ਪੜਚੋਲ ਕਰੋ

ਟਰੈਫਿਕ ਕੰਟਰੋਲ ਕਰਦੇ ਕਾਰਗਿਲ ਜੰਗ ਦੇ ਵੀਰ ਚੱਕਰ ਜੇਤੂ ਕਾਂਸਟੇਬਲ ਨੂੰ ਕੈਪਟਨ ਨੇ ਦਿੱਤੀ ਤਰੱਕੀ

ਸਤਪਾਲ ਸਿੰਘ ਨੇ ਆਪ੍ਰੇਸ਼ਨ ਵਿਜੇ ਦੌਰਾਨ ਭਾਰਤੀ ਫ਼ੌਜ ਦਾ ਸਿਪਾਹੀ ਹੁੰਦਿਆਂ ਟਾਈਗਰ ਹਿੱਲ 'ਤੇ ਕਬਜ਼ਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸਤਪਾਲ ਸਿੰਘ ਨੇ ਪਾਕਿਸਤਾਨ ਦੀ ਉੱਤਰੀ ਟੁਕੜੀ ਦੇ ਕਪਤਾਨ ਕਰਨਲ ਸ਼ੇਰ ਖ਼ਾਨ ਸਮੇਤ ਚਾਰ ਪਾਕਿਸਤਾਨੀ ਫ਼ੌਜੀਆਂ ਨੂੰ ਮਾਰਿਆ ਸੀ।

ਪਟਿਆਲਾ: ਕਾਰਗਿਲ ਜੰਗ ਵਿੱਚ ਪਾਕਿਸਤਾਨੀ ਅਫਸਰ ਸਮੇਤ ਚਾਰ ਫ਼ੌਜੀਆਂ ਨੂੰ ਮਾਰ ਕੇ ਆਪਣੀ ਸੂਰਬੀਰਤਾ ਦਾ ਪ੍ਰਦਰਸ਼ਨ ਕਰਨ ਵਾਲੇ ਪੰਜਾਬ ਪੁਲਿਸ ਦੇ ਸੀਨੀਅਰ ਕਾਂਸਟੇਬਲ ਸਤਪਾਲ ਸਿੰਘ ਦੀ ਤਰੱਕੀ ਦਾ ਰਾਹ ਖੁੱਲ੍ਹ ਗਿਆ ਹੈ। ਬੀਤੇ ਦਿਨੀਂ ਇਹ ਖ਼ਬਰ ਮੀਡੀਆ ਵਿੱਚ ਆਉਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਵਿਜੇ ਦਿਵਸ ਮੌਕੇ ਸਤਪਾਲ ਸਿੰਘ ਨੂੰ ਤਰੱਕੀ ਦੇਣ ਦਾ ਫੈਸਲਾ ਲਿਆ ਹੈ। ਫ਼ੌਜ ਤੋਂ ਸੇਵਾਮੁਕਤੀ ਹੋ ਕੇ ਸਤਪਾਲ ਸਿੰਘ ਸਾਲ 2010 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਏ ਸਨ। ਆਮ ਤੌਰ 'ਤੇ ਪੰਜਾਬ ਪੁਲਿਸ ਵਿੱਚ ਸਿਪਾਹੀ ਨੂੰ ਏਐਸਆਈ ਰੈਂਕ ਤਕ ਤਰੱਕੀ ਕਰਨ ਲਈ 15 ਕੁ ਸਾਲ ਦਾ ਸਮਾਂ ਲੱਗਦਾ ਹੈ। ਸਤਪਾਲ ਸਿੰਘ ਨੂੰ ਨੌਂ ਸਾਲਾਂ ਦੀ ਨੌਕਰੀ ਬਦਲੇ ਇੱਕ ਦਰਜਾ ਵਧਾ ਕੇ ਸਹਾਇਕ ਸਬ ਇੰਸਪੈਕਟਰ ਦਾ ਦਰਜਾ ਐਲਾਨ ਕੇ ਕੈਪਟਨ ਸਰਕਾਰ ਫੁੱਲੀ ਨਹੀਂ ਸਮਾ ਰਹੀ ਜਾਪਦੀ ਕੈਪਟਨ ਅਮਰਿੰਦਰ ਸਿੰਘ ਨੇ ਸਤਪਾਲ ਸਿੰਘ ਨੂੰ ਅਣਡਿੱਠਾ ਕਰਨ ਲਈ ਪਿਛਲੀ ਬਾਦਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਹੁਣ ਕੈਪਟਨ ਸਤਪਾਲ ਨੂੰ ਮੁੜ ਤੋਂ ਏਐਸਆਈ ਵਜੋਂ ਭਰਤੀ ਕਰੇਗੀ। ਸਤਪਾਲ ਸਿੰਘ ਦਾ ਜਨਮ ਸੰਨ 1973 ਦਾ ਹੋਣ ਕਾਰਨ ਉਨ੍ਹਾਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਤਪਾਲ ਸਿੰਘ ਨੇ ਆਪ੍ਰੇਸ਼ਨ ਵਿਜੇ ਦੌਰਾਨ ਭਾਰਤੀ ਫ਼ੌਜ ਦਾ ਸਿਪਾਹੀ ਹੁੰਦਿਆਂ ਟਾਈਗਰ ਹਿੱਲ 'ਤੇ ਕਬਜ਼ਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸਤਪਾਲ ਸਿੰਘ ਨੇ ਪਾਕਿਸਤਾਨ ਦੀ ਉੱਤਰੀ ਟੁਕੜੀ ਦੇ ਕਪਤਾਨ ਕਰਨਲ ਸ਼ੇਰ ਖ਼ਾਨ ਸਮੇਤ ਚਾਰ ਪਾਕਿਸਤਾਨੀ ਫ਼ੌਜੀਆਂ ਨੂੰ ਮਾਰਿਆ ਸੀ। ਸ਼ੇਰ ਖ਼ਾਨ ਨੂੰ ਮੌਤ ਤੋਂ ਬਾਅਦ ਪਾਕਿਸਤਾਨ ਨੇ ਬਹਾਦੁਰੀ ਪੁਰਸਕਾਰ ਦਿੱਤਾ ਸੀ। ਭਾਰਤੀ ਕਮਾਂਡਰ ਨੇ ਬਰਫੀਲੀ ਚੋਟੀਆਂ 'ਤੇ ਉਸ ਬਹਾਦੁਰੀ ਨੂੰ ਦੇਖਿਆ ਸੀ ਤੇ ਇਸ ਦੀ ਸਿਫਾਰਿਸ਼ ਕੀਤੀ ਸੀ। ਹਾਲਾਂਕਿ, ਸਤਪਾਲ ਸਿੰਘ ਦਾ ਮੰਨਣਾ ਹੈ ਕਿ ਪੁਲਿਸ ਵਿੱਚ ਜਾਣ ਦਾ ਉਸ ਦਾ ਫੈਸਲਾ ਸ਼ਾਇਦ ਗਲਤ ਸੀ ਕਿਉਂਕਿ ਤਗ਼ਮਾ ਜਿੱਤਣ ਵਾਲੇ ਖਿਡਾਰੀ ਨੂੰ ਵੀ ਪੁਲਿਸ ਵਿੱਚ ਉੱਚੇ ਅਹੁਦੇ ਮਿਲਦੇ ਹਨ। ਪਰ ਉਸ ਨੂੰ ਕਾਂਸਟੇਬਲ ਦਾ ਅਹੁਦਾ ਹੀ ਦਿੱਤਾ ਗਿਆ ਹੈ। ਹਾਲਾਂਕਿ, ਅੱਜ ਉਨ੍ਹਾਂ ਕੈਪਟਨ ਸਰਕਾਰ ਦੇ ਫੈਸਲੇ 'ਤੇ ਸਤਪਾਲ ਨੇ ਤਸੱਲੀ ਪ੍ਰਗਟਾਈ।

ਟਾਪ ਹੈਡਲਾਈਨ

Punjab News: ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਥਾਣੇ 'ਚ ਪੈ ਗਈ RAID! SHO ਸਣੇ 2 ਮੁਲਾਜ਼ਮ ਗ੍ਰਿਫ਼ਤਾਰ; ਜਾਣੋ ਵਜ੍ਹਾ...
ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਥਾਣੇ 'ਚ ਪੈ ਗਈ RAID! SHO ਸਣੇ 2 ਮੁਲਾਜ਼ਮ ਗ੍ਰਿਫ਼ਤਾਰ; ਜਾਣੋ ਵਜ੍ਹਾ...
Faridkot 'ਚ ਗੁਰਦੁਆਰਾ ਸਾਹਿਬ 'ਚ ਸੇਵਾ ਦੌਰਾਨ ਦਰਦਨਾਕ ਹਾਦਸਾ, ਗ੍ਰੰਥੀ ਸਿੰਘ ਦੀ ਕਰੰਟ ਲੱਗਣ ਨਾਲ ਮੌਤ
Faridkot 'ਚ ਗੁਰਦੁਆਰਾ ਸਾਹਿਬ 'ਚ ਸੇਵਾ ਦੌਰਾਨ ਦਰਦਨਾਕ ਹਾਦਸਾ, ਗ੍ਰੰਥੀ ਸਿੰਘ ਦੀ ਕਰੰਟ ਲੱਗਣ ਨਾਲ ਮੌਤ
Punjab News: ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar Dentist Fraud Case : ਸਿੰਗਲ ਬਣ ਕੇ ਬਣਵਾਇਆ ਪਾਸਪੋਰਟ, ਕੈਨੇਡਾ ਭੱਜੀ ਮਹਿਲਾ ਡਾਕਟਰ ,ਪਤੀ ਦਾ ਆਰੋਪ 
Jalandhar Dentist Fraud Case : ਸਿੰਗਲ ਬਣ ਕੇ ਬਣਵਾਇਆ ਪਾਸਪੋਰਟ, ਕੈਨੇਡਾ ਭੱਜੀ ਮਹਿਲਾ ਡਾਕਟਰ ,ਪਤੀ ਦਾ ਆਰੋਪ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ
Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ
Punjab News: ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
 UPI Payments 'ਤੇ ਚਾਰਜ ਲੱਗਿਆ ਤਾਂ ਕਿੰਨੇ ਲੋਕ ਛੱਡਣਗੇ UPI? ਸਰਵੇ 'ਚ ਵੱਡਾ ਖੁਲਾਸਾ
 UPI Payments 'ਤੇ ਚਾਰਜ ਲੱਗਿਆ ਤਾਂ ਕਿੰਨੇ ਲੋਕ ਛੱਡਣਗੇ UPI? ਸਰਵੇ 'ਚ ਵੱਡਾ ਖੁਲਾਸਾ
ਜਲਦੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ ,ਅੱਜ ਸ਼ਾਮ 6 ਵਜੇ ਤੋਂ ਬਾਅਦ ਬੰਦ ਰਹਿਣਗੀਆਂ ਇਹ ਸੇਵਾਵਾਂ !
ਜਲਦੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ ,ਅੱਜ ਸ਼ਾਮ 6 ਵਜੇ ਤੋਂ ਬਾਅਦ ਬੰਦ ਰਹਿਣਗੀਆਂ ਇਹ ਸੇਵਾਵਾਂ !
11 Resign: ਸਿਆਸੀ ਜਗਤ ‘ਚ ਵੱਡਾ ਧਮਾਕਾ, ਭਾਜਪਾ ‘ਚ ਛਿੜੀ ਬਗਾਵਤ! 11 ਮੰਡਲ ਪ੍ਰਧਾਨਾਂ ਨੇ ਦਿੱਤਾ ਸਮੂਹਿਕ ਅਸਤੀਫ਼ਾ, ਹਾਈਕਮਾਨ 'ਚ ਮੱਚੀ ਤਰਥੱਲੀ..
ਸਿਆਸੀ ਜਗਤ ‘ਚ ਵੱਡਾ ਧਮਾਕਾ, ਭਾਜਪਾ ‘ਚ ਛਿੜੀ ਬਗਾਵਤ! 11 ਮੰਡਲ ਪ੍ਰਧਾਨਾਂ ਨੇ ਦਿੱਤਾ ਸਮੂਹਿਕ ਅਸਤੀਫ਼ਾ, ਹਾਈਕਮਾਨ 'ਚ ਮੱਚੀ ਤਰਥੱਲੀ..
Embed widget