ਕੇਜਰੀਵਾਲ ਨੂੰ ਮਿਲਿਆ 'ਦ ਗ੍ਰੇਟ ਖ਼ਲੀ' ਦਾ ਸਾਥ, ਪੰਜਾਬ 'ਚ ਬਦਲਣਗੇ ਮਾਹੌਲ
ਪੰਜਾਬ ਵਿਧਾਨ ਸਭਾ ਚੋਣਾਂ ਕਰ ਕੇ ਕੇਜਰੀਵਾਲ ਨੇ ਪੰਜਾਬ 'ਚ ਸਰਗਰਮੀ ਵਧਾ ਦਿੱਤੀ ਹੈ। ਉਹ ਸੂਬੇ ਦੇ ਮਸ਼ਹੂਰ ਚਿਹਰਿਆਂ ਨੂੰ ਪਾਰਟੀ 'ਚ ਲਿਆ ਕੇ ਪੰਜਾਬ ਦਾ ਮੈਦਾਨ ਫਤਹਿ ਕਰਨਾ ਚਾਹੁੰਦੇ ਹਨ।

ਨਵੀਂ ਦਿੱਲੀ: 'ਦ ਗ੍ਰੇਟ ਖ਼ਲੀ' ਨੇ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਹ ਜਾਣਕਾਰੀ ਅਰਵਿੰਦ ਕੇਜਰੀਵਾਲ ਨੇ ਖ਼ੁਦ ਟਵੀਟ ਕਰ ਕੇ ਦਿੱਤੀ। ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਪੂਰੀ ਦੁਨੀਆ 'ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਰੈਸਲਰ 'ਦ ਗ੍ਰੇਟ ਖ਼ਲੀ' ਜੀ ਨਾਲ ਅੱਜ ਮੁਲਾਕਾਤ ਹੋਈ। 'ਦ ਗ੍ਰੇਟ ਖ਼ਲੀ' ਮਸ਼ਹੂਰ ਰੈਸਲਰ ਹਨ ਤੇ ਉਨ੍ਹਾਂ ਦਾ ਅਸਲ ਨਾਂ ਦਲੀਪ ਸਿੰਘ ਰਾਣਾ ਹੈ।
ਪੂਰੀ ਦੁਨੀਆ 'ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਰੈਸਲਰ 'ਦ ਗ੍ਰੇਟ ਖ਼ਲੀ' ਜੀ ਨਾਲ ਅੱਜ ਮੁਲਾਕਾਤ ਹੋਈ। ਦਿੱਲੀ ਵਿੱਚ ਬਿਜਲੀ-ਪਾਣੀ, ਸਕੂਲ-ਹਸਪਤਾਲ ਵਿੱਚ ਕੀਤੇ ਕੰਮ ਉਹਨਾਂ ਨੂੰ ਬਹੁਤ ਪਸੰਦ ਆਏ। ਹੁਣ ਇਹ ਸਭ ਕੰਮ ਪੰਜਾਬ ਵਿੱਚ ਵੀ ਕਰਨੇ ਨੇ, ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਬਦਲਾਂਗੇ। pic.twitter.com/nxf9EsW5ZL
— Arvind Kejriwal (@ArvindKejriwal) November 18, 2021
ਕੇਜਰੀਵਾਲ ਨੇ ਲਿਖਿਆ ਹੈ ਕਿ ਦਿੱਲੀ 'ਚ ਬਿਜਲੀ-ਪਾਣੀ, ਸਕੂਲ-ਹਸਪਤਾਲ 'ਚ ਕੀਤੇ ਕੰਮ ਉਨ੍ਹਾਂ ਨੂੰ ਬਹੁਤ ਪਸੰਦ ਆਏ। ਹੁਣ ਇਹ ਸਭ ਕੰਮ ਪੰਜਾਬ 'ਚ ਵੀ ਕਰਨੇ ਨੇ, ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਬਦਲਾਂਗੇ। ਇਸ ਮੁਲਾਕਾਤ ਨੇ ਚਰਚਾ ਛੇੜ ਦਿੱਤੀ ਹੈ ਕਿ ਖਲੀ ਵੀ ਆਮ ਆਦਮੀ ਪਾਰਟੀ ਦਾ ਝਾੜੂ ਫੜ ਸਕਦੇ ਹਨ।
ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਕਰ ਕੇ ਕੇਜਰੀਵਾਲ ਨੇ ਪੰਜਾਬ 'ਚ ਸਰਗਰਮੀ ਵਧਾ ਦਿੱਤੀ ਹੈ। ਉਹ ਸੂਬੇ ਦੇ ਮਸ਼ਹੂਰ ਚਿਹਰਿਆਂ ਨੂੰ ਪਾਰਟੀ 'ਚ ਲਿਆ ਕੇ ਪੰਜਾਬ ਦਾ ਮੈਦਾਨ ਫਤਹਿ ਕਰਨਾ ਚਾਹੁੰਦੇ ਹਨ। ਇਹ ਵੀ ਚਰਚਾ ਚੱਲੀ ਸੀ ਕਿ ਅਦਾਕਾਰ ਸੋਨੂੰ ਸੂਦ ਵੀ ਆਮ ਆਦਮੀ ਪਾਰਟੀ ਨਾਲ ਸੰਪਰਕ 'ਚ ਹਨ। ਉਨ੍ਹਾਂ ਨੇ ਵੀ ਕੇਜਰੀਵਾਲ ਨਾਲ ਮੀਟਿੰਗ ਕੀਤੀ ਸੀ।ਉਂਝ ਸੋਨੂੰ ਸੂਦ ਨੇ ਆਪਣੀ ਭੈਣ ਮਾਲਵਿਕਾ ਨੂੰ ਮੋਗਾ ਤੋਂ ਚੋਣ ਲੜਾਉਣ ਦਾ ਐਲਾਨ ਕੀਤਾ ਹੈ। ਚਰਚਾ ਹੈ ਕਿ ਉਹ ਕਾਂਗਰਸ ਦੀ ਟਿਕਟ ਉੱਪਰ ਚੋਣ ਲੜ ਸਕਦੇ ਹਨ ਪਰ ਅਜੇ ਕੁਝ ਸਪਸ਼ਟ ਨਹੀਂ ਹੋਇਆ।






















