ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਰਮਨਜੀਤ ਸਿੰਘ 'ਤੇ ਕੱਸਿਆ ਸ਼ਿਕੰਜਾ, ਹਾਂਗਕਾਂਗ ਤੋਂ ਲਿਆਂਦਾ ਜਾ ਰਿਹਾ ਭਾਰਤ
Shambhu Border: ਨਹੀਂ ਖੁੱਲ੍ਹੇਗਾ ਸ਼ੰਭੂ ਬਾਰਡਰ, SC ਨੇ ਪੰਜਾਬ-ਹਰਿਆਣਾ ਸਰਕਾਰਾਂ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਦਿੱਤੇ ਨਿਰਦੇਸ਼
Shambhu Border: ਨਹੀਂ ਖੁੱਲ੍ਹੇਗਾ ਸ਼ੰਭੂ ਬਾਰਡਰ, SC ਨੇ ਪੰਜਾਬ-ਹਰਿਆਣਾ ਸਰਕਾਰਾਂ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਦਿੱਤੇ ਨਿਰਦੇਸ਼
Cristiano Ronaldo: ਕ੍ਰਿਸਟੀਆਨੋ ਰੋਨਾਲਡੋ ਦੀ ਯੂਟਿਊਬ 'ਤੇ ਰਿਕਾਰਡ ਤੋੜ ਐਂਟਰੀ, ਚੁਟਕੀਆਂ 'ਚ ਹੋਏ 50 ਲੱਖ ਸਬਸਕ੍ਰਾਈਬਰ
ਕ੍ਰਿਸਟੀਆਨੋ ਰੋਨਾਲਡੋ ਦੀ ਯੂਟਿਊਬ 'ਤੇ ਰਿਕਾਰਡ ਤੋੜ ਐਂਟਰੀ, ਚੁਟਕੀਆਂ 'ਚ ਹੋਏ 50 ਲੱਖ ਸਬਸਕ੍ਰਾਈਬਰ
Viral News: ਆਪਣੀ ਹੀ ਭੈਣ ਦੇ ਨਾਲ ਵਿਆਹ ਕਰਨ ਪਹੁੰਚਿਆ ਦੁਲਹਾ, ਮਾਂ ਦੇ ਖੁਲਾਸੇ ਨਾਲ ਮੱਚਿਆ ਹੜਕੰਪ
Viral News: ਆਪਣੀ ਹੀ ਭੈਣ ਦੇ ਨਾਲ ਵਿਆਹ ਕਰਨ ਪਹੁੰਚਿਆ ਦੁਲਹਾ, ਮਾਂ ਦੇ ਖੁਲਾਸੇ ਨਾਲ ਮੱਚਿਆ ਹੜਕੰਪ
Advertisement
ABP Premium

ਵੀਡੀਓਜ਼

ਘਨੌਰ ਦੇ ਪਿੰਡ ਖਾਨਪੁਰ ਰੇਲੂ ਵਿੱਚ ਦਹਿਸ਼ਤ, ਘਰ ਦੀ ਛੱਤ ਤੇ ਆਇਆ ਤੇਂਦੁਆਵੱਡੀ ਖ਼ਬਰ: ਰਾਜਪੁਰਾ 'ਚ ਹਥਿਆਰਾਂ ਦੀ ਖੇਪ ਬਰਾਮਦਪੰਜਾਬ ਦੇ ਤਹਿਸੀਲਦਾਰਾਂ ਦੀ ਹੜਤਾਲ ਖ਼ਤਮ, ਹੁਣ ਸੋਮਵਾਰ ਤੋਂ ਰਜਿਸਟਰੀਆਂ ਦਾ ਕੰਮ ਹੋਵੇਗਾ ਸ਼ੁਰੂPatiala Rajindera Hospital : ਹੜਤਾਲ ਤੇ ਬੈਠੇ ਸਿਹਤ ਮੰਤਰੀ ਡਾ.ਬਲਬੀਰ ਸਿੰਘ, ਜੰਮ ਕੇ ਕੀਤੀ ਨਾਅਰੇਬਾਜ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Nabha Jail Break Case: ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਰਮਨਜੀਤ ਸਿੰਘ 'ਤੇ ਕੱਸਿਆ ਸ਼ਿਕੰਜਾ,  ਹਾਂਗਕਾਂਗ ਤੋਂ ਲਿਆਂਦਾ ਜਾ ਰਿਹਾ ਭਾਰਤ
Nabha Jail Break Case: ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਰਮਨਜੀਤ ਸਿੰਘ 'ਤੇ ਕੱਸਿਆ ਸ਼ਿਕੰਜਾ, ਹਾਂਗਕਾਂਗ ਤੋਂ ਲਿਆਂਦਾ ਜਾ ਰਿਹਾ ਭਾਰਤ
Shambhu Border: ਨਹੀਂ ਖੁੱਲ੍ਹੇਗਾ ਸ਼ੰਭੂ ਬਾਰਡਰ, SC ਨੇ ਪੰਜਾਬ-ਹਰਿਆਣਾ ਸਰਕਾਰਾਂ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਦਿੱਤੇ ਨਿਰਦੇਸ਼
Shambhu Border: ਨਹੀਂ ਖੁੱਲ੍ਹੇਗਾ ਸ਼ੰਭੂ ਬਾਰਡਰ, SC ਨੇ ਪੰਜਾਬ-ਹਰਿਆਣਾ ਸਰਕਾਰਾਂ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਦਿੱਤੇ ਨਿਰਦੇਸ਼
Cristiano Ronaldo: ਕ੍ਰਿਸਟੀਆਨੋ ਰੋਨਾਲਡੋ ਦੀ ਯੂਟਿਊਬ 'ਤੇ ਰਿਕਾਰਡ ਤੋੜ ਐਂਟਰੀ, ਚੁਟਕੀਆਂ 'ਚ ਹੋਏ 50 ਲੱਖ ਸਬਸਕ੍ਰਾਈਬਰ
ਕ੍ਰਿਸਟੀਆਨੋ ਰੋਨਾਲਡੋ ਦੀ ਯੂਟਿਊਬ 'ਤੇ ਰਿਕਾਰਡ ਤੋੜ ਐਂਟਰੀ, ਚੁਟਕੀਆਂ 'ਚ ਹੋਏ 50 ਲੱਖ ਸਬਸਕ੍ਰਾਈਬਰ
Viral News: ਆਪਣੀ ਹੀ ਭੈਣ ਦੇ ਨਾਲ ਵਿਆਹ ਕਰਨ ਪਹੁੰਚਿਆ ਦੁਲਹਾ, ਮਾਂ ਦੇ ਖੁਲਾਸੇ ਨਾਲ ਮੱਚਿਆ ਹੜਕੰਪ
Viral News: ਆਪਣੀ ਹੀ ਭੈਣ ਦੇ ਨਾਲ ਵਿਆਹ ਕਰਨ ਪਹੁੰਚਿਆ ਦੁਲਹਾ, ਮਾਂ ਦੇ ਖੁਲਾਸੇ ਨਾਲ ਮੱਚਿਆ ਹੜਕੰਪ
IREDA Stock Price: ਇਹ ਵਾਲਾ ਸਟਾਕ ਬਣਿਆ ਰਾਕੇਟ, 4500 ਕਰੋੜ ਰੁਪਏ ਫੰਡ ਜੁਟਾਉਣ ਦਾ ਐਲਾਨ ਹੁੰਦੇ ਹੀ 11 ਫੀਸਦੀ ਚੜ੍ਹਿਆ ਸ਼ੇਅਰ
IREDA Stock Price: ਇਹ ਵਾਲਾ ਸਟਾਕ ਬਣਿਆ ਰਾਕੇਟ, 4500 ਕਰੋੜ ਰੁਪਏ ਫੰਡ ਜੁਟਾਉਣ ਦਾ ਐਲਾਨ ਹੁੰਦੇ ਹੀ 11 ਫੀਸਦੀ ਚੜ੍ਹਿਆ ਸ਼ੇਅਰ
Holidays: ਇਸ ਹਫਤੇ ਆ ਰਹੀਆਂ ਲਗਾਤਾਰ 3 ਛੁੱਟੀਆਂ, ਬਣਾ ਲਓ ਘੁੰਮਣ ਦਾ ਪ੍ਰੋਗਰਾਮ, ਵੇਖੋ List
Holidays: ਇਸ ਹਫਤੇ ਆ ਰਹੀਆਂ ਲਗਾਤਾਰ 3 ਛੁੱਟੀਆਂ, ਬਣਾ ਲਓ ਘੁੰਮਣ ਦਾ ਪ੍ਰੋਗਰਾਮ, ਵੇਖੋ List
Kisan Andolan: ਸ਼ੰਭੂ ਸਰਹੱਦ ਖੋਲ੍ਹਣ ਨੂੰ ਲੈ ਕੇ ਸੁਪਰੀਮ ਕੋਰਟ ਅੱਜ ਕਰੇਗੀ ਨਿਬੇੜਾ, ਪੰਜਾਬ ਤੇ ਹਰਿਆਣਾ ਸਰਕਾਰਾਂ ਜੋ ਨਹੀਂ ਕਰ ਸਕੀਆਂ ਉਹ ਕਰੇਗੀ ਅਦਾਲਤ
Kisan Andolan: ਸ਼ੰਭੂ ਸਰਹੱਦ ਖੋਲ੍ਹਣ ਨੂੰ ਲੈ ਕੇ ਸੁਪਰੀਮ ਕੋਰਟ ਅੱਜ ਕਰੇਗੀ ਨਿਬੇੜਾ, ਪੰਜਾਬ ਤੇ ਹਰਿਆਣਾ ਸਰਕਾਰਾਂ ਜੋ ਨਹੀਂ ਕਰ ਸਕੀਆਂ ਉਹ ਕਰੇਗੀ ਅਦਾਲਤ
Horoscope Today: ਮਕਰ ਵਾਲੇ ਆਪਣੀ ਸਿਹਤ ਦਾ ਰੱਖਣ ਧਿਆਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Horoscope Today: ਮਕਰ ਵਾਲੇ ਆਪਣੀ ਸਿਹਤ ਦਾ ਰੱਖਣ ਧਿਆਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Embed widget