Punjab News: ਕਾਂਗਰਸ ਨੇ ਆਪ ਦੀ ਸਿਆਸੀ ਰਾਜਧਾਨੀ 'ਚ ਗੱਡਿਆ ਝੰਡਾ ! ਕੁਲਦੀਪ ਢਿੱਲੋਂ ਨੇ ਬਰਨਾਲਾ ਤੋਂ ਮਾਰੀ ਬਾਜ਼ੀ, ਆਪ ਨੂੰ ਬਾਗ਼ੀ ਨੇ ਲਾਈ ਠਿੱਬੀ
ਇੱਥੇ ਬਗਾਵਤ ਕਾਰਨ ‘ਆਪ’ ਨੂੰ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਬਾਗੀ ਆਗੂ ਬਾਠ ਨੂੰ ਜਿੱਤ-ਹਾਰ ਦੇ ਫਰਕ ਨਾਲੋਂ ਵੱਧ ਵੋਟਾਂ ਮਿਲੀਆਂ ਹਨ। ਆਪ ਵੱਲੋਂ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਗੁਰਦੀਪ ਬਾਠ ਨੇ ਬਾਗੀ ਹੋ ਕੇ ਚੋਣ ਲੜੀ ਸੀ। ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੋਬਿੰਦ ਸਿੰਘ ਨੂੰ 7900 ਵੋਟਾਂ ਮਿਲੀਆਂ ਹਨ।
Punjab By Poll Result: ਬਰਨਾਲਾ ਵਿਧਾਨ ਸਭਾ ਸੀਟ ਲਈ ਹੋਈ ਜ਼ਿਮਨੀ ਚੋਣ ਦੇ ਨਤੀਜੇ ਆ ਗਏ ਹਨ। ਇੱਥੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ (kuldeep singh dhillon) ਜੇਤੂ ਰਹੇ ਹਨ। ਸਵੇਰੇ 8 ਵਜੇ ਤੋਂ ਐਸਡੀ ਕਾਲਜ ਬਰਨਾਲਾ ਵਿਖੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਹਿਲੇ ਗੇੜ ਵਿੱਚ ਹੀ ਅੱਗੇ ਸਨ।
ਆਮ ਆਦਮੀ ਪਾਰਟੀ ਦੇ ਗੜ੍ਹ ਮੰਨੇ ਜਾਂਦੇ ਬਰਨਾਲਾ ਵਿੱਚ ਪਾਰਟੀ ਨੂੰ ਵਿਧਾਨ ਸਭਾ ਉਪ ਚੋਣ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਹੈ। ਇੱਥੇ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 2157 ਵੋਟਾਂ ਨਾਲ ਜੇਤੂ ਰਹੇ ਹਨ। ਕਾਂਗਰਸੀ ਉਮੀਦਵਾਰ ਨੂੰ 28254 ਵੋਟਾਂ ਮਿਲੀਆਂ ਹਨ। ਆਪ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ (Harinder Singh Dhaliwal) ਨੇ 26097 ਵੋਟਾਂ, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੇ 17958 ਅਤੇ ਆਜ਼ਾਦ ਉਮੀਦਵਾਰ ਗੁਰਦੀਪ ਬਾਠ ਨੇ 16899 ਵੋਟਾਂ ਹਾਸਲ ਕੀਤੀਆਂ।
'ਆਪ' ਨੂੰ ਬਗਾਵਤ ਦਾ ਹੋਇਆ ਨੁਕਸਾਨ
ਮਾਹਿਰਾਂ ਅਨੁਸਾਰ ਇੱਥੇ ਬਗਾਵਤ ਕਾਰਨ ‘ਆਪ’ ਨੂੰ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਬਾਗੀ ਆਗੂ ਬਾਠ ਨੂੰ ਜਿੱਤ-ਹਾਰ ਦੇ ਫਰਕ ਨਾਲੋਂ ਵੱਧ ਵੋਟਾਂ ਮਿਲੀਆਂ ਹਨ। ਆਪ ਵੱਲੋਂ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਗੁਰਦੀਪ ਬਾਠ ਨੇ ਬਾਗੀ ਹੋ ਕੇ ਚੋਣ ਲੜੀ ਸੀ। ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੋਬਿੰਦ ਸਿੰਘ ਨੂੰ 7900 ਵੋਟਾਂ ਮਿਲੀਆਂ ਹਨ।
ਜ਼ਿਕਰ ਕਰ ਦਈਏ ਕਿ ਗੁਰਮੀਤ ਸਿੰਘ ਮੀਤ ਹੇਅਰ 2017 ਤੋਂ ਲਗਾਤਾਰ ਦੋ ਵਾਰ ਇਸ ਸੀਟ ਤੋਂ ਵਿਧਾਇਕ ਬਣੇ ਸਨ। 2022 ਵਿੱਚ ਜਦੋਂ ਸੂਬੇ ਵਿੱਚ ਆਪ ਦੀ ਸਰਕਾਰ ਆਈ ਤਾਂ ਗੁਰਮੀਤ ਸਿੰਘ ਮੀਤ ਇੱਥੋਂ ਜਿੱਤ ਕੇ ਮੰਤਰੀ ਬਣੇ। ਜਦੋਂ ਕਿ 2024 ਵਿੱਚ ਉਹ ਸੰਗਰੂਰ ਤੋਂ 'ਆਪ' ਦੀ ਟਿਕਟ 'ਤੇ ਲੋਕ ਸਭਾ ਚੋਣ ਜਿੱਤੇ ਸਨ। ਇਹ ਸੀਟ ਵੀ ਖਾਲੀ ਸੀ ਜਿੱਥੇ ਹੁਣ ਜ਼ਿਮਨੀ ਚੋਣ ਹੋਈ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।