RSS ਲੀਡਰ ਦੇ ਕਤਲ ਦੀ ਖਾਲਿਸਤਾਨੀ ਸੰਗਠਨ ਨੇ ਲਈ ਜ਼ਿੰਮੇਵਾਰੀ, ਕਿਹਾ- ਇਹ ਪੰਜਾਬ ਦੇ ਸਿੱਖਾਂ ਨੂੰ ਬਣਾ ਰਿਹਾ ਹਿੰਦੂ, ਅਸੀਂ ਸੁਧਾਰ ਦਿੱਤਾ...
ਘਟਨਾ ਨਾਲ ਸਬੰਧਤ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਪੁਲਿਸ ਟਾਰਗੇਟ ਕਿਲਿੰਗ ਦੇ ਐਂਗਲ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਰਾਹੀਂ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਫਿਰੋਜ਼ਪੁਰ ਵਿੱਚ ਇੱਕ RSS ਨੇਤਾ ਦੇ ਪੋਤੇ ਨੂੰ ਅਪਰਾਧੀਆਂ ਨੇ ਗੋਲੀ ਮਾਰ ਦਿੱਤੀ। ਇਹ ਨੌਜਵਾਨ ਮੁੱਖ ਬਾਜ਼ਾਰ ਵਿੱਚ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈਣ ਲਈ ਪੈਦਲ ਜਾ ਰਿਹਾ ਸੀ। ਦੋ ਅਪਰਾਧੀ ਅਚਾਨਕ ਪਿੱਛੇ ਤੋਂ ਆਏ ਅਤੇ ਉਸਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਜਦੋਂ ਉਸ ਨੂੰ ਹਸਪਤਾਲ ਲਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਮੁਤਾਬਰ, ਖਾਲਿਸਤਾਨੀ ਸੰਗਠਨ ਸ਼ੇਰ-ਏ-ਪੰਜਾਬ ਬ੍ਰਿਗੇਡ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸੰਗਠਨ ਦੁਆਰਾ ਜਾਰੀ ਇੱਕ ਪੋਸਟ ਵਿੱਚ ਕਿਹਾ ਗਿਆ ਹੈ, "ਅਸੀਂ ਆਰਐਸਐਸ ਨੇਤਾ ਦੇ ਪੁੱਤਰ ਨੂੰ ਸੁਧਾਰਿਆ ਹੈ, ਇੱਕ ਹਿੰਦੂਤਵ ਸਮੂਹ ਜੋ ਪੰਜਾਬ ਵਿੱਚ ਸਿੱਖਾਂ ਨੂੰ ਹਿੰਦੂ ਧਰਮ ਵਿੱਚ ਸ਼ਾਮਲ ਕਰ ਰਿਹਾ ਹੈ। ਅਸੀਂ ਇਸ ਲੜਾਈ ਨੂੰ ਹਰ ਕੀਮਤ 'ਤੇ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਖਾਲਿਸਤਾਨ ਸਥਾਪਤ ਨਹੀਂ ਹੋ ਜਾਂਦਾ।" ਹਾਲਾਂਕਿ, ਏਬੀਪੀ ਸਾਂਝਾ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।
ਘਟਨਾ ਨਾਲ ਸਬੰਧਤ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਪੁਲਿਸ ਟਾਰਗੇਟ ਕਿਲਿੰਗ ਦੇ ਐਂਗਲ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਰਾਹੀਂ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜ਼ਿਕਰ ਕਰ ਦਈਏ ਕਿ ਸ਼ਨੀਵਾਰ ਨੂੰ ਫਿਰੋਜ਼ਪੁਰ ਦੇ ਮੁੱਖ ਬਾਜ਼ਾਰ ਵਿੱਚ ਬਦਮਾਸ਼ਾਂ ਨੇ ਸੀਨੀਅਰ ਆਰਐਸਐਸ ਨੇਤਾ ਦੀਨਾ ਨਾਥ ਦੇ ਪੋਤੇ ਨਵੀਨ ਕੁਮਾਰ ਨੂੰ ਗੋਲੀ ਮਾਰ ਦਿੱਤੀ। ਮੁਲਜ਼ਮਾਂ ਨੇ ਨਵੀਨ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਗੋਲੀ ਲੱਗਣ ਤੋਂ ਤੁਰੰਤ ਬਾਅਦ ਨਵੀਨ ਡਿੱਗ ਪਿਆ। ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਨਵੀਨ ਦੇ ਪਿਤਾ ਬਲਦੇਵ ਅਰੋੜਾ ਨੇ ਕਿਹਾ ਕਿ ਨਵੀਨ ਦੁਕਾਨ 'ਤੇ ਬੈਠਾ ਸੀ। ਮੈਂ ਵੀ ਉੱਥੇ ਸੀ। ਪੁੱਤ ਨੇ ਕਿਹਾ ਕਿ ਮੈਂ ਜੁਆਕਾਂ ਨੂੰ ਸਕੂਲ ਤੋਂ ਲੈਣ ਚੱਲਿਆ ਹਾਂ..." ਜਿਵੇਂ ਹੀ ਉਹ ਚਲਾ ਗਿਆ, ਮੈਨੂੰ 15 ਮਿੰਟਾਂ ਦੇ ਅੰਦਰ ਇੱਕ ਫੋਨ ਆਇਆ ਕਿ, "ਕਿਸੇ ਨੇ ਤੁਹਾਡੇ ਪੁੱਤਰ ਨੂੰ ਗੋਲੀ ਮਾਰ ਦਿੱਤੀ ਹੈ।" ਨਵੀਨ ਦਾ ਦੋ ਸਾਲ ਦਾ ਪੁੱਤਰ ਹੈ। ਉਹ ਆਪਣੇ ਪਿਤਾ ਦੀ ਉਡੀਕ ਕਰ ਰਿਹਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਘਟਨਾ ਸਮੇਂ ਨਵੀਨ ਆਪਣੀ ਦੁਕਾਨ ਵੱਲ ਪੈਦਲ ਜਾ ਰਿਹਾ ਸੀ ਜਦੋਂ ਦੋ ਅਣਪਛਾਤੇ ਹਮਲਾਵਰ ਨੇੜੇ ਆਏ। ਉਨ੍ਹਾਂ ਨੇ ਆਪਣੇ ਹਥਿਆਰ ਕੱਢੇ ਅਤੇ ਨੌਜਵਾਨ 'ਤੇ ਗੋਲੀਬਾਰੀ ਕਰ ਦਿੱਤੀ। ਗੋਲੀ ਦੀ ਆਵਾਜ਼ ਨਾਲ ਬਾਜ਼ਾਰ ਵਿੱਚ ਦਹਿਸ਼ਤ ਫੈਲ ਗਈ ਫਿਰ ਗੁਆਂਢੀ ਨਵੀਨ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਗੋਲੀਬਾਰੀ ਦੀ ਆਵਾਜ਼ ਸੁਣ ਕੇ, ਨੇੜਲੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਘਟਨਾ ਸਥਾਨ 'ਤੇ ਪਹੁੰਚ ਗਏ। ਇਸ ਤੋਂ ਬਾਅਦ ਭਾਜਪਾ ਆਗੂ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਵੀ ਉੱਥੇ ਗੋਲੀਬਾਰੀ ਦੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ।






















