Latest Breaking News Live on 13 October 2024: ਲਾਰੇਂਸ ਬਿਸ਼ਨੋਈ ਗੈਂਗ ਨੇ ਪੰਜਾਬ ਦੀ ਜੇਲ੍ਹ 'ਚ ਬਣਾਇਆ ਸੀ ਸਿੱਦਕੀ ਦੇ ਕਤਲ ਦਾ ਪਲਾਨ!, ਲੁਧਿਆਣਾ 'ਚ GST ਦਾ ਵੱਡਾ ਐਕਸ਼ਨ, ਬੰਦ ਕੋਠੀ 'ਚ ਸਟੋਰ ਕਰਕੇ ਰੱਖੇ ਗਏ ਲੱਖਾਂ ਦੇ ਪਟਾਕੇ ਬਰਾਮਦ

Latest Breaking News Live on 13 October 2024: ਲਾਰੇਂਸ ਬਿਸ਼ਨੋਈ ਗੈਂਗ ਨੇ ਪੰਜਾਬ ਦੀ ਜੇਲ੍ਹ 'ਚ ਬਣਾਇਆ ਸੀ ਸਿੱਦਕੀ ਦੇ ਕਤਲ ਦਾ ਪਲਾਨ!, ਲੁਧਿਆਣਾ 'ਚ GST ਦਾ ਵੱਡਾ ਐਕਸ਼ਨ, ਬੰਦ ਕੋਠੀ 'ਚ ਸਟੋਰ ਕਰਕੇ ਰੱਖੇ ਗਏ ਲੱਖਾਂ ਦੇ ਪਟਾਕੇ ਬਰਾਮਦ

ABP Sanjha Last Updated: 13 Oct 2024 12:29 PM
'ਸਲਮਾਨ ਖ਼ਾਨ ਅਸੀਂ ਜੰਗ ਨਹੀਂ ਚਾਹੁੰਦੇ', ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਬਾਬਾ ਸਿੱਦੀਕੀ ਦੇ ਕਤਲ ਦੀ ਲਈ ਜ਼ਿੰਮੇਵਾਰੀ

ਲਾਰੈਂਸ ਬਿਸ਼ਨੋਈ ਗੈਂਗ ਨੇ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਏਜੰਸੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਹੁਣ ਇਸ ਦੀ ਪੁਸ਼ਟੀ ਕਰਨੀ ਪਵੇਗੀ।



Lawrence Bishnoi: ਦਾਊਦ ਦੇ ਰਾਹ 'ਤੇ ਲਾਰੈਂਸ ਬਿਸ਼ਨੋਈ! 700 ਤੋਂ ਵੱਧ ਸ਼ੂਟਰ, NIA ਨੇ ਆਪਣੀ ਚਾਰਜਸ਼ੀਟ 'ਚ ਕੀਤੇ ਕਈ ਹੈਰਾਨ ਕਰਨ ਵਾਲੇ ਖੁਲਾਸੇ

Gangster Lawrence Bishnoi News: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਗਰੋਹ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ। ਇਸ ਦੌਰਾਨ NIA ਨੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਸਮੇਤ ਕਈ ਬਦਨਾਮ ਗੈਂਗਸਟਰਾਂ ਵਿਰੁੱਧ ਗੈਂਗਸਟਰ ਦਹਿਸ਼ਤ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। NIA ਨੇ ਇਸ 'ਚ ਕਈ ਵੱਡੇ ਖੁਲਾਸੇ ਕੀਤੇ ਹਨ। NIA ਨੇ ਆਪਣੀ ਚਾਰਜਸ਼ੀਟ ਵਿੱਚ ਕਿਹਾ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਉਸ ਦੀ ਦਹਿਸ਼ਤਗਰਦੀ ਸਿੰਡੀਕੇਟ ਬੇਮਿਸਾਲ ਢੰਗ ਨਾਲ ਫੈਲੀ ਹੈ। ਦਾਊਦ ਇਬਰਾਹੀਮ ਨੇ 90 ਦੇ ਦਹਾਕੇ ਵਿਚ ਛੋਟੇ-ਮੋਟੇ ਅਪਰਾਧ ਕਰਕੇ ਆਪਣਾ ਨੈੱਟਵਰਕ ਉਸੇ ਤਰ੍ਹਾਂ ਸਥਾਪਿਤ ਕੀਤਾ ਹੈ, ਜਿਸ ਤਰ੍ਹਾਂ ਉਸ ਨੇ ਵੀ ਆਪਣਾ ਨੈੱਟਵਰਕ ਕਾਇਮ ਕੀਤਾ ਹੈ। ਦਾਊਦ ਇਬਰਾਹਿਮ ਨੇ ਡਰੱਗ ਤਸਕਰੀ, ਟਾਰਗੇਟ ਕਿਲਿੰਗ, ਫਿਰੌਤੀ ਰੈਕੇਟ ਰਾਹੀਂ ਆਪਣਾ ਸਾਮਰਾਜ ਬਣਾਇਆ ਅਤੇ ਫਿਰ ਉਸ ਨੇ ਡੀ ਕੰਪਨੀ ਬਣਾਈ। ਫਿਰ ਪਾਕਿਸਤਾਨੀ ਅੱਤਵਾਦੀਆਂ ਨਾਲ ਗਠਜੋੜ ਕੀਤਾ ਅਤੇ ਆਪਣੇ ਨੈੱਟਵਰਕ ਦਾ ਵਿਸਥਾਰ ਕੀਤਾ।

ਪੰਜਾਬ 'ਚ SAD ਕੋਰ ਕਮੇਟੀ ਦੀ ਬੈਠਕ ਅੱਜ, ਪੰਚਾਇਤੀ ਚੋਣਾਂ ਨੂੰ ਲੈਕੇ ਹੋ ਸਕਦਾ ਵੱਡਾ ਐਲਾਨ

Panchayat Elections: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੋਰ ਕਮੇਟੀ ਦੀ ਮੀਟਿੰਗ ਸੱਦ ਲਈ ਹੈ। ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਕਰਨਗੇ।


ਕਾਰਜਕਾਰੀ ਪ੍ਰਧਾਨ ਵਜੋਂ ਇਹ ਉਨ੍ਹਾਂ ਦੀ ਪਹਿਲੀ ਬੈਠਕ ਹੈ। ਇਹ ਮੀਟਿੰਗ ਦੁਪਹਿਰ 12 ਵਜੇ ਚੰਡੀਗੜ੍ਹ ਹੈੱਡਕੁਆਰਟਰ ਵਿਖੇ ਹੋਵੇਗੀ। ਇਸ ਵਿੱਚ ਪਾਰਟੀ ਦੇ ਸਾਰੇ ਸੀਨੀਅਰ ਆਗੂ ਮੌਜੂਦ ਰਹਿਣਗੇ। ਦੋ ਦਿਨ ਪਹਿਲਾਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਸੀ।

Courier ਰਾਹੀਂ ਹੋਈ ਪਿਸ*ਤੌਲ ਦੀ ਡਿਲੀਵਰੀ, ਐਂਡਵਾਸ 'ਚ ਕੀਤੀ Payment, ਬਾਬਾ ਸਿੱਦੀਕੀ ਦੇ ਕ*ਤ*ਲ ਲਈ ਇੰਝ ਬਣਾਇਆ ਗਿਆ ਸੀ ‘ਮਾਸਟਰ ਪਲਾਨ’

Baba Siddique Shot Dead in Mumbai: ਬੀਤੀ ਦਿਨੀਂ ਯਾਨੀਕਿ 12 ਅਕਤੂਬਰ ਨੂੰ ਮਹਾਰਾਸ਼ਟਰ 'ਚ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਜਦੋਂ  ਦਿੱਗਜ ਨੇਤਾ ਅਤੇ ਐੱਨਸੀਪੀ ਅਜੀਤ ਪਵਾਰ ਧੜੇ ਨਾਲ ਜੁੜੇ ਬਾਬਾ ਸਿੱਦੀਕੀ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਿਸ ਤੋਂ ਬਾਅਦ ਚਾਰੇ ਪਾਸੇ ਹਾਹਾਕਾਰ ਮੱਚ ਗਈ। ਮੁੰਬਈ ਪੁਲਿਸ ਲਗਾਤਾਰ ਇਸ ਮਾਮਲੇ ਵਿੱਚ ਜੁਟੀ ਹੋਈ ਹੈ ਅਤੇ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਹਨ। ਜਾਂਚ ਵਿੱਚ ਪਤਾ ਲੱਗਾ ਹੈ ਕਿ ਇਸ ਕੰਮ ਲਈ ਬਾਬਾ ਸਿੱਦੀਕੀ ਦੇ ਸ਼ੂਟਰਾਂ ਇਸ ਕੰਮ ਦੇ ਲਈ ਪਹਿਲਾਂ ਹੀ ਪੇਸ਼ਗੀ ਦਿੱਤੀ ਜਾ ਚੁੱਕੀ ਸੀ। ਹਾਲਾਂਕਿ, ਇਹ ਭੁਗਤਾਨ ਕਿੰਨਾ ਹੋਇਆ ਇਸ ਬਾਰੇ ਅਜੇ ਜਾਣਕਾਰੀ ਉਪਲਬਧ ਨਹੀਂ ਹੈ।

ਪਿਛੋਕੜ

Latest Breaking News Live on 13 October 2024: ਮਹਾਰਾਸ਼ਟਰ 'ਚ NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਮਾਮਲੇ 'ਚ ਲਗਾਤਾਰ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਪੁਲਿਸ ਦੀ ਜਾਂਚ ਅਤੇ ਪੁੱਛਗਿੱਛ 'ਚ ਅਜਿਹੇ ਕਈ ਰਾਜ਼ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਜਾਣ ਕੇ ਹੈਰਾਨੀ ਹੋਵੇਗੀ। ਬਾਬਾ ਸਿੱਦੀਕੀ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੀ ਸ਼ਮੂਲੀਅਤ ਲਗਭਗ ਪੱਕੀ ਹੋ ਗਈ ਹੈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਕ੍ਰਾਈਮ ਬ੍ਰਾਂਚ ਨੂੰ ਦੱਸਿਆ ਕਿ ਜਦੋਂ ਉਹ ਪੰਜਾਬ ਦੀ ਇੱਕ ਜੇਲ੍ਹ ਵਿੱਚ ਕੈਦ ਸਨ, ਉਦੋਂ ਉਨ੍ਹਾਂ ਦੀ ਮੁਲਾਕਾਤ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨਾਲ ਹੋਈ ਸੀ।


ਲਾਰੇਂਸ ਬਿਸ਼ਨੋਈ ਗੈਂਗ ਨੇ ਪੰਜਾਬ ਦੀ ਜੇਲ੍ਹ 'ਚ ਬਣਾਇਆ ਸੀ ਸਿੱਦਕੀ ਦੇ ਕਤਲ ਦਾ ਪਲਾਨ! ਸ਼ੂਟਰਸ ਨੂੰ ਦਿੱਤੀ ਸੀ ਡੇਢ ਲੱਖ ਦੀ ਸੁਪਾਰੀ


 


Ludhiana News: ਲੁਧਿਆਣਾ ਵਿੱਚ ਡਾਇਰੈਕਟੋਰੇਟ ਜਨਰਲ ਆਫ ਜੀਐਸਟੀ ਇੰਟੈਲੀਜੈਂਸ (DGGI) ਦੇ ਜ਼ੋਨਲ ਦਫਤਰ ਨੇ ਇਸ ਮਾਮਲੇ ਵਿੱਚ ਮਾਸਟਰ ਮਾਈਂਡ ਸਤਵੀਰ ਸਿੰਘ ਸ਼ੇਖੋਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਨੇ ਮੈਸਰਜ਼ ਬਟਾਲਾ ਮੈਟਲ ਇੰਡਸਟਰੀਜ਼, ਐਚ.ਐਸ. ਸਟੀਲ ਇੰਡਸਟਰੀਜ਼ ਅਤੇ ਸਿਟੀਜ਼ਨ ਇੰਡਸਟਰੀਜ਼ ਦੁਆਰਾ ਪ੍ਰਬੰਧਿਤ ਫਰਮਾਂ ਰਾਹੀਂ 200.05 ਕਰੋੜ ਰੁਪਏ ਦੀ ਜਾਅਲੀ ਬਿਲਿੰਗ ਕੀਤੀ ਅਤੇ ਫਿਰ ਮਾਲ ਭੇਜੇ ਬਿਨਾਂ 30.52 ਕਰੋੜ ਰੁਪਏ ਦਾ ਰਿਫੰਡ ਲਿਆ। ਮੈਸਰਜ਼ ਬਟਾਲਾ ਮੈਟਲ ਇੰਡਸਟਰੀਜ਼ ਐਮਐਸ ਸਕ੍ਰੈਪ, ਐਚਆਰ ਕੋਇਲਜ਼ ਅਤੇ ਈਆਰਡਬਲਯੂ ਪਾਈਪਾਂ ਦੀ ਵਪਾਰਕ ਅਤੇ ਨਿਰਮਾਣ ਕੰਪਨੀ ਬਣਾ ਕੇ ਸ਼ੋਅ ਕੀਤੀ ਸੀ।


ਲੁਧਿਆਣਾ 'ਚ GST ਦਾ ਵੱਡਾ ਐਕਸ਼ਨ, 200 ਕਰੋੜ ਦੀ ਫਰਜ਼ੀ ਬਿਲਿੰਗ ਕਰਨਾ ਵਾਲਾ ਦਬੋਚਿਆ, ਜਾਣੋ ਪੂਰਾ ਮਾਮਲਾ


 


Ludhiana News: ਤਿਉਹਾਰਾਂ ਦੇ ਸੀਜ਼ਨ ਵਿੱਚ ਪੁਲਿਸ ਨੇ ਜਗਰਾਉਂ ਸ਼ਹਿਰ ਵਿੱਚ ਬਿਨਾਂ ਲਾਇਸੈਂਸ ਤੋਂ ਪਟਾਕੇ ਵੇਚਣ ਵਾਲਿਆਂ ਖ਼ਿਲਾਫ਼ ਛਾਪੇਮਾਰੀ ਕਰਕੇ ਰਿਹਾਇਸ਼ੀ ਇਲਾਕਿਆਂ ਵਿੱਚ ਸਟੋਰ ਕੀਤੇ ਲੱਖਾਂ ਰੁਪਏ ਦੇ ਪਟਾਕੇ ਬਰਾਮਦ ਕੀਤੇ ਹਨ। ਪੁਲਿਸ ਨੇ ਸਭ ਤੋਂ ਪਹਿਲਾਂ ਵਾਰਡ ਦੇ ਕੌਂਸਲਰ ਦੀ ਹਾਜ਼ਰੀ ਵਿੱਚ ਸ਼ਹਿਰ ਦੇ ਲਾਲਾ ਲਾਜ ਤਰਾਏ ਕਾਲਜ ਰੋਡ ’ਤੇ ਇੱਕ ਬੰਦ ਮਕਾਨ ਦਾ ਤਾਲਾ ਤੋੜਿਆ। ਉਸ ਵਿਚੋਂ ਪੁਲਿਸ ਨੂੰ ਪਟਾਕੇ ਮਿਲੇ ਪਰ ਕਿਸੇ ਨੇ ਵੀ ਇਨ੍ਹਾਂ ਪਟਾਕਿਆਂ ਦੇ ਮਾਲਕ ਬਾਰੇ ਕੋਈ ਦਾਅਵਾ ਨਹੀਂ ਕੀਤਾ।


ਬੰਦ ਕੋਠੀ 'ਚ ਸਟੋਰ ਕਰਕੇ ਰੱਖੇ ਗਏ ਲੱਖਾਂ ਦੇ ਪਟਾਕੇ ਬਰਾਮਦ, ਦੀਵਾਲੀ ਤੋਂ ਪਹਿਲਾਂ ਪੁਲਿਸ ਦੀ ਵੱਡੀ ਕਾਰਵਾਈ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.