ਧਾਲੀਵਾਲ ਦੇ ਬਿਆਨ ਦਾ ਨਰੇਗਾ ਕਾਮਿਆਂ ਵੱਲੋਂ ਜ਼ੋਰਦਾਰ ਵਿਰੋਧ
ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਬਿਆਨ 'ਤੇ ਵਿਵਾਦ ਭੱਖ ਗਿਆ ਹੈ। ਫ਼ਾਜ਼ਿਲਕਾ ਦੇ ਡੀਸੀ ਦਫ਼ਤਰ ਦੇ ਬਾਹਰ ਨਰੇਗਾ ਕਾਮਿਆਂ ਨੇ ਧਰਨਾ ਲਾਇਆ ਅਤੇ ਧਾਲੀਵਾਲ ਦੇ ਬਿਆਨ ਖਿਲਾਫ਼ ਰੋਸ ਪ੍ਰਗਟ ਕੀਤਾ।
ਫਾਜ਼ਿਲਕਾ: ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਬਿਆਨ 'ਤੇ ਵਿਵਾਦ ਭੱਖ ਗਿਆ ਹੈ। ਫ਼ਾਜ਼ਿਲਕਾ ਦੇ ਡੀਸੀ ਦਫ਼ਤਰ ਦੇ ਬਾਹਰ ਨਰੇਗਾ ਕਾਮਿਆਂ ਨੇ ਧਰਨਾ ਲਾਇਆ ਅਤੇ ਧਾਲੀਵਾਲ ਦੇ ਬਿਆਨ ਖਿਲਾਫ਼ ਰੋਸ ਪ੍ਰਗਟ ਕੀਤਾ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਬੀਤੇ ਦਿਨੀਂ ਜਾਰੀ ਕੀਤੇ ਗਏ ਇਕ ਬਿਆਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਜਿਸ ਦਾ ਵਿਰੋਧ ਹੁਣ ਨਰੇਗਾ ਕਾਮਿਆਂ ਵੱਲੋਂ ਕੀਤਾ ਜਾ ਰਿਹਾ ਹੈ। ਫ਼ਾਜ਼ਿਲਕਾ ਦੇ ਡੀਸੀ ਦਫ਼ਤਰ ਦੇ ਬਾਹਰ ਨਰੇਗਾ ਕਾਮਿਆਂ ਵੱਲੋਂ ਗੇਟ ਦੇ ਬਾਹਰ ਕੜੁੱਕਾ ਫੱਸਾ ਦਿੱਤਾ ਗਿਆ ਤੇ ਰਸਤਾ ਬੰਦ ਕਰ ਕੇ ਧਰਨਾ ਲਾ ਦਿੱਤਾ ਗਿਆ।
ਨਰੇਗਾ ਵਰਕਰ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਨਰੇਗਾ ਕਿਰਤੀ ਜ਼ਿਮੀਂਦਾਰਾਂ ਦੇ ਖੇਤਾਂ ਚੋਂ ਪਰਾਲੀ ਇੱਕਠੀ ਕਰਨਗੇ ਜਿਸ ਤੋਂ ਉਨ੍ਹਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਨ੍ਹਾਂ ਵੱਲੋਂ ਇਸ ਬਿਆਨ ਨੂੰ ਵਾਪਸ ਲੈਣ ਦੀ ਗੱਲ ਕਹੀ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :