Kapurthala news: ਲੋਕਾਂ ਨੂੰ ਡਰਾ-ਧਮਕਾ ਕੇ ਲੁੱਟਣ ਵਾਲਾ ਗਿਰੋਹ ਪੁਲਿਸ ਨੇ ਕੀਤਾ ਕਾਬੂ, ਇੰਝ ਬਣਾਉਂਦੀਆਂ ਸੀ ਲੋਕਾਂ ਨੂੰ ਨਿਸ਼ਾਨਾ
Kapurthala news: ਕਪੂਰਥਲਾ ਪੁਲਿਸ ਨੇ ਲੋਕਾਂ ਨੂੰ ਡਰਾ-ਧਮਕਾ ਕੇ ਲੁੱਟਣ ਵਾਲੀਆਂ ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
Kapurthala news: ਕਪੂਰਥਲਾ ਦੇ ਫਗਵਾੜਾ ਸਬ ਡਿਵੀਜ਼ਨ ਵਿੱਚ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੀਆਂ ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਕੁੜੀਆਂ ਇੰਝ ਦਿੰਦੀਆਂ ਸਨ ਵਾਰਦਾਤ ਨੂੰ ਅੰਜਾਮ
ਇਹ ਕੁੜੀਆਂ ਪਹਿਲਾਂ ਲੋਕਾਂ ਦਾ ਆਪਣੇ ਵੱਲ ਧਿਆਨ ਖਿਚਦੀਆਂ ਸਨ ਪਰ ਕਿਸੇ ਸੁਨਸਾਨ ਜਗ੍ਹਾ ‘ਤੇ ਲਿਜਾਂਦੀਆਂ ਸਨ। ਇਸ ਤੋਂ ਬਾਅਦ ਆਪਣੇ ਸਾਥੀਆਂ ਨਾਲ ਮਿਲ ਕੇ ਹਥਿਆਰਾਂ ਦੇ ਜੋਰ ‘ਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੀਆਂ ਸਨ।
ਲੁੱਟ-ਖੋਹ ਕਰਨ ਵਾਲੀਆਂ ਕੁੜੀਆਂ ਦੀ ਪਛਾਣ ਵਿਦੇਸ਼ੀ ਕੁੜੀਆਂ ਵਜੋਂ ਹੋਈ
ਫੜੀਆਂ ਗਈਆਂ ਕੁੜੀਆਂ ਦੀ ਪਛਾਣ ਨੀਮਾ, ਵਾਸੀ ਤਨਜਾਨੀਆ (ਮੌਜੂਦਾ ਵਾਸੀ ਖੋਜੋ ਭੂਟਾਨੀ ਕਲੌਨੀ, ਫਗਵਾੜਾ), ਨਾਕਿਬਵੱਕਾ ਅਤੇ ਨਤਾਲੀਆ ਦੋਵੇਂ ਵਾਸੀ ਯੁਗਾਂਡਾ (ਦੋਵੇਂ ਮੌਜੂਦਾ ਵਾਸੀ ਫੌਜੀ ਸਾਇੰਸ ਪੀ.ਜੀ. ਗ੍ਰੀਨ ਵੈਲੀ ਸਤਨਾਮਪੁਰਾ), ਅਲੀਜ਼ਾ ਵਾਸੀ ਤਨਜ਼ਾਨੀਆ, ਨਗਾਤੀਆ ਅਤੇ ਨਾਨਯਾਂਜੀ, ਦੋਵੇਂ ਯੂਗਾਂਡਾ ਦੇ ਨਿਵਾਸੀ (ਤਿੰਨੋਂ ਮੌਜੂਦਾ ਲੰਡਨ ਪੀਜੀ ਲਾਅ ਗੇਟ ਮਹੇਰੂ) ਦੇ ਰੂਪ ਵਿੱਚ ਹੋਈ ਹੈ।
ਇਹ ਵੀ ਪੜ੍ਹੋ: Farmers Protest: ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, 6 ਮਾਰਚ ਨੂੰ ਦਿੱਲੀ ਜੰਤਰ ਮੰਤਰ ਪਹੁੰਚਣਗੇ
ਰਾਜਸਥਾਨ ਦੇ ਰਹਿਣ ਵਾਲੇ ਵਿਅਕਤੀ ਨੇ ਕੀਤੀ ਸੀ ਸ਼ਿਕਾਇਤ
ਰਾਜਸਥਾਨ ਵਿੱਚ ਹਨੂੰਮਾਨਗੜ੍ਹ ਦੇ ਰਹਿਣ ਵਾਲੇ ਦਲਜੀਤ ਸਿੰਘ ਨੇ (ਮੌਜੂਦਾ ਹਾਲ ਵਾਸੀ ਮਹੇਰੂ) ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਬੀਤੀ ਰਾਤ ਜਦੋਂ ਉਹ ਡੋਗਰਾ ਢਾਬੇ ਤੋਂ ਖਾਣਾ ਖਾ ਕੇ ਵਾਪਸ ਆਪਣੇ ਘਰ ਆ ਰਿਹਾ ਸੀ ਤਾਂ ਉਸ ਨੂੰ ਢਾਬੇ ਤੋਂ ਥੋੜ੍ਹਾ ਅੱਗੇ ਇੱਕ ਵਿਦੇਸ਼ੀ ਲੜਕੀ ਮਿਲੀ। ਉਹ ਉਸ ਨੂੰ ਹਨੇਰੇ ਵਿੱਚ ਪਾਸੇ ਲੈ ਗਈ। ਉੱਥੇ ਪਹਿਲਾਂ ਹੀ 5 ਹੋਰ ਵਿਦੇਸ਼ੀ ਲੜਕੀਆਂ ਮੌਜੂਦ ਸਨ। ਉਨ੍ਹਾਂ ਔਰਤਾਂ ਕੋਲ ਹਥਿਆਰ ਸਨ, ਜਿਨ੍ਹਾਂ ਨੂੰ ਦਿਖਾ ਕੇ ਉਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕੀਤੀ ਕਾਰਵਾਈ
ਸ਼ਿਕਾਇਤ ਤੋਂ ਬਾਅਦ ਪੁਲਿਸ ਹਰਕਤ 'ਚ ਆਈ। ਥਾਣਾ ਸਤਨਾਮਪੁਰਾ ਦੇ ਐਸਐਚਓ ਅਨੁਸਾਰ ਪੁਲਿਸ ਨੇ ਡੋਗਰਾ ਢਾਬੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ 6 ਵਿਦੇਸ਼ੀ ਲੜਕੀਆਂ ਨੂੰ ਕਾਬੂ ਕੀਤਾ ਗਿਆ ਜੋ ਜਾਲ ਵਿਛਾ ਕੇ ਲੋਕਾਂ ਨੂੰ ਲੁੱਟ ਰਹੀਆਂ ਸਨ।
ਪੁਲਿਸ ਨੇ ਮਾਮਲੇ ਸਬੰਧੀ ਦੱਸੀ ਆਹ ਗੱਲ
SHO ਦਾ ਕਹਿਣਾ ਹੈ ਕਿ ਉਕਤ ਵਿਦੇਸ਼ੀ ਲੜਕੀਆਂ ਲੋਕਾਂ ਨੂੰ ਝਾਂਸੇ ਵਿੱਚ ਲੈ ਕੇ ਠੱਗੀ ਮਾਰਦੀਆਂ ਸਨ। ਇਸ ਦੇ ਨਾਲ ਹੀ ਬਾਅਦ ਵਿੱਚ ਧਮਕੀਆਂ ਦਿੰਦੀਆਂ ਸਨ ਕਿ ਜੇਕਰ ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਤਾਂ ਉਨ੍ਹਾਂ ਦੇ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਜਾਵੇਗਾ। ਹੁਣ ਉਨ੍ਹਾਂ ਦੇ ਪਾਸਪੋਰਟ ਸਬੰਧੀ ਜਾਣਕਾਰੀ ਹਾਸਲ ਕੀਤੀ ਜਾਵੇਗੀ ਕਿ ਉਨ੍ਹਾਂ ਕੋਲ ਭਾਰਤ 'ਚ ਰਹਿਣ ਲਈ ਵੀਜ਼ਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ: Punjab Weather Update: ਮੀਂਹ, ਗੜ੍ਹਿਆਂ ਤੇ ਹਨ੍ਹੇਰੀ ਨੇ ਝੰਬੀਆਂ ਫਸਲਾਂ, ਕਣਕ ਦੇ ਝਾੜ 'ਤੇ ਅਸਰ ਪੈਣ ਦਾ ਡਰ