ਖੰਨਾ ਗੁੰਡਾਗਰਦੀ ਦਾ ਨੰਗਾ ਨਾਚ, ਹਥਿਆਰਬੰਦਾਂ ਨੇ ਨੌਜਵਾਨ ਦੀ ਕੀਤੀ ਕੁੱਟਮਾਰ, ਚਲਾਈਆਂ ਗੋਲੀਆਂ
ਖੰਨਾ ਦੀ ਕੋਟ ਚੌਕੀ ਅਧੀਨ ਕਸਬਾ ਬੀਜਾ ਵਿੱਖੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲੀਆ।ਇੱਥੇ ਇਕ ਨੌਜਵਾਨ ਦੀ ਲੱਗਭਗ 8 ਹਥਿਆਰਬੰਦ ਨੌਜਵਾਨਾਂ ਵਲੋਂ ਕੁੱਟਮਾਰ ਕੀਤੀ ਗਈ ਅਤੇ ਗੋਲੀਆਂ ਵੀ ਚਲਾਈਆਂ।
ਖੰਨਾ: ਖੰਨਾ ਦੀ ਕੋਟ ਚੌਕੀ ਅਧੀਨ ਕਸਬਾ ਬੀਜਾ ਵਿੱਖੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲੀਆ।ਇੱਥੇ ਇਕ ਨੌਜਵਾਨ ਦੀ ਲੱਗਭਗ 8 ਹਥਿਆਰਬੰਦ ਨੌਜਵਾਨਾਂ ਵਲੋਂ ਕੁੱਟਮਾਰ ਕੀਤੀ ਗਈ ਅਤੇ ਗੋਲੀਆਂ ਵੀ ਚਲਾਈਆਂ।
ਨੌਜਵਾਨ ਦੇ ਪਿਤਾ ਨੇ ਮੌਕੇ 'ਤੇ ਪਹੁੰਚ ਫਾਇਰ ਕਰ ਬੇਟੇ ਦੀ ਜਾਨ ਬਚਾਈ।ਹਮਲਾਵਰ ਇਕ ਬਰੇਜ਼ਾ ਕਾਰ ਛੱਡ ਫਰਾਰ ਹੋ ਗਏ। ਮਾਮਲਾ ਜਬਰੀ ਉਗਰਾਹੀ ਦਾ ਦੱਸਿਆ ਜ਼ਾ ਰਿਹਾ ਹੈ, ਫੱਟੜ ਨੋਜਵਾਨ ਦਾ ਇਲਾਜ ਜਾਰੀ ਹੈ, ਦੂਜੇ ਪਾਸੇ ਦੂਜੀ ਧਿਰ ਲੁਧਿਆਣਾ ਵਿੱਖੇ ਇਲਾਜ ਕਰਵਾ ਰਹੀ ਹੈ। ਪੁਲਿਸ ਵੱਲੋਂ ਦੋਨਾਂ ਧਿਰਾਂ 'ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਖੰਨਾ ਸਿਵਲ ਹਸਪਤਾਲ 'ਚ ਇਲਾਜ ਕਰਵਾਉਣ ਪਹੁੰਚੇ ਨੌਜਵਾਨ ਅਤੇ ਉਸਦੇ ਭਰਾ ਨੇ ਦੱਸਿਆ ਕਿ ਕੁੱਝ ਵਿਅਕਤੀਆਂ ਵੱਲੋਂ ਉਸ ਨੂੰ ਰਸਤੇ 'ਚ ਘੇਰ ਕੇ ਕੁੱਟਿਆ ਗਿਆ ਅਤੇ ਉਨ੍ਹਾਂ 'ਤੇ ਗੋਲੀ ਵੀ ਚਲਾਈ ਗਈ।ਜਿਸ ਕਾਰਨ ਉਸਨੂੰ ਕਾਫੀ ਸੱਟਾ ਲੱਗੀਆਂ ਹਨ।ਜਿਸ ਲਈ ਉਸਨੇ ਇਨਸਾਫ਼ ਦੀ ਮੰਗ ਕੀਤੀ ਹੈ।
ਖੰਨਾ ਦੇ ਡੀਐਸਪੀ ਵਿਲੀਅਮ ਜੈਜੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ 3 ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੂਜੀ ਧਿਰ 'ਤੇ ਵੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ, ਫਿਲਹਾਲ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :