ਪੜਚੋਲ ਕਰੋ

ਚੋਣ ਜ਼ਾਬਤੇ ਕਾਰਨ ਭਗਤ ਸਿੰਘ ਦੀ 'ਸ਼ਹੀਦੀ' ਨੂੰ ਕੈਸ਼ ਨਾ ਕਰ ਸਕੇ ਸਿਆਸਤਦਾਨ, ਪਰ ਲੋਕਾਂ ਨੇ ਕੀਤਾ ਆਪਣੇ 'ਹੀਰੋ' ਨੂੰ ਯਾਦ

ਜਲੰਧਰ: ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਨਵਾਂ ਸ਼ਹਿਰ ਦੇ ਪਿੰਡ ਖਟਕੜ ਕਲਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਚੋਣ ਜ਼ਾਬਤਾ ਲੱਗਣ ਕਾਰਨ ਪਿਛਲੇ ਸਾਲ ਵਾਂਗ ਸਿਆਸੀ ਸਟੇਜ ਤਾਂ ਕੋਈ ਨਹੀਂ ਲੱਗੀ ਪਰ ਲੀਡਰ ਆਏ ਅਤੇ ਭਗਤ ਸਿੰਘ ਨੂੰ ਆਪਣੇ-ਆਪਣੇ ਤਰੀਕੇ ਨਾਲ ਯਾਦ ਕੀਤਾ। ਨਵਾਂ ਸ਼ਹਿਰ ਦੇ ਹੀ ਰਹਿਣ ਵਾਲੇ ਜਸਵੰਤ ਸਿੰਘ ਪਿਛਲੇ ਕਈ ਸਾਲਾਂ ਤੋਂ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਨੂੰ ਸਰਕਾਰੀ ਕਾਗਜ਼ਾਂ ਵਿੱਚ ਸ਼ਹੀਦ ਬਨਾਉਣ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਕੈਪਟਨ ਮੁੱਖ ਮੰਤਰੀ ਨਹੀਂ ਬਣੇ ਸਨ ਤਾਂ ਉਨ੍ਹਾਂ ਵਾਅਦਾ ਵੀ ਕੀਤਾ ਸੀ ਕਿ ਅਜਿਹਾ ਕਰਨਗੇ ਪਰ ਹੁਣ ਮਿਲਦੇ ਹੀ ਨਹੀਂ। ਇੱਥੇ ਬਜ਼ੁਰਗ ਵਿਅਕਤੀ ਨਿਰਮਲ ਸਿੰਘ ਰੀਹਲ ਵੀ ਪਹੁੰਚੇ। ਇਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੇ ਪਿੰਡ ਤੋਂ ਅੰਮ੍ਰਿਤਸਰ ਤਕ ਟ੍ਰੇਨ ਚਲਵਾਉਣ ਲਈ ਕਈ ਸਾਲ ਸੰਘਰਸ਼ ਕੀਤਾ। ਹੁਣ ਜਦੋਂ ਟ੍ਰੇਨ ਚੱਲ ਗਈ ਹੈ ਤਾਂ ਉਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਘੁੰਮ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਭਗਤ ਸਿੰਘ ਦੇ ਪਿੰਡ ਆ ਸਕਣ ਅਤੇ ਆਪਣੇ ਸ਼ਹੀਦ ਦੀ ਵਿਚਾਰਧਾਰਾ ਨਾਲ ਜੁੜ ਸਕਣ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਡੈਮੋਕ੍ਰੈਟਿ ਅਲਾਇੰਸ ਦੇ ਮੈਂਬਰ ਡਾ. ਧਰਮਵੀਰ ਗਾਂਧੀ, ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਕੈਪਟਨ ਸਰਕਾਰ ਤਰਫ਼ੋਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਚੋਣ ਜ਼ਾਬਤਾ ਲੱਗਣ ਕਾਰਨ ਭਗਤ ਸਿੰਘ ਨੂੰ ਯਾਦ ਕਰਨ ਲਈ ਪੰਜਾਬ ਦੇ ਜ਼ਿਆਦਾਤਰ ਲੀਡਰ ਖਟਕੜ ਕਲਾਂ ਨਹੀਂ ਪਹੁੰਚੇ ਅਤੇ ਜੋ ਪਹੁੰਚੇ ਉਹ ਵੀ ਰਸਮੀ ਸ਼ਰਧਾਂਜਲੀ ਤੋਂ ਇਲਾਵਾ ਹੋਰ ਕੁਝ ਖ਼ਾਸ ਨਹੀਂ ਕਰ ਸਕੇ। ਪੰਜਾਬ ਦੇ ਨੌਜਵਾਨਾਂ ਨੂੰ ਭਗਤ ਸਿੰਘ ਦਾ ਸਭ ਤੋਂ ਜ਼ਿਆਦਾ ਕ੍ਰੇਜ਼ ਹੈ। ਬਹੁਤ ਸਾਰੇ ਨੌਜਵਾਨ ਭਗਤ ਸਿੰਘ ਵਰਗੀਆਂ ਪੱਗਾਂ ਬਨ ਕੇ ਅਤੇ ਭਗਤ ਸਿੰਘ ਦੀ ਫੋਟੋ ਵਾਲੀਆਂ ਟੀ-ਸ਼ਰਟਾਂ ਪਾ ਕੇ ਸ਼ਹੀਦਾਂ ਨੂੰ ਯਾਦ ਕਰਨ ਆਏ। ਗੱਲਬਾਤ ਵਿੱਚ ਨੌਜਵਾਨਾਂ ਨੇ ਪੰਜਾਬ ਦੀ ਅੱਜ ਦੀ ਸਭ ਤੋਂ ਵੱਡੀ ਪ੍ਰੇਸ਼ਾਨੀ ਨਸ਼ਾ ਹੀ ਦੱਸੀ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਨੂੰ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਆਏ ਲੋਕਾਂ ਨੂੰ ਸਰਕਾਰ ਦੇ ਪ੍ਰਤੀ ਨਰਾਜ਼ਗੀ ਹੈ ਅਤੇ ਗੁੱਸਾ ਇਸ ਗੱਲ ਦਾ ਹੈ ਕਿ ਸਰਕਾਰਾਂ ਆਜ਼ਾਦੀ ਦੇ ਇਨੇ ਸਾਲ ਬਾਅਦ ਵੀ ਭਗਤ ਸਿੰਘ ਦੇ ਸੁਫਨਿਆਂ ਦਾ ਹਿੰਦੋਸਤਾਨ ਨਹੀਂ ਬਣਾ ਸਕੀਆਂ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Tattoo Cancer Risk: ਟੈਟੂ ਨਾਲ ਹੁੰਦਾ ਬਲੱਡ ਜਾਂ ਚਮੜੀ ਦੇ ਕੈਂਸਰ ਦਾ ਖ਼ਤਰਾ? ਅਧਿਐਨ 'ਚ ਹੈਰਾਨੀਜਨਕ ਖੁਲਾਸਾ

ਜਾਣੋ ਕੌਣ ਹੈ ਖਾਲਿਦਾ ਜ਼ਿਆ? ਬੰਗਲਾਦੇਸ਼ ਚੋਣਾਂ 'ਚ PM ਅਹੁਦੇ ਦੀ ਮਜ਼ਬੂਤ ਦਾਅਵੇਦਾਰ...BNP ਦੇ ਬੁਲਾਰੇ ਨੇ ਕੀਤਾ ਵੱਡਾ ਖੁਲਾਸਾ

Health News: ਬੱਚਿਆਂ ਵਾਲੀ ਇਹ ਖੇਡ ਵੱਡਿਆਂ ਦੀ ਸਿਹਤ ਲਈ ਵਰਦਾਨ, ਭਾਰ ਘਟਾਉਣ ਤੋਂ ਲੈ ਕੇ ਫੇਫੜੇ ਹੁੰਦੇ ਸਿਹਤਮੰਦ

Shocking: ਅਸ਼ਲੀਲ ਵੀਡੀਓ ਦਿਖਾ ਸਾਲ ਭਰ ਕਰਦਾ ਰਿਹਾ ਬਲਾਤਕਾਰ, ਪਿਓ-ਧੀ ਦਾ ਰਿਸ਼ਤਾ ਹੋਇਆ ਸ਼ਰਮਸਾਰ
Shocking: ਅਸ਼ਲੀਲ ਵੀਡੀਓ ਦਿਖਾ ਸਾਲ ਭਰ ਕਰਦਾ ਰਿਹਾ ਬਲਾਤਕਾਰ, ਪਿਓ-ਧੀ ਦਾ ਰਿਸ਼ਤਾ ਹੋਇਆ ਸ਼ਰਮਸਾਰ
Advertisement
ABP Premium

ਵੀਡੀਓਜ਼

ਮਾਨ ਸਰਕਾਰ ਵੱਲੋਂ ਮਿਲੀ ਨੌਕਰੀ, ਭਾਵੁਕ ਹੋਇਆ ਧੀ ਦਾ ਪਿਤਾ, ਨੋਜਵਾਨਾਂ ਨੇ ਖੁਸ਼ੀ ਜਾਹਿਰ ਕੀਤੀਦੱਸ ਸਾਲਾਂ ਬਾਅਦ ਪਰਿਵਾਰ ਨੂੰ ਮਿਲਿਆ ਵਿਛੜੀਆ ਹੋਇਆ ਬੱਚਾ ਅਰਜੁਨਹਰਿਆਣਾ ਸਰਕਾਰ ਨੇ ਲਿਆ ਵੱਡਾ ਫੈਸਲਾ, ਅਧਿਆਪਕਾਂ ਨੂੰ ਵੱਡੀ ਰਾਹਤਸੰਸਦ ਭਵਨ 'ਚ ਪਹਿਲੀ ਵਾਰ ਗੱਜੇ ਡਾ. ਅਮਰ ਸਿੰਘ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Tattoo Cancer Risk: ਟੈਟੂ ਨਾਲ ਹੁੰਦਾ ਬਲੱਡ ਜਾਂ ਚਮੜੀ ਦੇ ਕੈਂਸਰ ਦਾ ਖ਼ਤਰਾ? ਅਧਿਐਨ 'ਚ ਹੈਰਾਨੀਜਨਕ ਖੁਲਾਸਾ
Tattoo Cancer Risk: ਟੈਟੂ ਨਾਲ ਹੁੰਦਾ ਬਲੱਡ ਜਾਂ ਚਮੜੀ ਦੇ ਕੈਂਸਰ ਦਾ ਖ਼ਤਰਾ? ਅਧਿਐਨ 'ਚ ਹੈਰਾਨੀਜਨਕ ਖੁਲਾਸਾ
ਜਾਣੋ ਕੌਣ ਹੈ ਖਾਲਿਦਾ ਜ਼ਿਆ? ਬੰਗਲਾਦੇਸ਼ ਚੋਣਾਂ 'ਚ PM ਅਹੁਦੇ ਦੀ ਮਜ਼ਬੂਤ ਦਾਅਵੇਦਾਰ...BNP ਦੇ ਬੁਲਾਰੇ ਨੇ ਕੀਤਾ ਵੱਡਾ ਖੁਲਾਸਾ
ਜਾਣੋ ਕੌਣ ਹੈ ਖਾਲਿਦਾ ਜ਼ਿਆ? ਬੰਗਲਾਦੇਸ਼ ਚੋਣਾਂ 'ਚ PM ਅਹੁਦੇ ਦੀ ਮਜ਼ਬੂਤ ਦਾਅਵੇਦਾਰ...BNP ਦੇ ਬੁਲਾਰੇ ਨੇ ਕੀਤਾ ਵੱਡਾ ਖੁਲਾਸਾ
Health News: ਬੱਚਿਆਂ ਵਾਲੀ ਇਹ ਖੇਡ ਵੱਡਿਆਂ ਦੀ ਸਿਹਤ ਲਈ ਵਰਦਾਨ, ਭਾਰ ਘਟਾਉਣ ਤੋਂ ਲੈ ਕੇ ਫੇਫੜੇ ਹੁੰਦੇ ਸਿਹਤਮੰਦ
Health News: ਬੱਚਿਆਂ ਵਾਲੀ ਇਹ ਖੇਡ ਵੱਡਿਆਂ ਦੀ ਸਿਹਤ ਲਈ ਵਰਦਾਨ, ਭਾਰ ਘਟਾਉਣ ਤੋਂ ਲੈ ਕੇ ਫੇਫੜੇ ਹੁੰਦੇ ਸਿਹਤਮੰਦ
Shocking: ਅਸ਼ਲੀਲ ਵੀਡੀਓ ਦਿਖਾ ਸਾਲ ਭਰ ਕਰਦਾ ਰਿਹਾ ਬਲਾਤਕਾਰ, ਪਿਓ-ਧੀ ਦਾ ਰਿਸ਼ਤਾ ਹੋਇਆ ਸ਼ਰਮਸਾਰ
Shocking: ਅਸ਼ਲੀਲ ਵੀਡੀਓ ਦਿਖਾ ਸਾਲ ਭਰ ਕਰਦਾ ਰਿਹਾ ਬਲਾਤਕਾਰ, ਪਿਓ-ਧੀ ਦਾ ਰਿਸ਼ਤਾ ਹੋਇਆ ਸ਼ਰਮਸਾਰ
Vinesh Phogat: ਵਿਨੇਸ਼ ਫੋਗਾਟ ਨੇ ਮੈਡਲ ਕੀਤਾ ਪੱਕਾ, ਫਾਈਨਲ 'ਚ ਪਹੁੰਚ ਰਚਿਆ ਇਤਿਹਾਸ

Kulhad Pizza Couple: ਕੁੱਲ੍ਹੜ ਪੀਜ਼ਾ ਵਾਲੀ ਗੁਰਪ੍ਰੀਤ ਬਣੀ ਮਾਡਲ, ਲੋਕ ਕਮੈਂਟ ਕਰ ਬੋਲੇ- 'ਸੰਨੀ ਲਿਓਨੀ ਨੂੰ ਦਏਗੀ ਟੱਕਰ'
ਕੁੱਲ੍ਹੜ ਪੀਜ਼ਾ ਵਾਲੀ ਗੁਰਪ੍ਰੀਤ ਬਣੀ ਮਾਡਲ, ਲੋਕ ਕਮੈਂਟ ਕਰ ਬੋਲੇ- 'ਸੰਨੀ ਲਿਓਨੀ ਨੂੰ ਦਏਗੀ ਟੱਕਰ'
Bangladesh Violence: ਤਿਆਰ ਰਹੋ ! 1 ਕਰੋੜ ਤੋਂ ਵੱਧ ਬੰਗਲਾਦੇਸ਼ੀ ਹਿੰਦੂ ਆ ਰਹੇ ਨੇ ਭਾਰਤ, ਭਾਜਪਾ ਦਾ ਦਾਅਵਾ

Punjab News: ਗ਼ਲਤੀਆਂ ਲਈ ਮੁਆਫ਼ੀ ਹੁੰਦੀ ਪਰ ਗੁਨਾਹਾਂ ਲਈ ਸਿਰਫ਼ ਸਜ਼ਾ ਮਿਲਦੀ, CM ਮਾਨ ਦਾ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ

Embed widget