![ABP Premium](https://cdn.abplive.com/imagebank/Premium-ad-Icon.png)
Lakha Sidhana gets anticipatory bail: ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵੱਲੋਂ ਲੱਖਾ ਸਿਧਾਣਾ ਨੂੰ ਵੱਡੀ ਰਾਹਤ
ਦਿੱਲੀ ਦੀ ਤੀਸ ਹਜ਼ਾਰੀ ਜ਼ਿਲ੍ਹਾ ਅਦਾਲਤ ਨੇ ਸ਼ਨੀਵਾਰ ਨੂੰ ਗਣਤੰਤਰ ਦਿਵਸ ਹਿੰਸਾ ਮਾਮਲੇ ਵਿੱਚ ਗੈਂਗਸਟਰ ਤੋਂ ਐਕਟੀਵਿਸਟ ਬਣੇ ਲੱਖਾ ਸਿਧਾਨਾ ਨੂੰ 3 ਜੁਲਾਈ ਤੱਕ ਗ੍ਰਿਫਤਾਰੀ ਤੋਂ ਅੰਤਰਿਮ ਰਾਹਤ ਦਿੱਤੀ ਹੈ।
![Lakha Sidhana gets anticipatory bail: ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵੱਲੋਂ ਲੱਖਾ ਸਿਧਾਣਾ ਨੂੰ ਵੱਡੀ ਰਾਹਤ Lakha Sidhana gets anticipatory bail, Delhi's tis Hazari Court grants anticipatory bail to Lakha Sidhana in Red Fort Violence case on Republic Day Lakha Sidhana gets anticipatory bail: ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵੱਲੋਂ ਲੱਖਾ ਸਿਧਾਣਾ ਨੂੰ ਵੱਡੀ ਰਾਹਤ](https://feeds.abplive.com/onecms/images/uploaded-images/2021/02/11/e45f3b66b2887827bc5caa20507be5f7_original.jpg?impolicy=abp_cdn&imwidth=1200&height=675)
ਰੌਬਟ ਦੀ ਰਿਪੋਰਟ
ਨਵੀਂ ਦਿੱਲੀ/ਚੰਡੀਗੜ੍ਹ: ਦਿੱਲੀ ਦੀ ਤੀਸ ਹਜ਼ਾਰੀ ਜ਼ਿਲ੍ਹਾ ਅਦਾਲਤ ਨੇ ਸ਼ਨੀਵਾਰ ਨੂੰ ਗਣਤੰਤਰ ਦਿਵਸ ਹਿੰਸਾ ਮਾਮਲੇ ਵਿੱਚ ਗੈਂਗਸਟਰ ਤੋਂ ਐਕਟੀਵਿਸਟ ਬਣੇ ਲੱਖਾ ਸਿਧਾਨਾ ਨੂੰ 3 ਜੁਲਾਈ ਤੱਕ ਗ੍ਰਿਫਤਾਰੀ ਤੋਂ ਅੰਤਰਿਮ ਰਾਹਤ ਦਿੱਤੀ ਹੈ।ਸੈਸ਼ਨ ਜੱਜ ਨੇ ਲੱਖਾ ਸਿਧਾਨਾ ਨੂੰ 2021 ਦੇ ਐਫਆਈਆਰ ਨੰ. 96 ਵਿਚ ਉਸਦੀ ਅਗਾਉਂ ਜ਼ਮਾਨਤ ਅਰਜ਼ੀ ਦੀ ਸੁਣਵਾਈ ਕਰਦਿਆਂ ਗ੍ਰਿਫਤਾਰੀ ਤੋਂ ਅੰਤਰਿਮ ਸੁਰੱਖਿਆ ਦਿੱਤੀ, ਜੋ ਅੱਜ ਅਦਾਲਤ ਵਿਚ ਦਰਜ਼ ਕੀਤੀ ਗਈ।
ਸੀਨੀਅਰ ਐਡਵੋਕੇਟ ਰਮੇਸ਼ ਗੁਪਤਾ ਲੱਖਾ ਸਿਧਾਨਾ ਦੀ ਤਰਫੋਂ ਤੀਸ ਹਜ਼ਾਰੀ ਕੋਰਟ ਵਿੱਚ ਪੇਸ਼ ਹੋਏ। ਉਸਨੇ ਅਦਾਲਤ ਵਿੱਚ ਕਿਹਾ ਕਿ ਉਸਦੇ ਕਲਾਇੰਟ ਨੇ ਲਾਲ ਕਿਲ੍ਹੇ ਦੀ ਘਟਨਾ ਵਿੱਚ ਕੋਈ ਭੂਮਿਕਾ ਨਹੀਂ ਨਿਭਾਈ ਹੈ।ਐਡਵੋਕੇਟ ਰਮੇਸ਼ ਗੁਪਤਾ ਨੇ ਇਹ ਵੀ ਦਾਅਵਾ ਕੀਤਾ ਕਿ ਇੱਥੋਂ ਤੱਕ ਕਿ ਪੁਲਿਸ ਨੇ ਮੰਨਿਆ ਹੈ ਕਿ ਲੱਖਾ ਸਿਧਾਣਾ 26 ਜਨਵਰੀ, 2021 ਨੂੰ ਲਾਲ ਕਿਲ੍ਹੇ ਵਿੱਚ ਕਦੇ ਵੀ ਦਾਖਲ ਨਹੀਂ ਹੋਇਆ ਸੀ।
ਦੂਜੇ ਪਾਸੇ, ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਕੁਝ ਹੋਰ ਸਮਾਂ ਮੰਗਿਆ ਹੈ। ਨਤੀਜੇ ਵਜੋਂ ਅਦਾਲਤ ਨੇ ਮਾਮਲੇ ਨੂੰ 3 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਅਤੇ ਨਿਰਦੇਸ਼ ਦਿੱਤਾ ਕਿ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ।
ਦਿੱਲੀ ਪੁਲਿਸ ਨੇ ਪਹਿਲਾਂ ਲੱਖਾ ਸਿਧਾਣਾ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ।ਇਸ ਸਾਲ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਵਿਖੇ ਹੋਈ ਹਿੰਸਾ ਦੇ ਸੰਬੰਧ ਵਿਚ, ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ (ਕੇਂਦਰੀ ਦਿੱਲੀ) ਨੇ ਆਈਪੀਸੀ ਦੀ ਧਾਰਾ 147, 148, 149, 152, 186, 353, 332, 307, 308, 395, 397, 427 ਅਤੇ 188 ਦੇ ਨਾਲ ਸੈਕਸ਼ਨ 25, 27, 54 ਅਤੇ 59 ਆਰਮਜ਼ ਐਕਟ, 1959 ਅਤੇ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ 1984 ਦੀ ਧਾਰਾ 3 ਦੇ ਤਹਿਤ ਐਫਆਈਆਰ ਦਰਜ ਕੀਤੀ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)