ਉਸਾਰੀ ਕਾਮਿਆਂ 'ਚ ਵੈਕਸੀਨ ਪ੍ਰਤੀ ਜਾਗਰੁਕਤਾ ਦੀ ਘਾਟ, ਸਿਹਤ ਵਿਭਾਗ ਕੈਂਪ ਲਾ ਕੇ ਕਰ ਰਿਹਾ ਟੀਕਾਕਰਨ
ਸਿਹਤ ਵਿਭਾਗ ਵੱਲੋਂ ਲੇਬਰ ਵਿਭਾਗ ਨਾਲ ਮਿਲ ਕੇ ਵੈਕਸੀਨੇਸ਼ਨ ਦੇ ਤੀਜੇ ਫੇਸ ਨੂੰ ਕਾਮਯਾਬ ਕਰਨ ਲਈ ਅੱਜ ਤੋਂ ਅੰਮ੍ਰਿਤਸਰ ਜ਼ਿਲੇ 'ਚ ਉਨ੍ਹਾਂ ਥਾਵਾਂ 'ਤੇ ਕੈਂਪ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਜਿੱਥੇ ਉਸਾਰੀਆਂ ਦਾ ਕੰਮ ਜਾਰੀ ਹੈ।ਵੱਡੀ ਗਿਣਤੀ 'ਚ ਕਾਮੇ ਇੱਥੇ ਕੰਮ ਕਰ ਰਹੇ ਹਨ।
ਅੰਮ੍ਰਿਤਸਰ: ਸਿਹਤ ਵਿਭਾਗ ਵੱਲੋਂ ਲੇਬਰ ਵਿਭਾਗ ਨਾਲ ਮਿਲ ਕੇ ਵੈਕਸੀਨੇਸ਼ਨ ਦੇ ਤੀਜੇ ਫੇਸ ਨੂੰ ਕਾਮਯਾਬ ਕਰਨ ਲਈ ਅੱਜ ਤੋਂ ਅੰਮ੍ਰਿਤਸਰ ਜ਼ਿਲੇ 'ਚ ਉਨ੍ਹਾਂ ਥਾਵਾਂ 'ਤੇ ਕੈਂਪ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਜਿੱਥੇ ਉਸਾਰੀਆਂ ਦਾ ਕੰਮ ਜਾਰੀ ਹੈ।ਵੱਡੀ ਗਿਣਤੀ 'ਚ ਕਾਮੇ ਇੱਥੇ ਕੰਮ ਕਰ ਰਹੇ ਹਨ।ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਸਿਹਤ ਵਿਭਾਗ ਵੱਲੋਂ ਲੇਬਰ ਵਿਭਾਗ ਨਾਲ ਤਾਲਮੇਲ ਕਰਕੇ 18 ਤੋਂ 44 ਸਾਲ ਦੀ ਉਮਰ ਦੇ ਕਾਮਿਆਂ ਨੂੰ ਵੈਕਸੀਨੇਸ਼ਨ ਦਾ ਫੈਸਲਾ ਲਿਆ ਗਿਆ ਸੀ।
ਸਰਕਾਰ ਵੱਲੋਂ ਕੋਰੋਨਾ ਟੀਕਾ ਲਾਉਣ ਲਈ ਪ੍ਰਬੰਧ ਕੀਤੇ ਗਏ ਸੀ ਪਰ ਜ਼ਿਆਦਾ ਲੋਕ ਟੀਕਾਕਰਨ ਕੇਂਦਰ ਤੱਕ ਵੈਕਸੀਨ ਲਵਾਉਣ ਨਹੀਂ ਪੁਹੰਚੇ ਸੀ ਜਿਸ ਕਾਰਨ ਸਿਹਤ ਵਿਭਾਗ ਨੇ ਇਹ ਫੈਸਲਾ ਕੀਤਾ ਕਿ ਕੰਸਟ੍ਰਕਸ਼ਨ ਸਾਈਟਾਂ ਤੇ ਹੀ ਜਾ ਕੇ ਕੈਂਪ ਲਗਾ ਕੇ ਹੀ ਟੀਕਾਕਰਨ ਕੀਤਾ ਜਾਵੇ।
ਅੱਜ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਤੇ ਮੈਡੀਕਲ ਕਾਲਜ 'ਚ ਉਸਾਰੀ ਅਧੀਨ ਇਮਾਰਤਾਂ 'ਚ ਕੰਮ ਕਰ ਰਹੇ ਮਿਸਤਰੀਆਂ, ਮਜਦੂਰਾਂ, ਪਲੰਬਰਾਂ ਤੇ ਇਲੈਕਟ੍ਰੀਸ਼ੀਅਨਾਂ ਨੂੰ ਟੀਕਾਕਰਣ ਕਰਨ ਲਈ ਦੋਵਾਂ ਥਾਵਾਂ 'ਤੇ ਕੈਂਪ ਲਾਏ ਗਏ।ਇਸ ਕੈਂਪ ਨੂੰ ਠੀਕ ਠਾਕ ਹੁੰਗਾਰਾ ਮਿਲਿਆ। ਲੇਬਰ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਨਾਂ ਕਾਮਿਆਂ 'ਚ ਵੈਕਸੀਨੇਸ਼ਨ ਪ੍ਰਤੀ ਜਾਗਰੁਕਤਾ ਦੀ ਘਾਟ ਹੋਣ ਕਰਕੇ ਇਹ ਟੀਕਾਕਰਨ ਤੋਂ ਪ੍ਰਹੇਜ ਕਰ ਰਹੇ ਹਨ।
ਲੇਬਰ ਵਿਭਾਗ ਦੇ ਅਧਿਕਾਰੀ ਇੰਸਪੈਕਟਰ ਜਸਪਾਲ ਨੇ ਕਿਹਾ,"ਸਾਡੇ ਕੋਲ 11 ਹਜਾਰ ਰਜਿਸਟਰਡ ਲਾਭਪਾਤਰੀ ਹਨ ਤੇ ਕੋਰੋਨਾ ਤੋਂ ਬਚਾਅ ਲਈ ਇਨਾਂ ਦਾ ਵੈਕਸੀਨੇਸ਼ਨ ਜਰੂਰੀ ਹੈ।ਜਿਸ ਕਰਕੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਐੱਨਜੀਓ ਦੀ ਮਦਦ ਵੀ ਲਈ ਜਾ ਰਹੀ ਹੈ ਜੋ ਇਨ੍ਹਾਂ ਨੂੰ ਜਾਗਰੁਕ ਕਰਨ।"
ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਨੇ ਦੱਸਿਆ ਕਿ ਪਹਿਲੇ ਦੋ ਫੇਸ 'ਚ ਕਾਮਯਾਬੀ ਲੋਕਾਂ ਦੀ ਜਾਗਰੁਕਤਾ ਕਰਕੇ ਮਿਲੀ ਹੈ ਤੇ ਤੀਜੇ ਫੇਸ 'ਚ ਵੀ ਕੈਂਪ ਲਾਏ ਜਾ ਰਹੇ ਹਨ ਤੇ ਇਹ ਵੀ ਕਾਮਯਾਬ ਰਹੇਗਾ। ਡੀਸੀ ਦਫਤਰ 'ਚ ਕੰਮ ਕਰ ਰਹੇ ਸਾਰੇ 63 ਕਾਮਿਆਂ ਦੀ ਵੈਕਸੀਨੇਸ਼ਨ ਕੀਤੀ ਗਈ ਹੈ ਜਦਕਿ ਮੈਡੀਕਲ ਕਾਲਜ 'ਚ ਉਸਾਰੀ ਅਧੀਨ ਇਮਾਰਤ 'ਚ 150 ਦੇ ਕਰੀਬ ਵਰਕਰ ਕੰਮ ਕਰ ਰਹੇ ਹਨ, ਉਨ੍ਹਾਂ ਦੀ ਵੈਕਸੀਨੇਸ਼ਨ ਵੀ ਜਾਰੀ ਹੈ।