ਪਤੰਗ ਲੁੱਟਦੇ ਬੱਚੇ ਨੂੰ ਖੇਤ ਮਾਲਕ ਨੇ ਮਾਰੀ ਗੋਲੀ, ਮਾਮਲਾ ਦਰਜ
ਪੁਲਿਸ ਜ਼ਿਲ੍ਹਾ ਬਟਾਲਾ ਦੇ ਮਾਲਵੇ ਦੀ ਕੋਠੀ ਇਲਾਕੇ ਵਿੱਚ ਉਸ ਵੇਲੇ ਸਨਸਨੀ ਫੇਲ ਗਈ ਜਦੋਂ ਇਕ 12 ਸਾਲ ਦੇ ਬੱਚੇ ਤੇ ਸ਼ਖਸ ਨੇ ਗੋਲੀ ਚਲਾ ਦਿੱਤੀ।ਬੱਚਾ ਦਾ ਨਾਮ ਸੁਮੀਤ ਦੱਸਿਆ ਜਾ ਰਿਹਾ ਹੈ।
ਬਟਾਲਾ: ਪੁਲਿਸ ਜ਼ਿਲ੍ਹਾ ਬਟਾਲਾ ਦੇ ਮਾਲਵੇ ਦੀ ਕੋਠੀ ਇਲਾਕੇ ਵਿੱਚ ਉਸ ਵੇਲੇ ਸਨਸਨੀ ਫੇਲ ਗਈ ਜਦੋਂ ਇਕ 12 ਸਾਲ ਦੇ ਬੱਚੇ ਤੇ ਸ਼ਖਸ ਨੇ ਗੋਲੀ ਚਲਾ ਦਿੱਤੀ।ਬੱਚਾ ਦਾ ਨਾਮ ਸੁਮੀਤ ਦੱਸਿਆ ਜਾ ਰਿਹਾ ਹੈ। ਦਰਅਸਲ, ਬੱਚਾ ਪਤੰਗ ਲੁੱਟਣ ਲਈ ਗੁਆਂਢ 'ਚ ਰਹਿੰਦੇ ਇਕ ਸ਼ਖਸ ਦੇ ਖੇਤ 'ਚ ਵੜ੍ਹ ਗਿਆ।ਜਿਸ ਮਗਰੋਂ ਗੁੱਸੇ 'ਚ ਆਏ ਸ਼ਖਸ ਨੇ ਬੱਚੇ ਨੂੰ ਗੋਲੀ ਮਾਰ ਦਿੱਤੀ।
ਇਸ ਮਗਰੋਂ ਬੱਚੇ ਦੇ ਪਰਿਵਾਰ ਵੱਲੋਂ ਉਸਨੂੰ ਸਿਵਲ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ।ਸਿਵਲ ਹਸਪਤਾਲ 'ਚ ਡਿਊਟੀ 'ਤੇ ਡਾਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਬੱਚੇ ਦੀ ਲੱਤ 'ਤੇ ਗੋਲੀ ਦੇ ਨਿਸ਼ਾਨ ਹਨ ਅਤੇ ਬੱਚਾ ਇਲਾਜ ਅਧੀਨ ਹੈ।ਉਧਰ ਬੱਚੇ ਸੁਮੀਤ ਦੇ ਪਿਤਾ ਅਤੇ ਪਰਿਵਾਰ ਨੇ ਆਰੋਪੀ 'ਤੇ ਇਲਜ਼ਾਮ ਲਾਏ ਹਨ ਕਿ ਪਹਿਲਾਂ ਵੀ ਖੇਤ ਮਾਲਕ ਹੈਰੀ ਅਕਸਰ ਸ਼ਰਾਬ ਦੇ ਨਸ਼ੇ 'ਚ ਹਵਾਈ ਫਾਇਰ ਕਰ ਦਾ ਰਹਿੰਦਾ ਹੈ
ਪਰਿਵਾਰ ਨੇ ਦੱਸਿਆ ਕਿ ਜਦ ਉਹਨਾਂ ਦਾ ਬੇਟਾ ਘਰ ਦੇ ਬਾਹਰ ਖੇਡ ਰਿਹਾ ਸੀ ਅਤੇ ਪਤੰਗ ਲੁੱਟਣ ਲਈ ਉਸਦੇ ਖੇਤਾਂ 'ਚ ਗਿਆ ਤਾਂ ਉਸ ਨੇ ਫਾਇਰ ਕਰ ਦਿੱਤੇ ਅਤੇ ਗੋਲੀ ਬੱਚੇ ਦੀ ਲੱਤ 'ਚ ਲੱਗ ਗਈ।
ਪੀੜਤ ਪਰਿਵਾਰ ਆਰੋਪੀ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰ ਰਿਹਾ ਹੈ। ਉਧਰ ਪੁਲਿਸ ਥਾਣਾ ਸਿਵਲ ਲਾਈਨ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਹੁਣ ਤਕ ਇਹ ਸਮਾਣੇ ਆਇਆ ਹੈ ਕਿ ਹਰਿੰਦਰ ਸਿੰਘ ਹੈਰੀ ਵਲੋਂ ਬੱਚਿਆਂ ਉੱਤੇ ਦੋ ਫਾਇਰ ਕੀਤੇ ਗਏ ਹਨ ਅਤੇ ਇਸ ਮਾਮਲੇ 'ਚ ਹਰਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :