ਪੜਚੋਲ ਕਰੋ

ਕਿਸਾਨ ਅੰਦੋਲਨ ਪੰਜਾਬ 'ਚ ‘ਆਪ’ ਦੀ ਬੇੜੀ ਲਾਏਗੀ ਪਾਰ? ਬਦਲਣ ਲੱਗੇ ਸਿਆਸੀ ਸਮੀਕਰਨ

ਇਸ ਦਾ ਅਜੇ ਕੋਈ ਪੁਖਤਾ ਜਵਾਬ ਤਾਂ ਨਹੀਂ ਪਰ ਸਿਆਸੀ ਮਾਹਿਰ ਮੰਨਦੇ ਹਨ ਕਿ ਕਿਸਾਨ ਅੰਦੋਲਨ ਦਾ ਲਾਹਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਮਿਲੇਗਾ। ਕਿਸਾਨ ਅੰਦੋਲਨ ਕਰਕੇ ਪੈਦਾ ਹੋਈ ਰਾਜਸੀ ਚੇਤਨਾ ਨੂੰ ਵਰਤਣ ਲਈ ਅਜੇ ਕੋਈ ਨਵਾਂ ਸਿਆਸੀ ਮੰਚ ਨਹੀਂ ਉੱਭਰਿਆ। ਇਸ ਲਈ ਰਵਾਇਤੀ ਪਾਰਟੀਆਂ ਦੀ ਬਜਾਏ ਵੋਟਰ ਆਮ ਆਦਮੀ ਪਾਰਟੀ ਦੀ ਚੋਣ ਕਰ ਸਕਦੇ ਹਨ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਚੰਡੀਗੜ੍ਹ: ਇਸ ਐਤਵਾਰ ਆਮ ਆਦਮੀ ਪਾਰਟੀ (AAP) ਨੇ ਆਪਣੇ ਕੌਮੀ ਬੁਲਾਰੇ ਰਾਘਵ ਚੱਢਾ ਨੂੰ ਪੰਜਾਬ (Punjab AAP) ਲਈ ਸਹਿ ਇੰਚਾਰਜ ਨਿਯੁਕਤ ਕੀਤਾ। ਇਸ ਦੇ ਨਾਲ ਹੀ ਸ਼ਨੀਵਾਰ ਨੂੰ 'ਆਪ' ਨੇ ਪੰਜਾਬ ਵਿੱਚ ਆਪਣਾ ਸੰਗਠਨਾਤਮਕ ਅਧਾਰ ਵਧਾਉਂਦਿਆਂ ਸੂਬੇ, ਜ਼ਿਲ੍ਹਾ, ਬਲਾਕ ਤੇ ਸਰਕਲ ਪੱਧਰੀ ਅਹੁਦੇਦਾਰ ਨਿਯੁਕਤ ਕੀਤੇ ਸੀ। ਤਿੰਨ ਦਿਨ ਪਹਿਲਾਂ ‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਦਿੱਲੀ ਵਿਧਾਨ ਸਭਾ ਦੇ ਇੱਕ ਵਿਸ਼ੇਸ਼ ਸੈਸ਼ਨ ਵਿੱਚ ਨਾਟਕੀ ਢੰਗ ਨਾਲ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪਾੜ ਦਿੱਤੀਆਂ। ਕੇਜਰੀਵਾਲ ਨੇ ਇਹ ਕਦਮ ਲਗਪਗ ਇੱਕ ਮਹੀਨੇ ਤੋਂ ਦਿੱਲੀ ਬਾਹਰ ਸਿੰਘੂ ਤੇ ਟਿੱਕਰੀ ਸਰਹੱਦਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਪੰਜਾਬ ਤੇ ਹਰਿਆਣਾ ਦੇ ਹਜ਼ਾਰਾਂ ਕਿਸਾਨਾਂ ਨਾਲ ਇਕਜੁਟਤਾ ਪ੍ਰਗਟਾਉਂਦਿਆਂ ਚੁੱਕਿਆ ਹੈ। ਦਰਅਸਲ ਇਹ ਸਭ 2022 ਵਿੱਚ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੀਤਾ ਜਾ ਰਿਹਾ ਹੈ। ਇਸ ਲਈ 'ਆਪ' ਪੰਜਾਬ 'ਤੇ ਧਿਆਨ ਕੇਂਦਰਤ ਕਰ ਰਹੀ ਹੈ। ਪਰ ਸਵਾਲ ਇਹ ਵੀ ਉੱਠ ਰਹੇ ਹਨ ਕੀ ਧੜੇਬੰਦ ਦਾ ਸ਼ਿਕਾਰ ਪਾਰਟੀ ਪੰਜਾਬ ਵਿੱਚ ਆਪਣਾ ਗੁੰਮਿਆ ਹੋਇਆ ਵਜੂਦ ਮੁੜ ਹਾਸਲ ਕਰ ਸਕੇਗੀ ਤੇ ਕੀ ਪਾਰਟੀ ਨੂੰ ਲੋਕ ਗੰਭੀਰਤਾ ਨਾਲ ਲੈਣਗੇ? ਇਸ ਦਾ ਅਜੇ ਕੋਈ ਪੁਖਤਾ ਜਵਾਬ ਤਾਂ ਨਹੀਂ ਪਰ ਸਿਆਸੀ ਮਾਹਿਰ ਮੰਨਦੇ ਹਨ ਕਿ ਕਿਸਾਨ ਅੰਦੋਲਨ ਦਾ ਲਾਹਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਮਿਲੇਗਾ। ਕਿਸਾਨ ਅੰਦੋਲਨ ਕਰਕੇ ਪੈਦਾ ਹੋਈ ਰਾਜਸੀ ਚੇਤਨਾ ਨੂੰ ਵਰਤਣ ਲਈ ਅਜੇ ਕੋਈ ਨਵਾਂ ਸਿਆਸੀ ਮੰਚ ਨਹੀਂ ਉੱਭਰਿਆ। ਇਸ ਲਈ ਰਵਾਇਤੀ ਪਾਰਟੀਆਂ ਦੀ ਬਜਾਏ ਵੋਟਰ ਆਮ ਆਦਮੀ ਪਾਰਟੀ ਦੀ ਚੋਣ ਕਰ ਸਕਦੇ ਹਨ। Sister Abhaya Murder Case: ਫਾਦਰ ਤੇ ਨਨ ਕਤਲ ਕੇਸ 'ਚ ਦੋਸ਼ੀ ਕਰਾਰ, ਉਮਰ ਕੈਦ ਤੇ ਪੰਜ ਲੱਖ ਦਾ ਜ਼ੁਰਮਾਨਾ ਦੱਸ ਦਈਏ ਕਿ ‘ਆਪ’ 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਆਪਣੀ ਪ੍ਰਸਿੱਧੀ ਦੇ ਸਿਖਰ ‘ਤੇ ਸੀ ਪਰ ਇਹ 117 ਮੈਂਬਰੀ ਸਦਨ ਦੀਆਂ 20 ਸੀਟਾਂ ਤੱਕ ਸੀਮਤ ਰਹੀ ਜਿਸ ਦਾ ਸ਼ਾਇਦ ਪਾਰਟੀ ਨੂੰ ਪਛਤਾਵਾ ਹੋਏਗਾ। ਉਧਰ 'ਆਪ' ਜਿੱਤੀਆਂ ਹੋਈਆਂ ਕਾਂਗਰਸ ਦੀਆਂ 77 ਸੀਟਾਂ ਤੋਂ ਬਹੁਤ ਪਿੱਛੇ ਸੀ। ਇਸ ਤੋਂ ਬਾਅਦ 'ਆਪ' ਦਾ ਗ੍ਰਾਫ ਲਗਾਤਾਰ ਹੇਠਾਂ ਵੱਲ ਚਲਾ ਗਿਆ ਤੇ ਇਸ ਦੀ ਚੋਣ ਸਫਲਤਾ ਸਿਰਫ ਦਿੱਲੀ ਵਿਧਾਨ ਸਭਾ ਚੋਣਾਂ ਤੱਕ ਸੀਮਤ ਰਹੀ ਹੈ, ਜਿਸ ਨੂੰ ਪਾਰਟੀ ਨੇ ਇਸ ਸਾਲ ਮੁੜ ਜਿੱਤਿਆ। ਸਾਲ 2016-17 ਵਿੱਚ ਪੰਜਾਬ ਵਿੱਚ ‘ਆਪ’ ਦੋ ਮੌਜੂਦਾ ਚੋਣਾਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸੰਪੂਰਨ ਵਿਕਲਪ ਵਜੋਂ ਵੇਖੀ ਗਈ ਸੀ। ਇਸ ਨੂੰ ਸੱਤਾ ਦਾ ਇੱਕ ਗੰਭੀਰ ਦਾਅਵੇਦਾਰ ਮੰਨਿਆ ਗਿਆ, ਪਰ ਪਾਰਟੀ ਨੂੰ 2017 ਵਿੱਚ ਸਿਰਫ 23.72 ਪ੍ਰਤੀਸ਼ਤ ਵੋਟਾਂ ਹੀ ਹਾਸਲ ਹੋਈਆਂ। ਇਹ ਲੋਕ ਸਭਾ ਚੋਣਾਂ 2014 ਵਿੱਚ ਡੈਬਿਊ ਕਰਨ ਵੇਲੇ ਮਿਲੀ 24.4 ਫ਼ੀਸਦ ਵੋਟਾਂ ਨਾਲੋਂ ਘੱਟ ਸੀ। ਜਦੋਂ 2019 ਦੀਆਂ ਚੋਣਾਂ ਨੇੜੇ ਆਈਆਂ, ਉਦੋਂ ਤਕ ਸਿਰਫ ਭਗਵੰਤ ਮਾਨ ਹੀ ਆਪਣੀ ਸੰਗਰੂਰ ਸੀਟ ਨੂੰ ਬਰਕਰਾਰ ਰੱਖ ਸਕੇ ਕਿਉਂਕਿ 'ਆਪ' ਦੇ ਵੋਟ ਹਿੱਸੇ ਦੀ ਗਿਣਤੀ 7.36 ਪ੍ਰਤੀਸ਼ਤ ਰਹਿ ਗਈ ਸੀ। 'ਆਪ' ਦੇ ਹੋਰ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ। ਮੰਨਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਕਿਸਾਨ ਅੰਦੋਲਨ ਨੂੰ ਚੰਗੇ ਮੌਕੇ ਵਜੋਂ ਵੇਖ ਰਹੀ ਹੈ। ਪਾਰਟੀ ਨੌਜਵਾਨੀ ਦੇ ਜੋਸ਼ ਨੂੰ ਵਰਤ ਕੇ ਰਵਾਇਤੀ ਪਾਰਟੀਆਂ ਨੂੰ ਪਿਛਾੜਨ ਵਿੱਚ ਜੁੱਟ ਗਈ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...
ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...
Punjab News: ਪੰਜਾਬ ਸਰਕਾਰ ਵੱਲੋਂ ਸਾਲ 2025 ਦੇ ਆਖਰੀ ਦਿਨ ਵੱਡਾ ਐਕਸ਼ਨ, 7 ਅਧਿਕਾਰੀਆਂ ਨੂੰ ਕੀਤਾ ਸਸਪੈਂਡ: ਪਹਿਲਾਂ SSP ਵਿਜੀਲੈਂਸ ਨੂੰ ਕੀਤਾ ਸੀ ਮੁਅੱਤਲ...
ਪੰਜਾਬ ਸਰਕਾਰ ਵੱਲੋਂ ਸਾਲ 2025 ਦੇ ਆਖਰੀ ਦਿਨ ਵੱਡਾ ਐਕਸ਼ਨ, 7 ਅਧਿਕਾਰੀਆਂ ਨੂੰ ਕੀਤਾ ਸਸਪੈਂਡ: ਪਹਿਲਾਂ SSP ਵਿਜੀਲੈਂਸ ਨੂੰ ਕੀਤਾ ਸੀ ਮੁਅੱਤਲ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਜਲੰਧਰ ED ਨੇ 13 ਟਿਕਾਣਿਆਂ 'ਤੇ ਮਾਰਿਆ ਛਾਪਾ: 4.68 ਕਰੋੜ ਨਕਦੀ ਸਣੇ 5.9 ਕਿਲੋ ਸੋਨਾ ਬਰਾਮਦ, ਡੌਂਕੀ ਰੂਟ ਦਾ ਮਾਮਲਾ...
ਪੰਜਾਬ 'ਚ ਮੱਚਿਆ ਹਾਹਾਕਾਰ, ਜਲੰਧਰ ED ਨੇ 13 ਟਿਕਾਣਿਆਂ 'ਤੇ ਮਾਰਿਆ ਛਾਪਾ: 4.68 ਕਰੋੜ ਨਕਦੀ ਸਣੇ 5.9 ਕਿਲੋ ਸੋਨਾ ਬਰਾਮਦ, ਡੌਂਕੀ ਰੂਟ ਦਾ ਮਾਮਲਾ...
ਬੱਚਿਆਂ ਲਈ ਖੁਸ਼ਖਬਰੀ! ਠੰਢ ਕਾਰਨ ਪੰਜਾਬ ‘ਚ ਵਧੀਆਂ ਛੁੱਟੀਆਂ, ਹੁਣ ਇਸ ਦਿਨ ਖੁੱਲਣਗੇ ਸਕੂਲ
ਬੱਚਿਆਂ ਲਈ ਖੁਸ਼ਖਬਰੀ! ਠੰਢ ਕਾਰਨ ਪੰਜਾਬ ‘ਚ ਵਧੀਆਂ ਛੁੱਟੀਆਂ, ਹੁਣ ਇਸ ਦਿਨ ਖੁੱਲਣਗੇ ਸਕੂਲ

ਵੀਡੀਓਜ਼

ਟੋਪੀ ਵਾਲੇ ਮਾਮਲੇ ਤੋਂ ਬਾਅਦ ਸ੍ਰੀ ਫਤਿਹਗੜ੍ਹ ਸਾਹਿਬ 'ਚ ਆਹ ਕੀ ਹੋਇਆ
ਵਿਧਾਨ ਸਭਾ 'ਚ ਪਰਗਟ ਸਿੰਘ ਨੇ ਫਰੋਲ ਦਿੱਤੇ ਸਾਰੇ ਪੋਤੜੇ
ਮੌਸਮ ਦਾ ਜਾਣੋ ਹਾਲ , ਬਾਰਿਸ਼ ਲਈ ਹੋ ਜਾਓ ਤਿਆਰ
What did Pannu say to the Akali Dal after the session?
BJP ਦੀ ਗੋਦੀ 'ਚ ਬੈਠ ਗਿਆ ਅਕਾਲੀ ਦਲ: CM ਮਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...
ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...
Punjab News: ਪੰਜਾਬ ਸਰਕਾਰ ਵੱਲੋਂ ਸਾਲ 2025 ਦੇ ਆਖਰੀ ਦਿਨ ਵੱਡਾ ਐਕਸ਼ਨ, 7 ਅਧਿਕਾਰੀਆਂ ਨੂੰ ਕੀਤਾ ਸਸਪੈਂਡ: ਪਹਿਲਾਂ SSP ਵਿਜੀਲੈਂਸ ਨੂੰ ਕੀਤਾ ਸੀ ਮੁਅੱਤਲ...
ਪੰਜਾਬ ਸਰਕਾਰ ਵੱਲੋਂ ਸਾਲ 2025 ਦੇ ਆਖਰੀ ਦਿਨ ਵੱਡਾ ਐਕਸ਼ਨ, 7 ਅਧਿਕਾਰੀਆਂ ਨੂੰ ਕੀਤਾ ਸਸਪੈਂਡ: ਪਹਿਲਾਂ SSP ਵਿਜੀਲੈਂਸ ਨੂੰ ਕੀਤਾ ਸੀ ਮੁਅੱਤਲ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਜਲੰਧਰ ED ਨੇ 13 ਟਿਕਾਣਿਆਂ 'ਤੇ ਮਾਰਿਆ ਛਾਪਾ: 4.68 ਕਰੋੜ ਨਕਦੀ ਸਣੇ 5.9 ਕਿਲੋ ਸੋਨਾ ਬਰਾਮਦ, ਡੌਂਕੀ ਰੂਟ ਦਾ ਮਾਮਲਾ...
ਪੰਜਾਬ 'ਚ ਮੱਚਿਆ ਹਾਹਾਕਾਰ, ਜਲੰਧਰ ED ਨੇ 13 ਟਿਕਾਣਿਆਂ 'ਤੇ ਮਾਰਿਆ ਛਾਪਾ: 4.68 ਕਰੋੜ ਨਕਦੀ ਸਣੇ 5.9 ਕਿਲੋ ਸੋਨਾ ਬਰਾਮਦ, ਡੌਂਕੀ ਰੂਟ ਦਾ ਮਾਮਲਾ...
ਬੱਚਿਆਂ ਲਈ ਖੁਸ਼ਖਬਰੀ! ਠੰਢ ਕਾਰਨ ਪੰਜਾਬ ‘ਚ ਵਧੀਆਂ ਛੁੱਟੀਆਂ, ਹੁਣ ਇਸ ਦਿਨ ਖੁੱਲਣਗੇ ਸਕੂਲ
ਬੱਚਿਆਂ ਲਈ ਖੁਸ਼ਖਬਰੀ! ਠੰਢ ਕਾਰਨ ਪੰਜਾਬ ‘ਚ ਵਧੀਆਂ ਛੁੱਟੀਆਂ, ਹੁਣ ਇਸ ਦਿਨ ਖੁੱਲਣਗੇ ਸਕੂਲ
Punjab News: ਪੰਜਾਬ 'ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਅਚਾਨਕ ਫਟਿਆ ਗੈਸ ਸਿੰਲਡਰ: ਬੱਚੇ ਸਣੇ 5 ਲੋਕ ਝੁਲਸੇ...
ਪੰਜਾਬ 'ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਅਚਾਨਕ ਫਟਿਆ ਗੈਸ ਸਿੰਲਡਰ: ਬੱਚੇ ਸਣੇ 5 ਲੋਕ ਝੁਲਸੇ...
Punjab Holidays: ਪੰਜਾਬ 'ਚ ਜਨਤਕ ਛੁੱਟੀਆਂ ਨੂੰ ਲੈ ਨਵੀਂ ਅਪਡੇਟ, ਸਕੂਲ-ਕਾਲਜ ਸਣੇ ਸਰਕਾਰੀ ਅਦਾਰੇ ਰਹਿਣਗੇ ਬੰਦ; ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਆਨੰਦ ਮਾਣੋਗੇ?
ਪੰਜਾਬ 'ਚ ਜਨਤਕ ਛੁੱਟੀਆਂ ਨੂੰ ਲੈ ਨਵੀਂ ਅਪਡੇਟ, ਸਕੂਲ-ਕਾਲਜ ਸਣੇ ਸਰਕਾਰੀ ਅਦਾਰੇ ਰਹਿਣਗੇ ਬੰਦ; ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਆਨੰਦ ਮਾਣੋਗੇ?
New Year: ਲੁਧਿਆਣਾ ਪੁਲਿਸ ਦਾ ਨਵੇਂ ਸਾਲ 'ਤੇ 'ਖਾਸ ਆਫਰ': ਕਾਨੂੰਨ ਤੋੜਨ ਵਾਲਿਆਂ ਲਈ ਥਾਣੇ 'ਚ ਫ੍ਰੀ ਐਂਟਰੀ! ਖ਼ਾਸ ਟ੍ਰੀਟਮੈਂਟ ਅਤੇ ਕਾਰਵਾਈ ਵੀ ਮਿਲੇਗੀ
New Year: ਲੁਧਿਆਣਾ ਪੁਲਿਸ ਦਾ ਨਵੇਂ ਸਾਲ 'ਤੇ 'ਖਾਸ ਆਫਰ': ਕਾਨੂੰਨ ਤੋੜਨ ਵਾਲਿਆਂ ਲਈ ਥਾਣੇ 'ਚ ਫ੍ਰੀ ਐਂਟਰੀ! ਖ਼ਾਸ ਟ੍ਰੀਟਮੈਂਟ ਅਤੇ ਕਾਰਵਾਈ ਵੀ ਮਿਲੇਗੀ
Punjab News: ਪੰਜਾਬ 'ਚ ਵੱਡੀ ਵਾਰਦਾਤ, ਘਰ ਦੇ ਬਾਹਰ ਬੈਠੇ ਨੌਜਵਾਨ ਦਾ ਨਾਂ ਪੁੱਛ ਕੇ ਮਾਰੀਆਂ ਗੋਲੀਆਂ; ਇਲਾਕੇ 'ਚ ਦਹਿਸ਼ਤ ਦਾ ਮਾਹੌਲ...
ਪੰਜਾਬ 'ਚ ਵੱਡੀ ਵਾਰਦਾਤ, ਘਰ ਦੇ ਬਾਹਰ ਬੈਠੇ ਨੌਜਵਾਨ ਦਾ ਨਾਂ ਪੁੱਛ ਕੇ ਮਾਰੀਆਂ ਗੋਲੀਆਂ; ਇਲਾਕੇ 'ਚ ਦਹਿਸ਼ਤ ਦਾ ਮਾਹੌਲ...
Embed widget