Khalistan Movement: ਪੰਜਾਬ ਦਾ ਮਾਹੌਲ ਵਿਗਾੜੇਗੀ ਕੰਗਨਾ ਦੀ Emergency ? ਕਾਂਗਰਸ ਨਾਲ ਜੋੜਿਆ ਖਾੜਕੂਵਾਦ ਤੇ ਭਿੰਡਰਾਵਾਲਾ !
ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਦੋਂ ਕੰਗਨਾ ਨੇ ਸਿੱਖਾਂ ਨੂੰ ਖਾਲਿਸਤਾਨੀ ਤੇ ਵੱਖਵਾਦੀ ਦੱਸਿਆ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਵੱਡੇ ਪਰਦੇ ਉੱਤੇ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਨੂੰ ਪੰਜਾਬੀ ਤੇ ਸਿੱਖ ਕਿਸ ਤਰ੍ਹਾਂ ਨਾਲ ਨਜਿੱਠਦੇ ਹਨ।
Emergency Movie Trailer Out: ਬੇਸ਼ੱਕ ਬਾਲੀਵੁੱਡ ਲਈ ਕੰਗਨਾ 'Queen' ਹੈ ਪਰ ਉਹ ਪੰਜਾਬ ਖ਼ਿਲਾਫ਼ ਨਫ਼ਰਤੀ ਬੋਲ ਬੋਲਣ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦੀ, ਅਕਸਰ ਹੀ ਉਹ ਪੰਜਾਬੀਆਂ ਨੂੰ ਖ਼ਾਸ ਕਰਕੇ ਸਿੱਖਾਂ ਨੂੰ ਖਾਲਿਸਤਾਨੀ ਕਹਿੰਦੀ ਹੈ। ਜੇ ਤਾਜ਼ਾ ਮੁੱਦੇ ਦੀ ਗੱਲ ਕਰੀਏ ਤਾਂ ਕੰਗਨਾ ਦੀ ਨਵੀਂ ਫ਼ਿਲਮ Emergency ਦਾ ਟ੍ਰੇਲਰ ਲਾਂਚ ਹੋਇਆ ਹੈ ਜਿਸ ਤੋਂ ਬਾਅਦ ਖ਼ਦਸ਼ਾ ਹੈ ਕਿ ਇਸ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ।
ਅੱਗੇ ਵਧਣ ਤੋਂ ਪਹਿਲਾਂ ਜੇ ਨਹੀਂ ਦੇਖਿਆ ਤਾਂ ਤੁਸੀਂ ਵੀ ਦੇਖ ਲਓ ਫ਼ਿਲਮ ਦਾ ਟ੍ਰੇਲਰ
ਬੇਸ਼ੱਕ ਇਸ ਫਿਲਮ ਐਮਰਜੈਂਸੀ ਤੇ ਇੰਦਰਾ ਗਾਂਧੀ ਦੇ ਵਿਚਾਲੇ ਘੁੰਮਦੀ ਹੈ ਪਰ ਇਸ 2 ਮਿੰਟ 53 ਸਕਿੰਡ ਦੇ ਟ੍ਰੇਲਰ ਵਿੱਚ ਸਿੱਖਾਂ ਨੂੰ ਬਹੁਤ ਗ਼ਲਤ ਤਰੀਕੇ ਨਾਲ ਦਿਖਾਇਆ ਜਾਪਦਾ ਹੈ। ਇਸ ਵਿੱਚ ਪੰਜਾਬ ਵਿੱਚ ਖਾੜਕੂਵਾਦ ਦੇ ਦੌਰ ਨੂੰ ਦਿਖਾਇਆ ਗਿਆ ਹੈ ਜਿਸ ਵਿੱਚ ਜਰਨੈਲ ਸਿੰਘ ਭਿੰਡਰਾਵਾਲੇ ਦਾ ਕਿਰਦਾਰ ਵੀ ਦਿਖਾਇਆ ਗਿਆ ਹੈ ਜੋ ਇਸ ਦੇ ਨਾਲ ਹੀ ਆਵਾਜ਼ ਆ ਰਹੀ ਹੈ ਕਿ' ਤੁਹਾਡੀ ਪਾਰਟੀ ਨੂੰ ਵੋਟ ਚਾਹੀਦੀ ਹੈ ਤੇ ਸਾਨੂੰ ਖ਼ਾਲਿਸਤਾਨ'
ਇਸ ਦੇ ਨਾਲ ਹੀ ਸੰਜੇ ਸਿੰਘ ਦੇ ਖਾੜਕੂਆਂ ਨਾਲ ਸਬੰਧਾਂ ਤੇ ਪੰਜਾਬ ਵਿੱਚ ਹੋਏ ਕਥਿਤ ਕਤਲੇਆਮ ਨੂੰ ਦਿਖਾਇਆ ਗਿਆ ਹੈ। ਅਕਸਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਪੰਜਾਬ 'ਚ ਖਾੜਕੂਵਾਦ ਦੀ ਲਹਿਰ ਤੇ ਭਿੰਡਰਾਵਾਲਾ ਨੂੰ ਕਾਂਗਰਸ ਨੇ ਪੈਦਾ ਕੀਤਾ ਸੀ, ਹਾਲਾਂਕਿ ਇਸ ਗੱਲ ਨੂੰ ਲੈ ਕੇ ਲਗਾਤਾਰ ਵਿਰੋਧ ਹੁੰਦਾ ਹੈ, ਤੇ ਹੁਣ ਜਦੋਂ ਇਸ ਨੂੰ ਵੱਡੇ ਪਰਦੇ ਉੱਤੇ ਦਿਖਾਇਆ ਜਾਵੇਗਾ ਤਾਂ ਇਸ ਦਾ ਵਿਰੋਧ ਹੋਣਾ ਸੁਭਾਵਿਕ ਹੀ ਹੈ।
ਇਸ ਮੁੱਦੇ ਨੂੰ ਲੈ ਕੇ ਪੰਜਾਬੀ ਫਿਲਮਾਂ ਦੇ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਪ੍ਰਚਾਰਵਾਦੀ ਸਿਨੇਮਾ ਦੀ ਇੱਕ ਹੋਰ " ਵੰਨਗੀ " ਹੈ ਐਮ਼ ਪੀ. ਕੰਗਨਾਂ ਰਾਣਾਵਤ ਦੀ ਨਵੀਂ ਫਿਲਮ " ਐਮਰਜੈਂਸੀ " , ਫਿਲਮ ਦਾ ਟਰੇਲਰ ਦੱਸਦਾ ਹੈ ਕਿ ਗ਼ੈਰਤਮੰਦ ਪੰਜਾਬੀਆਂ ਨੂੰ , ਖਾਸ ਕਰਕੇ ਸਿੱਖਾਂ ਨੂੰ ਇਸ ਫਿਲਮ ਦਾ ਪੁਰਜ਼ੋਰ ਵਿਰੋਧ ਕਰਨਾ ਪਵੇਗਾ , ਸੈਂਸਰ ਵੀ ਇਸ ਟਰੇਲਰ ਨੂੰ "ਪਾਸ" ਕਰਨ ਲਈ ਗੁਨਾਹਗਾਰ ਹੋ ਨਿਬੜਿਆ ਹੈ ।
ਪ੍ਰਚਾਰਵਾਦੀ ਸਿਨੇਮਾ ਦੀ ਇੱਕ ਹੋਰ " ਵੰਨਗੀ " ਹੈ ਐਮ਼ ਪੀ. ਕੰਗਨਾਂ ਰਾਣਾਵਤ ਦੀ ਨਵੀਂ ਫਿਲਮ " ਐਮਰਜੈਂਸੀ " , ਫਿਲਮ ਦਾ ਟਰੇਲਰ ਦੱਸਦਾ ਹੈ ਕਿ ਗ਼ੈਰਤਮੰਦ ਪੰਜਾਬੀਆਂ ਨੂੰ , ਖਾਸ ਕਰਕੇ ਸਿੱਖਾਂ ਨੂੰ ਇਸ ਫਿਲਮ ਦਾ ਪੁਰਜ਼ੋਰ ਵਿਰੋਧ ਕਰਨਾ ਪਵੇਗਾ , ਸੈਂਸਰ ਵੀ ਇਸ ਟਰੇਲਰ ਨੂੰ "ਪਾਸ" ਕਰਨ ਲਈ ਗੁਨਾਹਗਾਰ ਹੋ ਨਿਬੜਿਆ ਹੈ । pic.twitter.com/67okT1oeHc
— ammardeep singh gill (@amardeepgill66) August 16, 2024
ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਦੋਂ ਕੰਗਨਾ ਨੇ ਸਿੱਖਾਂ ਨੂੰ ਖਾਲਿਸਤਾਨੀ ਤੇ ਵੱਖਵਾਦੀ ਦੱਸਿਆ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਵੱਡੇ ਪਰਦੇ ਉੱਤੇ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਨੂੰ ਪੰਜਾਬੀ ਤੇ ਸਿੱਖ ਕਿਸ ਤਰ੍ਹਾਂ ਨਾਲ ਨਜਿੱਠਦੇ ਹਨ।