ਕਾਂਗਰਸ ਦੀ ਰੈਲੀ 'ਚ ਗੂੰਜੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਦੇਸ਼ ਧ੍ਰੋਹ ਦਾ ਮੁਕੱਦਮਾ
ਮਲੋਟ ਵਿੱਚ ਪਿਛਲੇ ਦਿਨੀਂ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਕਿਸਾਨ ਬਚਾਓ ਰੈਲੀ ਦੌਰਾਨ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਹਾਜ਼ਰੀ ਵਿੱਚ ਮੰਚ ਤੋਂ ਖ਼ਾਲਿਸਤਾਨ ਪੱਖੀ ਨਾਅਰਾ ਲੱਗੇ ਸੀ।
ਫਰੀਦਕੋਟ: ਕਾਂਗਰਸ ਵੱਲੋਂ ਕੀਤੀ ਗਈ ਕਿਸਾਨ ਬਚਾਓ ਰੈਲੀ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਗੂੰਜਣ ਮਗਰੋਂ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪਈਆਂ ਹੋਈਆਂ ਸੀ। ਪਿਛਲੇ ਦਿਨੀਂ ਮਲੋਟ ਵਿਖੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਹਾਜ਼ਰੀ ਵਿੱਚ ਵਾਪਰੀ ਇਸ ਘਟਨਾ ਮਗਰੋਂ ਪੁਲਿਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕਾਰਵਾਈ ਕੀਤੀ ਜਾਵੇ। ਆਖਰ ਹੁਣ ਪੁਲਿਸ ਨੇ ਹੁਣ ਰਜਿੰਦਰ ਸਿੰਘ ਨਾਮੀਂ ਵਿਅਕਤੀ ਦੇ ਬਿਆਨਾਂ ’ਤੇ ਸੁਖਪ੍ਰੀਤ ਸਿੰਘ ਵਾਸੀ ਖੁੱਬਣ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਹੈ।
ਦੱਸ ਦਈਏ ਕਿ ਮਲੋਟ ਵਿੱਚ ਪਿਛਲੇ ਦਿਨੀਂ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਕਿਸਾਨ ਬਚਾਓ ਰੈਲੀ ਦੌਰਾਨ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਹਾਜ਼ਰੀ ਵਿੱਚ ਮੰਚ ਤੋਂ ਖ਼ਾਲਿਸਤਾਨ ਪੱਖੀ ਨਾਅਰੇ ਲੱਗੇ ਸੀ। ਰੈਲੀ ’ਚ ਨਾਅਰਾ ਲਾਉਣ ਮਗਰੋਂ ਉਸ ਵਿਅਕਤੀ ਨੂੰ ਮੰਚ ਤੋਂ ਉਤਾਰ ਦਿੱਤਾ ਸੀ ਤੇ ਭੱਟੀ ਨੇ ਕਿਹਾ ਸੀ ਕਿ ਖ਼ਾਲਿਸਤਾਨੀ ਨਾਅਰਾ ਲਾਉਣ ਵਾਲਾ ਵਿਅਕਤੀ ਉਨ੍ਹਾਂ ਦੀ ਪਾਰਟੀ ਦਾ ਵਰਕਰ ਨਹੀਂ ਹੈ।
ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਪਿੰਡ ਵਿਰਕਾਂ ਖੇੜਾ ਵਿੱਚ ਪੁਲਿਸ ਬੈਰੀਕੇਡਾਂ ’ਤੇ ਖ਼ਾਲਿਸਤਾਨ ਜ਼ਿੰਦਾਬਾਦ ਲਿਖੇ ਝੰਡੇ ਵੀ ਲੱਗੇ ਮਿਲੇ ਸਨ। ਇਨ੍ਹਾਂ ਘਟਨਾਵਾਂ ਮਗਰੋਂ ਪੁਲਿਸ ਉੱਪਰ ਸਵਾਲ ਉੱਠ ਰਹੇ ਸੀ। ਹੁਣ ਸਿਟੀ ਪੁਲਿਸ ਨੇ ਖੇਤਰ ਵਿੱਚ ਮਾਹੌਲ ਸ਼ਾਂਤ ਕਰਨ ਲਈ ਸੁਖਪ੍ਰੀਤ ਸਿੰਘ ਵਾਸੀ ਖੁੱਬਣ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ